Sri Guru Granth Sahib: ਪ੍ਰਗਟ ਗੁਰਾਂ ਕੀ ਦੇਹ.. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੰਗਤਾਂ ਮਨਾ ਰਹੀਆਂ ਨੇ ਗੁਰਿਆਈ ਦਿਵਸ
ਸਿੱਖ ਆਪਣੇ ਗੁਰੂ ਵੱਲੋਂ ਦਿੱਤੇ ਉਸ ਸੁਨੇਹਾ ਦੀ ਅੱਜ ਵੀ ਬੜੀ ਸ਼ਰਧਾ, ਤਨ ਅਤੇ ਮਨ ਨਾਲ ਪਾਲਣਾ ਕਰਦੇ ਹਨ ਅਤੇ ਜਦੋਂ ਕੋਈ ਵੀ ਸ਼ੁੱਭ ਕੰਮ ਕਰਨਾ ਹੋਵੇ ਜਾਂ ਕੋਈ ਮੁਸ਼ਕਿਲ ਘੜੀ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹਨ। ਅੱਜ ਅਜਿਹੇ ਗੁਰੂ, ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਿਆਈ ਦਿਵਸ ਹੈ।
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇ ਲੇਹ
ਬਚਿੱਤਰ ਨਾਟਕ ਵਿੱਚ ਇਹ ਦਰਜ ਇਹ ਸ਼ਬਦ ਹਰ ਇੱਕ ਸਿੱਖ ਰੋਜ਼ਾਨਾ ਅਰਦਾਸ ਦੌਰਾਨ ਪੜ੍ਹਦਾ ਹੈ ਅਤੇ ਯਾਦ ਕਰਦੇ ਹਨ ਉਸ ਪਲ ਨੂੰ ਜਦੋਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਨਾਂਦੇੜ ਦੀ ਧਰਤੀ ਤੇ ਵਿਰਾਜ਼ਮਾਨ ਸਨ। ਪਠਾਨਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੱਸਿਆ ਕਿ ਹੁਣ ਉਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਇਹ ਸੁਣ ਗੁਰੂ ਦੇ ਸਿੱਖ, ਇੱਕ ਪਲ ਲਈ ਸੁੰਨ ਰਹਿ ਗਏ। ਮਨ ਵੈਰਾਗ ਨਾਲ ਭਰ ਗਿਆ, ਪਰ ਸ਼ਬਦ ਤਾਂ ਸ਼ਬਦ ਹੁੰਦਾ ਹੈ, ਉਹ ਵੀ ਗੁਰੂ ਦੇ ਮੁੱਖੋਂ ਨਿਕਲਿਆ ਸ਼ਬਦ.. ਹਮੇਸ਼ਾ ਲਈ ਸੱਚ।
ਇਹ ਵੀ ਪੜ੍ਹੋ
ਸੰਗਤਾਂ ਭਰੇ ਮਨ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੀਆਂ ਰਹੀਆਂ, ਫਿਰ ਸਿੱਖਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਤਾਂ ਚੱਲੇ ਹੋ ਪਰ ਹੁਣ ਅਸੀਂ ਕਿਸਦੇ ਦੇ ਦਰਸ਼ਨ ਕਰਾਂਗੇ, ਅਸੀਂ ਕਿਸ ਨੂੰ ਆਪਣਾ ਸੱਚਾ ਗੁਰੂ ਆਖਾਂਗੇ। ਫੇਰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਕਿਹਾ, ਸਿੱਖੋ ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਗੁਰੂ ਹੈ ਅਤੇ ਜੁੱਗਾਂ ਜੁੱਗਾਂ ਤੱਕ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਅਗਵਾਈ ਕਰਨਗੇ।
ਸਿੱਖ ਆਪਣੇ ਗੁਰੂ ਵੱਲੋਂ ਦਿੱਤੇ ਉਸ ਸੁਨੇਹਾ ਦੀ ਅੱਜ ਵੀ ਬੜੀ ਸ਼ਰਧਾ, ਤਨ ਅਤੇ ਮਨ ਨਾਲ ਪਾਲਣਾ ਕਰਦੇ ਹਨ ਅਤੇ ਜਦੋਂ ਕੋਈ ਵੀ ਸ਼ੁੱਭ ਕੰਮ ਕਰਨਾ ਹੋਵੇ ਜਾਂ ਕੋਈ ਮੁਸ਼ਕਿਲ ਘੜੀ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹਨ। ਅੱਜ ਅਜਿਹੇ ਗੁਰੂ, ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਿਆਈ ਦਿਵਸ ਹੈ, ਜਿੱਥੇ ਸੰਗਤਾਂ ਗੁਰਿਆਈ ਦਿਵਸ ਮਨਾ ਰਹੀਆਂ ਹਨ ਤਾਂ ਉੱਥੇ ਦੇਸ਼ ਦੁਨੀਆਂ ਵਿੱਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 982 ਤੇ ਸ਼ਬਦ ਦਰਜ ਹਨ, ਜੋ ਕਿ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੈ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ ॥
ਜੋ ਸਿੱਖ, ਬਾਣੀ ਨੂੰ ਗੁਰੂ ਮੰਨਦਾ ਹੈ ਤਾਂ ਉਸ ਨੂੰ ਗੁਰੂ ਪ੍ਰਤੱਖ (ਸਾਹਮਣੇ) ਹੋਕੇ ਮਿਲਦਾ ਹੈ ਅਤੇ ਉਸ ਦੀ ਅਗਵਾਈ ਕਰਦਾ ਹੈ, ਚਾਹੇ ਉਹ ਸੁਖ ਦੀ ਘੜੀ ਹੋਵੇ ਜਾਂ ਫਿਰ ਦੁੱਖ ਦੀ ਘੜੀ। ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਸਿੱਖ ਗੁਰੂਆਂ ਦੀ ਬਾਣੀ ਹੀ ਨਹੀਂ ਹੈ, ਸਗੋਂ ਭਗਤ ਸਾਹਿਬਾਨਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਵੀ ਇਸ ਮਹਾਨ ਗ੍ਰੰਥ ਵਿੱਚ ਸ਼ਾਮਿਲ ਕੀਤਾ ਗਿਆ ਹੈ. ਜਿਸ ਨੂੰ ਪੜ੍ਹਕੇ ਰੋਜ਼ ਸਿੱਖ ਆਪਣੇ ਸੱਚੇ ਗੁਰੂ ਨੂੰ ਮਿਲਦੇ ਹਨ।


