AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Aaj Da Rashifal: ਰਿਸ਼ਤਿਆਂ ਵਿੱਚ ਅੱਜ ਸਰਗਰਮੀ ਅਤੇ ਨਿੱਘ ਦੋਵੇਂ ਵਧਣਗੇ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਮੰਗਲਵਾਰ ਨੂੰ ਗ੍ਰਹਿਆਂ ਦੀ ਚਾਲ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਚੰਦਰਮਾ ਮੀਨ ਰਾਸ਼ੀ ਵਿੱਚੋਂ ਨਿਕਲ ਕੇ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰ ਰਹੇ ਹਨ। ਇੱਥੇ ਉਹ ਆਪਣੇ ਮਿੱਤਰ ਭਾਵ ਵਿੱਚ ਤਾਂ ਹਨ, ਪਰ ਰੇਵਤੀ ਤੋਂ ਅਸ਼ਵਨੀ ਨਕਸ਼ਤਰ ਵਿੱਚ ਜਾਣ ਦੀ ਇਸ ਸੰਧੀ-ਘੜੀ ਕਾਰਨ ਸਾਵਧਾਨੀ ਵਰਤਣ ਦੀ ਸਖ਼ਤ ਲੋੜ ਰਹੇਗੀ।

Aaj Da Rashifal: ਰਿਸ਼ਤਿਆਂ ਵਿੱਚ ਅੱਜ ਸਰਗਰਮੀ ਅਤੇ ਨਿੱਘ ਦੋਵੇਂ ਵਧਣਗੇ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 01 Sep 2026 06:00 AM IST
Share

ਗੁਰੂ-ਸ਼ਨੀ ਦਾ ਇਹ ਤ੍ਰਿਕੋਣ ਸੁਮੇਲ ਸਭ ਤੋਂ ਵੱਧ ਲਾਭ ਕਰਕ ਅਤੇ ਮੀਨ ਰਾਸ਼ੀ ਨੂੰ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ; ਦੋਵਾਂ ਰਾਸ਼ੀਆਂ ਦੀ ਸੋਚ ਵਿੱਚ ਡੂੰਘਾਈ ਅਤੇ ਫ਼ੈਸਲਿਆਂ ਵਿੱਚ ਪਰਿਪੱਕਤਾ ਆਵੇਗੀ। ਮੇਖ, ਮਿਥੁਨ, ਬ੍ਰਿਸ਼ਚਕ ਅਤੇ ਧਨੁ ਰਾਸ਼ੀ ਲਈ ਮੰਗਲ ਦੀ ਕਮਜ਼ੋਰ ਸਥਿਤੀ ਖ਼ਤਰੇ ਦੀ ਘੰਟੀ ਹੈ, ਇਸ ਲਈ ਬਹਿਸਬਾਜ਼ੀ ਅਤੇ ਕਾਹਲਪੁਣਾ ਅੱਜ ਇਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੋ ਸਕਦੇ ਹਨ। ਚੰਦਰਮਾ ਦੀ ਸੰਧੀ-ਘੜੀ ਕਾਰਨ ਬਾਕੀ ਸਾਰੀਆਂ ਰਾਸ਼ੀਆਂ ਨੂੰ ਵੀ ਨਵੇਂ ਅਤੇ ਵੱਡੇ ਫ਼ੈਸਲੇ ਫ਼ਿਲਹਾਲ ਟਾਲ ਦੇਣੇ ਚਾਹੀਦੇ ਹਨ, ਹਾਲਾਂਕਿ ਮੇਖ ਰਾਸ਼ੀ ਵਾਲੇ ਆਪਣੀ ਊਰਜਾ ਅਤੇ ਆਤਮ-ਵਿਸ਼ਵਾਸ ਦਾ ਪੂਰਾ ਲਾਹਾ ਲੈ ਸਕਦੇ ਹਨ। ਕੰਨਿਆ ਅਤੇ ਤੁਲਾ ਵਿੱਚ ਸ਼ੁੱਕਰ ਦੀ ਕਮਜ਼ੋਰੀ ਮਨ ਵਿੱਚ ਹਲਕਾ ਸ਼ੱਕ ਪੈਦਾ ਕਰ ਸਕਦੀ ਹੈ। ਬਾਕੀ ਰਾਸ਼ੀਆਂ ਆਮ ਦਾਇਰੇ ਵਿੱਚ ਰਹਿਣਗੀਆਂ, ਬਸ ਥੋੜ੍ਹੀ ਸੁਚੇਤਤਾ ਬਣਾਈ ਰੱਖਣ ਦੀ ਲੋੜ ਹੈ।

ਅੱਜ ਦਾ ਮੇਸ਼ ਰਾਸ਼ੀਫਲ

ਚੰਦਰਮਾ ਅੱਜ ਤੁਹਾਡੀ ਆਪਣੀ ਹੀ ਰਾਸ਼ੀ ਵਿੱਚ ਮੌਜੂਦ ਹਨ, ਜਿਸ ਕਾਰਨ ਆਤਮ-ਵਿਸ਼ਵਾਸ ਅਤੇ ਜੋਸ਼ ਸਿਖ਼ਰਾਂ ‘ਤੇ ਰਹੇਗਾ। ਕਾਰਜਖੇਤਰ ਜਾਂ ਦਫ਼ਤਰ ਵਿੱਚ ਲੋਕ ਤੁਹਾਡੀ ਗੱਲ ਨੂੰ ਗੰਭੀਰਤਾ ਨਾਲ ਸੁਣਨਗੇ। ਮੰਗਲ ਦੇ ਕਮਜ਼ੋਰ ਹੋਣ ਕਾਰਨ ਬੇਲੋੜੀ ਬਹਿਸ ਅਤੇ ਕਾਹਲਪੁਣੇ ਦੀ ਆਦਤ ‘ਤੇ ਕੰਟਰੋਲ ਰੱਖੋ। ਪੈਸੇ ਨਾਲ ਜੁੜਿਆ ਕੋਈ ਵੀ ਵੱਡਾ ਫ਼ੈਸਲਾ ਅਜੇ ਨਾ ਲਓ। ਪ੍ਰੇਮ ਸਬੰਧਾਂ ਵਿੱਚ ਖਿੱਚ ਵਧੇਗੀ। ਤੇਜ਼ੀ ਵਿੱਚ ਸੱਟ-ਫੇਟ ਲੱਗਣ ਦਾ ਖ਼ਤਰਾ ਹੈ, ਇਸ ਲਈ ਥੋੜ੍ਹਾ ਧਿਆਨ ਰੱਖੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਅੱਜ ਇਕਾਂਤ ਵਿੱਚ ਬੈਠ ਕੇ ਡੂੰਘਾ ਮੰਥਨ ਕਰਨ ਦਾ ਮਨ ਕਰੇਗਾ ਅਤੇ ਇਹ ਤੁਹਾਡੇ ਲਈ ਲਾਹੇਵੰਦ ਵੀ ਰਹੇਗਾ। ਘਰ-ਪਰਿਵਾਰ ਨਾਲ ਜੁੜੇ ਖ਼ਰਚੇ ਅਚਾਨਕ ਵਧ ਸਕਦੇ ਹਨ, ਇਸ ਲਈ ਆਪਣੇ ਬਜਟ ਨੂੰ ਹੱਥੋਂ ਨਾ ਜਾਣ ਦਿਓ। ਸ਼ੁੱਕਰ ਦੇ ਨੀਚ ਹੋਣ ਕਾਰਨ ਆਪਣੇ ਅਕਸ ਜਾਂ ਦਿੱਖ ਨੂੰ ਲੈ ਕੇ ਮਨ ਵਿੱਚ ਬੇਵਜ੍ਹਾ ਖਿਝ ਪੈਦਾ ਹੋ ਸਕਦੀ ਹੈ, ਆਪਣੇ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਤੋਂ ਬਚੋ। ਦਫ਼ਤਰ ਵਿੱਚ ਸ਼ਾਂਤੀ ਨਾਲ ਕੰਮ ਨਿਪਟਾਓ ਅਤੇ ਆਰਾਮ ਨੂੰ ਅਣਗੌਲਿਆ ਨਾ ਕਰੋ।

ਅੱਜ ਦਾ ਮਿਥੁਨ ਰਾਸ਼ੀਫਲ

ਮੰਗਲ ਤੁਹਾਡੀ ਆਪਣੀ ਰਾਸ਼ੀ ਵਿੱਚ ਹਨ ਪਰ ਸ਼ਤਰੂ-ਭਾਵ ਵਿੱਚ ਬੈਠੇ ਹਨ, ਜਿਸ ਕਾਰਨ ਬੇਚੈਨੀ ਅਤੇ ਤਿੱਖੀ ਬਹਿਸਬਾਜ਼ੀ ਦੇ ਹਾਲਾਤ ਬਣ ਸਕਦੇ ਹਨ; ਆਪਣੀ ਜ਼ੁਬਾਨ ‘ਤੇ ਪੂਰਾ ਕਾਬੂ ਰੱਖੋ। ਦੋਸਤਾਂ ਅਤੇ ਸਮਾਜਿਕ ਦਾਇਰੇ ਤੋਂ ਵਧੀਆ ਸਾਥ ਮਿਲੇਗਾ, ਜਿਸ ਨਾਲ ਨੈੱਟਵਰਕਿੰਗ ਦਾ ਲਾਭ ਹੋਵੇਗਾ। ਕਾਰੋਬਾਰ ਜਾਂ ਕਿਸੇ ਸੌਦੇ ਵਿੱਚ ਕਾਹਲ ਬਿਲਕੁਲ ਨਾ ਦਿਖਾਓ ਅਤੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਦਸਤਖ਼ਤ ਕਰੋ।

ਅੱਜ ਦਾ ਕਰਕ ਰਾਸ਼ੀਫਲ

ਦੇਵਗੁਰੂ ਬ੍ਰਹਿਸਪਤੀ ਤੁਹਾਡੀ ਰਾਸ਼ੀ ਵਿੱਚ ਉੱਚ ਦੇ ਹੋ ਕੇ ਸ਼ੁੱਭ ਯੋਗ ਬਣਾ ਰਹੇ ਹਨ, ਜਿਸ ਨਾਲ ਤੁਹਾਡੀ ਸੂਝ-ਬੂਝ ਅਤੇ ਆਤਮ-ਵਿਸ਼ਵਾਸ ਵਿੱਚ ਭਾਰੀ ਵਾਧਾ ਹੋਵੇਗਾ। ਕਰੀਅਰ ਦੇ ਖੇਤਰ ਵਿੱਚ ਹਲਚਲ ਰਹੇਗੀ ਪਰ ਕੋਈ ਵੀ ਵੱਡਾ ਫ਼ੈਸਲਾ ਅਜੇ ਲਈ ਟਾਲ ਦੇਣਾ ਬਿਹਤਰ ਰਹੇਗਾ। ਵਿੱਤੀ ਸਥਿਤੀ ਨੂੰ ਲੈ ਕੇ ਭਰੋਸਾ ਬਣਿਆ ਰਹੇਗਾ। ਘਰ ਵਿੱਚ ਆਪਣੀ ਗੱਲ ਵਿਹਾਰਕ ਤਰੀਕੇ ਨਾਲ ਰੱਖੋ, ਮਾਨਸਿਕ ਰਾਹਤ ਮਿਲੇਗੀ।

ਅੱਜ ਦਾ ਸਿੰਘ ਰਾਸ਼ੀਫਲ

ਸੂਰਜ ਦੇਵ ਤੁਹਾਡੀ ਰਾਸ਼ੀ ਵਿੱਚ ਮੌਜੂਦ ਹਨ, ਇਸ ਲਈ ਅੱਜ ਆਤਮ-ਵਿਸ਼ਵਾਸ ਅਤੇ ਅਗਵਾਈ ਕਰਨ ਦੀ ਸਮਰੱਥਾ ਸਿਖ਼ਰ ‘ਤੇ ਰਹੇਗੀ। ਦਫ਼ਤਰ ਵਿੱਚ ਤੁਹਾਡੀ ਗੱਲ ਦਾ ਵਜ਼ਨ ਵਧੇਗਾ। ਕਿਸਮਤ ਨਾਲ ਜੁੜਿਆ ਕੋਈ ਵੀ ਵੱਡਾ ਜੋਖ਼ਮ ਜਾਂ ਫ਼ੈਸਲਾ ਅੱਜ ਟਾਲ ਦੇਣਾ ਹੀ ਉਚਿਤ ਰਹੇਗਾ। ਪੈਸੇ ਦੀ ਆਮਦ ਠੀਕ ਰਹੇਗੀ ਅਤੇ ਪ੍ਰੇਮ ਸਬੰਧਾਂ ਵਿੱਚ ਆਪਸੀ ਵਿਸ਼ਵਾਸ ਤੇ ਨਿੱਘ ਦੋਵੇਂ ਵਧਣਗੇ।

ਅੱਜ ਦਾ ਕੰਨਿਆ ਰਾਸ਼ੀਫਲ

ਸ਼ੁੱਕਰ ਤੁਹਾਡੀ ਰਾਸ਼ੀ ਵਿੱਚ ਇਕੱਲੇ ਅਤੇ ਕਮਜ਼ੋਰ ਅਵਸਥਾ ਵਿੱਚ ਬੈਠੇ ਹਨ, ਜਿਸ ਕਾਰਨ ਆਪਣੇ ਅਕਸ ਨੂੰ ਲੈ ਕੇ ਬੇਲੋੜੀ ਅਸੰਤੁਸ਼ਟੀ ਘੇਰ ਸਕਦੀ ਹੈ; ਖ਼ੁਦ ਨੂੰ ਕੋਸਣ ਦੀ ਗ਼ਲਤੀ ਨਾ ਕਰੋ। ਅੱਜ ਮਨ ਵਿੱਚ ਭਾਵਨਾਵਾਂ ਡੂੰਘੀਆਂ ਰਹਿਣਗੀਆਂ, ਇਸ ਲਈ ਆਰਾਮ ਨੂੰ ਮੁੱਖ ਤਰਜੀਹ ਦਿਓ। ਵਿੱਤੀ ਮਾਮਲਿਆਂ ਵਿੱਚ ਸੋਚ-ਸਮਝ ਕੇ ਹੀ ਕਦਮ ਚੁੱਕੋ। ਦੋਸਤਾਂ ਦਾ ਸਾਥ ਤਣਾਅ ਤੋਂ ਮੁਕਤੀ ਦਿਵਾਏਗਾ।

ਅੱਜ ਦਾ ਤੁਲਾ ਰਾਸ਼ੀਫਲ

ਰਿਸ਼ਤਿਆਂ ਵਿੱਚ ਅੱਜ ਸਰਗਰਮੀ ਅਤੇ ਨਿੱਘ ਦੋਵੇਂ ਵਧਣਗੇ, ਪਰ ਕਿਸੇ ਵੀ ਵੱਡੇ ਫ਼ੈਸਲੇ ਨੂੰ ਅਜੇ ਟਾਲ ਦੇਣਾ ਹੀ ਸਹੀ ਰਹੇਗਾ। ਸ਼ੁੱਕਰ ਦੇ ਕਮਜ਼ੋਰ ਹੋਣ ਕਾਰਨ ਨਿੱਜੀ ਮਾਮਲਿਆਂ ਵਿੱਚ ਹਲਕਾ ਸ਼ੱਕ ਪੈਦਾ ਹੋ ਸਕਦਾ ਹੈ, ਆਪਣੇ ਆਤਮ-ਵਿਸ਼ਵਾਸ ਨੂੰ ਡੋਲਣ ਨਾ ਦਿਓ। ਨੈੱਟਵਰਕਿੰਗ ਅਤੇ ਬਾਹਰੀ ਸੰਪਰਕਾਂ ਵਿੱਚ ਸਾਵਧਾਨੀ ਵਰਤੋ ਅਤੇ ਪੈਸੇ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਸੰਭਾਲ ਕੇ ਰੱਖੋ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਰੋਜ਼ਮੱਰਾ ਦੀ ਜੀਵਨ ਸ਼ੈਲੀ ਵਿੱਚ ਅੱਜ ਤੇਜ਼ੀ ਰਹੇਗੀ, ਪਰ ਮੰਗਲ ਦੇ ਕਮਜ਼ੋਰ ਹੋਣ ਕਾਰਨ ਗੁਪਤ ਮਾਮਲਿਆਂ ਵਿੱਚ ਤਲਖ਼ੀ ਅਤੇ ਗੁੱਸਾ ਵਧ ਸਕਦਾ ਹੈ, ਇਸ ਲਈ ਸੰਭਲ ਕੇ ਚੱਲੋ। ਕਰੀਅਰ ਵਿੱਚ ਆਤਮ-ਵਿਸ਼ਵਾਸ ਕਾਇਮ ਰਹੇਗਾ ਅਤੇ ਲੰਬੇ ਸਮੇਂ ਦੇ ਲਿਹਾਜ਼ ਨਾਲ ਵਿੱਤੀ ਤਸਵੀਰ ਮਜ਼ਬੂਤ ਹੋਵੇਗੀ। ਪ੍ਰੇਮ ਸਬੰਧਾਂ ਵਿੱਚ ਕਾਹਲੀ ਨਾਲ ਕੋਈ ਫ਼ੈਸਲਾ ਨਾ ਲਓ ਅਤੇ ਸੱਟ-ਚੋਟ ਤੋਂ ਖ਼ਾਸ ਬਚਾਅ ਰੱਖੋ।

ਅੱਜ ਦਾ ਧਨੁੰ ਰਾਸ਼ੀਫਲ

ਅੱਜ ਰਚਨਾਤਮਕ ਕਾਰਜਾਂ ਵਿੱਚ ਮਨ ਖ਼ੂਬ ਲੱਗੇਗਾ; ਗੁਰੂ ਦਾ ਸ਼ੁੱਭ ਯੋਗ ਤੁਹਾਡੀ ਸੋਚ ਵਿੱਚ ਡੂੰਘਾਈ ਅਤੇ ਸਪੱਸ਼ਟਤਾ ਲਿਆਵੇਗਾ। ਮੰਗਲ ਦੇ ਕਮਜ਼ੋਰ ਹੋਣ ਕਾਰਨ ਜੀਵਨ ਸਾਥੀ ਜਾਂ ਪਾਰਟਨਰ ਨਾਲ ਬਹਿਸਬਾਜ਼ੀ ਤੋਂ ਬਚਣਾ ਹੀ ਸਮਝਦਾਰੀ ਹੈ, ਧੀਰਜ ਬਣਾਈ ਰੱਖੋ। ਕਰੀਅਰ ਵਿੱਚ ਡੂੰਘਾਈ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਪੈਸੇ ਦੀਆਂ ਨਵੀਆਂ ਯੋਜਨਾਵਾਂ ਵਿੱਚ ਸਰਗਰਮੀ ਵਧੇਗੀ।

ਅੱਜ ਦਾ ਮਕਰ ਰਾਸ਼ੀਫਲ

ਘਰ-ਪਰਿਵਾਰ ਨਾਲ ਜੁੜੇ ਕਿਸੇ ਵੀ ਵੱਡੇ ਮਸਲੇ ਨੂੰ ਅੱਜ ਲਈ ਟਾਲ ਦੇਣਾ ਠੀਕ ਰਹੇਗਾ। ਸ਼ਨੀ ਦੇਵ ਦਾ ਸ਼ੁੱਭ ਯੋਗ ਗੱਲਬਾਤ ਅਤੇ ਯੋਜਨਾਬੰਦੀ ਵਿੱਚ ਅਨੁਸ਼ਾਸਿਤ ਸੂਝ-ਬੂਝ ਪ੍ਰਦਾਨ ਕਰੇਗਾ। ਕਾਰਜਖੇਤਰ ਵਿੱਚ ਅੰਦਰੂਨੀ ਮਜ਼ਬੂਤੀ ਵਧੇਗੀ ਅਤੇ ਲੰਬੇ ਸਮੇਂ ਦੀ ਵਿੱਤੀ ਯੋਜਨਾਬੰਦੀ ਲਈ ਅੱਜ ਦਾ ਦਿਨ ਉੱਤਮ ਹੈ। ਪਰਿਵਾਰ ਵਿੱਚ ਸਰਗਰਮੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਹੇਗਾ।

ਅੱਜ ਦੀ ਕੁੰਭ ਰਾਸ਼ੀਫਲ

ਗੱਲਬਾਤ ਅਤੇ ਸੰਚਾਰ ਵਿੱਚ ਅੱਜ ਤੇਜ਼ੀ ਰਹੇਗੀ, ਪਰ ਕੋਈ ਵੀ ਅਹਿਮ ਗੱਲ ਜਾਂ ਵੱਡਾ ਫ਼ੈਸਲਾ ਲੈਣ ਤੋਂ ਅਜੇ ਗੁਰੇਜ਼ ਕਰੋ। ਸ਼ਨੀ ਦਾ ਸ਼ੁੱਭ ਯੋਗ ਪੈਸੇ ਦੇ ਮਾਮਲਿਆਂ ਵਿੱਚ ਅਨੁਸ਼ਾਸਿਤ ਯੋਜਨਾ ਬਣਾਉਣ ਦਾ ਵਧੀਆ ਮੌਕਾ ਦੇ ਰਿਹਾ ਹੈ। ਨਿੱਜੀ ਰਿਸ਼ਤਿਆਂ ਵਿੱਚ ਆਪਸੀ ਵਿਸ਼ਵਾਸ ਵਧੇਗਾ। ਕਾਰੋਬਾਰੀ ਭਾਈਵਾਲੀ (Partnership) ਵਿੱਚ ਆਮ ਸਾਵਧਾਨੀ ਜ਼ਰੂਰ ਵਰਤੋ।

ਅੱਜ ਦੀ ਮੀਨ ਰਾਸ਼ੀਫਲ

ਚੰਦਰਮਾ ਅਤੇ ਸ਼ਨੀ ਦੀ ਨਜ਼ਦੀਕੀ ਯੁਤੀ ਅੱਜ ਸਮਾਪਤ ਹੋ ਰਹੀ ਹੈ, ਜਿਸ ਨਾਲ ਮਨ ਨੂੰ ਵੱਡੀ ਰਾਹਤ ਮਿਲੇਗੀ ਅਤੇ ਤਣਾਅ ਘਟੇਗਾ। ਗੁਰੂ ਅਤੇ ਸ਼ਨੀ ਦਾ ਸ਼ੁੱਭ ਯੋਗ ਰਚਨਾਤਮਕ ਕਰੀਅਰ ਲਈ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਸਾਬਤ ਹੋਵੇਗਾ। ਪੈਸੇ ਨਾਲ ਜੁੜਿਆ ਕੋਈ ਵੀ ਵੱਡਾ ਫ਼ੈਸਲਾ ਅਜੇ ਟਾਲ ਦਿਓ। ਆਤਮ-ਮੰਥਨ ਸ਼ਾਂਤ ਅਤੇ ਸਾਕਾਰਾਤਮਕ ਰਹੇਗਾ।

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......