ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ, CM ਮਾਨ ਨੇ ਦਿੱਤੀ ਵਧਾਈ, ਜਾਣੋ ਕੀ ਹੈ ਪੂਰਾ ਇਤਿਹਾਸ?

ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਗਈ ਹੈ।

ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ, CM ਮਾਨ ਨੇ ਦਿੱਤੀ ਵਧਾਈ, ਜਾਣੋ ਕੀ ਹੈ ਪੂਰਾ ਇਤਿਹਾਸ?
Follow Us
sajan-kumar-2
| Updated On: 27 Sep 2023 16:47 PM

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਗੁਰਤਾ ਗੱਡੀ ਦਿਹਾੜਾ ਹੈ ਜਿਸ ਨੂੰ ਲੈ ਕੇ ਸਮੁਹ ਸੰਗਤ ਵੱਲੋਂ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ। ਦੇਸ਼ ਵਿਦੇਸ਼ ਚ ਸੰਗਤ ਇਸ ਮੌਕੇ ਵੱਧ ਚੜ੍ਹ ਕੇ ਗੁਰੂ ਘਰਾਂ ਚ

ਮੁੱਖ ਮੰਤਰੀ ਵੱਲੋਂ ਆਪਣੇ ਐਕਸ ਹੈਡਲ ‘ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਫੋਟੋ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੇ ਐਕਸ ਹੈਡਲ ‘ਤੇ ਲਿਖਿਆ ਹੈ, ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀਸ਼ਾਂਤੀ ਨਿਮਰਤਾ ਦੇ ਪੁੰਜਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।

ਜਦੋਂ ਵੀ ਅੰਮ੍ਰਿਤਸਰ ਦਾ ਨਾਂਅ ਆਉਂਦਾ ਹੈ ਤਾਂ ਉਸ ਨੂੰ ਹਮੇਸ਼ਾ ਗੁਰੂ ਰਾਮਦਾਸ ਜੀ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਹੈਡਲ ‘ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਲਿਖਿਆ ਹੈ। ਇਸ ਨੂੰ ਲੈ ਕੇ ਇਸ ਦੇ ਇਤਿਹਾਸ ਬਾਰੇ ਜਾਨਣਾ ਜਰੂਰੀ ਹੈ। ਗੁਰੂ ਰਾਮਦਾਸ ਜੀ ਵਿਸ਼ਵ ਦੇ ਇਤਿਹਾਸ ‘ਚ ਰਚਨਾਕਾਰ ਅਤੇ ਨਿਰਮਾਨ ਕਾਰਜਾਂ ਲਈ ਪ੍ਰਸ਼ਿੱਧ ਹਨ।

ਜੇਠਾ ਜੀ ਤੋਂ ਬਣੇ ਸ੍ਰੀ ਗੁਰੂ ਰਾਮਦਾਸ ਜੀ

ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ 24 ਸਤੰਬਰ 1534 ਈ. ਨੂੰ ਮਾਤਾ ਦਇਆ ਕੌਰ ਦੀ ਕੁੱਖੋਂ ਅਤੇ ਸੋਢੀ ਹਰਿਦਾਸ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਸੀ। ਉਹ ਆਪਣੇ ਭੈਣਾਂ ਭਰਾਵਾਂ ਚੋਂ ਸੱਭ ਤੋਂ ਵੱਡੇ ਪੁੱਤਰ ਸਨ ਇਸ ਲਈ ਉਨ੍ਹਾਂ ਦਾ ਨਾਂਅ ‘ਜੇਠਾ’ ਜੀ ਪੈ ਗਿਆ। ਗੋਇੰਦਵਾਲ ਵਿੱਚ ਅਗਸਤ 1574 ਈ. ਵਿੱਚ ਚੌਥੇ ਗੁਰੂ ਦੀ ਗੁਰਿਆਈ ਲਈ ਇਕ ਸਮਾਗਮ ਰੱਖਿਆ ਗਿਆ ਤੇ ਜਿਸ ਚ ਭਾਈ ਜੇਠਾ ਜੀ ਨੂੰ ਰਾਮਦਾਸ ਤੋਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ। ਗੁਰੂ ਰਾਮਦਾਸ ਜੀ ਦੀ ਗੁਰਿਆਈ ਤੋਂ ਬਾਅਦ ਛੇਤੀ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ। ਇਸ ਤੋਂ ਬਾਅਦ 1574 ਈ. ਤੋਂ ਲੈ ਕੇ 1581 ਈ. ਤੱਕ ਸ੍ਰੀ ਗੁਰਰਾਮ ਦਾਸ ਜੀ ਗੁਰਤਾ ਗੱਦੀ ‘ਤੇ ਬੈਠੇ। ਇਸ ਤੋਂ ਇਹ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਿੱਖ ਲਹਿਰ ਨੂੰ ਬੜੇ ਸਹਿਜ ਢੰਗ ਨਾਲ ਅੱਗੇ ਵਧਾਇਆ ਅਤੇ ਕਈ ਲਾਸਾਨੀ ਕਾਰਜ ਕੀਤੇ।

ਮਹਾਨ ਰਚਨਾਕਾਰ ਅਤੇ ਬਣੀਕਾਰ

ਗੁਰੂ ਰਾਮਦਾਸ ਜੀ ਦੇ ਵੱਲੋਂ ਕੀਤੇ ਗਏ ਰਚਨਾਕਾਰਜ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਗੁਰੂ ਸਾਹਿਬ ਸਿੱਖ ਗੁਰੂਆਂ ਚੋਂ ਪਹਿਲੇ ਅਤੇ ਮਹਾਨ ਬਾਣੀਕਾਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 31 ਰਾਗਾਂ ਵਿੱਚੋਂ 30 ਰਾਗਾਂ ਉਨ੍ਹਾਂ ਵੱਲੋਂ ਲਿਖਿਆ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 22 ਵਾਰਾਂ ਤੋਂ 8 ਵਾਰਾ ਗੁਰੂ ਰਾਮਦਾਸ ਜੀ ਨੇ ਲਿਖਿਆ ਹਨ ਜੋ ਕਿ ਸਭ ਤੋਂ ਵੱਧ ਹਨ। ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸਿੱਧ ਬਾਣੀ ਪ੍ਰਭੂ ਵਿਛੋੜੇ ਵਿੱਚ ਵੈਰਾਗ ਦੀ ਤੀਬਰਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪ੍ਰਮੁੱਖ ਬਾਣੀਆਂ ਵਿੱਚ ਵਾਰਾਂ, ਘੋੜੀਆਂ, ਕਰਹਲੇ, ਵਣਜਾਰਾ, ਪਹਿਰੇ, ਲਾਵਾਂ, ਮਾਰੂ ਸੋਲਹੇ, ਛੰਤ ਵਿਸ਼ੇਸ਼ ਤੋਰ ਤੇ ਵਰਣਨ ਯੋਗ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਰਾਗਾਂ ‘ਚ ਬਾਣੀ ਦੀ ਰਚਨਾ ਕੀਤਾ ਗਿਆ ਹੈ।

ਨਿਰਮਾਨ ਕਾਰਜ ਪੂਰੀ ਦੁਨਿਆ ‘ਚ ਪ੍ਰਸ਼ਿੱਧ

ਚੌਥੇ ਗੁਰੂ ਜੀ ਵੱਲੋਂ ਕਰਵਾਏ ਗਏ ਨਿਰਮਾਣ ਕਾਰਜਾਂ ਲਈ ਸਿੱਖ ਇਤਿਹਾਸ ‘ਚ ਨਹੀਂ ਪੂਰੇ ਵਿਸ਼ਵ ਦੇ ਇਤਿਹਾਸ ‘ਚ ਪ੍ਰਸਿੱਧ ਹਨ। ਉਨ੍ਹਾਂ ਵੱਲੋਂ ਅਕਬਰ ਤੋਂ 1577 ਚ ਅੰਮ੍ਰਿਤਸਰ ਦੇ ਨਾਲ ਲੱਗਦੀ ਜ਼ਮੀਨ ਜੋ ਕੀ 500 ਵਿਘੇ ਸੀ ਜਗੀਰ ਵਿੱਚ ਲਈ ਗਈ। ਇਸ ਜਮੀਨ ਦੇ ਮਾਲਕ ਤੁੰਗ ਪਿੰਡ ਜ਼ਿੰਮੀਦਾਰ ਸਨ ਗੁਰੂ ਸਾਹਿਬ ਵੱਲੋਂ ਇਸ ਜਮੀਨ ਨੂੰ ਖਰੀਦਣ ਦਾ ਫੈਸਲਾ ਲਿਆ ਗਿਆ। ਇਸ ਜਮੀਨ ਲਈ ਗੁਰੂ ਸਾਹਿਬ ਨੇ 700 ਅਕਬਰੀ ਰੁਪਏ ਦੇ ਕੇ ਉਨ੍ਹਾਂ ਜ਼ਿੰਮੀਦਾਰਾਂ ਤੋਂ ਖਰੀਦ ਲਈ ਗਈ। ਉਨ੍ਹਾਂ ਨੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਰੋਵਰ ਦੀ ਖੁਦਵਾਈ ਦਾ ਕੰਮ ਕਰਵਾਇਆ ਗਿਆ ਅਤੇ ਇਸ ਦਾ ਨਾਂਅ ਅੰਮ੍ਰਿਤਸਰ ਰੱਖਿਆ ਗਿਆ। ਉਨ੍ਹਾਂ ਵੱਲੋਂ 52 ਅਲਗ-ਅਲਗ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਇੱਥੇ ਆ ਕੇ ਕੰਮ ਕਰਨ ਲਈ ਕਿਹਾ ਗਿਆ।

ਪ੍ਰਸਿੱਧ ਨਿਰਮਾਨ ਕਾਰਜ

ਜਿਸ ਇਲਾਕੇ ‘ਚ ਇਹ ਕਾਰੀਗਰ ਆ ਕੇ ਕੰਮ ਕਰਨ ਲੱਗੇ ਇਸ ਥਾਂ ਨੂੰ ਅੱਜ ਗੁਰੂ ਕਾ ਬਾਜਾਰ ਵਜੋਂ ਜਾਣਿਆ ਜਾਂਦਾ ਹੈ। ਵਪਾਰ ਵੱਧਣ ਨਾਲ ਸ਼ਹਿਰ ਦੀ ਆਬਾਦੀ ਵੱਧਣ ਕਾਰਨ ਇਹ ਇਲਾਕਾ ਪੂਰੀ ਤਰ੍ਹਾਂ ਆਬਾਦ ਹੋਣ ਲੱਗਾ ਅਤੇ ਇਸ ਦਾ ਨਾਂਅ ਰਾਮਦਾਸਪੁਰਾ ਵੱਜੋਂ ਪ੍ਰਸਿੱਧ ਹੋ ਗਿਆ। ਹਾਲਾਂਕਿ ਸ੍ਰੀ ਦਰਬਾਰ ਸਾਹਿਬ ਦਾ ਨਿਰਮਾਨ ਬਹੁਤ ਵੱਡਾ ਕੰਮ ਸੀ ਜਿਸ ਨੂੰ ਗੁਰੂ ਸਾਹਿਬ ਆਪਣੇ ਜੀਵਨ ਚ ਪੂਰਾ ਨਹੀਂ ਕਰ ਪਾਏ ਇਸ ਨੂੰ ਬਾਅਦ ਚ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕੀਤਾ ਗਿਆ।

PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?...
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...