ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਭਗਤ ਜੈ ਦੇਵ… ਜੋ ਮਹਿਮਾ ਹੋਣ ਤੋਂ ਬਾਅਦ ਵੀ ਰਹਿੰਦੇ ਸਨ ਸ਼ਾਂਤ ਅਤੇ ਹੰਕਾਰ ਤੋਂ ਦੂਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 15 ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਉਹਨਾਂ 15 ਭਗਤ ਸਹਿਬਾਨਾਂ ਵਿੱਚੋਂ ਇਕ ਹਨ ਭਗਤ ਜੈ ਦੇਵ ਜੀ। ਆਓ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਦੇ ਹਾਂ ਭਗਤ ਜੈ ਦੇਵ ਜੀ ਦੇ ਜੀਵਨ ਬਾਰੇ।

ਭਗਤ ਜੈ ਦੇਵ... ਜੋ ਮਹਿਮਾ ਹੋਣ ਤੋਂ ਬਾਅਦ ਵੀ ਰਹਿੰਦੇ ਸਨ ਸ਼ਾਂਤ ਅਤੇ ਹੰਕਾਰ ਤੋਂ ਦੂਰ
ਭਗਤ ਜੈ ਦੇਵ ਜੀ (ਸੰਕੇਤਕ ਤਸਵੀਰ)
Follow Us
jarnail-singhtv9-com
| Published: 14 Jul 2024 06:15 AM IST
ਭਗਤ ਜੈ ਦੇਵ ਜੀ ਦੀ ਬਾਣੀ ਨੂੰ ਬੜੇ ਪਿਆਰ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਗਿਆ ਹੈ। ਭਗਤ ਜੈ ਦੇਵ ਜੀ ਦੇ 2 ਪਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇੱਕ ਰਾਗੁ ਗੁਜਰੀ ਅਤੇ ਦੂਜਾ ਰਾਗੁ ਮਾਰੂ ਵਿੱਚ। ਬੇਸ਼ੱਕ ਭਗਤ ਜੈ ਦੇਵ ਜੀ ਦੇ ਜਨਮ ਬਾਰੇ ਵਿਦਿਵਾਨਾਂ ਵਿੱਚ ਮਤਭੇਦ ਹਨ। ਪਰ ਜ਼ਿਆਦਾਤਰ ਵਿਦਵਾਨਾਂ ਦਾ ਮੰਨਣਾ ਹੈ ਕਿ ਭਗਤ ਜੀ ਦਾ ਜਨਮ ਬੰਗਾਲ ਵਿੱਚ ਹੋਇਆ। ਭਗਤ ਜੈ ਦੇਵ ਜੀ ਦਾ ਜਨਮ ਪਿੰਡ ਕੇਂਡਲ, ਜ਼ਿਲ੍ਹਾ ਬੀਰਭੂਮ (ਬੰਗਾਲ) ਵਿੱਚ ਹੋਇਆ ਸੀ।ਉਹਨਾਂ ਦੇ ਮਾਪੇ ਜਾਤ ਪੱਖੋਂ ਬ੍ਰਾਹਮਣ ਪਰ ਆਰਥਿਕ ਪੱਖੋਂ ਗਰੀਬ ਸਨ। ਗਰੀਬ ਹੋਣ ਦੇ ਬਾਵਜੂਦ ਮਾਤਾ ਪਿਤਾ ਆਪਣੇ ਪੁੱਤਰ ਲਈ ਵੱਡੇ ਸੁਪਨੇ ਪਾਲ ਰਹੇ ਹਨ। ਇਸ ਲਈ ਉਨ੍ਹਾਂ ਨੇ ਜੈ ਦੇਵ ਜੀ ਨੂੰ ਬੰਗਾਲੀ ਅਤੇ ਸੰਸਕ੍ਰਿਤ ਪੜ੍ਹਨ ਲਈ ਸਕੂਲ ਭੇਜਿਆ। ਉਸ ਸਮੇਂ ਬ੍ਰਾਹਮਣਾਂ ਦੇ ਲੜਕਿਆਂ ਨੂੰ ਸੰਸਕ੍ਰਿਤ ਪੜ੍ਹਣੀ ਲਾਜ਼ਮੀ ਹੁੰਦੀ ਸੀ। ਪਰ ਭਗਤ ਜੀ ਸੰਸਕ੍ਰਿਤ ਦੇ ਨਾਲ ਨਾਲ ਰਾਗ ਵਿਦਿਆ ਵੀ ਸਿੱਖਦੇ ਰਹੇ।

ਮਾਤਾ ਪਿਤਾ ਜੀ ਦਾ ਅਕਾਲ ਚਲਾਣਾ

ਜੈ ਦੇਵ ਜੀ ਦੀ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ ਕਿ ਮਾਤਾ ਪਿਤਾ ਦਾ ਸਵਰਗਵਾਸ ਹੋ ਗਿਆ। ਉਨ੍ਹਾਂ ਦੀ ਮੌਤ ਦਾ ਭਗਤ ਜੈ ਦੇਵ ਜੀ ਦੇ ਮਨ ‘ਤੇ ਬਹੁਤ ਪ੍ਰਭਾਵ ਪਿਆ। ਦੁੱਖ ਨੂੰ ਨਾ ਸਹਾਰਦਿਆਂ, ਉਹ ਵੈਰਾਗਮਈ ਗੀਤ ਰਚਣ ਅਤੇ ਗਾਉਣ ਲੱਗੇ। ਉਹਨਾਂ ਦੇ ਗੀਤ ਸੁਣ ਕੇ ਲੋਕ ਵੀ ਵੈਰਾਗ ਵਿਚ ਚਲੇ ਜਾਂਦੇ। ਮਾਪਿਆਂ ਦੇ ਦੁਨੀਆਂ ਤੋਂ ਚਲੇ ਜਾਣ ਦੇ ਬਾਵਜ਼ੂਦ ਵੀ ਭਗਤ ਜੈ ਦੇਵ ਜੀ ਪੜ੍ਹਦੇ ਰਹੇ। ਉਹ ਲਗਾਤਰ ਆਪਣੀ ਕ੍ਰਿਤ ਕਰਦੇ ਰਹੇ।

ਸ਼ਾਂਤ ਸ਼ੁਭਾਅ ਦੇ ਭਗਤ ਜੀ

ਭਗਤ ਜੀ ਆਪਣੀ ਜਿੰਦਗੀ ਵਿੱਚ ਸ਼ਾਂਤ ਸੁਭਾਅ ਦੇ ਰਹੇ। ਲੋਕ ਉਹਨਾਂ ਦੇ ਸੁਭਾਅ ਨੂੰ ਭੋਲਾ ਸਮਝਕੇ ਠੱਗੀ ਮਾਰਨ ਦੀ ਕੋਸ਼ਿਸ ਕਰਦੇ ਪਰ ਉਹ ਕਦੇ ਨਹੀਂ ਜਾਣ ਸਕੇ ਕਿ ਜਿਸ ਨਾਲ ਉਹ ਠੱਗੀ ਮਾਰਨ ਜਾ ਰਹੇ ਹਨ। ਉਹ ਪਹਿਲਾਂ ਹੀ ਜਾਣੀ ਜਾਣ ਹੈ। ਇੱਕ ਦਿਨ ਭਗਤ ਜੀ ਦੇ ਪਿੰਡ ਦਾ ਇੱਕ ਪੰਡਿਤ ਭਗਤ ਜੀ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਆਪ ਜੀ ਦੇ ਪਿਤਾ ਨੇ ਉਸ ਕੋਲੋਂ ਕਰਜ਼ ਲਿਆ ਸੀ। ਹੁਣ ਉਹਨਾਂ ਮਗਰੋਂ ਉਹ ਉਹਨਾਂ ਨੂੰ ਚੁਕਾਉਣਾ ਪਵੇਗਾ। ਜੇਕਰ ਉਹ ਆਪਣਾ ਘਰ ਦੇ ਤਾਂ ਕਰਜ਼ ਮੁੜ ਜਾਵੇਗਾ। ਭਗਤ ਜੀ ਨੇ ਉਹਨਾਂ ਕਾਗਜਾਂ ਤੇ ਹਸਤਾਖਰ ਕਰ ਦਿੱਤੇ। ਜੋ ਉਹ ਪੰਡਿਤ ਚਲਾਕੀ ਨਾਲ ਪਹਿਲਾਂ ਹੀ ਬਣਾਕੇ ਲੈਕੇ ਆਇਆ ਸੀ। ਪਰ ਜਿਵੇਂ ਹੀ ਭਗਤ ਜੀ ਨੇ ਹਸਤਾਖਰ ਕੀਤੇ ਤਾਂ ਪਿੱਛੋ ਪੰਡਿਤ ਦੀ ਧੀ ਉੱਚੀ ਉੱਚੀ ਅਵਾਜ਼ ਦਿੰਦੀ ਉਹਨਾਂ ਕੋਲ ਆਈ। ਉਸ ਨੇ ਦੱਸਿਆ ਕਿ ਪੰਡਿਤ ਦੇ ਘਰ ਨੂੰ ਅੱਗ ਲੱਗ ਗਈ ਹੈ। ਜਦੋਂ ਪੰਡਿਤ ਨੂੰ ਇਹ ਪਤਾ ਲੱਗਿਆ ਤਾਂ ਉਹ ਆਪਣੇ ਘਰ ਵੱਲ ਭੱਜਿਆ ਪਰ ਉਦੋਂ ਤੱਕ ਅੱਗ ਹੋਰ ਤੇਜ਼ ਹੋ ਗਈ ਸੀ। ਅਚਾਨਕ ਭਗਤ ਜੀ ਦੇ ਹਸਤਾਖਰ ਕੀਤਾ ਹੋਇਆ ਕਾਗਜ ਪੰਡਿਤ ਜੀ ਦੇ ਹੱਥੋਂ ਨਿਕਲਕੇ ਅੱਗ ਵਿੱਚ ਜਾ ਡਿੱਗਿਆ ਅਤੇ ਸੁਆਹ ਹੋ ਗਿਆ। ਜਦੋਂ ਭਗਤ ਜੀ ਆਏ ਤਾਂ ਅੱਗ ਆਪਣੇ ਆਪ ਸ਼ਾਂਤ ਹੋ ਗਈ ਅਤੇ ਬੁੱਝ ਗਈ। ਇਹ ਦੇਖ ਪੰਡਿਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ।

ਆਪਣੇ ਸ਼ਹਿਰ ਮੁੜਣਾ

ਭਗਤ ਬਹੁਤ ਦੇਰ ਤੱਕ ਰਾਜੇ ਦੇ ਕੋਲ ਰਹੇ ਅਤੇ ਹਰੀ ਦਾ ਨਾਮ ਜਪਦੇ ਰਹੇ। ਆਪ ਬਹੁਤ ਮਸ਼ਹੂਰ ਹੁੰਦੇ ਸਨ, ਭਗਤਾਂ ਦੀਆਂ ਕਹਾਣੀਆਂ ਸਨ, ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਹੁੰਦੇ ਸਨ, ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਇੱਕ ਦਿਨ ਜੈ ਦੇਵ ਜੀ ਨੇ ਰਾਜੇ ਨੂੰ ਕਿਹਾ, ‘ਹੇ ਮਹਿਸ਼! ਮੇਰੇ ਸ਼ਹਿਰ ਵੱਲ ਜਾਣ ਦੀ ਤੀਬਰ ਇੱਛਾ ਹੈ। ਹੁਣ ਇਜਾਜ਼ਤ ਦਿਓ। ਤੂੰ ਪ੍ਰਭੂ ਦਾ ਨਾਮ ਜਪਦਾ ਰਹੁ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹੇਗੀ। ਰੱਬ ਤੁਹਾਡੀ ਮਦਦ ਕਰੇਗਾ। ਭਾਵੇਂ ਰਾਜਾ ਇਹ ਨਹੀਂ ਚਾਹੁੰਦਾ ਸੀ ਕਿ ਭਗਤ ਜੀ ਕਦੇ ਵੀ ਉਸ ਤੋਂ ਦੂਰ ਜਾਣ। ਉਹ ਉਨ੍ਹਾਂ ਨਾਲ ਰਹਿਣਾ ਚਾਹੁੰਦਾ ਸੀ। ਰਾਜੇ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਸੀ। ਫਿਰ ਵੀ ਭਗਤ ਜੀ ਦੀ ਇੱਛਾ ਦੇ ਵਿਰੁੱਧ ਨਹੀਂ ਜਾ ਸਕਿਆ। ਬਹੁਤ ਸਾਰਾ ਧਨ ਦੇਣ ਤੋਂ ਬਾਅਦ, ਰਾਜੇ ਨੇ ਆਦਰ ਸਹਿਤ ਵਿਦਾਇਗੀ ਦਿੱਤੀ ਅਤੇ ਆਪਣੇ ਆਦਮੀ ਵੀ ਭੇਜੇ ਜੋ ਰਸਤੇ ਵਿੱਚ ਉਹਨਾਂ ਦੀ ਰੱਖਿਆ ਕਰਦੇ ਸਨ ਅਤੇ ਭਗਤ ਜੀ ਨੂੰ ਕੇਂਦਲ ਲੈ ਗਏ।

ਗੰਗਾ ਦਾ ਨੇੜੇ ਆਉਣਾ

ਭਗਤ ਜੀ ਆਪਣੇ ਆ ਕੇ ਪਰਮਾਤਮਾ ਦਾ ਗੁਣਗਾਨ ਕਰਦੇ ਰਹੇ। ਉਨ੍ਹਾਂ ਦੇ ਘਰ ਤੋਂ ਗੰਗਾ ਬਹੁਤ ਦੂਰ ਵਗਦੀ ਸੀ, ਪਰ ਭਗਤ ਜੀ ਦੀ ਇੰਨੀ ਮਹਿਮਾ ਸੀ ਕਿ ਇੱਕ ਹੜ੍ਹ ਨੇ ਗੰਗਾ ਨੂੰ ਵੀ ਉਹਨਾਂ ਦੇ ਕੋਲੇ ਲਿਆ ਦਿੱਤਾ। ਕੇਂਦਲ ਨਗਰ ਵਿੱਚ ਰਹਿੰਦਿਆਂ ਹੀ ਭਗਤ ਜੀ ਉਮਰ ਵਧਣ ਕਾਰਨ ਬਿਰਧ ਹੋ ਗਏ। ਉਨ੍ਹਾਂ ਦੇ ਅੰਤਿਮ ਦਿਨ ਨੇੜੇ ਆ ਗਏ ਅਤੇ ਇੱਕ ਦਿਨ ਭਜਨ ਕਰਦੇ ਹੋਏ ਜੋਤੀ ਜੋਤ ਸਮਾ ਗਏ। ਉਨ੍ਹਾਂ ਦੀ ਜੋਤੀ ਜੋਤ ਸਮਾਣਾ ਸੁਣ ਕੇ ਪਦਮਾਵਤੀ (ਉਹਨਾਂ ਦੀ ਪਤਨੀ) ਵੀ ਪਰਲੋਕ ਨੂੰ ਚਲੀ ਗਈ ਅਤੇ ਦੋਹਾਂ ਦੀਆਂ ਆਤਮਾਵਾਂ ਸਵਰਗ ਨੂੰ ਚਲੀਆਂ ਗਈਆਂ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...