AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਰਾਮ ਮੰਦਰ ‘ਚ ਲੱਗਿਆ ਪਹਿਲਾ ‘ਗੋਲਡਨ ਗੇਟ’, 1000 ਸਾਲ ਤੱਕ ਨਹੀਂ ਹੋਵੇਗਾ ਖ਼ਰਾਬ, ਸਾਹਮਣੇ ਆਈ ਪਹਿਲੀ ਤਸਵੀਰ

ਰਾਮ ਮੰਦਰ ਦੀਆਂ ਤਿਆਰੀਆਂ ਆਪਣੇ ਅੰਤਿਮ ਪੜਾਅ 'ਤੇ ਹਨ, ਇਸ ਲਈ ਮੰਦਰ 'ਚ ਲੱਗਣ ਵਾਲੇ 14 ਸੁਨਹਿਰੀ ਦਰਵਾਜ਼ਿਆਂ 'ਚੋਂ ਇਕ ਦਰਵਾਜ਼ਾ ਲਗਾ ਦਿੱਤਾ ਗਿਆ ਹੈ। ਗਰਭ ਗ੍ਰਹਿ ਵਿੱਚ ਪਹਿਲਾ ਸੁਨਹਿਰੀ ਦਰਵਾਜ਼ਾ ਲਗਾਇਆ ਗਿਆ ਹੈ। ਉੱਧਰ, ਮੰਦਰ 'ਚ ਸਥਾਪਿਤ ਸਾਰੇ ਸੁਨਹਿਰੀ ਦਰਵਾਜ਼ੇ ਹੈਦਰਾਬਾਦ ਦੀ ਅਨੁਰਾਧਾ ਟਿੰਬਰ ਇੰਟਰਨੈਸ਼ਨਲ ਕੰਪਨੀ ਤੋਂ ਆਏ ਹਨ। ਕੰਪਨੀ ਦੇ ਮਾਲਕ ਸ਼ਰਦ ਬਾਬੂ ਨੇ ਦੱਸਿਆ ਕਿ ਦਰਵਾਜ਼ੇ ਇੰਨੀ ਮਜ਼ਬੂਤ ​​ਲੱਕੜ ਦੇ ਬਣੇ ਹੋਏ ਹਨ ਕਿ ਇਹ 1000 ਸਾਲ ਤੱਕ ਖਰਾਬ ਨਹੀਂ ਹੋਣਗੇ।

ਰਾਮ ਮੰਦਰ 'ਚ ਲੱਗਿਆ ਪਹਿਲਾ 'ਗੋਲਡਨ ਗੇਟ', 1000 ਸਾਲ ਤੱਕ ਨਹੀਂ ਹੋਵੇਗਾ ਖ਼ਰਾਬ, ਸਾਹਮਣੇ ਆਈ ਪਹਿਲੀ ਤਸਵੀਰ
tv9-punjabi
| Updated On: 11 Jan 2024 17:41 PM IST

ਭਗਵਾਨ ਰਾਮਲਲਾ ਦੇ ਮੰਦਰ ਦੀ ਖੂਬਸੂਰਤੀ ਦਾ ਅੰਦਾਜ਼ਾ ਲਗਾਉਣਾ ਕਲਪਨਾ ਤੋਂ ਪਰੇ ਹੈ। ਗਰਭ ਗ੍ਰਹਿ ਦੇ ਦਰਵਾਜ਼ਿਆਂ ਦੀ ਸ਼ਾਨ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਦੇ ਦਰਵਾਜ਼ੇ ਸੋਨੇ ਨਾਲ ਜੜੇ ਦਿਖਾਈ ਦਿੰਦੇ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਬਣਾਉਣ ਵਾਲੇ ਕਾਰੀਗਰ ਹੈਦਰਾਬਾਦ ਦੀ ਅਨੁਰਾਧਾ ਟਿੰਬਰ ਇੰਟਰਨੈਸ਼ਨਲ ਕੰਪਨੀ ਤੋਂ ਆਏ ਹਨ। ਇਸ ਕੰਪਨੀ ਦੇ ਮਾਲਕ ਸ਼ਰਦ ਬਾਬੂ ਨੇ TV9 Bharatvarsh ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਇਸ ਕੰਮ ਨੂੰ ਬਹੁਤ ਘੱਟ ਸਮੇਂ ਵਿੱਚ ਪੂਰਾ ਕਰ ਲਿਆ ਹੈ।

ਸ਼ਰਦ ਬਾਬੂ ਨੇ ਦੱਸਿਆ ਕਿ ਇਹ ਦਰਵਾਜ਼ੇ ਨਾਗਰਾ ਸ਼ੈਲੀ ਵਿੱਚ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੱਡੇ ਮੰਦਰਾਂ ਦੇ ਦਰਵਾਜ਼ੇ ਬਣਾਉਣ ਦਾ ਪੁਰਾਣਾ ਤਜਰਬਾ ਹੈ। ਇਸ ਦੇ ਆਧਾਰ ‘ਤੇ ਉਨ੍ਹਾਂ ਦੇ ਕਾਰੀਗਰਾਂ ਨੇ ਬਹੁਤ ਹੀ ਸਟੀਕ ਢੰਗ ਨਾਲ ਲੱਕੜ ‘ਤੇ ਕਲਾਕ੍ਰਿਤੀਆਂ ਨੂੰ ਆਕਾਰ ਦਿੱਤਾ ਹੈ।

ਸੋਨੇ ਨਾਲ ਜੜੇ ਹੋਏ ਦਰਵਾਜ਼ੇ ਬਾਰੇ ਸ਼ਰਦ ਬਾਬੂ ਨੇ ਦੱਸਿਆ ਕਿ ਰਾਮ ਮੰਦਰ ‘ਚ ਸਥਾਪਿਤ ਕੀਤੇ ਜਾਣ ਵਾਲੇ 14 ਸੋਨੇ ਦੇ ਦਰਵਾਜ਼ੇ ਸੋਮਵਾਰ ਨੂੰ ਰਾਮਨਗਰੀ ਪਹੁੰਚ ਗਏ। ਜਿਨ੍ਹਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਅਤੇ ਮੰਦਰ ਦੇ ਚੌਗਿਰਦੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਲਗਾਉਣ ਦਾ ਕੰਮ 15 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

1000 ਸਾਲ ਤੱਕ ਖਰਾਬ ਨਹੀਂ ਹੋਵੇਗਾ

ਮੰਦਰ ਦੇ ਦਰਵਾਜ਼ਿਆਂ ਲਈ ਲੱਕੜ ਮਹਾਰਾਸ਼ਟਰ ਤੋਂ ਲਿਆਂਦੀ ਗਈ ਸੀ। ਇਸ ਦੇ ਲਈ ਖਾਸ ਕਿਸਮ ਦਾ ਸਾਗਵਾਨ ਮੰਗਵਾਇਆ ਗਿਆ ਹੈ। ਸ਼ਰਦ ਨੇ ਦਾਅਵਾ ਕੀਤਾ ਕਿ ਦਰਵਾਜ਼ੇ ਇਸ ਤਰੀਕੇ ਨਾਲ ਬਣਾਏ ਗਏ ਸਨ, ਅਤੇ ਇੰਨੇ ਮਜ਼ਬੂਤ ​​ਲੱਕੜ ਦੇ ਬਣੇ ਸਨ, ਕਿ ਇਹ ਅਗਲੇ 1000 ਸਾਲਾਂ ਤੱਕ ਖਰਾਬ ਨਹੀਂ ਹੋਣਗੇ।

ਕੰਨਿਆਕੁਮਾਰੀ ਤੋਂ ਆਏ ਕਾਰੀਗਰ

ਸ਼ਰਦ ਬਾਬੂ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਇੱਥੇ ਦਿਨ ਰਾਤ ਕੰਮ ਚੱਲ ਰਿਹਾ ਹੈ। ਇਸ ਕੰਮ ਵਿੱਚ 60 ਦੇ ਕਰੀਬ ਕਾਰੀਗਰ ਲੱਗੇ ਹੋਏ ਹਨ। ਇੱਥੇ ਸ਼ਿਫਟ ਦੇ ਆਧਾਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਥੋੜ੍ਹੇ ਸਮੇਂ ਵਿੱਚ ਵੱਡਾ ਕੰਮ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਭਗਵਾਨ ਰਾਮ ਦੀ ਵਿਸ਼ੇਸ਼ ਕ੍ਰਿਪਾ ਹੈ ਜਿਸ ਕਾਰਨ ਇਹ ਕੰਮ ਸਮੇਂ ਸਿਰ ਮੁਕੰਮਲ ਹੋ ਰਿਹਾ ਹੈ।

Follow Us
DM ਰੰਧਾਵਾ ਸੁਸਾਈਡ ਮਾਮਲੇ 'ਤੇ ਵੜਿੰਗ ਨੇ ਜਾਨਬੁੱਝ ਕੇ ਨਹੀਂ ਕੀਤੇ ਸਾਈਨ, ਕਾਂਗਰਸ 'ਤੇ ਬੀਜੇਪੀ ਆਗੂ ਦੇ ਵੱਡੇ ਇਲਜਾਮ
DM ਰੰਧਾਵਾ ਸੁਸਾਈਡ ਮਾਮਲੇ 'ਤੇ ਵੜਿੰਗ ਨੇ ਜਾਨਬੁੱਝ ਕੇ ਨਹੀਂ ਕੀਤੇ ਸਾਈਨ, ਕਾਂਗਰਸ 'ਤੇ ਬੀਜੇਪੀ ਆਗੂ ਦੇ ਵੱਡੇ ਇਲਜਾਮ...
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ...
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ...
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ...
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ...
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...