Gurdwara Sri Patti Sahib History: ਜਿੱਥੇ ਮਾਪਿਆਂ ਬਾਬੇ ਨੂੰ ਪੜ੍ਹਣ ਭੇਜਿਆ… ਗੁਰਦੁਆਰਾ ਸ਼੍ਰੀ ਪੱਟੀ ਸਾਹਿਬ
ਸਿੱਖਾਂ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ਪੁਰਬ ਦੇਸ਼ ਦੁਨੀਆਂ ਦੀਆਂ ਸੰਗਤਾਂ ਬੜੇ ਪਿਆਰ ਨਾਲ ਮਨਾ ਰਹੀਆਂ ਨੇ, ਅੱਜ ਆਪਾਂ ਸਿੱਖ ਇਤਿਹਾਸ ਵਿੱਚ ਜਾਣਗੇ ਉਸ ਪਵਿੱਤਰ ਅਸਥਾਨ ਬਾਰੇ ਜਿੱਥੇ ਬਾਬਾ ਬਾਲ ਰੂਪ ਵਿੱਚ ਪੜ੍ਹਣ ਗਏ।
ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਲਿਖਦੇ ਹਨ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ। ਪਾਤਸ਼ਾਹ ਜੀ ਦਾ ਜਨਮ ਕਲਯੁਗ ਵਿੱਚ ਮਨੁੱਖ ਨੂੰ ਤਾਰਨ ਲਈ ਹੋਇਆ। ਜਿਸ ਵੇਲੇ ਪਾਤਸ਼ਾਹ ਨੇ ਰਾਇ ਭੋਇ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ ਤਾਂ ਉਸ ਵੇਲੇ ਪੰਜਾਬ ਵਿੱਚ ਉੱਥਲ ਪੁੱਥਲ ਦਾ ਮਾਹੌਲ ਸੀ। ਸੱਤਾ ਵਿੱਚ ਬੈਠੀਆਂ ਤਾਕਤਾਂ ਗਰੀਬਾਂ ਤੇ ਜੁਲਮ ਕਰ ਰਹੀਆਂ ਸਨ। ਪਰ ਬਾਬੇ ਨਾਨਕ ਜੀ ਨੇ ਆਪਣੇ ਬੋਲਾਂ ਰਾਹੀਂ ਲੋਕਾਂ ਅੰਦਰ ਅਜਿਹਾ ਜੋਸ਼ ਭਰਿਆ ਕਿ ਉਹਨਾਂ ਸਮੇਂ ਆਉਣ ਤੇ ਤਾਕਤਾਂ ਨੂੰ ਜੜ੍ਹੋ ਉਖਾੜ ਪੁੱਟਿਆ।
ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਦਾ ਜਨਮ ਸਾਲ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ (ਹੁਣ ਪਾਕਿਸਤਾਨ) ਵਿਖੇ ਹੋਇਆ। ਅੱਜ ਇਸ ਸ਼ਹਿਰ ਨੂੰ ਪਿਆਰ ਨਾਲ ਸ਼੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਲਾਹੌਰ ਤੋਂ ਕਰੀਬ 80 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ। ਪਾਤਸ਼ਾਹ ਦੇ ਪਿਤਾ ਦਾ ਜਨਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ। ਬਾਬੇ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪ੍ਰਮੁੱਖ 9 ਗੁਰੂਘਰ ਸੁਸ਼ੋਭਿਤ ਹਨ। ਹਰ ਇੱਕ ਗੁਰੂ ਘਰ ਦਾ ਸਬੰਧ ਬਾਬਾ ਜੀ ਦੇ ਜੀਵਨ ਨਾਲ ਜੁੜਿਆ ਹੋਇਆ ਹੈ।
ਜਿੱਥੇ ਬਾਅਦ ਅੱਖਰ ਪੜ੍ਹਿਆ
ਨਨਕਾਣਾ ਸਾਹਿਬ ਦੀ ਧਰਤੀ ਤੇ ਸਥਿਤ ਹੈ ਗੁਰਦੁਆਰਾ ਪੱਟੀ ਸਾਹਿਬ। ਪਾਤਸ਼ਾਹ ਜੀ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਪੰਡਿਤ ਗੋਪਾਲ ਦਾਸ ਕੋਲ ਪੜ੍ਹਣ ਲਈ ਭੇਜਿਆ। ਉਹ ਇਸ ਅਸਥਾਨ ਤੇ ਤਲਵੰਡੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਦੇਂਦੇ ਸਨ।
ਗੁਰੂ ਨਾਨਕ ਸਾਹਿਬ 6 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ ਅਤੇ ਮੌਲਵੀ ਕੁਤਬਦੀਨ ਕੋਲ ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਪੜ੍ਹਣ ਲਈ ਆਏ ਸਨ। ਪਰ ਉਹਨਾਂ ਨੇ ਆਪਣੇ ਅਧਿਆਤਮਕ ਗਿਆਨ ਨਾਲ ਆਪਣੇ ਅਧਿਆਪਕਾਂ ਨੂੰ ਹੀ ਧੰਨ ਧੰਨ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਇਸ ਪਵਿੱਤਰ ਅਸਥਾਨ ਤੇ ਪੱਟੀ ਨਾਮੀ ਬਾਣੀ ਦਾ ਉਚਾਰਨ ਕੀਤਾ।
ਕਈ ਥਾਂ ਜ਼ਿਕਰ ਮਿਲਦਾ ਹੈ ਕਿ ਪਾਤਸ਼ਾਹ ਨੇ ਇੱਕ ਮੁਸਲਿਮ ਬਜ਼ੁਰਗ ਸਇਅਦ ਹਸ਼ਨ ਕੋਲੋਂ ਅਰਬੀ ਦੀ ਸਿੱਖਿਆ ਹਾਸਿਲ ਕੀਤੀ। ਬਾਬਾ ਜੀ ਨੇ ਹਮੇਸ਼ਾ ਹੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਉਹਨਾਂ ਨੇ ਧਰਮ ਦੇ ਰੌਲਿਆਂ ਤੋਂ ਉੱਪਰ ਉੱਠ ਇਨਸਾਨੀਅਤ ਨੂੰ ਅੱਗੇ ਰੱਖਿਆ ਅਤੇ ਜੁਲਮ ਖਿਲਾਫ਼ ਡਟਣ ਦਾ ਸੁਨੇਹਾ ਦਿੱਤਾ। ਬਾਬਾ ਇਹ ਨਹੀਂ ਦੇਖਦਾ ਕਿ ਜਾਲਮ ਕੌਣ ਹੈ। ਉਹ ਜਾਲਮ ਨੂੰ ਲਲਕਾਰ ਦਿੰਦਾ ਹੈ। ਜਿਵੇਂ ਬਾਬਰ ਨੂੰ ਕਿਹਾ ਸੀ ਤੂੰ ਜਾਬਰ ਹੈ। ਅੱਜ ਵੀ ਸਾਨੂੰ ਬਾਬਾ ਜੀ ਦੇ ਦਿਖਾਏ ਮਾਰਗ ਤੇ ਚੱਲਣ ਦੀ ਲੋੜ ਹੈ।
ਇਹ ਵੀ ਪੜ੍ਹੋ