ਕੀ ਤੁਸੀਂ ਵੀ ਬਿਨਾਂ ਸੋਚੇ-ਸਮਝੇ ਖਾਂਦੇ ਹੋ ਪੇਨ ਕਿਲਰ? ਜਾਣੋ ਤੁਹਾਡੇ ਕਿਹੜੇ ਅੰਗਾਂ ਨੂੰ ਕਰ ਰਿਹਾ ਖ਼ਰਾਬ
Painkiller side effects: ਅੱਜ ਦੇ ਸਮੇਂ ਵਿੱਚ ਸਿਰਦਰਦ, ਕਮਰ ਦਰਦ, ਜੋੜਾਂ ਦੇ ਦਰਦ ਜਾਂ ਹਲਕੀ ਸੱਟ ਲੱਗਣ 'ਤੇ ਪੇਨ ਕਿਲਰ ਲੈਣਾ ਆਮ ਗੱਲ ਬਣ ਚੁੱਕੀ ਹੈ। ਕਈ ਲੋਕ ਬਿਨਾਂ ਡਾਕਟਰ ਦੀ ਸਲਾਹ ਲਏ ਇਹ ਦਵਾਈਆਂ ਲੰਮੇ ਸਮੇਂ ਤੱਕ ਲੈਂਦੇ ਰਹਿੰਦੇ ਹਨ। ਸ਼ੁਰੂਆਤ ਵਿੱਚ ਪੇਨ ਕਿਲਰ ਦਰਦ ਤੋਂ ਤੁਰੰਤ ਰਾਹਤ ਤਾਂ ਦਿੰਦੇ ਹਨ, ਪਰ ਜੇ ਇਹਨਾਂ ਦਾ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਅੰਦਰੂਨੀ ਅੰਗਾਂ ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ।
ਅੱਜ ਦੇ ਸਮੇਂ ਵਿੱਚ ਸਿਰਦਰਦ, ਕਮਰ ਦਰਦ, ਜੋੜਾਂ ਦੇ ਦਰਦ ਜਾਂ ਹਲਕੀ ਸੱਟ ਲੱਗਣ ‘ਤੇ ਪੇਨ ਕਿਲਰ ਲੈਣਾ ਆਮ ਗੱਲ ਬਣ ਚੁੱਕੀ ਹੈ। ਕਈ ਲੋਕ ਬਿਨਾਂ ਡਾਕਟਰ ਦੀ ਸਲਾਹ ਲਏ ਇਹ ਦਵਾਈਆਂ ਲੰਮੇ ਸਮੇਂ ਤੱਕ ਲੈਂਦੇ ਰਹਿੰਦੇ ਹਨ। ਸ਼ੁਰੂਆਤ ਵਿੱਚ ਪੇਨ ਕਿਲਰ ਦਰਦ ਤੋਂ ਤੁਰੰਤ ਰਾਹਤ ਤਾਂ ਦਿੰਦੇ ਹਨ, ਪਰ ਜੇ ਇਹਨਾਂ ਦਾ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਅੰਦਰੂਨੀ ਅੰਗਾਂ ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ।
ਖ਼ਾਸ ਕਰਕੇ ਕਿਡਨੀ ਅਤੇ ਲਿਵਰ ਤੇ ਇਸਦਾ ਬੋਝ ਵਧ ਜਾਂਦਾ ਹੈ, ਕਿਉਂਕਿ ਦਵਾਈਆਂ ਨੂੰ ਸਰੀਰ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਇਨ੍ਹਾਂ ਦੋ ਅੰਗਾਂ ਦੀ ਹੁੰਦੀ ਹੈ।ਅਕਸਰ ਲੋਕ ਦਰਦ ਘੱਟ ਹੋਣ ਤੇ ਪੇਨ ਕਿਲਰਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਸਮਝ ਲੈਂਦੇ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਇਹੀ ਲਾਪਰਵਾਹੀ ਅੱਗੇ ਚੱਲ ਕੇ ਵੱਡੀ ਸਿਹਤ ਸੰਬੰਧੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪੇਨ ਕਿਲਰ ਸਰੀਰ ਦੇ ਅੰਦਰ ਕਿਵੇਂ ਕੰਮ ਕਰਦੇ ਹਨ ਅਤੇ ਇਹ ਕਿਡਨੀ ਤੇ ਲਿਵਰ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹਨ।
ਪੇਨ ਕਿਲਰਾਂ ਨਾਲ ਕਿਡਨੀ ਅਤੇ ਲਿਵਰ ਤੇ ਕਿਵੇਂ ਪੈਂਦਾ ਹੈ ਅਸਰ?
ਆਰਐਮਐਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਡਾ. ਸੁਭਾਸ਼ ਗਿਰੀ ਅਨੁਸਾਰ, ਪੇਨ ਕਿਲਰ ਸਰੀਰ ਵਿੱਚ ਸੋਜ ਅਤੇ ਦਰਦ ਨੂੰ ਘਟਾਉਣ ਦਾ ਕੰਮ ਕਰਦੇ ਹਨ, ਪਰ ਜਦੋਂ ਇਹਨਾਂ ਦਾ ਲੰਮੇ ਸਮੇਂ ਤੱਕ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਕਿਡਨੀ ਦੀਆਂ ਬਲੱਡ ਵੇਸਲਜ਼ ਤੇ ਅਸਰ ਪਾਉਣ ਲੱਗ ਪੈਂਦੇ ਹਨ। ਇਸ ਨਾਲ ਕਿਡਨੀ ਤੱਕ ਖੂਨ ਦੀ ਸਪਲਾਈ ਘਟ ਸਕਦੀ ਹੈ, ਜਿਸ ਕਾਰਨ ਕਿਡਨੀ ਦੀ ਕੰਮ ਕਰਨ ਦੀ ਸਮਰੱਥਾ ਹੌਲੀ-ਹੌਲੀ ਕਮਜ਼ੋਰ ਪੈਣ ਲੱਗਦੀ ਹੈ।
ਉੱਥੇ ਹੀ ਲਿਵਰ ਦਾ ਮੁੱਖ ਕੰਮ ਦਵਾਈਆਂ ਨੂੰ ਤੋੜ ਕੇ ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਹੁੰਦਾ ਹੈ। ਜਦੋਂ ਪੇਨ ਕਿਲਰ ਲਗਾਤਾਰ ਲਏ ਜਾਂਦੇ ਹਨ, ਤਾਂ ਲਿਵਰ ਤੇ ਵਾਧੂ ਦਬਾਅ ਪੈਂਦਾ ਹੈ। ਇਸ ਨਾਲ ਲਿਵਰ ਸੈੱਲਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੁਝ ਮਾਮਲਿਆਂ ਵਿੱਚ ਲਿਵਰ ਵਿੱਚ ਸੋਜ, ਫੈਟੀ ਲਿਵਰ ਜਾਂ ਲਿਵਰ ਐਂਜ਼ਾਈਮ ਵਧਣ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆ ਸਕਦੀਆਂ ਹਨ। ਖ਼ਾਸ ਕਰਕੇ ਉਹ ਲੋਕ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕਿਡਨੀ ਜਾਂ ਲਿਵਰ ਨਾਲ ਜੁੜੀ ਕੋਈ ਬੀਮਾਰੀ ਹੈ, ਉਨ੍ਹਾਂ ਲਈ ਪੇਨ ਕਿਲਰ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ
ਕਿਡਨੀ ਅਤੇ ਲਿਵਰ ਡੈਮੇਜ ਦੇ ਲੱਛਣ ਕੀ ਹਨ?
ਜੇ ਪੇਨ ਕਿਲਰਾਂ ਕਾਰਨ ਕਿਡਨੀ ਜਾਂ ਲਿਵਰ ਪ੍ਰਭਾਵਿਤ ਹੋ ਰਹੇ ਹੋਣ, ਤਾਂ ਸਰੀਰ ਵਿੱਚ ਕੁਝ ਲੱਛਣ ਨਜ਼ਰ ਆਉਣ ਲੱਗਦੇ ਹਨ। ਬਾਰ-ਬਾਰ ਥਕਾਵਟ ਮਹਿਸੂਸ ਹੋਣਾ, ਪੈਰਾਂ ਜਾਂ ਚਿਹਰੇ ਤੇ ਸੋਜ ਆਉਣਾ, ਪੇਸ਼ਾਬ ਦੀ ਮਾਤਰਾ ਘਟ ਜਾਣਾ ਜਾਂ ਉਸਦੇ ਰੰਗ ਵਿੱਚ ਬਦਲਾਅ ਆਉਣਾ ਕਿਡਨੀ ਨਾਲ ਜੁੜੀ ਸਮੱਸਿਆ ਦੇ ਸੰਕੇਤ ਹੋ ਸਕਦੇ ਹਨ।
ਦੂਜੇ ਪਾਸੇ, ਜੇ ਲਿਵਰ ਨੂੰ ਨੁਕਸਾਨ ਪਹੁੰਚ ਰਿਹਾ ਹੋਵੇ, ਤਾਂ ਭੁੱਖ ਨਾ ਲੱਗਣਾ, ਮਤਲੀ, ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ, ਅੱਖਾਂ ਜਾਂ ਚਮੜੀ ਦਾ ਪੀਲਾ ਪੈਣਾ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ। ਕਈ ਵਾਰ ਬਿਨਾਂ ਕਿਸੇ ਤੇਜ਼ ਦਰਦ ਦੇ ਵੀ ਅੰਦਰੂਨੀ ਨੁਕਸਾਨ ਹੋ ਰਿਹਾ ਹੁੰਦਾ ਹੈ, ਇਸ ਲਈ ਹਲਕੇ ਲੱਛਣਾਂ ਨੂੰ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਕਿਵੇਂ ਕੀਤਾ ਜਾ ਸਕਦਾ ਹੈ ਬਚਾਅ?
ਡਾਕਟਰਾਂ ਅਨੁਸਾਰ ਪੇਨ ਕਿਲਰਾਂ ਨਾਲ ਹੋ ਸਕਦੇ ਨੁਕਸਾਨ ਤੋਂ ਬਚਣ ਲਈ ਕੁਝ ਸਾਵਧਾਨੀਆਂ ਬਹੁਤ ਜ਼ਰੂਰੀ ਹਨ।
ਬਿਨਾਂ ਡਾਕਟਰ ਦੀ ਸਲਾਹ ਦੇ ਪੇਨ ਕਿਲਰ ਨਾ ਲਏ ਜਾਣ।
ਲੰਮੇ ਸਮੇਂ ਤੱਕ ਲਗਾਤਾਰ ਪੇਨ ਕਿਲਰ ਲੈਣ ਤੋਂ ਪਰਹੇਜ਼ ਕੀਤਾ ਜਾਵੇ।
ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਰਯਾਪਤ ਮਾਤਰਾ ਵਿੱਚ ਪਾਣੀ ਪੀਤਾ ਜਾਵੇ।
ਜੇ ਪਹਿਲਾਂ ਤੋਂ ਕੋਈ ਬੀਮਾਰੀ ਹੈ, ਤਾਂ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸਿਆ ਜਾਵੇ।
ਸਮੇਂ-ਸਮੇਂ ਤੇ ਨਿਯਮਿਤ ਹੈਲਥ ਚੈੱਕਅਪ ਕਰਵਾਉਣਾ ਚਾਹੀਦਾ ਹੈ।


