ਨਾ ਕਲਮਾ ਮਨਜ਼ੂਰ, ਨਾ ਕਰਾਮਾਤ… ਪਾਤਸ਼ਾਹ ਨੇ ਦਿੱਲੀ ਵਿੱਚ ਦਿੱਤੀ ਸੀ ਸਿੱਦਕ ਲਈ ਸ਼ਹਾਦਤ
Guru tegh bahadur Ji: ਕਾਜ਼ੀ ਨੇ ਪਾਤਸ਼ਾਹ ਅੱਗੇ ਸ਼ਰਤ ਰੱਖੀ ਕਿ ਤੁਸੀਂ ਕੋਈ ਕਰਾਮਾਤ ਦਿਖਾ ਦਿਓ, ਜਾਂ ਫਿਰ ਕਲਮਾ ਪੜ੍ਹ ਲਓ (ਇਸਲਾਮ ਨੂੰ ਮੰਨਣ ਵਾਲੇ ਬਣ ਜਾਓ) ਜਾਂ ਫਿਰ ਕਤਲ ਹੋਣ ਲਈ ਤਿਆਰ ਰਹੋ। ਪਾਤਸ਼ਾਹ ਨੇ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇ ਸਿੱਖਾਂ ਲਈ ਕਮਾਮਾਤ ਕਹਿਰ ਦੇ ਬਰਾਬਰ ਹੈ।
ਉਹ ਇੱਕ ਵੇਲਾ ਸੀ ਜਦੋਂ ਦਿੱਲੀ ਦਾ ਸਾਸਕ ਜੁਲਮ ਕਰ ਰਿਹਾ ਸੀ ਅਤੇ ਪੂਰਾ ਹਿੰਦੋਸਤਾਨ ਉਸ ਦਾ ਜ਼ੁਲਮ ਸ਼ਹਿ ਰਿਹਾ ਸੀ। ਪਰ ਕੋਈ ਵੀ ਅਵਾਜ਼ ਨਹੀਂ ਸੀ ਜੋ ਉਸ ਨੂੰ ਲਲਕਾਰ ਸਕੇ ਜਿਵੇਂ ਬਾਬੇ ਨਾਨਕ ਨੇ ਬਾਬਰ ਨੂੰ ਲਲਕਾਰਿਆ ਸੀ। ਬਾਬਰ ਤੂੰ ਜਾਬਰ ਹੈ। ਪਰ ਹਮੇਸ਼ਾ ਪੰਜਾਬ ਦੀ ਧਰਤੀ ਤੋਂ ਜ਼ੁਲਮ ਦੇ ਖਿਲਾਫ਼ ਅਵਾਜ਼ ਉੱਠਦੀ ਹੈ। ਇਸ ਵਾਰ ਵੀ ਅਵਾਜ਼ ਪੰਜਾਬ ਤੋਂ ਉੱਠੀ ਤੇ ਦਿੱਲੀ ਦੇ ਚਾਂਦਨੀ ਚੌਂਕ ਚ ਸ਼ਹਾਦਤ ਦੇ ਨਾਨਕ ਦੇ ਨੌਵੇਂ ਵਾਰਿਸ ਤੇਗ ਬਹਾਦਰ ਸਾਹਿਬ ਨੇ ਦੱਸ ਦਿੱਤਾ। ਕਿ ਨਾਨਕ ਦੇ ਸਿੱਖ ਜ਼ੁਲਮ ਖਿਲਾਫ਼ ਖੜ੍ਹੇ ਹੋਣ ਲਈ ਹਮੇਸ਼ਾ ਤਿਆਰ ਰਹਿਣਗੇ।
24 ਨਵੰਬਰ ਦਾ ਦਿਨ ਸੀ। ਜਦੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦਰਬਾਰ ਨੇ ਸ਼ਹੀਦ ਕਰਨ ਦਾ ਫ਼ਤਵਾ ਲਗਾ ਦਿੱਤਾ ਸੀ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿਰਫ਼ ਪਾਤਸ਼ਾਹ ਦਾ ਖੂਨ ਨਹੀਂ ਸੀ ਡੁੱਲ੍ਹਿਆ। ਉਸ ਕੌੰਮ ਦਾ ਖੂਨ ਡੁੱਲ੍ਹਿਆ ਸੀ ਜੋ 14 ਸਾਲ ਬਾਅਦ ਖਾਲਸੇ ਦੇ ਰੂਪ ਵਿੱਚ ਸਜਣ ਵਾਲੀ ਸੀ। ਉਹੀ ਖਾਲਸਾ ਸੀ ਜਿਸ ਨੇ ਮੁਗਲਾਂ ਦੀ ਜੜ੍ਹਾਂ ਨੂੰ ਪੁੱਟਣਾ ਸੀ। ਗੁਰੂ ਦੇ ਸਿੰਘ ਭਾਈ ਮਤੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਸਿੰਘ ਜਿਨ੍ਹਾਂ ਨੇ ਆਪਾ ਤਾਂ ਵਾਰ ਦਿੱਤਾ ਪਰ ਗੁਰੂ ਦਾ ਸਾਥ ਨਹੀਂ ਛੱਡਿਆ।
ਧਰਮ ਬਦਲਾਉਣ ਦੀ ਕੋਸ਼ਿਸ
ਉਸ ਵੇਲੇ ਦਿੱਲੀ ਦੇ ਤਖ਼ਤ ਤੇ ਬੈਠਾ ਔਰੰਗਜੇਬ ਚਾਹੁੰਦਾ ਸੀ ਕਿ ਪਾਤਸ਼ਾਹ ਦਾ ਧਰਮ ਤਬਦੀਲ ਕਰਵਾ ਲਿਆ ਜਾਵੇ ਤਾਂ ਜੋ ਦੂਰ ਤੱਕ ਸੁਨੇਹਾ ਪਹੁੰਚੇ ਅਤੇ ਲੋਕ ਆਪਣੇ ਆਪ ਇਸਲਾਮ ਨੂੰ ਕਬੂਲ ਕਰ ਲੈਣ। ਪਰ ਗੁਰੂ ਸਾਹਿਬ ਨੇ ਕਿਹਾ ਧਰਮ ਕੋਈ ਧੱਕੇ ਨਾਲ ਨਹੀਂ ਬਦਲਾਅ ਸਕਦਾ। ਔਰੰਗਜੇਬ ਤੂੰ ਆਪਣੇ ਧਰਮ ਵਿੱਚ ਪਰਪੱਕ ਰਹਿ ਅਸੀਂ ਆਪਣੇ ਧਰਮ ਵਿੱਚ ਪੱਕੇ ਹਾਂ। ਪਰ ਔਰੰਗਜੇਬ ਆਪਣੀ ਜਿੱਦ ਤੇ ਬੇਜ਼ਿੱਦ ਸੀ।
ਕਰਾਮਾਤ ਕਹਿਰ ਹੈ…
ਕਾਜ਼ੀ ਨੇ ਪਾਤਸ਼ਾਹ ਅੱਗੇ ਸ਼ਰਤ ਰੱਖੀ ਕਿ ਤੁਸੀਂ ਕੋਈ ਕਰਾਮਾਤ ਦਿਖਾ ਦਿਓ, ਜਾਂ ਫਿਰ ਕਲਮਾ ਪੜ੍ਹ ਲਓ (ਇਸਲਾਮ ਨੂੰ ਮੰਨਣ ਵਾਲੇ ਬਣ ਜਾਓ) ਜਾਂ ਫਿਰ ਕਤਲ ਹੋਣ ਲਈ ਤਿਆਰ ਰਹੋ। ਪਾਤਸ਼ਾਹ ਨੇ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇ ਸਿੱਖਾਂ ਲਈ ਕਮਾਮਾਤ ਕਹਿਰ ਦੇ ਬਰਾਬਰ ਹੈ। ਜਿੱਥੋਂ ਤੱਕ ਗੱਲ ਕਲਮਾ ਪੜ੍ਹਣ ਦੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ। ਹਾਂ ਜੇਕਰ ਤੁਸੀਂ ਕਤਲ ਕਰਨਾ ਚਾਹੁੰਦੇ ਹੋ। ਉਸ ਦੇ ਲਈ ਅਸੀਂ ਤਿਆਰ ਹਾਂ। ਨਾ ਸਿੱਖ ਕਰਾਮਾਤ ਦਿਖਾਉਂਦੇ ਆ ਅਤੇ ਨਾ ਹੀ ਕਲਮੇ ਪੜ੍ਹਦੇ ਹਾਂ।
ਚਾਂਦਨੀ ਚੌਂਕ ਚ ਸ਼ਹਾਦਤ
ਪਾਤਸ਼ਾਹ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਚਾਂਦਨੀ ਚੌਂਕ ਵਿਖੇ 24 ਨਵੰਬਰ 1975 ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਕਮ ਇਹ ਸੀ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ ਉਹਨਾਂ ਦੀ ਲਾਸ਼ ਦੇ ਟੁਕੜੇ ਦਿੱਲੀ ਦੇ ਗੇਟਾਂ ਤੇ ਟੰਗ ਦਿੱਤੇ ਜਾਣ ਤਾਂ ਜੋ ਕੋਈ ਹੋਰ ਬਗਾਵਤ ਦੀ ਹਿੰਮਤ ਨਾ ਕਰ ਸਕੇ। ਪਰ ਜਿਵੇਂ ਹੀ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਤੇਜ਼ ਹਨੇਰੀ ਚੱਲੀ। ਗੁਰੂ ਦੇ ਸਿੱਖਾਂ ਦੇ ਗੁਰੂ ਸਾਹਿਬ ਦਾ ਸੀਸ ਅਤੇ ਧੜ੍ਹ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਜੋ ਦੁਸ਼ਮਣ ਪਾਤਸ਼ਾਹ ਦਾ ਨਿਰਾਦਰ ਨਾ ਕਰ ਸਕੇ।
ਇਹ ਵੀ ਪੜ੍ਹੋ
ਅਨੰਦਾਂ ਦੀ ਪੁਰੀ ਚ ਸਸਕਾਰ
ਪਾਤਸ਼ਾਹ ਦੇ ਸੀਸ ਦਾ ਸਸਕਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਦਿੱਲੀ ਤੋਂ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਲੈਕੇ ਗਏ। ਜਦੋਂ ਪਾਤਸ਼ਾਹ ਦੀ ਧੜ੍ਹ ਦਾ ਸਸਕਾਰ ਦਿੱਲੀ ਵਿੱਚ ਪਾਤਸ਼ਾਹ ਦੇ ਸਿੰਘ ਲੱਖੀ ਸ਼ਾਹ ਵਣਜ਼ਾਰਾ ਨੇ ਕੀਤਾ। ਅੱਜ ਕੱਲ੍ਹ ਇਸ ਅਸਥਾਨ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ।