AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Aaj Da Rashifal: ਅੱਜ ਤੁਹਾਡੀ ਸ਼ਖ਼ਸੀਅਤ ਲੋਕਾਂ ਨੂੰ ਪ੍ਰਭਾਵਿਤ ਕਰੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ ਚੰਦਰਦੇਵ ਮਕਰ ਰਾਸ਼ੀ ਵਿੱਚੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਚੁੱਕੇ ਹਨ, ਜਿੱਥੇ ਰਾਹੂ ਨਾਲ ਉਨ੍ਹਾਂ ਦੀ ਯੁਤੀ ਬਣੀ ਹੈ। ਸਵੇਰੇ 10:35 ਵਜੇ ਤੱਕ ਉਹ ਧਨਿਸ਼ਠਾ ਨਛੱਤਰ ਵਿੱਚ ਰਹਿਣਗੇ, ਫਿਰ ਸ਼ਤਭਿਸ਼ਾ ਵਿੱਚ ਗੋਚਰ ਕਰਨਗੇ। ਕੰਨਿਆ ਰਾਸ਼ੀ ਵਿੱਚ ਸੂਰਜ ਦੇਵ ਦੇ ਨਾਲ ਉੱਚ ਦੇ ਬੁੱਧ ਦੇਵ ਬਿਰਾਜਮਾਨ ਹਨ, ਜਿਸ ਨਾਲ ਬੁੱਧਾਦਿੱਤਿਆ ਯੋਗ ਬਣਿਆ ਹੋਇਆ ਹੈ।

Aaj Da Rashifal: ਅੱਜ ਤੁਹਾਡੀ ਸ਼ਖ਼ਸੀਅਤ ਲੋਕਾਂ ਨੂੰ ਪ੍ਰਭਾਵਿਤ ਕਰੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 24 Sep 2026 06:00 AM IST
Share

ਅੱਜ ਸਭ ਤੋਂ ਵੱਧ ਸੰਭਲ ਕੇ ਚੱਲਣ ਦੀ ਲੋੜ ਕੁੰਭ ਰਾਸ਼ੀ ਵਾਲਿਆਂ ਨੂੰ ਹੈ, ਮਨ ਦੀ ਉਲਝਣ ਕਾਰਨ ਵੱਡੇ ਫ਼ੈਸਲੇ ਟਾਲਣਾ ਹੀ ਸਮਝਦਾਰੀ ਹੋਵੇਗੀ। ਕਰਕ ਰਾਸ਼ੀ ਵਾਲੇ ਕਾਗ਼ਜ਼ੀ ਕੰਮਾਂ ਵਿੱਚ ਅਤੇ ਮਕਰ ਰਾਸ਼ੀ ਵਾਲੇ ਪੈਸਿਆਂ ਦੇ ਮਾਮਲੇ ਵਿੱਚ ਸਾਵਧਾਨ ਰਹਿਣ। ਕੰਨਿਆ ਰਾਸ਼ੀ ਵਾਲਿਆਂ ਦਾ ਆਤਮ-ਵਿਸ਼ਵਾਸ ਸਭ ਤੋਂ ਉੱਚਾ ਰਹੇਗਾ, ਤੁਲਾ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ ਵਾਧਾ ਮਿਲੇਗਾ। ਧਨੁ ਅਤੇ ਸਿੰਘ ਰਾਸ਼ੀ ਨੂੰ ਕੰਮਕਾਜ ਅਤੇ ਧਨ ਦੇ ਮਾਮਲੇ ਵਿੱਚ ਰਾਹਤ ਨਜ਼ਰ ਆ ਰਹੀ ਹੈ। ਮੇਖ, ਬ੍ਰਿਖਭ, ਮਿਥੁਨ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਲਈ ਦਿਨ ਮਿਲਿਆ-ਜੁਲਿਆ ਰਹੇਗਾ।

ਅੱਜ ਦਾ ਮੇਸ਼ ਰਾਸ਼ੀਫਲ

ਦੋਸਤਾਂ ਦੇ ਗਰੁੱਪ ਵਿੱਚ ਅੱਜ ਕੋਈ ਪੱਕੇ ਮੁਨਾਫ਼ੇ ਵਾਲੀ ਸਕੀਮ ਦੱਸੇ ਤਾਂ ਤੁਰੰਤ ਹਾਂ ਨਾ ਕਰੋ। ਦਫ਼ਤਰ ਵਿੱਚ ਪੈਂਡਿੰਗ ਫ਼ਾਈਲਾਂ ਨਿਪਟਾਉਣ ਵਿੱਚ ਤੁਸੀਂ ਅੱਗੇ ਰਹੋਗੇ। ਸ਼ਾਮ ਨੂੰ ਘਰ ਦਾ ਮਾਹੌਲ ਸਕੂਨ ਦੇਵੇਗਾ, ਬਸ ਬਜ਼ੁਰਗਾਂ ਨਾਲ ਬਹਿਸ ਨਾ ਕਰੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਅੱਜ ਬੌਸ ਅਚਾਨਕ ਕੋਈ ਨਵਾਂ ਕੰਮ ਸੌਂਪ ਸਕਦੇ ਹਨ ਜਾਂ ਮੀਟਿੰਗ ਦਾ ਸਮਾਂ ਬਦਲ ਸਕਦਾ ਹੈ, ਖਿੱਝੋ ਨਾ। ਸਹਿਕਰਮੀ ਦੀ ਸੁਣੀ-ਸੁਣਾਈ ਗੱਲ ਤੇ ਕੋਈ ਰਾਇ ਨਾ ਬਣਾਓ। ਬੱਚਿਆਂ ਦੀ ਪੜ੍ਹਾਈ ਜਾਂ ਕਿਸੇ ਪੁਰਾਣੇ ਸ਼ੌਕ ਵਿੱਚ ਮਨ ਖ਼ੂਬ ਲੱਗੇਗਾ।

ਅੱਜ ਦਾ ਮਿਥੁਨ ਰਾਸ਼ੀਫਲ

ਪਿਤਾ ਜਾਂ ਕਿਸੇ ਬਜ਼ੁਰਗ ਦੀ ਸਲਾਹ ਪੂਰੀ ਸਮਝ ਨਾ ਆਵੇ ਤਾਂ ਦੁਬਾਰਾ ਪੁੱਛ ਲਵੋ, ਅੰਦਾਜ਼ੇ ਨਾਲ ਕੰਮ ਨਾ ਕਰੋ। ਘਰ ਦੀ ਮੁਰੰਮਤ ਜਾਂ ਨਵਾਂ ਸਾਮਾਨ ਲੈਣ ਦੀ ਯੋਜਨਾ ਬਣ ਸਕਦੀ ਹੈ। ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ, ਪਰ ਨੌਕਰੀ ਬਦਲਣ ਦਾ ਫ਼ੈਸਲਾ ਟਾਲੋ।

ਅੱਜ ਦਾ ਕਰਕ ਰਾਸ਼ੀਫਲ

ਬੈਂਕ, ਬੀਮਾ ਜਾਂ ਜਾਇਦਾਦ ਦੇ ਕਿਸੇ ਕਾਗ਼ਜ਼ ਤੇ ਅੱਜ ਬਿਨਾਂ ਪੜ੍ਹੇ ਦਸਤਖ਼ਤ ਨਾ ਕਰੋ। ਸਹੁਰੇ ਪਰਿਵਾਰ ਦੀ ਕਿਸੇ ਗੱਲ ਨੂੰ ਦਿਲ ਤੇ ਨਾ ਲਾਓ। ਭੈਣ-ਭਰਾ ਨਾਲ ਫ਼ੋਨ ਤੇ ਹੋਈ ਗੱਲਬਾਤ ਕੰਮ ਦੀ ਨਿਕਲੇਗੀ ਅਤੇ ਹਿੰਮਤ ਨਾਲ ਚੁੱਕਿਆ ਕਦਮ ਫ਼ਾਇਦਾ ਦੇਵੇਗਾ।

ਅੱਜ ਦਾ ਸਿੰਘ ਰਾਸ਼ੀਫਲ

ਜੀਵਨ ਸਾਥੀ ਦੇ ਕਿਸੇ ਸੁਨੇਹੇ ਦਾ ਗ਼ਲਤ ਮਤਲਬ ਕੱਢ ਕੇ ਬਹਿਸ ਨਾ ਛੇੜੋ, ਸਿੱਧਾ ਪੁੱਛ ਲਵੋ। ਭਾਈਵਾਲੀ (ਪਾਰਟਨਰਸ਼ਿਪ) ਵਿੱਚ ਹਿਸਾਬ-ਕਿਤਾਬ ਸਾਫ਼ ਰੱਖੋ। ਆਪਣੀ ਬੋਲਚਾਲ ਦੇ ਦਮ ਤੇ ਅੱਜ ਕੋਈ ਅਟਕਿਆ ਪੈਸਾ ਕਢਵਾਉਣ ਜਾਂ ਡੀਲ ਪੱਕੀ ਕਰਨ ਵਿੱਚ ਸਫ਼ਲ ਰਹੋਗੇ।

ਅੱਜ ਦਾ ਕੰਨਿਆ ਰਾਸ਼ੀਫਲ

ਅੱਜ ਤੁਹਾਡੀ ਗੱਲ ਵਿੱਚ ਵਜ਼ਨ ਰਹੇਗਾ, ਮੀਟਿੰਗ ਵਿੱਚ ਤੁਹਾਡਾ ਸੁਝਾਅ ਸਾਰੇ ਮੰਨ ਸਕਦੇ ਹਨ ਜਾਂ ਇੰਟਰਵਿਊ ਵਧੀਆ ਰਹੇਗਾ। ਵਿਰੋਧੀ ਚਾਹੁੰਦੇ ਹੋਏ ਵੀ ਕੋਈ ਨੁਕਸਾਨ ਨਹੀਂ ਕਰ ਸਕਣਗੇ। ਬਸ ਬਾਹਰ ਦਾ ਤਲਿਆ-ਭੁੰਨਿਆ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ।

ਅੱਜ ਦਾ ਤੁਲਾ ਰਾਸ਼ੀਫਲ

ਅੱਜ ਤੁਹਾਡੀ ਸ਼ਖ਼ਸੀਅਤ ਲੋਕਾਂ ਨੂੰ ਪ੍ਰਭਾਵਿਤ ਕਰੇਗੀ, ਕਲਾਇੰਟ ਜਾਂ ਬੌਸ ਸਾਹਮਣੇ ਪੇਸ਼ਕਾਰੀ (ਪ੍ਰੈਜ਼ੈਂਟੇਸ਼ਨ) ਵਧੀਆ ਰਹੇਗੀ। ਤਰੱਕੀ ਦੀ ਗੱਲ ਅੱਗੇ ਵਧ ਸਕਦੀ ਹੈ। ਬੱਚਿਆਂ ਦੀ ਜ਼ਿੱਦ ਜਾਂ ਪ੍ਰੇਮੀ ਦੀ ਗੱਲ ਤੇ ਭਾਵੁਕ ਹੋ ਕੇ ਫ਼ੈਸਲਾ ਨਾ ਲਵੋ, ਸ਼ੇਅਰ ਬਾਜ਼ਾਰ ਵਿੱਚ ਜੋਖਮ ਤੋਂ ਬਚੋ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਘਰ ਵਿੱਚ ਬਿਜਲੀ, ਪਾਣੀ ਜਾਂ ਗੱਡੀ ਦੀ ਕੋਈ ਛੋਟੀ-ਮੋਟੀ ਪਰੇਸ਼ਾਨੀ ਮੂਡ ਖ਼ਰਾਬ ਕਰ ਸਕਦੀ ਹੈ, ਮਾਤਾ ਜੀ ਦੀ ਸਿਹਤ ਦਾ ਧਿਆਨ ਰੱਖੋ। ਵੱਡੇ ਭੈਣ-ਭਰਾ ਜਾਂ ਦੋਸਤਾਂ ਤੋਂ ਕਮਾਈ ਦਾ ਮੌਕਾ ਮਿਲ ਸਕਦਾ ਹੈ। ਕਰੀਅਰ ਵਿੱਚ ਅੱਜ ਕੋਈ ਨਵਾਂ ਕਦਮ ਨਾ ਚੁੱਕੋ।

ਅੱਜ ਦਾ ਧਨੁੰ ਰਾਸ਼ੀਫਲ

ਦਫ਼ਤਰ ਵਿੱਚ ਅੱਜ ਤੁਹਾਡਾ ਕੰਮ ਸਭ ਦੀਆਂ ਨਜ਼ਰਾਂ ਵਿੱਚ ਆਵੇਗਾ, ਸੀਨੀਅਰ ਤਾਰੀਫ਼ ਕਰ ਸਕਦੇ ਹਨ। ਦੋਸਤਾਂ ਨਾਲ ਸ਼ਾਮ ਮਜ਼ੇਦਾਰ ਰਹੇਗੀ। ਸੋਸ਼ਲ ਮੀਡੀਆ ਤੇ ਜੋਸ਼ ਵਿੱਚ ਕੋਈ ਟਿੱਪਣੀ ਨਾ ਕਰੋ, ਭੈਣ-ਭਰਾ ਨਾਲ ਛੋਟੀ ਜਿਹੀ ਗੱਲ ਤੇ ਬਹਿਸ ਹੋ ਸਕਦੀ ਹੈ।

ਅੱਜ ਦਾ ਮਕਰ ਰਾਸ਼ੀਫਲ

ਅੱਜ ਆਨਲਾਈਨ ਸੇਲ ਦੇਖ ਕੇ ਮਹਿੰਗੀ ਚੀਜ਼ ਖ਼ਰੀਦਣ ਜਾਂ ਬਿਨਾਂ ਲਿਖਾ-ਪੜ੍ਹੀ ਉਧਾਰ ਦੇਣ ਤੋਂ ਬਚੋ। ਖਾਣੇ ਦੇ ਮੇਜ਼ ਤੇ ਕਹੀ ਹਲਕੀ ਜਿਹੀ ਗੱਲ ਵੀ ਕਿਸੇ ਨੂੰ ਚੁੱਭ ਸਕਦੀ ਹੈ, ਇਸ ਲਈ ਸ਼ਬਦ ਤੋਲ ਕੇ ਬੋਲੋ। ਦਫ਼ਤਰ ਵਿੱਚ ਕੰਮ ਦੀ ਸ਼ਲਾਘਾ ਹੋਵੇਗੀ।

ਅੱਜ ਦੀ ਕੁੰਭ ਰਾਸ਼ੀਫਲ

ਸਵੇਰੇ ਜੋ ਤੈਅ ਕਰੋਗੇ, ਸ਼ਾਮ ਤੱਕ ਉਸੇ ਤੇ ਸ਼ੱਕ ਹੋਣ ਲੱਗੇਗਾ, ਇਸ ਲਈ ਨੌਕਰੀ, ਰਿਸ਼ਤੇ ਜਾਂ ਨਿਵੇਸ਼ ਦਾ ਵੱਡਾ ਫ਼ੈਸਲਾ ਅੱਜ ਨਾ ਲਵੋ। ਫ਼ੋਨ, ਪਰਸ ਅਤੇ ਚਾਬੀ ਸੰਭਾਲ ਕੇ ਰੱਖੋ। ਦਫ਼ਤਰ ਵਿੱਚ ਮਿਹਨਤ ਨਾਲ ਵਿਰੋਧੀਆਂ ਤੇ ਭਾਰੀ ਪਵੋਗੇ।

ਅੱਜ ਦੀ ਮੀਨ ਰਾਸ਼ੀਫਲ

ਅੱਜ ਨੀਂਦ ਕੱਚੀ ਰਹਿ ਸਕਦੀ ਹੈ, ਰਾਤ ਨੂੰ ਮੋਬਾਈਲ ਜਲਦੀ ਪਾਸੇ ਰੱਖ ਦਿਓ। ਦਵਾਈ, ਯਾਤਰਾ ਜਾਂ ਆਨਲਾਈਨ ਆਰਡਰ ਤੇ ਅਚਾਨਕ ਖ਼ਰਚਾ ਹੋ ਸਕਦਾ ਹੈ। ਬਿਜ਼ਨਸ ਪਾਰਟਨਰ ਨਾਲ ਚੰਗੀ ਗੱਲਬਾਤ ਹੋਵੇਗੀ, ਬੱਚਿਆਂ ਦੀ ਪੜ੍ਹਾਈ ਤੋਂ ਚੰਗੀ ਖ਼ਬਰ ਮਿਲ ਸਕਦੀ ਹੈ।

Follow Us
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...