AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Aaj Da Rashifal: ਅੱਜ ਤੁਹਾਨੂੰ ਆਪਣੀ ਸ਼ਖਸੀਅਤ ‘ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ 12 ਜੂਨ ਨੂੰ ਬਲਵਾਨ ਮੰਗਲ ਚੰਦਰਦੇਵ ਦੇ ਨਾਲ ਬੈਠ ਕੇ 'ਛੇਤਰ ਮੰਗਲ' ਨਾਮਕ ਮਹਾਲਕਸ਼ਮੀ ਯੋਗ ਬਣਾ ਰਹੇ ਹਨ। ਭਰਨੀ ਨਕਸ਼ਤਰ ਯਾਨੀ ਸ਼ੁੱਕਰ ਦੇ ਨਕਸ਼ਤਰ ਵਿੱਚ ਇਹ ਇਸਤਰੀਆਂ ਵਿੱਚ ਮਨਮੁਟਾਅ, ਬਲਗਮ, ਖੰਘ, ਸਾਹ ਦੀ ਬੀਮਾਰੀ, ਗਲੇ ਅਤੇ ਛਾਤੀ ਦੀ ਸਮੱਸਿਆ ਦਿੰਦੇ ਹਨ। ਕਲਾਕਾਰ, ਕਵੀ, ਪੇਂਟਰ, ਗਾਇਕ, ਲੇਖਕ, ਫ਼ਿਲਮ ਐਕਟਰ, ਡਰਾਮਾ ਅਤੇ ਥੀਏਟਰ ਵਾਲੇ, ਇੰਟੀਰੀਅਰ ਡਿਜ਼ਾਈਨ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਉੱਤਮ ਸ਼ੁੱਕਰ, ਕਰਕ ਰਾਸ਼ੀ ਵਿੱਚ ਉੱਚ ਦੇ ਗੁਰੂ ਦੇ ਨਾਲ ਬਿਰਾਜਮਾਨ ਹਨ।

Aaj Da Rashifal: ਅੱਜ ਤੁਹਾਨੂੰ ਆਪਣੀ ਸ਼ਖਸੀਅਤ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ,  ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 12 Jun 2026 06:00 AM IST
Share

ਅਤਿਗੰਡ ਯੋਗ ਹੋਣ ਕਾਰਨ ਸਾਰੀਆਂ ਰਾਸ਼ੀਆਂ ਵਾਲਿਆਂ ਲਈ ਵਿਸ਼ੇਸ਼ ਸਲਾਹ ਹੈ ਕਿ ਧੋਖਾ ਖਾਣ ਤੋਂ, ਆਨਲਾਈਨ ਫਰੌਡ ਤੋਂ ਅਤੇ ਅਣਜਾਣ ਲੋਕਾਂ ਤੋਂ ਬਚਣ। ਹਰ ਕਿਸੇ ਦੀ ਗੱਲ ‘ਤੇ ਭਰੋਸਾ ਨਾ ਕਰਨ। ਕੋਈ ਵੀ ਸ਼ੁਭ ਕਾਰਜ ਜਿਵੇਂ ਮੁੰਡਨ, ਵਿਆਹ, ਮੰਗਣੀ ਆਦਿ ਅੱਜ ਨਾ ਕਰਨ।

ਅੱਜ ਦਾ ਮੇਸ਼ ਰਾਸ਼ੀਫਲ

ਮੇਖ ਰਾਸ਼ੀ ਵਾਲਿਆਂ ਲਈ ਦੋ ਮੂਲ ਤ੍ਰਿਕੋਣ ਦੂਜੇ ਤੇ ਨੌਵੇਂ, ਇੱਕ ਕੇਂਦਰ ਸੱਤਵੇਂ ਅਤੇ 12ਵੇਂ ਘਰ ਦੇ ਮਾਲਕ ਇੱਕਠੇ ਕੇਂਦਰ ਵਿੱਚ ਬੈਠ ਕੇ ਇੱਕ ਅੱਛਾ ਮਹਾਂਪੁਰਸ਼ ਯੋਗ ਬਣਾ ਰਹੇ ਹਨ। ਖ਼ੁਦ ਲਗਨ ਦੀ ਚੌਥੀ ਦ੍ਰਿਸ਼ਟੀ ਇਨ੍ਹਾਂ ਦੋਵਾਂ ਗ੍ਰਹਿਆਂ ਗੁਰੂ ਅਤੇ ਸ਼ੁੱਕਰ ਦੇ ਉੱਪਰ ਪੈ ਰਹੀ ਹੈ। ਇਹ ਇੱਕ ਚੰਗਾ ਯੋਗ ਹੈ। ਇਸ ਦੇ ਪ੍ਰਭਾਵ ਨਾਲ ਮੇਖ ਰਾਸ਼ੀ ਵਾਲੇ ਆਪਣੇ ਜੀਵਨ ਵਿੱਚ ਚੌਤਰਫ਼ਾ ਤਰੱਕੀ ਕਰਨਗੇ। ਅੱਜ ਜੇਕਰ ਤੁਸੀਂ ਭੋਗ ਅਤੇ ਯੋਗ ਦਾ ਤਾਲਮੇਲ ਬਣਾ ਕੇ ਚੱਲੋਗੇ, ਤਾਂ ਬੇਮਿਸਾਲ ਆਨੰਦ ਦਾ ਅਨੁਭਵ ਕਰੋਗੇ। ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਤੁਹਾਡੀ ਕਿਸਮਤ ਵਿੱਚ ਹੋਰ ਵਾਧਾ ਹੋਵੇਗਾ। ਲੋਕ ਭਲਾਈ ਦੇ ਕੰਮਾਂ ਲਈ ਤਿਆਰ ਰਹੋ ਅਤੇ ਆਪਣੀ ਕਮਾਈ ਦਾ ਘੱਟੋ-ਘੱਟ 5% ਹਿੱਸਾ ਲੋਕ ਭਲਾਈ ਦੇ ਕੰਮਾਂ ਵਿੱਚ ਲਗਾਓ।

ਅੱਜ ਦਾ ਰਿਸ਼ਭ ਰਾਸ਼ੀਫਲ

ਰਿਸ਼ਭ ਰਾਸ਼ੀ ਵਾਲਿਆਂ ਦਾ ਤੀਜਾ ਘਰ ਅੱਜ ਬਹੁਤ ਮਹੱਤਵਪੂਰਨ ਹੈ, ਜੋ ਕਿ ਬਹਾਦਰੀ ਦਾ ਹੈ। ਅੱਜ ਤੁਸੀਂ ਮਨ ਨਾਲ ਅਤੇ ਪੂਰੀ ਤਾਕਤ ਨਾਲ ਜਿਸ ਵੀ ਕੰਮ ਨੂੰ ਕਰੋਗੇ, ਉਸ ਵਿੱਚ ਸਫ਼ਲਤਾ ਹਾਸਲ ਕਰੋਗੇ। ਭੈਣ-ਭਰਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੇਕਰ ਤੁਸੀਂ ਦਿਲੋਂ ਕੋਸ਼ਿਸ਼ ਕਰੋਗੇ, ਤਾਂ ਉਸ ਵਿੱਚ ਵੀ ਤੁਹਾਨੂੰ ਸਫ਼ਲਤਾ ਮਿਲੇਗੀ। ਯਾਤਰਾ ਕਰਨਾ ਸ਼ੁਭ ਰਹੇਗਾ। ਆਪਣੀ ਸਿਹਤ ਨੂੰ ਲੈ ਕੇ ਬਿਲਕੁਲ ਵੀ ਲਾਪਰਵਾਹੀ ਨਾ ਵਰਤੋ। ਤੀਰਥ ਯਾਤਰਾ ਅਤੇ ਸੰਤਾਂ ਦੇ ਦਰਸ਼ਨਾਂ ਤੋਂ ਲਾਭ ਹੋਵੇਗਾ। ਚਮੜੀ ਨਾਲ ਸਬੰਧਤ ਰੋਗ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਲਕਸ਼ਮੀ ਨਾਰਾਇਣ ਦੀ ਪੂਜਾ ਨਾਲ ਲਾਭ ਹੋਵੇਗਾ।

ਅੱਜ ਦਾ ਮਿਥੁਨ ਰਾਸ਼ੀਫਲ

ਤੁਸੀਂ ਆਪਣੇ ਪੁਰਾਣੇ ਝਗੜੇ-ਝੇੜੇ ਨਿਪਟਾਉਣ ਲਈ ਤਿਆਰ ਰਹੋਗੇ। ਕਿਸੇ ਵੀ ਸਥਿਤੀ ਤੋਂ ਡਰੇ ਬਿਨਾਂ ਕੰਮ ਕਰੋਗੇ ਤਾਂ ਤੁਹਾਨੂੰ ਚੰਗਾ ਫਲ ਮਿਲੇਗਾ। ਤੁਹਾਡਾ ਲਗਨੇਸ਼ ਲਗਨ ਵਿੱਚ ਹੀ ਬੈਠਾ ਹੈ ਅਤੇ ਉਸ ਦੇ ਉੱਪਰ ਰਾਹੁ ਦੀ ਦ੍ਰਿਸ਼ਟੀ ਹੈ; ਜੇਕਰ ਤੁਸੀਂ ਆਪਣੀ ਸ਼ਕਤੀ ਨੂੰ ਪਛਾਣੋਗੇ ਤਾਂ ਕਿਸੇ ਵੀ ਸਥਿਤੀ ਨਾਲ ਨਿਆਂ ਕਰਨ ਦੇ ਯੋਗ ਹੋਵੋਗੇ। ਅੱਜ ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੀ ਆਤਮ-ਪੜਚੋਲ (ਆਤਮ ਅਵਲੋਕਨ) ਕਰਨ ਦੀ ਲੋੜ ਹੈ। ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਡੇ ਲਈ ਇੱਕ ਦਵਾਈ ਵਾਂਗ ਕੰਮ ਕਰੇਗਾ।

ਅੱਜ ਦਾ ਕਰਕ ਰਾਸ਼ੀਫਲ

ਕਰਕ ਰਾਸ਼ੀ ਵਾਲਿਆਂ ਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਉਹ ਆਪਣੇ ਸਾਧਨਾਂ ਦੀ ਸਹੀ ਵਰਤੋਂ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਅਜੇ ਅਨੁਸ਼ਾਸਨ ਵਿੱਚ ਰਹਿਣ ਦੀ ਲੋੜ ਹੈ ਅਤੇ ਕੁਦਰਤੀ ਯੋਗ, ਧਿਆਨ ਆਦਿ ਨੂੰ ਅਪਣਾ ਕੇ ਭੋਗ ਦੀ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ। ਜਿਸ ਸਮੇਂ ਨੂੰ ਤੁਸੀਂ ਖ਼ਰਾਬ ਸਮਝ ਰਹੇ ਹੋ, ਉਹੀ ਸਮਾਂ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਵਜੋਂ ਸਥਾਪਿਤ ਕਰੇਗਾ, ਇਸ ਲਈ ਧੀਰਜ ਰੱਖੋ।

ਅੱਜ ਦਾ ਸਿੰਘ ਰਾਸ਼ੀਫਲ

ਸਿੰਘ ਰਾਸ਼ੀ ਵਾਲਿਆਂ ਨੂੰ ਅੱਜ ਆਪਣੇ ਨਿਵੇਸ਼ ਦਾ ਭਰਪੂਰ ਲਾਭ ਮਿਲੇਗਾ। ਉਨ੍ਹਾਂ ਦੇ ਭੂਤਕਾਲ ਵਿੱਚ ਕੀਤੇ ਗਏ ਕੰਮਾਂ ਦਾ ਫਲ ਹੁਣ ਮਿਲਣਾ ਸ਼ੁਰੂ ਹੋਵੇਗਾ। ਵਿਦੇਸ਼ ਜਾਂ ਦੂਰ ਦੀ ਯਾਤਰਾ ਤੋਂ ਲਾਭ ਹੋਵੇਗਾ। ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ। ਪਿਛਲੇ ਲਗਭਗ ਇੱਕ ਮਹੀਨੇ ਤੋਂ ਕਾਰਜ ਖੇਤਰ ਵਿੱਚ ਆ ਰਹੀਆਂ ਰੁਕਾਵਟਾਂ ਖ਼ਤਮ ਹੋ ਜਾਣਗੀਆਂ। 16 ਜੂਨ ਤੋਂ ਬਾਅਦ ਸਮਾਂ ਹੋਰ ਵੀ ਚੰਗਾ ਹੋਵੇਗਾ। ਤੁਹਾਡੇ ਲਈ ਗਾਇਤਰੀ ਮੰਤਰ ਜਾਂ ਆਦਿਤਿਆ ਹਿਰਦੇ ਸਤੋਤਰ ਦਾ ਪਾਠ ਕਰਨਾ ਰਾਮਬਾਣ ਦਾ ਕੰਮ ਕਰੇਗਾ। ਸੂਰਜ ਦੇਵਤਾ ਨੂੰ ਜਲ ਚੜ੍ਹਾਓ ਅਤੇ ਪਿਤਾ ਦਾ ਆਸ਼ੀਰਵਾਦ ਲਓ ਤਾਂ ਕਲਿਆਣ ਹੋਵੇਗਾ।

ਅੱਜ ਦਾ ਕੰਨਿਆ ਰਾਸ਼ੀਫਲ

ਅੱਜ ਤੁਹਾਡੀ ਕਿਸਮਤ ਦੇ ਘਰ ਦਾ ਸੁਆਮੀ ਸ਼ੁੱਕਰ, ਉੱਚ ਦੇ ਗੁਰੂ ਦੇ ਨਾਲ ਲਾਭ ਦੇ ਸਥਾਨ ਵਿੱਚ ਬਿਰਾਜਮਾਨ ਹੈ। ਇਹ ਇੱਕ ਚੰਗਾ ਯੋਗ ਹੈ, ਇਸ ਨਾਲ ਤੁਹਾਨੂੰ ਜ਼ਮੀਨ-ਜਾਇਦਾਦ ਦਾ ਲਾਭ ਹੋਵੇਗਾ। ਤੁਹਾਡੀ ਆਮਦਨ ਦੇ ਸਰੋਤ ਵਧਣਗੇ, ਪਰ ਤੁਹਾਨੂੰ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬੀਮਾਰੀਆਂ ਤੋਂ ਸਾਵਧਾਨ ਵੀ ਰਹਿਣਾ ਹੋਵੇਗਾ। ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਸੰਤੁਲਿਤ ਰੱਖੋ, ਨਹੀਂ ਤਾਂ ਨੀਂਦ ਵਿੱਚ ਪਰੇਸ਼ਾਨੀ ਹੋਵੇਗੀ। ਆਪਣੇ ਖਾਣ-ਪੀਣ ਨੂੰ ਦਰੁਸਤ ਕਰੋ ਅਤੇ ਬਾਹਰ ਦੇ ਖਾਣੇ ਤੋਂ ਬਚੋ, ਨਹੀਂ ਤਾਂ ਪਾਚਨ ਪ੍ਰਣਾਲੀ ਵਿੱਚ ਖ਼ਰਾਬੀ ਆ ਸਕਦੀ ਹੈ। ਕੁੱਲ ਮਿਲਾ ਕੇ ਸਿਰਫ਼ ਪੈਸੇ ਦੇ ਪਿੱਛੇ ਨਾ ਭੱਜੋ, ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਰਹਿਣਾ ਚਾਹੀਦਾ ਹੈ। ਸੰਤਾਨ ਵੱਲੋਂ ਖੁਸ਼ਖਬਰੀ ਮਿਲੇਗੀ। ਪ੍ਰੇਮ ਸਬੰਧ ਚੰਗੇ ਰਹਿਣਗੇ। ਅੰਨ ਦਾਨ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਤੁਲਾ ਰਾਸ਼ੀਫਲ

ਤੁਲਾ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਹੀ ਉੱਤਮ ਹੈ। ਉਨ੍ਹਾਂ ਦੇ ਕਾਰਜ ਖੇਤਰ ਵਿੱਚ ਚੱਲ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਲਗਾਤਾਰ ਤਰੱਕੀ ਮਿਲੇਗੀ। ਜੀਵਨਸਾਥੀ ਨਾਲ ਸਬੰਧ ਬਹੁਤ ਚੰਗੇ ਹੋਣਗੇ ਅਤੇ ਪੂਰਾ ਸਹਿਯੋਗ ਮਿਲੇਗਾ। ਵਪਾਰ ਵਿੱਚ ਵੀ ਲਗਾਤਾਰ ਵਾਧਾ ਹੋਵੇਗਾ। ਆਪਣੇ ਸਟਾਫ਼ ਦੇ ਵਿਚਕਾਰ ਤਾਲਮੇਲ ਬਣਾ ਕੇ ਰੱਖੋ। ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਮਿਲੇਗੀ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ। ਯਾਤਰਾ ਤੋਂ ਲਾਭ ਹੋਵੇਗਾ। ਪੁਰਾਣੇ ਲੋਕ ਸੰਪਰਕ ਕਰਨਗੇ। ਬੱਚਿਆਂ ਨੂੰ ਮਿਠਾਈ ਜਾਂ ਖਾਣ-ਪੀਣ ਵਾਲੀਆਂ ਚੀਜ਼ਾਂ ਵੰਡੋ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਵਾਰਿਸ਼ਚਿਕ ਰਾਸ਼ੀ ਵਾਲੇ ਦੂਰ ਦੁਰਾਡੇ ਜਾਂ ਵਿਦੇਸ਼ ਵਿੱਚ ਰਹਿ ਰਹੇ ਆਪਣੇ ਦੋਸਤਾਂ ਅਤੇ ਸਾਕ-ਸੰਬੰਧੀਆਂ ਦੇ ਸੰਪਰਕ ਵਿੱਚ ਰਹਿਣਗੇ, ਤਾਂ ਲਾਭ ਦੇ ਨਵੇਂ ਰਸਤੇ ਖੁੱਲ੍ਹਣਗੇ। ਯਾਤਰਾ ਕਰਨ ਨਾਲ ਲਾਭ ਹੋਵੇਗਾ। ਜੋ ਲੋਕ ਇੰਪੋਰਟ-ਐਕਸਪੋਰਟ ਆਦਿ ਦੇ ਵਪਾਰ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਦਾ ਲਾਭ ਹੋਵੇਗਾ। ਪਾਰਟਨਰਸ਼ਿਪ ਵਿੱਚ ਵੀ ਮੁਨਾਫ਼ਾ ਹੋਵੇਗਾ। ਜਿਨ੍ਹਾਂ ਲੋਕਾਂ ਦਾ ਵਿਆਹ ਕਾਫੀ ਸਮੇਂ ਤੋਂ ਅਟਕਿਆ ਹੋਇਆ ਸੀ, ਉਨ੍ਹਾਂ ਦੇ ਵਿਆਹ ਦੇ ਯੋਗ ਦੁਬਾਰਾ ਬਣਨਗੇ। ਮਕਾਨ ਦੀ ਉੱਪਰਲੀ ਮੰਜ਼ਿਲ ਵਿੱਚ ਰਹੋਗੇ ਤਾਂ ਅੱਛਾ ਰਹੇਗਾ। ਉਪਾਅ ਵਜੋਂ ਆਪਣੇ ਬਿਸਤਰੇ ਨੂੰ ਉੱਚਾ ਰੱਖੋ। ਆਪਣੇ ਜੀਵਨਸਾਥੀ ਦੀ ਸਿਹਤ ਪ੍ਰਤੀ ਸੁਚੇਤ ਰਹੋ ਅਤੇ ਉਨ੍ਹਾਂ ਦਾ ਸਹਿਯੋਗ ਕਰੋ। ਸ਼ਿਵ ਅਭਿਸ਼ੇਕ ਕਰਨ ਨਾਲ ਲਾਭ ਹੋਵੇਗਾ।

ਅੱਜ ਦਾ ਧਨੁੰ ਰਾਸ਼ੀਫਲ

ਧਨੁ ਰਾਸ਼ੀ ਵਾਲੇ ਲੋਕ ਲਾਲਚ ਤੋਂ ਬਚਣ ਅਤੇ ਵਿਅਰਥ ਹੀ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਆਪਣੇ ਪੈਸੇ ਨੂੰ ਸੰਭਾਲ ਕੇ ਰੱਖਣ। ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਕੇਵਲ ਖ਼ੁਦ ਦੇ ਉੱਪਰ ਅਤੇ ਆਪਣੀ ਕੰਮ ਦੀ ਮੁਹਾਰਤ ‘ਤੇ ਭਰੋਸਾ ਰੱਖਣ। ਆਪਣੀਆਂ ਯੋਜਨਾਵਾਂ ਨੂੰ ਗੁਪਤ ਰੱਖਣ; ਜਦੋਂ ਤੱਕ ਕੰਮ ਪੂਰਾ ਨਾ ਹੋ ਜਾਵੇ, ਕਿਸੇ ਨਾਲ ਚਰਚਾ ਨਾ ਕਰਨ। ਹਸਪਤਾਲ, ਹੋਟਲ, ਕੋਰਟ-ਕਚਹਿਰੀ, ਬੈਂਕਿੰਗ ਆਦਿ ਖੇਤਰਾਂ ਵਿੱਚ ਜੇਕਰ ਕੰਮ ਕਰੋਗੇ, ਤਾਂ ਸਫ਼ਲਤਾ ਮਿਲੇਗੀ। ਭਗਵਾਨ ਕਾਰਤਿਕੇਯ ਦਾ ਅਭਿਸ਼ੇਕ ਕਰੋ, ਇਸ ਨਾਲ ਤੁਹਾਡੇ ਦੁਸ਼ਮਣਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।

ਅੱਜ ਦਾ ਮਕਰ ਰਾਸ਼ੀਫਲ

ਮਕਰ ਰਾਸ਼ੀ ਵਾਲਿਆਂ ਨੂੰ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਹਾਡੇ ਵਿਵਾਹਿਕ ਜੀਵਨ ਵਿੱਚ ਕੁਝ ਸਮੱਸਿਆਵਾਂ ਹਨ, ਤਾਂ ਉਨ੍ਹਾਂ ਦਾ ਹੱਲ ਹੋ ਜਾਵੇਗਾ। ਜੋ ਲੋਕ ਆਪਣੇ ਲਈ ਜੀਵਨਸਾਥੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋਵੇਗੀ। ਵਪਾਰ ਵਿੱਚ ਸਫ਼ਲਤਾ ਮਿਲੇਗੀ। ਨਵੀਂ ਪਾਰਟਨਰਸ਼ਿਪ ਤੋਂ ਲਾਭ ਹੋਵੇਗਾ। 16 ਜੂਨ ਤੋਂ ਬਾਅਦ ਸਮਾਂ ਹੋਰ ਵੀ ਚੰਗਾ ਹੋ ਜਾਵੇਗਾ। ਸੰਤਾਨ ਨਾਲ ਸਬੰਧਤ ਜਾਂ ਪ੍ਰੇਮ ਸਬੰਧਾਂ ਵਿੱਚ ਚੱਲ ਰਹੀ ਅੜਚਨ ਖ਼ਤਮ ਹੋ ਜਾਵੇਗੀ। ਲਕਸ਼ਮੀ ਸੂਕਤ ਦਾ ਪਾਠ ਕਰਨ ਨਾਲ ਤੁਹਾਨੂੰ ਜੀਵਨ ਵਿੱਚ ਨਵੀਆਂ ਉਚਾਈਆਂ ਹਾਸਲ ਹੋਣਗੀਆਂ।

ਅੱਜ ਦੀ ਕੁੰਭ ਰਾਸ਼ੀਫਲ

ਕੁੰਭ ਰਾਸ਼ੀ ਵਾਲਿਆਂ ਨੂੰ ਜ਼ਮੀਨ-ਜਾਇਦਾਦ, ਘਰ ਆਦਿ ਨਾਲ ਸਬੰਧਤ ਚੱਲ ਰਹੀ ਸਮੱਸਿਆ ਦਾ ਹੱਲ ਮਿਲੇਗਾ। ਕੋਰਟ-ਕਚਹਿਰੀ ਵਿੱਚ ਆਪਸੀ ਸਹਿਮਤੀ ਨਾਲ ਮਸਲਿਆਂ ਦੇ ਹੱਲ ਹੋਣ ਦੀ ਸੰਭਾਵਨਾ ਹੈ। ਤੁਹਾਡੀ ਮਾਤਾ ਦਾ ਆਸ਼ੀਰਵਾਦ ਅਤੇ ਉਨ੍ਹਾਂ ਦੀ ਖੁਸ਼ੀ ਤੁਹਾਡੇ ਲਈ ਸੰਜੀਵਨੀ ਦਾ ਕੰਮ ਕਰੇਗੀ। ਵਿਵਾਹਿਕ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਜਾਵੇਗਾ ਅਤੇ ਜੋ ਲੋਕ ਵਿਆਹ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗ ਜੀਵਨਸਾਥੀ ਮਿਲੇਗਾ। ਆਪਣੇ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਸਹਿਯੋਗ ਕਰੋ ਤਾਂ ਹੋਰ ਵੀ ਉੱਤਮ ਰਹੇਗਾ। ਹਨੂਮਾਨ ਜੀ ਦੀ ਅਰਾਧਨਾ ਨਾਲ ਬਹੁਤ ਲਾਭ ਹੋਵੇਗਾ।

ਅੱਜ ਦੀ ਮੀਨ ਰਾਸ਼ੀਫਲ

ਤੁਹਾਨੂੰ ਆਪਣੀ ਸ਼ਖਸੀਅਤ ‘ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ, ਵਾਲਾਂ ਨੂੰ ਢੰਗ ਨਾਲ ਬਣਾ ਕੇ ਰੱਖਣ ਅਤੇ ਸਰੀਰਕ ਸਫ਼ਾਈ ਦਾ ਧਿਆਨ ਰੱਖੋਗੇ ਤਾਂ ਚੰਗਾ ਹੋਵੇਗਾ। ਗੁੱਸੇ ਵਿੱਚ ਆ ਕੇ ਕਿਸੇ ਬਾਰੇ ਵੀ ਪੁੱਠੀ-ਸਿੱਧੀ ਟਿੱਪਣੀ ਨਾ ਕਰੋ। ਸਿਰਫ਼ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰੋ। ਕਿਸੇ ਵਿਵਾਦ ਵਿੱਚ ਨਾ ਪਵੋ। ਮਹਾਲਕਸ਼ਮੀ ਯੋਗ ਹੋਣ ਕਾਰਨ ਤੁਹਾਨੂੰ ਧਨ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਜੋ ਲੋਕ ਆਪਣੇ ਘਰ ਦਾ ਸਪਨਾ ਦੇਖ ਰਹੇ ਹਨ, ਉਨ੍ਹਾਂ ਦਾ ਸਪਨਾ ਪੂਰਾ ਹੋਵੇਗਾ। ਪ੍ਰੇਮ ਸਬੰਧਾਂ ਵਿੱਚ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ। ਦੁਰਗਾ ਸਪਤਸ਼ਤੀ ਪੜ੍ਹੋਗੇ ਤਾਂ ਲਾਭ ਹੋਵੇਗਾ।

Follow Us
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...