ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਟਨੇ ਅਵਤਾਰ ਧਾਰਿਆ, ਪੂਰਾ ਪਰਿਵਾਰ ਵਾਰ੍ਹਿਆ…ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਇੱਕ ਮਹਾਨ ਯੋਧਾ ਹੀ ਨਹੀਂ ਸਨ ਸਗੋਂ ਮਹਾਨ ਵਿਦਿਵਾਨ ਵੀ ਸਨ। ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

ਪਟਨੇ ਅਵਤਾਰ ਧਾਰਿਆ, ਪੂਰਾ ਪਰਿਵਾਰ ਵਾਰ੍ਹਿਆ…ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਪਟਨੇ ਅਵਤਾਰ ਧਾਰਿਆ, ਪੂਰਾ ਪਰਿਵਾਰ ਵਾਰ੍ਹਿਆ…ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Follow Us
jarnail-singhtv9-com
| Published: 06 Jan 2025 06:15 AM

ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਮਨਾ ਰਹੇ ਹਨ। ਗੁਰੂ ਪਾਤਸ਼ਾਹ ਦਾ ਅਵਤਾਰ ਮਾਤਾ ਗੁਜਰੀ ਜੀ ਦੀ ਕੁੱਖੋ 22 ਦਸੰਬਰ 1666 ਨੂੰ ਪਟਨਾ ਸਾਹਿਬ (ਹੁਣ ਬਿਹਾਰ ਵਿੱਚ) ਵਿਖੇ ਹੋਇਆ। ਜਿਸ ਸਮੇਂ ਗੋਬਿੰਦ ਜੀ ਦਾ ਜਨਮ ਹੋਇਆ ਉਸ ਸਮੇਂ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਭਾਰਤ ਦੇ ਪੂਰਬ ਵਾਲੇ ਇਲਾਕਿਆਂ ਵਿੱਚ ਸਿੱਖ ਪੰਥ ਦੇ ਪ੍ਰਚਾਰ ਲਈ ਗਏ ਹੋਏ ਸਨ ਅਤੇ ਢਾਕਾ (ਬੰਗਲਾਦੇਸ਼) ਵਿਖੇ ਠਹਿਰੇ ਹੋਏ ਸੀ।

ਗੁਰੂ ਤੇਗ ਬਹਾਦਰ ਜੀ ਪਟਨਾ ਤੋਂ ਹੁੰਦੇ ਹੋਏ ਪੰਜਾਬ ਵਾਪਿਸ ਆ ਗਏ ਅਤੇ ਗੋਬਿੰਦ ਰਾਏ (ਬਚਪਨ ਦਾ ਨਾਮ) ਅਤੇ ਮਾਤਾ ਗੁਜਰੀ ਜੀ ਨੂੰ ਪਟਨਾ ਵਿਖੇ ਹੀ ਰਹਿਣ ਦਾ ਹੁਕਮ ਦਿੱਤਾ। ਕਰੀਬ 7 ਸਾਲ ਗੋਬਿੰਦ ਰਾਏ ਪਟਨਾ ਸਾਹਿਬ ਦੀ ਧਰਤੀ ਤੇ ਰਹੇ। ਪਾਤਸ਼ਾਹ ਜੀ ਨੇ ਜਿੱਥੇ ਆਪਣੇ ਚੋਜ ਕੀਤੇ ਉੱਥੇ ਅੱਜ ਕੱਲ੍ਹ ਗੁਰੂਘਰ ਸ਼ੁਸ਼ੋਭਿਤ ਹਨ।

ਅਨੰਦਪੁਰ ਵਿਖੇ ਮਿਲੀ ਵਿੱਦਿਆ

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਲ 1672 ਵਿੱਚ ਗੋਬਿੰਦ ਰਾਏ ਜੀ ਨੂੰ ਪਟਨਾ ਤੋਂ ਅਨੰਦਪੁਰ ਸਾਹਿਬ ਆਉਣ ਦਾ ਆਦੇਸ਼ ਕੀਤਾ। ਗੁਰੂ ਪਾਤਸ਼ਾਹ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪ ਜੀ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ। ਸਰੋਤਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮੁਨਸ਼ੀ ਪੀਰ ਮੁਹੰਮਦ ਕੋਲੋਂ ਫਾਰਸੀ, ਸਾਹਿਬ ਚੰਦ ਕੋਲੋਂ ਬ੍ਰਿਜ਼ ਭਾਸ਼ਾ, ਪੰਡਤ ਕਿਰਪਾ ਰਾਮ ਕੋਲੋਂ ਸੰਸਕ੍ਰਿਤ, ਹਰਜਸ ਰਾਇ ਜੀ ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ।

ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

ਸਾਢੇ 9 ਸਾਲ ਦੀ ਉਮਰ ਵਿੱਚ ਪਿਤਾ ਦੀ ਸ਼ਹਾਦਤ

ਗੁਰੂ ਨਾਨਕ ਦੀ ਗੁਰਗੱਦੀ ਦੇ ਅਗਲੇ ਵਾਰਿਸ ਨੂੰ ਗੁਰੂ ਤੇਗ ਬਹਾਦਰ ਜੀ ਆਪਣੇ ਹੱਥੀ ਤਿਆਰ ਕਰ ਰਹੇ ਸੀ। ਅਖੀਰ 1675 ਦਾ ਉਹ ਸਾਲ ਆਇਆ। ਜਿਸ ਨੇ ਇਤਿਹਾਸ ਨੂੰ ਹੀ ਬਦਲ ਦੇਣਾ ਸੀ। ਬਾਲ ਗੋਬਿੰਦ ਰਾਇ ਪਿਤਾ ਤੇਗ ਬਹਾਦਰ ਜੀ ਨਾਲ ਸੰਗਤ ਵਿੱਚ ਬੈਠੇ ਸਨ ਕਿ ਕਸ਼ਮੀਰੀ ਪੰਡਤਾਂ ਨੇ ਆਪਣੀ ਹੱਡਬੀਤੀ ਸੁਣਵਾਈ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇਣ ਦਾ ਫੈਸਲਾ ਕਰਦਿਆਂ ਦਿੱਲੀ ਜਾਣ ਦਾ ਐਲਾਨ ਕੀਤਾ।

ਪਾਤਸ਼ਾਹ ਨੇ ਗੋਬਿੰਦ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਅਤੇ ਸੰਗਤਾਂ ਦੀ ਜਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਰਵਾਨਾ ਹੋ ਗਏ। ਜਿੱਥੇ ਪਾਤਸ਼ਾਹ ਨੇ ਮਜ਼ਲੂਮਾਂ ਦੀ ਰਾਖੀ ਲਈ ਚਾਂਦਨੀ ਚੌਂਕ ਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ।

ਭਾਈ ਜੈਤਾ (ਜੀਵਨ ਸਿੰਘ) ਗੁਰੂ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈਕੇ ਆਏ। ਜਿੱਥੇ ਪਾਤਸਾਹ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਦੋਂ ਕਿ ਲੱਖੀ ਸ਼ਾਹ ਜੀ ਨੇ ਧੜ੍ਹ ਦਾ ਸੰਸਕਾਰ ਆਪਣੇ ਘਰ ਵਿਖੇ ਕੀਤਾ ਜਿਸ ਥਾਂ ਅੱਜ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਸ਼ੁਸ਼ੋਭਿਤ ਹੈ।

ਸ਼ੁਰੂ ਹੋਇਆ ਸ਼ਹਾਦਤਾਂ ਦਾ ਸਿਲਸਿਲਾ

ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੋਬਿੰਦ ਜੀ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਕਿਲੇ ਦੀ ਉਸਾਰੀ ਕਰਵਾਈ। ਪਾਤਸ਼ਾਹ ਨੇ ਰਣਜੀਤ ਨਗਾਰੇ ਦੀ ਸਥਾਪਨਾ ਕੀਤੀ। ਜਦੋਂ ਪਾਤਸ਼ਾਹ ਆਉਂਦੇ ਤਾਂ ਇਹ ਨਗਾਰਾ ਵੱਜਦਾ। ਇਹ ਨਗਾਰੇ ਖਾਲਸੇ ਪੰਥ ਦਾ ਇੱਕ ਸੰਕੇਤ ਸੀ। ਇਹ ਨਗਾਰਾ ਖਾਲਸੇ ਦੀ ਰਾਜ ਦੀ ਨੀਂਹ ਸੀ। ਇਹ ਨਾਗਰਾ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਜ਼ੁਲਮਾਂ ਖਿਲਾਫ਼ ਚੋਟ ਸੀ।

ਖਾਲਸੇ ਦੀ ਸਾਜਨਾ

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਕੁੱਝ ਕੁ ਸਾਲ ਬਾਅਦ 1699 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਖਾਲਸੇ ਦੀ ਸਾਜਨਾ ਹੋਈ। ਉਹ ਖਾਲਸਾ ਜਿਸ ਨੇ ਮੁਗਲਾਂ ਦਾ ਨਾਸ਼ ਕਰਨਾ ਸੀ। ਉਹ ਖਾਲਸਾ ਜਿਸ ਨੇ ਗੁਰੂ ਨਾਨਕ ਦੇ ਫ਼ਲਸਫੇ ਨੂੰ ਅੱਗੇ ਲੈ ਕੇ ਜਾਣਾ ਸੀ। ਉਹ ਖਾਲਸਾ ਜਿਸ ਨੇ ਦੁਨੀਆ ਜਹਾਨ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣੀ ਸੀ।

ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਕਕਾਰ (ਕੜਾ, ਕੇਸ, ਕਛਹਿਰਾ, ਕੰਘਾ ਤੇ ਕਿਰਪਾਨ) ਦਿੱਤੇ ਇਸ ਤੋਂ ਇਲਾਵਾ 4 ਕੁ-ਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ। ਗੁਰੂ ਪਾਤਸ਼ਾਹ ਨੇ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਿਆ ਅਤੇ ਸਿੰਘ ਸਜੇ ਅਤੇ ਪੰਜਾਂ ਸਿੰਘਾਂ ਨੂੰ ਹੁਕਮ ਦਿੱਤਾ ਸੀ ਹਮੇਸ਼ਾ ਇਕੱਠੇ ਰਹਿਣਾ, ਜਦੋਂ ਪੰਥ ਨੂੰ ਅਗਵਾਈ ਦੀ ਲੋੜ ਹੋਵੇ ਤਾਂ ਪੰਜ ਸਿੰਘ ਅਗਵਾਈ ਕਰਨਾ, ਪ੍ਰਮਾਤਮਾ ਦੀ ਮਿਹਰ ਹੋਵੇਗੀ।

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਜੰਗਾਂ ਲੜੀਆਂ, ਭੰਗਾਣੀ ਤੋਂ ਲੈਕੇ ਚਮਕੌਰ ਦੀ ਜੰਗ ਤੱਕ, ਆਪਣੇ 4 ਸਾਹਿਬਜਾਦੇ ਪੰਥ ਤੋਂ ਕੁਰਬਾਨ ਕਰ ਦਿੱਤੇ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਅਜਿਹੇ ਗੁਰੂ ਨੂੰ ਕਰੋੜਾ ਵਾਰ ਸਿਜਦਾ, ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਦਿਖਾਈ ਸਿੱਖਿਆ ਦਾ ਪਾਲਣ ਕੀਤਾ। ਸਿੱਖਾਂ ਨੂੰ ਸਸਤਰ ਰੱਖਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਦੇ ਲੜ ਲਗਾਕੇ ਬੋਧਕ ਰੂਪ ਵਿੱਚ ਮਜ਼ਬੂਤ ਕੀਤਾ। ਅਸੀਂ ਅੱਜ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਫਲਸਫ਼ਿਆਂ ਨੂੰ ਆਪਣੀ ਜਿੰਦਗੀ ਵਿੱਚ ਧਾਰਕੇ ਸੱਚ ਦੇ ਰਾਹ ਚੱਲਣ ਦਾ ਯਤਨ ਕਰੀਏ।

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ...
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ...
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...