Sahibzada Ajit Singh And Jujhar Singh Shaheedi: ਕੱਚੀ ਗੜ੍ਹੀ ਵਿੱਚ ਸਿੰਘਾਂ ਦੇ ਪੱਕੇ ਹੌਂਸਲੇ ਦੀ ਦਾਸਤਾਨ…ਜਦੋਂ ਜੂਝੇ ਸਨ ਅਜੀਤ ਤੇ ਜੁਝਾਰ
ਅੱਜ (22 ਦਸੰਬਰ) ਸੰਗਤਾਂ ਉਸ ਮਹਾਨ ਸ਼ਹਾਦਤ ਨੂੰ ਯਾਦ ਕਰ ਰਹੀਆਂ ਹਨ। ਜਦੋਂ ਹੌਂਸਲੇ ਸਾਹਮਣੇ ਦੁਸ਼ਮਣ ਨੇ ਹਥਿਆਰ ਸੁੱਟ ਦਿੱਤੇ ਸਨ। ਜਦੋਂ ਸਵਾ ਸਵਾ ਲੱਖ ਦੀ ਫੌਜ ਦੇ ਖਿਲਾਫ਼ ਗੁਰੂ ਦਾ ਇੱਕ ਇੱਕ ਸਿੰਘ ਡਟ ਗਿਆ ਸੀ। ਉਹ ਅਜੀਤ ਤੇ ਜੁਝਾਰ ਜੋ ਕਦੇ ਵੀ ਹਾਰੇ ਨਹੀਂ ਨਾ ਕਦੇ ਜੰਗ ਵਿੱਚ ਅਤੇ ਨਾ ਕਦੇ ਸਿਦਕ ਵਿੱਚ।
ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ… ਸਾਹਿਬ ਏ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਵਿਰਾਜਮਾਨ ਸਨ। ਦਿਨ ਚੜਣ ਤੋਂ ਪਹਿਲਾਂ ਹੀ ਦੁਸ਼ਮਣ ਦੀ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ ਸੀ। ਦੁਸ਼ਮਣ ਦਾ ਸਿਰਫ਼ ਇੱਕ ਟੀਚਾ ਸੀ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰਨਾ। ਚਾਹੇ ਉਹ ਜਿਉਂਦੇ ਹੋਣ ਜਾਂ ਮਾਰੇ ਜਾਣ। ਇਸ ਟੀਚੇ ਨਾਲ ਦੁਸ਼ਮਣ ਨੇ ਗੜ੍ਹੀ ਦਾ ਦਰਵਾਜ਼ਾ ਤੋੜਣ ਦਾ ਪਲਾਨ ਬਣਾਇਆ।
ਸਿੱਖਾਂ ਲਈ ਹਾਲਾਤ ਚਾਹੇ ਕਿੰਨੇ ਵੀ ਮੁਸ਼ਕਿਲ ਕਿਉਂ ਨਹੀਂ ਸਨ ਪਰ ਗੁਰੂ ਦੇ ਪਿਆਰਿਆਂ ਨੇ ਨਾਮ ਅਤੇ ਗੁਰਬਾਣੀ ਦਾ ਪੱਲਾ ਨਾ ਛੱਡਿਆ। ਸਵੇਰ ਸਮੇਂ ਪਾਠ ਹੋਇਆ। ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੋਈ। ਸਿੱਖਾਂ ਨੇ ਜੈਕਾਰੇ ਬੁਲਾਏ….ਬੋਲੇ… ਸੌ ਨਿਹਾਲ… ਸਿੱਖਾਂ ਦੀ ਅਵਾਜ਼ ਵਿੱਚ ਐਨਾ ਜੋਸ਼ ਸੀ ਕਿ ਦੁਸ਼ਮਣ ਦੇ ਪੈਰ ਕੰਬ ਗਏ। ਮੁਗਲ ਫੌਜ ਮੁੜ ਵਿਚਾਰ ਕਰਨ ਲਈ ਕਿ ਅਵਾਜ਼ ਤੋਂ ਲੱਗਦਾ ਹੈ ਕਿ ਗੜ੍ਹੀ ਅੰਦਰ ਬਹੁਤ ਸਿੰਘ ਹਨ।
ਬੇਸ਼ੱਕ ਗੁਰੂ ਸਾਹਿਬ ਨਾਲ ਸਿੰਘ ਜ਼ਿਆਦਾ ਨਹੀਂ ਸਨ ਪਰ ਸੱਚਾ ਗੁਰੂ ਨਾਲ ਸੀ ਤਾਂ ਜਿੱਤ ਤੈਅ ਸੀ। ਦਿਨ ਚੜਦੇ ਸਾਰ ਹੀ ਜੰਗ ਸ਼ੁਰੂ ਹੋਈ। ਸਿੰਘਾਂ ਨੇ ਪਹਿਲਾ ਹਮਲਾ ਹੋਣ ਮਗਰੋਂ ਜਵਾਬੀ ਕਾਰਵਾਈ ਕੀਤੀ। ਗੁਰੂ ਸਾਹਿਬ ਅਤੇ ਸਿੰਘ ਦੇ ਤੀਰਾਂ ਨਾਲ ਦੁਸ਼ਮਣ ਢਹਿ ਢੇਰੀ ਕਰ ਦਿੱਤੇ। ਜਿਸ ਦਾ ਜ਼ਿਕਰ ਪਾਤਸ਼ਾਹ ਦੀ ਲਿਖਤ ਜਫ਼ਰਨਾਮਾ ਵਿੱਚ ਕੀਤਾ ਹੈ।
ਜੰਗ ਦੇ ਮੈਦਾਨ ਵਿੱਚ ‘ਅਜੀਤ’
ਸਿੰਘਾਂ ਦੇ ਜੱਥੇ ਗੁਰੂ ਸਾਹਿਬ ਦਾ ਥਾਪੜਾ ਲੈਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਅਤੇ ਸ਼ਹਾਦਤ ਨੂੰ ਪ੍ਰਾਪਤ ਹੋ ਜਾਂਦੇ। ਜਦੋਂ ਸ਼ਹਾਦਤ ਹੁੰਦੀ ਤਾਂ ਸਿੰਘ ਜੈਕਾਰ ਛੱਡਦੇ ਇਹ ਉਹਨਾਂ ਦੇ ਹੌਂਸਲੇ ਦਾ ਪ੍ਰਤੀਕ ਸੀ। ਬਾਬਾ ਅਜੀਤ ਸਿੰਘ ਪਾਤਸ਼ਾਹ ਕੋਲ ਆਏ ਅਤੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਸਾਹਿਬ ਇਹ ਦੇਖ ਬਹੁਤ ਖੁਸ਼ ਹੋਏ। ਉਹਨਾਂ ਨੇ ਅਜੀਤ ਸਿੰਘ ਜੀ ਨੂੰ ਗਲ ਨਾਲ ਲਗਾਇਆ। ਬਾਬਾ ਅਜੀਤ ਸਿੰਘ ਦੀ ਅਗਵਾਈ ਵਿੱਚ ਜਥਾ ਮੈਦਾਨ ਵਿੱਚ ਗਿਆ ਅਤੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕਰ ਗਿਆ।
ਅਜੀਤ ਤੋਂ ਬਾਅਦ ਜੁਝਾਰ
ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਬਾਬਾ ਅਜੀਤ ਸਿੰਘ ਪਾਤਸ਼ਾਹ ਕੋਲ ਆਏ ਅਤੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਇਸ ਸਮੇਂ ਉਹਨਾਂ ਦੀ ਉਮਰ ਸਿਰਫ਼ 14 ਸਾਲ ਸੀ। ਪਾਤਸ਼ਾਹ ਜੁਝਾਰ ਸਿੰਘ ਨੂੰ ਕੋਲ ਦੇਖ ਖੜ੍ਹੇ ਹੋਏ ਅਤੇ ਮੱਥਾ ਚੁੰਮਿਆ। ਪਾਤਸ਼ਾਹ ਨੇ ਸਾਹਿਬਜਾਦੇ ਨੂੰ ਆਪਣੇ ਤੀਰ ਦਿੱਤੇ ਅਤੇ ਜੰਗ ਦੇ ਮੈਦਾਨ ਲਈ ਤਿਆਰ ਕੀਤਾ। ਪਾਤਸ਼ਾਹ ਦੀਆਂ ਨਜ਼ਰਾਂ ਸਾਹਮਣੇ ਬਾਬਾ ਜੁਝਾਰ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਗਏ। ਜਿਵੇਂ ਹੀ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਤਾਂ ਸਿੰਘਾਂ ਨੇ ਮੁੜ ਜੈਕਾਰੇ ਬੁਲਾਏ।
ਇਹ ਵੀ ਪੜ੍ਹੋ
ਅਖੀਰ ਦਿਨ ਢਲਣ ਨੂੰ ਆ ਗਿਆ ਸੀ। 2 ਸਾਹਿਬਜਾਦੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਚੁੱਕੇ ਸਨ। ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਦਿੱਤਾ ਸਿੰਘੋ ਤਿਆਰ ਰਹੋ। ਪਾਤਸ਼ਾਹ ਦੇ ਬੋਲ ਸੁਣ ਸਿੱਖਾਂ ਵਿੱਚ ਹੋਰ ਜੋਸ਼ ਆ ਗਿਆ… ਦੁਸ਼ਮਣਾਂ ਉੱਪਰ ਮੁੜ ਤੀਰਾਂ ਦੀ ਵਰਖਾ ਹੋਣ ਲੱਗੀ।