ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Hukamnama Sri Darbar Sahib 31 Decemeber 2025: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 31 ਦਸੰਬਰ 2025

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਮੁੱਖਵਾਕ/ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 31 Decemeber 2025: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 31 ਦਸੰਬਰ 2025
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 30 ਦਸੰਬਰ 2025
Follow Us
lalit-sharma
| Updated On: 31 Dec 2025 07:37 AM IST

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਜੀ

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ

ੴ ਸਤਿਗੁਰ ਪ੍ਰਸਾਦਿ ॥

ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਪਦ ਅਰਥ- ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) ‘ਮੇਰੀ’ ਬਨਾਣ ਦਾ ਖ਼ਿਆਲ। ਬਿਧਿ = ਜਾਚ। ਪਦਵੀ = ਦਰਜਾ। ਨਦਰੀ = ਮਿਹਰ ਕਰਨ ਵਾਲਾ ਪ੍ਰਭੂ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ ॥੧॥ ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ। ਆਚਾਰੁ = ਰਹਣੀ, ਵਰਤੋਂ।

ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।

ਅਰਥ- ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥

Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ...
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?...
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ...
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO...
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ...
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ...
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?...
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ...
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ...