Aaj Da Rashifal: ਸਵੇਰੇ ਕੋਈ ਕੰਮ ਅਟਕਣ ‘ਤੇ ਖਿਝ ਮਹਿਸੂਸ ਹੋਵੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਅੱਜ ਕਰਵਾ ਚੌਥ ਹੈ। ਚਤੁਰਥੀ ਤਿੱਥੀ ਅੱਧੀ ਰਾਤ ਤੋਂ ਬਾਅਦ 1:08 ਵਜੇ ਸ਼ੁਰੂ ਹੋਈ ਹੈ, ਜੋ ਰਾਤ ਲਗਭਗ 10:11 ਵਜੇ ਖ਼ਤਮ ਹੋਵੇਗੀ, ਯਾਨੀ ਸੁਹਾਗਣਾਂ ਵੀਰਵਾਰ ਨੂੰ ਹੀ ਨਿਰਜਲਾ ਵਰਤ ਰੱਖਣਗੀਆਂ। ਉੱਚ ਦੇ ਚੰਦਰਦੇਵ ਬ੍ਰਿਖ (ਵ੍ਰਿਸ਼ਭ) ਵਿੱਚ ਬਿਰਾਜਮਾਨ ਹਨ, ਫਿਰ ਰਾਤ 10:06 ਵਜੇ ਮਿਥੁਨ ਵਿੱਚ ਪ੍ਰਵੇਸ਼ ਕਰਨਗੇ।
ਕਰਵਾ ਚੌਥ ਦੇ ਦਿਨ ਬ੍ਰਿਖ ਰਾਸ਼ੀ ਵਾਲਿਆਂ ਦਾ ਮਨ ਖਿੜਿਆ ਰਹੇਗਾ ਅਤੇ ਕਰਕ ਵਾਲਿਆਂ ਦਾ ਜਾਣ-ਪਛਾਣ ਦਾ ਦਾਇਰਾ ਵਧੇਗਾ। ਕੰਨਿਆ ਵਾਲਿਆਂ ਦੇ ਘਰ ਵਿਆਹ ਦੀ ਗੱਲ ਚੱਲ ਸਕਦੀ ਹੈ, ਮਕਰ ਦੀ ਸ਼ਾਮ ਰੋਮਾਂਟਿਕ ਰਹੇਗੀ ਅਤੇ ਮੇਖ ਨੂੰ ਕੋਈ ਅਨੋਖਾ ਤੋਹਫ਼ਾ ਮਿਲੇਗਾ। ਬ੍ਰਿਸ਼ਚਕ ਨੂੰ ਪਾਰਟਨਰ ਤੋਂ, ਮੀਨ ਨੂੰ ਦੋਸਤਾਂ ਤੋਂ ਅਤੇ ਕੁੰਭ ਨੂੰ ਔਰਤਾਂ ਤੋਂ ਲਾਭ ਹੋਵੇਗਾ। ਪਰ ਤੁਲਾ ਨੂੰ ਸਵੇਰੇ ਗੁੱਸੇ ‘ਤੇ ਕਾਬੂ ਰੱਖਣਾ ਪਵੇਗਾ ਅਤੇ ਧਨੁ ਉਧਾਰ ਦੇਣ ਤੋਂ ਬਚਣ। ਮਿਥੁਨ ਰਾਸ਼ੀ ਵਾਲੇ ਬਾਜ਼ਾਰ ਦੇ ਚੱਕਰਾਂ ਤੋਂ ਅਤੇ ਸਿੰਘ ਦਫ਼ਤਰ ਦੀ ਦੇਰੀ ਕਾਰਨ ਪ੍ਰੇਸ਼ਾਨ ਰਹਿ ਸਕਦੇ ਹਨ।
ਅੱਜ ਦਾ ਮੇਸ਼ ਰਾਸ਼ੀਫਲ
ਤਿਉਹਾਰ ਦੀ ਧੂਮ-ਧਾਮ ਵਿਚਾਲੇ ਜੀਵਨ ਸਾਥੀ ਕੁਝ ਅਜਿਹਾ ਦੇਵੇਗਾ ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਸ਼ਿੰਗਾਰ ਅਤੇ ਮਠਿਆਈਆਂ ਵਾਲੇ ਦੁਕਾਨਦਾਰਾਂ ਦਾ ਮੁਨਾਫ਼ਾ ਵਧੇਗਾ। “ਕਰਵਾ ਚੌਥ ਸਪੈਸ਼ਲ ਡੀਲ” ਵਾਲੇ ਅਣਜਾਣ ਮੈਸੇਜ ਨਾ ਖੋਲ੍ਹੋ। ਦੁਪਹਿਰ ਵੇਲੇ ਜੇਕਰ ਚੱਕਰ ਆਉਣ ਮਹਿਸੂਸ ਹੋਣ ਤਾਂ ਲੇਟ ਜਾਓ, ਜ਼ਬਰਦਸਤੀ ਕੰਮ ਨਾ ਕਰਦੇ ਰਹੋ।
ਅੱਜ ਦਾ ਵਰਿਸ਼ਭ ਰਾਸ਼ੀਫਲ
ਅੱਜ ਸਿਤਾਰੇ ਪੂਰੀ ਤਰ੍ਹਾਂ ਤੁਹਾਡੇ ਨਾਲ ਹਨ, ਕਾਰੋਬਾਰ ਵਿੱਚ ਮੁਨਾਫ਼ਾ ਅਤੇ ਰਿਸ਼ਤੇਦਾਰਾਂ ਵਿੱਚ ਮਾਣ-ਸਨਮਾਨ ਦੋਵੇਂ ਵਧਣਗੇ। ਗੁਆਂਢੀਆਂ ਦੀ ਆਵਾਜਾਈ ਕਾਰਨ ਆਪਣੇ ਕੰਮ ਪੈਂਡਿੰਗ ਨਾ ਹੋਣ ਦਿਓ। ਵਰਤ ਖੋਲ੍ਹਦਿਆਂ ਹੀ ਸਾਰੀ ਥਾਲੀ ਇੱਕੋ ਵਾਰ ਨਾ ਖਾਓ, ਹੌਲੀ-ਹੌਲੀ ਖਾਣਾ ਸ਼ੁਰੂ ਕਰੋ।
ਅੱਜ ਦਾ ਮਿਥੁਨ ਰਾਸ਼ੀਫਲ
ਸਵੇਰੇ ਕਰਵਾ, ਛਾਨਣੀ ਅਤੇ ਫਲਾਂ ਲਈ ਵਾਰ-ਵਾਰ ਦੁਕਾਨ ਵੱਲ ਭੱਜਣਾ ਪੈ ਸਕਦਾ ਹੈ, ਇਸ ਲਈ ਪਰਚੀ ਬਣਾ ਕੇ ਹੀ ਨਿਕਲੋ। ਰਾਤ ਤੱਕ ਮਨਚਾਹੀ ਇੱਛਾ ਪੂਰੀ ਹੋਵੇਗੀ। ਕੋਈ ਬੈਂਕ ਵਾਲਾ ਬਣ ਕੇ ਫੋਨ ਕਰੇ ਤਾਂ ਕੋਡ ਬਿਲਕੁਲ ਨਾ ਦੱਸੋ।
ਅੱਜ ਦਾ ਕਰਕ ਰਾਸ਼ੀਫਲ
ਅੱਜ ਜਿਨ੍ਹਾਂ ਨੂੰ ਮਿਲੋਗੇ, ਉਨ੍ਹਾਂ ਵਿੱਚੋਂ ਕੋਈ ਅੱਗੇ ਚੱਲ ਕੇ ਵੱਡੇ ਕੰਮ ਆਵੇਗਾ ਅਤੇ ਸ਼ੇਅਰ ਮਾਰਕੀਟ ਤੋਂ ਕਮਾਈ ਹੋਵੇਗੀ। ਫੋਨ ਲਗਾਤਾਰ ਵੱਜਦਾ ਰਹੇਗਾ, ਗ਼ੈਰ-ਜ਼ਰੂਰੀ ਕਾਲਾਂ ਸ਼ਾਮ ਤੱਕ ਟਾਲ ਦਿਓ। ਮੰਦਰ ਜਾਣ ਦਾ ਪ੍ਰੋਗਰਾਮ ਬਣੇਗਾ।
ਇਹ ਵੀ ਪੜ੍ਹੋ
ਅੱਜ ਦਾ ਸਿੰਘ ਰਾਸ਼ੀਫਲ
ਬੌਸ ਸ਼ਾਮ ਵੇਲੇ ਕੋਈ ਅਧੂਰੀ ਫਾਈਲ ਸੌਂਪ ਸਕਦੇ ਹਨ, ਇਸ ਲਈ ਘਰ ਪਹੁੰਚਣ ਦਾ ਸਮਾਂ ਪਤਨੀ ਜਾਂ ਪਤੀ ਨੂੰ ਪਹਿਲਾਂ ਹੀ ਦੱਸ ਦਿਓ। ਸਬਜ਼ੀ ਮੰਡੀ ਵਰਗੀ ਭੀੜ-ਭੜੱਕੇ ਵਾਲੀ ਥਾਂ ‘ਤੇ ਪਰਸ ਅੱਗੇ ਵਾਲੀ ਜੇਬ ਵਿੱਚ ਰੱਖੋ।
ਅੱਜ ਦਾ ਕੰਨਿਆ ਰਾਸ਼ੀਫਲ
ਪ੍ਰੇਮ ਵਿਆਹ ਦੀ ਇੱਛਾ ਰੱਖਣ ਵਾਲੇ ਘਰਦਿਆਂ ਨਾਲ ਗੱਲ ਛੇੜਨ, ਜਵਾਬ ਹਾਂ ਵਿੱਚ ਮਿਲ ਸਕਦਾ ਹੈ। ਮੀਟਿੰਗ ਵਿੱਚ ਤੁਹਾਡੀ ਰਾਏ ਮੰਨੀ ਜਾਵੇਗੀ। ਥਾਲੀ ਦੀ ਸਜਾਵਟ ਵਿੱਚ ਹਰ ਚੀਜ਼ ਬਿਲਕੁਲ ਪਰਫੈਕਟ ਕਰਨ ਦੀ ਜ਼ਿੱਦ ਨਾ ਕਰੋ।
ਅੱਜ ਦਾ ਤੁਲਾ ਰਾਸ਼ੀਫਲ
ਸਵੇਰੇ ਕੋਈ ਕੰਮ ਅਟਕਣ ‘ਤੇ ਖਿਝ ਮਹਿਸੂਸ ਹੋਵੇਗੀ, ਅਜਿਹੇ ਵਿੱਚ ਨਾਰਾਜ਼ਗੀ ਵਾਲਾ ਸੁਨੇਹਾ ਡਰਾਫਟ ਵਿੱਚ ਹੀ ਛੱਡ ਦਿਓ। ਸ਼ਾਮ ਢਲਦੇ ਹੀ ਮਨਮੁਟਾਵ ਦੂਰ ਹੋ ਜਾਵੇਗਾ। ਸਾਂਝੇਦਾਰੀ (ਪਾਰਟਨਰਸ਼ਿਪ) ਦੇ ਕਿਸੇ ਵੀ ਕਾਗ਼ਜ਼ ‘ਤੇ ਕਾਹਲੀ ਵਿੱਚ ਦਸਤਖ਼ਤ ਨਾ ਕਰੋ।
ਅੱਜ ਦਾ ਸਕਾਰਪੀਓ ਰਾਸ਼ੀਫਲ
ਜਿਸ ਨੂੰ ਪਸੰਦ ਕਰਦੇ ਹੋ, ਉਸ ਨਾਲ ਅੱਜ ਦਿਲ ਦੀ ਗੱਲ ਕਹੋ। ਸਹਿਕਰਮੀ ਮੁਸ਼ਕਲ ਕੰਮ ਵਿੱਚ ਹੱਥ ਵਟਾਉਣਗੇ। ਘਰੋਂ ਨਿਕਲਦੇ ਸਮੇਂ ਗੈਸ ਸਿਲੰਡਰ ਦਾ ਰੈਗੂਲੇਟਰ ਬੰਦ ਕਰਨਾ ਨਾ ਭੁੱਲੋ। ਜਿਹੜਾ ਸਾਮਾਨ ਮੰਗਵਾਇਆ ਹੈ, ਉਸ ਦਾ ਟਰੈਕਿੰਗ ਸਟੇਟਸ ਚੈੱਕ ਕਰ ਲਓ।
ਅੱਜ ਦਾ ਧਨੁੰ ਰਾਸ਼ੀਫਲ
ਕੁਝ ਲੋਕ ਪਿੱਠ ਪਿੱਛੇ ਗੱਲ ਵਿਗਾੜਨ ਵਿੱਚ ਲੱਗੇ ਰਹਿਣਗੇ, ਜਵਾਬ ਦੇਣ ਦੀ ਬਜਾਏ ਚੁੱਪ ਰਹੋ। ਦੋਸਤ ਜਾਂ ਰਿਸ਼ਤੇਦਾਰ ਪੈਸੇ ਮੰਗਣ ਤਾਂ ਨਿਮਰਤਾ ਨਾਲ ਮਨ੍ਹਾ ਕਰ ਦਿਓ, ਕਿਸ਼ਤਾਂ ‘ਤੇ ਨਵੀਂ ਖ਼ਰੀਦਦਾਰੀ ਵੀ ਰੋਕੋ। ਜੀਵਨ ਸਾਥੀ ਨਾਲ ਸੁਲ੍ਹਾ ਕਰਨ ਵਿੱਚ ਪਹਿਲਾ ਕਦਮ ਤੁਸੀਂ ਆਪ ਵਧਾਓ।
ਅੱਜ ਦਾ ਮਕਰ ਰਾਸ਼ੀਫਲ
ਦਫ਼ਤਰ ਵਿੱਚ ਤੁਹਾਡੀ ਪਲੈਨਿੰਗ ਦੀ ਸ਼ਲਾਘਾ ਹੋਵੇਗੀ। ਸ਼ਾਮ ਮਸਤੀ ਅਤੇ ਪਿਆਰ ਨਾਲ ਭਰੀ ਰਹੇਗੀ। ਮਾਲ ਵਿੱਚ ਖ਼ਰੀਦਦਾਰੀ ਕਰਨ ਦਾ ਮਨ ਲਲਚਾਏ ਤਾਂ ਪਹਿਲਾਂ ਬੈਂਕ ਬੈਲੇਂਸ ਜ਼ਰੂਰ ਵੇਖ ਲਓ। ਨੀਂਦ ਪੂਰੀ ਲਓ।
ਅੱਜ ਦਾ ਕੁੰਭ ਰਾਸ਼ੀਫਲ
ਮਹਿਮਾਨਾਂ ਦੀ ਭੀੜ ਨਾਲ ਘਰ ਵਿੱਚ ਰੌਣਕ ਰਹੇਗੀ। ਔਰਤਾਂ ਨਾਲ ਜੁੜੇ ਸਾਮਾਨ ਦਾ ਕਾਰੋਬਾਰ ਕਰਨ ਵਾਲਿਆਂ ਦੀ ਕਮਾਈ ਵਧੇਗੀ। ਦਫ਼ਤਰ ਦਾ ਜਿਹੜਾ ਕੰਮ ਛੇਤੀ ਜਮ੍ਹਾ ਕਰਵਾਉਣਾ ਹੈ, ਉਸ ਦਾ ਫੋਨ ਵਿੱਚ ਰੀਮਾਈਂਡਰ ਲਗਾ ਲਓ। ਰਸਤੇ ਲਈ ਦਵਾਈ ਅਤੇ ਪਾਵਰ ਬੈਂਕ ਨਾਲ ਰੱਖੋ।
ਅੱਜ ਦੀ ਮੀਨ ਰਾਸ਼ੀਫਲ
ਹਿੰਮਤ ਵਿਖਾਓਗੇ ਤਾਂ ਰਿਸ਼ਤੇ ਦੀ ਉਲਝਣ ਸੁਲਝ ਜਾਵੇਗੀ, ਬਾਹਰਲਿਆਂ ਦੀਆਂ ਕਾਨਾਫੂਸੀਆਂ ‘ਤੇ ਧਿਆਨ ਨਾ ਦਿਓ। ਕਿਸੇ ਦੋਸਤ ਦੀ ਸਿਫ਼ਾਰਸ਼ ਨਾਲ ਅਟਕਿਆ ਹੋਇਆ ਕੰਮ ਬਣ ਜਾਵੇਗਾ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨੋ ਅਤੇ ਰਫ਼ਤਾਰ ਹੌਲੀ ਰੱਖੋ।


