‘ਵੀਰ’ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼

Updated On: 

27 Sep 2026 14:54 PM IST

ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮਾਮਲੇ ਨੂੰ ਲੈ ਕੇ ਚਾਵਲਾ ਦਾ ਪੱਖ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਹ ਚਾਵਲਾ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਸੀ। ਵਕੀਲ ਨੇ ਕਿਹਾ ਕਿ ਇਸ ਸਬੰਧੀ ਇੱਕ ਆਡੀਓ ਵੀ ਜਲਦ ਜਨਤਕ ਕੀਤੀ ਜਾਵੇਗੀ।

ਵੀਰ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼

‘ਵੀਰ’ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼

ਕਥਿਤ ਜਬਰ-ਜਨਾਹ ਮਾਮਲੇ ‘ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਲੁਧਿਆਣਾ ਸਥਿਤ ਰਿਹਾਇਸ਼ ਤੇ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਪਹੁੰਚੀ। ਪੁਲਿਸ ਟੀਮ ਨੇ ਪਰਿਵਾਰਕ ਮੈਂਬਰਾਂ ਨਾਲ ਕਰੀਬ ਦੋ ਘੰਟੇ ਤੱਕ ਗੱਲਬਾਤ ਕੀਤੀ ਤੇ ਮਾਮਲੇ ਨਾਲ ਸਬੰਧਤ ਜਾਣਕਾਰੀ ਤੇ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕੀਤੀ।

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਐਫਆਈਆਰ ਨੰਬਰ 149 ਨਾਲ ਸਬੰਧਤ ਜਾਂਚ ਦਾ ਹਿੱਸਾ ਹੈ। ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੋਣ ਕਾਰਨ ਉਹ ਇਸ ਬਾਰੇ ਵਿਸਥਾਰ ‘ਚ ਕੋਈ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਚਾਵਲਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕੁਝ ਜਾਣਕਾਰੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਹਨ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲੇ ‘ਚ ਉਨ੍ਹਾਂ ਦੀ ਸ਼ਮੂਲੀਅਤ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਾਂਚ ਲਈ ਲੋੜੀਂਦੇ ਕੁਝ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਗਈ।

ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਚਾਵਲਾ ਦਾ ਪੱਖ ਰੱਖਿਆ

ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮਾਮਲੇ ਨੂੰ ਲੈ ਕੇ ਚਾਵਲਾ ਦਾ ਪੱਖ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਹ ਚਾਵਲਾ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਸੀ। ਵਕੀਲ ਨੇ ਕਿਹਾ ਕਿ ਇਸ ਸਬੰਧੀ ਇੱਕ ਆਡੀਓ ਵੀ ਜਲਦ ਜਨਤਕ ਕੀਤੀ ਜਾਵੇਗੀ। ਘੁੰਮਣ ਨੇ ਕਿਹਾ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਾਅਦ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚਾਵਲਾ ਖ਼ਿਲਾਫ਼ ਧਾਰਮਿਕ ਕਾਰਵਾਈ ਕੀਤੀ ਗਈ।

ਜਾਂਚ ਤੇ ਸਵਾਲ, ਵਕੀਲ ਨੇ ਮੰਗੀ ਮਾਮਲੇ ਦੀ ਪੂਰੀ ਜਾਂਚ

ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਕਾਰਵਾਈ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ‘ਚ ਜਿਨ੍ਹਾਂ ਤਰੀਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦਿਨਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਵੀ ਚੱਲ ਰਿਹਾ ਸੀ ਤੇ ਵੱਡੀ ਗਿਣਤੀ ‘ਚ ਲੋਕ ਉੱਥੇ ਮੌਜੂਦ ਹੁੰਦੇ ਹਨ। ਘੁੰਮਣ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਦੱਸੇ ਗਏ ਸਮੇਂ ਦੌਰਾਨ ਕੋਈ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਇਸ ਬਾਰੇ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜਲਦੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ।

Loading...
Unable to load recommendations.
Follow Us
Related Stories
ਲੁਧਿਆਣਾ ‘ਚ ਪਤੀ ਦੀ ਸ਼ਰਮਨਾਕ ਕਰਤੂਤ, ਦਾਜ ‘ਚ ਥਾਰ ਨਾ ਮਿਲਣ ‘ਤੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ; ਦੇਖੋ ਵੀਡੀਓ
ਲੁਧਿਆਣਾ ‘ਚ ਫੂਡ ਸੇਫ਼ਟੀ ਟੀਮ ਦੀ ਰੇਡ, ਨਕਲੀ ਦੇਸੀ ਘਿਓ ਦਾ ਜਖ਼ੀਰਾ ਬਰਾਮਦ; ਵਪਾਰੀਆਂ ‘ਚ ਮਚਿਆ ਹੜਕੰਪ
ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਪਾਕਿਸਤਾਨ ਨਾਲ ਜੁੜੇ ਤਾਰ
ਨਸ਼ਾ ਤਸਕਰਾਂ ਖ਼ਿਲਾਫ਼ ਬਟਾਲਾ ਪੁਲਿਸ ਵੱਲੋ ਪੂਰੇ ਜ਼ਿਲ੍ਹੇ ‘ਚ ਚਲਾਇਆ CASO ਆਪ੍ਰੇਸ਼ਨ, 50 ਵਿਅਕਤੀ ਰਾਊਂਡਅੱਪ; 15 ਗ੍ਰਿਫ਼ਤਾਰ
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਜਲੰਧਰ ਪੁੱਜੀਆਂ ਕੌਮਾਂਤਰੀ ਟੀਮਾਂ ਦਾ ਨਿੱਘਾ ਸਵਾਗਤ, 27 ਅਕਤੂਬਰ ਨੂੰ ਤੋਂ ਹੋਵੇਗਾ ਸ਼ੁਰੂ
ਜਲੰਧਰ ‘ਚ ਸ਼ੋਭਾ ਯਾਤਰਾ ਦੌਰਾਨ ਪਿਸਤੌਲ ਲਹਿਰਾ ਦਿੱਤੀ ਮਾਰਨ ਦੀ ਧਮਕੀ, ਪੁਲਿਸ ਕੋਲ ਪੁੱਜਣ ‘ਤੇ ਘਰ ‘ਚ ਵੜ ਕੀਤਾ ਹਮਲਾ