ਦਿੱਲੀ ਵਿੱਚ ਸਥਿਤ ਹੈ ਗੁਰਦੁਆਰਾ ਨਾਨਕ ਪਿਆਉ ਸਾਹਿਬ, ਜਾਣੋਂ ਇਤਿਹਾਸ
ਗੁਰਦੁਆਰਾ ਨਾਨਕ ਪਿਆਉ ਸਾਹਿਬ, ਦਿੱਲੀ, ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੌਰਾਨ 1505 ਵਿੱਚ ਉਨ੍ਹਾਂ ਦੇ ਦਿੱਲੀ ਪ੍ਰਵਾਸ ਨਾਲ ਜੁੜਿਆ ਇੱਕ ਇਤਿਹਾਸਕ ਅਸਥਾਨ ਹੈ। ਇੱਥੇ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। 18ਵੀਂ ਸਦੀ ਵਿੱਚ ਇਸ ਅਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ। ਇਹ ਗੁਰਦੁਆਰਾ ਅੱਜ ਵੀ ਸਿੱਖ ਸੰਗਤਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ।

ਉਂਝ ਤਾਂ ਰਾਜਧਾਨੀ ਦਿੱਲੀ ਵਿੱਚ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ। ਜੋ ਕਿ ਅੱਠਵੇਂ ਪਾਤਸ਼ਾਹ ਸ਼੍ਰੀ ਹਰਕ੍ਰਿਸ਼ਨ ਸਾਹਿਬ ਅਤੇ ਨੌਵੇਂ ਸਤਿਗੁਰੂ, ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਹਨ। ਪਰ ਇੱਕ ਗੁਰਦੁਆਰਾ ਹੋਰ ਵੀ ਹੈ ਜਿਸ ਦਾ ਸਬੰਧ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਹੈ।
ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਨਾਨਕ ਪਿਆਉ ਸਾਹਿਬ। ਦੁਨੀਆਂ ਨੂੰ ਸੱਚ ਦਾ ਮਾਰਗ ਦਿਖਾਉਣ ਲਈ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ। ਇਤਿਹਾਸਿਕ ਸਰੋਤਾਂ ਅਨੁਸਾਰ ਪਹਿਲੀ ਉਦਾਸੀ ਸਮੇਂ ਸੰਨ 1505 ਵਿੱਚ ਗੁਰੂ ਨਾਨਕ ਦੇਵ ਜੀ ਨੇ ਦਿੱਲੀ ਆਏ। ਇਸ ਸਮੇਂ ਉਹਨਾਂ ਨੇ ਇੱਕ ਬਾਗ ਵਿੱਚ ਡੇਰਾ ਲਗਾਇਆ।
ਸੰਗਤਾਂ ਨੂੰ ਦਿਖਾਇਆ ਸੱਚ ਦਾ ਰਾਹ
ਪਾਤਸ਼ਾਹ ਦੀ ਮਹਿਮਾ ਸੁਣ ਤੋਂ ਬਾਅਦ ਕੁੱਝ ਦਿਨਾਂ ਬਾਅਦ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜਿਓ ਆਉਣ ਲੱਗੀਆਂ। ਇਸ ਬਾਗ ਵਿੱਚ ਮੌਜੂਦ ਖੂਹ ਦੀ ਵਰਤੋਂ ਸੰਗਤਾਂ ਨੂੰ ਜਲ ਛਕਾਉਣ ਲਈ ਕੀਤੀ ਜਾਂਦੀ ਸੀ। ਜਿਸ ਸਮੇਂ ਪਾਤਸ਼ਾਹ ਨੇ ਇਸ ਧਰਤੀ ਤੇ ਚਰਨ ਪਾਏ ਤਾਂ ਉਸ ਸਮੇਂ ਦਿੱਲੀ ਉੱਪਰ ਲੋਧੀ ਵੰਸ਼ ਦਾ ਸ਼ਾਸਨ ਸੀ ਅਤੇ ਦਿੱਲੀ ਸਲਤਨਤ ਦਾ ਸੁਲਤਾਨ ਸਿਕੰਦਰ ਲੋਧੀ ਗੱਦੀ ਤੇ ਬੈਠਾ ਹੋਇਆ ਸੀ।
ਗੁਰੂ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਦੇਣ ਤੋਂ ਬਾਅਦ ਅਗਲੇ ਸਥਾਨ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਸੰਗਤਾਂ ਨੇ 18ਵੀਂ ਸਦੀ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਹੁਣ ਸੰਗਤਾਂ ਦੂਰੋਂ ਦੂਰੋਂ ਆਕੇ ਇਸ ਅਸਥਾਨ ਦੇ ਦਰਸ਼ਨ ਕਰਦੀਆਂ ਹਨ।
ਗੁਰਦਵਾਰਾ ਨਾਨਕ ਪਿਆਉ ਸਾਹਿਬ ਵਿਖੇ ਹਰ ਸਾਲ ਬਹੁਤ ਸਾਰੇ ਧਾਰਮਿਕ ਸਮਾਗਮਾਂ ਹੁੰਦੇ ਹਨ। ਇੱਥੇ ਵਿਸਾਖੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਹੋਰ ਧਾਰਮਿਕ ਸਮਾਰੋਹਾਂ ਦੇ ਦੌਰਾਨ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਹਨਾਂ ਸਮਾਗਮਾਂ ਵਿੱਚ ਦਿੱਲੀ ਅਤੇ ਇਸ ਤੋਂ ਬਾਹਰਲੇ ਸਿੱਖ ਅਤੇ ਹੋਰ ਲੋਕਾਂ ਲਈ ਇਕੱਠੇ ਹੁੰਦੇ ਹਨ ਅਤੇ ਗੁਰਬਾਣੀ ਵਿਚਾਰਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ
ਮੌਜੂਦਾ ਸਮੇਂ ਵਿੱਚ ਇਹ ਅਸਥਾਨ ਦੀ ਸੇਵਾ ਤੇ ਸੰਭਾਲ ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਅਸਥਾਨ ਤੇ ਲੋਕ ਹਰ ਰੋਜ਼ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਆਉਂਦੀਆਂ ਹਨ। ਇਸ ਅਸਥਾਨ ਤੇ ਜਾਣ ਲਈ ਮਾਡਲ ਟਾਉਨ ਨੇੜਲਾ ਮੈਟਰੋ ਸਟੇਸ਼ਨ ਹੈ। ਜਿਸ ਥੋੜ੍ਹੀ ਦੂਰੀ ਤੇ ਇਹ ਅਸਥਾਨ ਸਥਿਤ ਹੈ।