Char Dham Yatra 2023: ਹਿੰਦੂ ਸ਼ਰਧਾਲੂਆਂ ਲਈ ਖੁਸ਼ਖਬਰੀ, 22 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਚਾਰ ਧਾਮ ਯਾਤਰਾ
Char Dham Yatra: ਅਪ੍ਰੈਲ ਵਿੱਚ ਚਾਰ ਧਾਮ ਦੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ। ਯਾਤਰਾ ਦੀ ਸ਼ੁਰੂਆਤ ਤੋਂ ਬਾਅਦ, ਸ਼ਰਧਾਲੂ ਉਤਰਾਖੰਡ ਦੇ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਸ਼ਨਾਂ ਲਈ ਰਵਾਨਾ ਹੁੰਦੇ ਹਨ। ਹਰ ਸਾਲ ਲੱਖਾਂ ਲੋਕ ਇਨ੍ਹਾਂ ਚਾਰਧਾਮ ਦੇ ਦਰਸ਼ਨ ਕਰਦੇ ਹਨ।
ਧਾਰਮਿਕ ਨਿਊਜ਼: ਹਰ ਹਿੰਦੂ ਲਈ ਚਾਰ ਧਾਮ ਦੀ ਯਾਤਰਾ ਦਾ ਬਹੁਤ ਜਿਆਦਾ ਮਹੱਤਵ ਹੈ। ਹਰ ਹਿੰਦੂ ਨੂੰ ਜਿੰਦਗੀ ਵਿੱਚ ਘਟੋ ਘੱਟ ਇੱਕ ਵਾਰ ਇਹ ਯਾਤਰਾ ਕਰਨੀ ਜ਼ਰੂਰੀ ਹੈ। ਚਾਰ ਧਾਮ ਯਾਤਰਾ (Char Dham Yatra) ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਬਰਫ ਪੈਣ ਤੇ ਰਸਤੇ ਬੰਦ ਹੋਣ ਕਾਰਨ 6 ਮਹੀਨਿਆਂ ਲਈ ਮੁਲਤਵੀ ਕਰ ਦਿੱਤੀ ਜਾਂਦੀ ਹੈ। ਹੁਣ ਜਦਕਿ ਸਰਦੀ ਦਾ ਮੌਸਮ ਲੱਗਭਗ ਖਤਮ ਹੋ ਚੁੱਕਾ ਹੈ ਤੇ ਇਸ ਯਾਤਰਾ ਨੂੰ ਸ਼ੁਰੂ ਕਰਨ ਦੀ ਤਿਆਰੀ ਹੋ ਚੁੱਕੀ ਹੈ।
ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਸ ਸਾਲ ਚਾਰਧਾਮ ਯਾਤਰਾ ਕਦੋਂ ਸ਼ੁਰੂ ਹੋ ਰਹੀ ਹੈ।
ਯਾਤਰਾ 22 ਅਪ੍ਰੈਲ ਨੂੰ ਸ਼ੁਰੂ ਹੋਵੇਗੀ
ਸਾਲ 2023 ਵਿੱਚ, ਚਾਰ ਧਾਮ ਯਾਤਰਾ ਅਧਿਕਾਰਤ ਤੌਰ ‘ਤੇ ਅਕਸ਼ੈ ਤ੍ਰਿਤੀਆ (22 ਅਪ੍ਰੈਲ) ਤੋਂ ਸ਼ੁਰੂ ਹੋਵੇਗੀ। ਇਸ ਦਿਨ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ। ਦੂਜੇ ਪਾਸੇ ਕੇਦਾਰਨਾਥ ਧਾਮ (Kedarnath Dham) 25 ਅਪ੍ਰੈਲ ਨੂੰ ਸਵੇਰੇ 6.20 ਵਜੇ ਜਨਤਾ ਲਈ ਖੋਲ੍ਹਿਆ ਜਾਵੇਗਾ। ਹਾਲਾਂਕਿ ਬਦਰੀਨਾਥ ਧਾਮ ਦੇ ਦਰਵਾਜ਼ੇ 27 ਅਪ੍ਰੈਲ ਤੋਂ ਖੁੱਲ੍ਹਣਗੇ।
ਹਿੰਦੂ ਗ੍ਰੰਥਾਂ ‘ਚ ਚਾਰ ਧਾਮ ਦੀ ਮਹੱਤਤਾ
ਚਾਰ ਧਾਮ ਯਾਤਰਾ ਭਾਰਤ ‘ਚ ਹਿੰਦੂਆਂ ਲਈ ਸਭ ਤੋਂ ਮਹੱਤਵਪੂਰਨ ਤੀਰਥ ਸਥਾਨਾਂ ‘ਚੋਂ ਇੱਕ ਹੈ, ਜੋ ਉੱਤਰਾਖੰਡ ਦੇ ਪਹਾੜਾਂ ‘ਚ ਚਾਰ ਪਵਿੱਤਰ ਸਥਾਨਾਂ ‘ਤੇ ਹੁੰਦੀ ਹੈ। ਪਵਿੱਤਰ ਯਾਤਰਾ ਉੱਤਰਕਾਸ਼ੀ ਦੇ ਯਮੁਨੋਤਰੀ ਤੋਂ ਸ਼ੁਰੂ ਹੁੰਦੀ ਹੈ ਅਤੇ ਉਸੇ ਜ਼ਿਲ੍ਹੇ ਦੇ ਗੰਗੋਤਰੀ ਤੱਕ ਜਾਂਦੀ ਹੈ। ਯਾਤਰਾ ਦਾ ਤੀਜਾ ਸਥਾਨ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਮੰਦਿਰ ਹੈ।
ਚਮੋਲੀ ਜ਼ਿਲ੍ਹੇ ਵਿੱਚ ਸਥਿਤ ਬਦਰੀਨਾਥ ਧਾਮ (Badrinath Temple) ਦਾ ਦੌਰਾ ਕਰਕੇ ਅੰਤਿਮ ਮੰਜ਼ਿਲ ਨੂੰ ਪੂਰਾ ਕੀਤਾ ਜਾਂਦਾ ਹੈ। ਚਾਰ ਧਾਮ ਦੀ ਕੁੱਲ ਯਾਤਰਾ 1,607 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੀ ਹੈ।
ਇਸ ਸਾਲ ਕਈ ਚੁਣੌਤੀਆਂ ਹੋਣਗੀਆਂ
ਇਸ ਸਾਲ ਦਾ ਚਾਰ ਧਾਮ ਯਾਤਰਾ ਆਪਣੇ ਨਾਲ ਕਈ ਚੁਣੌਤੀਆਂ ਲੈ ਕੇ ਆ ਰਹੀ ਹੈ। ਬਦਰੀਨਾਥ ਧਾਮ ਦੇ ਪ੍ਰਵੇਸ਼ ਦੁਆਰ ਜੋਸ਼ੀਮੱਠ ਵਿੱਚ ਢਿੱਗਾਂ ਡਿੱਗਣ ਨਾਲ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਇਸ ਲਈ ਹਾਲ ਹੀ ਵਿੱਚ ਜੋਸ਼ੀਮਠ ਅਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਖਤਰਨਾਕ ਦਰਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਕੁਝ ਸਮੇਂ ਲਈ ਆਪਣੇ ਘਰ ਛੱਡਣੇ ਪਏ।
ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਜ਼ਮੀਨ ਖਿਸਕਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਇਹ ਇਲਾਕਾ ਕਾਫੀ ਨਾਜ਼ੁਕ ਹਾਲਤ ‘ਚ ਹੈ ਅਤੇ ਸਰਕਾਰ ਦਾ ਧਿਆਨ ਇਸ ਗੱਲ ‘ਤੇ ਕੇਂਦਰਿਤ ਰਹੇਗਾ ਕਿ ਸ਼ਰਧਾਲੂ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚ ਸਕਣ।