AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Hanuman Jayanti 2026: ਕਦੋਂ ਮਨਾਇਆ ਜਾਵੇਗਾ ਹਨੂੰਮਾਨ ਜਨਮ ਉਤਸਵ, ਜਾਣੋ ਪੂਜਾ ਦਾ ਸ਼ੁਭ ਮਹੂਰਤ ਅਤੇ ਸੰਪੂਰਨ ਵਿਧੀ

Hanuman Jayanti 2026: ਧਾਰਮਿਕ ਮਾਨਤਾਵਾਂ ਅਨੁਸਾਰ, ਹਨੂੰਮਾਨ ਜਯੰਤੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਪਵਿੱਤਰ ਦਿਹਾੜਾ ਚੇਤ ਮਹੀਨੇ ਦੀ ਪੂਰਨਮਾਸ਼ੀ (ਪੂਰਨਿਮਾ) ਨੂੰ ਆਉਂਦਾ ਹੈ। ਇਹ ਪਰਵ ਭਗਵਾਨ ਸ੍ਰੀ ਰਾਮ ਦੇ ਪਰਮ ਭਗਤ ਹਨੂੰਮਾਨ ਜੀ ਦੇ ਜਨਮ ਉਤਸਵ ਵਜੋਂ ਮਨਾਇਆ ਜਾਂਦਾ ਹੈ।

Hanuman Jayanti 2026: ਕਦੋਂ ਮਨਾਇਆ ਜਾਵੇਗਾ ਹਨੂੰਮਾਨ ਜਨਮ ਉਤਸਵ, ਜਾਣੋ ਪੂਜਾ ਦਾ ਸ਼ੁਭ ਮਹੂਰਤ ਅਤੇ ਸੰਪੂਰਨ ਵਿਧੀ
Image Credit source: Unplash
tv9-punjabi
| Updated On: 30 Mar 2026 10:49 AM IST

ਧਾਰਮਿਕ ਮਾਨਤਾਵਾਂ ਅਨੁਸਾਰ, ਹਨੂੰਮਾਨ ਜਯੰਤੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਪਵਿੱਤਰ ਦਿਹਾੜਾ ਚੇਤ ਮਹੀਨੇ ਦੀ ਪੂਰਨਮਾਸ਼ੀ (ਪੂਰਨਿਮਾ) ਨੂੰ ਆਉਂਦਾ ਹੈ। ਇਹ ਪਰਵ ਭਗਵਾਨ ਸ੍ਰੀ ਰਾਮ ਦੇ ਪਰਮ ਭਗਤ ਹਨੂੰਮਾਨ ਜੀ ਦੇ ਜਨਮ ਉਤਸਵ ਵਜੋਂ ਮਨਾਇਆ ਜਾਂਦਾ ਹੈ। ਪੌਰਾਣਿਕ ਮਾਨਤਾ ਹੈ ਕਿ ਚੇਤ ਮਾਸ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਹਨੂੰਮਾਨ ਜੀ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਹਨੂੰਮਾਨ ਜਯੰਤੀ ਜਾਂ ਹਨੂੰਮਾਨ ਜਨਮ ਉਤਸਵ ਵੀ ਕਿਹਾ ਜਾਂਦਾ ਹੈ।

ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਭਗਤ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਬਜਰੰਗਬਲੀ ਦੀ ਪੂਜਾ ਕਰਦੇ ਹਨ ਅਤੇ ਮੰਦਰਾਂ ਵਿੱਚ ਦਰਸ਼ਨਾਂ ਲਈ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਹਨੂੰਮਾਨ ਜੀ ਦੀ ਅਰਾਧਨਾ ਕਰਨ ਨਾਲ ਜੀਵਨ ਦੇ ਸਾਰੇ ਸੰਕਟ ਦੂਰ ਹੋ ਜਾਂਦੇ ਹਨ ਅਤੇ ਸੁਖ-ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ। ਆਓ ਜਾਣਦੇ ਹਾਂ ਸਾਲ 2026 ਵਿੱਚ ਹਨੂੰਮਾਨ ਜਯੰਤੀ ਦੀ ਤਰੀਕ, ਸ਼ੁਭ ਮਹੂਰਤ ਅਤੇ ਪੂਜਾ ਵਿਧੀ ਬਾਰੇ।

ਕਦੋਂ ਹੈ ਹਨੂੰਮਾਨ ਜਯੰਤੀ?

ਪੰਚਾਂਗ ਦੇ ਅਨੁਸਾਰ, ਇਸ ਸਾਲ ਚੇਤ ਮਹੀਨੇ ਦੀ ਪੂਰਨਮਾਸ਼ੀ ਤਿਥੀ ਦੀ ਸ਼ੁਰੂਆਤ 01 ਅਪ੍ਰੈਲ 2026 ਨੂੰ ਸਵੇਰੇ 07 ਵੱਜ ਕੇ 06 ਮਿੰਟ ‘ਤੇ ਹੋਵੇਗੀ। ਇਸ ਤਿਥੀ ਦੀ ਸਮਾਪਤੀ 02 ਅਪ੍ਰੈਲ ਨੂੰ ਸਵੇਰੇ 07 ਵੱਜ ਕੇ 41 ਮਿੰਟ ‘ਤੇ ਹੋਵੇਗੀ। ਉਦੈ ਤਿਥੀ ਦੀ ਮਾਨਤਾ ਅਨੁਸਾਰ, ਚੇਤ ਪੂਰਨਿਮਾ 02 ਅਪ੍ਰੈਲ ਨੂੰ ਮਨਾਈ ਜਾਵੇਗੀ, ਇਸ ਲਈ ਹਨੂੰਮਾਨ ਜਯੰਤੀ ਦਾ ਤਿਉਹਾਰ ਵੀ 02 ਅਪ੍ਰੈਲ 2026 ਨੂੰ ਹੀ ਮਨਾਇਆ ਜਾਵੇਗਾ।

ਪੂਜਾ ਦਾ ਸ਼ੁਭ ਮਹੂਰਤ

02 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਵਾਲੇ ਦਿਨ ਪੂਜਾ ਲਈ ਸ਼ੁਭ ਸਮਾਂ ਸਵੇਰੇ 06 ਵੱਜ ਕੇ 10 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ 07 ਵੱਜ ਕੇ 44 ਮਿੰਟ ਤੱਕ ਰਹੇਗਾ। ਇਸ ਤੋਂ ਇਲਾਵਾ, ਸ਼ਾਮ ਦੇ ਸਮੇਂ 06 ਵੱਜ ਕੇ 39 ਮਿੰਟ ਤੋਂ ਰਾਤ 08 ਵੱਜ ਕੇ 06 ਮਿੰਟ ਦੇ ਵਿਚਕਾਰ ਵੀ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਕੀਤੀ ਜਾ ਸਕਦੀ ਹੈ।

ਹਨੂੰਮਾਨ ਜਯੰਤੀ ਪੂਜਾ ਵਿਧੀ

  • ਹਨੂੰਮਾਨ ਜਯੰਤੀ ਵਾਲੇ ਦਿਨ ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰੋ।
  • ਇਸ ਤੋਂ ਬਾਅਦ ਸਾਫ਼-ਸੁਥਰੇ ਲਾਲ ਜਾਂ ਸੰਤਰੀ ਰੰਗ ਦੇ ਕੱਪੜੇ ਧਾਰਨ ਕਰੋ।
  • ਜੇਕਰ ਤੁਸੀਂ ਘਰ ਵਿੱਚ ਪੂਜਾ ਕਰ ਰਹੇ ਹੋ, ਤਾਂ ਪੂਜਾ ਵਾਲੀ ਥਾਂ ਨੂੰ ਗੰਗਾ ਜਲ ਨਾਲ ਸ਼ੁੱਧ ਕਰੋ।
  • ਇੱਕ ਚੌਕੀ ‘ਤੇ ਲਾਲ ਕੱਪੜਾ ਵਿਛਾ ਕੇ ਹਨੂੰਮਾਨ ਜੀ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਨਾਲ ਹੀ ਭਗਵਾਨ ਰਾਮ ਅਤੇ ਮਾਤਾ ਸੀਤਾ ਦੀ ਤਸਵੀਰ ਵੀ ਜ਼ਰੂਰ ਰੱਖੋ।
  • ਹਨੂੰਮਾਨ ਜੀ ਨੂੰ ਸਿੰਦੂਰ, ਲਾਲ ਰੰਗ ਦੇ ਫੁੱਲ, ਤੁਲਸੀ ਦੇ ਪੱਤੇ, ਚੋਲਾ ਅਤੇ ਬੂੰਦੀ ਦੇ ਲੱਡੂਆਂ ਦਾ ਪ੍ਰਸਾਦ ਅਰਪਿਤ ਕਰੋ।
  • ਸ਼ਰਧਾ ਨਾਲ ਦੀਵਾ ਜਗਾਓ ਅਤੇ ਮੰਤਰਾਂ ਦਾ ਜਾਪ ਕਰੋ।
  • ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਅਤੇ ਸੁੰਦਰਕਾਂਡ ਦਾ ਪਾਠ ਕਰੋ।
  • ਅੰਤ ਵਿੱਚ ਆਰਤੀ ਕਰੋ ਅਤੇ ਸਭ ਵਿੱਚ ਪ੍ਰਸਾਦ ਵੰਡੋ।

Follow Us
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...