Dibrugarh Jail: ਕਿੰਨੀ ਹਾਈਟੈਕ ਹੈ ਡਿਬਰੂਗੜ੍ਹ ਜੇਲ੍ਹ, ਜਿੱਥੇ ਅੰਮ੍ਰਿਤਪਾਲ ਸਿੰਘ ਨੂੰ ਰੱਖਿਆ ਜਾਵੇਗਾ? 5 ਪੁਆਇੰਟ ‘ਚ ਸਮਝੋ
Amritpal Singh Arrested: ਡਿਬਰੂਗੜ੍ਹ ਜੇਲ੍ਹ ਨਾਰਥ ਈਸਟ ਦੀਆਂ ਸਭ ਤੋਂ ਪੁਰਾਣੀਆਂ ਜੇਲ੍ਹਾਂ ਵਿੱਚੋਂ ਇੱਕ ਹੈ। ਇਸਨੂੰ 1860 ਵਿੱਚ ਬਣਾਇਆ ਗਿਆ ਸੀ। ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਵਰਗੇ ਵੱਖਵਾਦੀ ਸੰਗਠਨਾਂ ਦੇ ਕਈ ਨੇਤਾ ਇਸ ਜੇਲ੍ਹ ਵਿੱਚ ਕੈਦ ਰਹੇ ਹਨ।
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ । ਉਸ ਨੂੰ ਬਠਿੰਡਾ ਤੋਂ ਏਅਰਲਿਫਟ (Airlift) ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਬਠਿੰਡਾ ਏਅਰਫੋਰਸ ਸਟੇਸ਼ਨ ਤੋਂ ਪੁਲਿਸ ਨੂੰ ਵਿਸ਼ੇਸ਼ ਹੈਲੀਕਾਪਟਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ਰਾਹੀਂ ਉਸ ਨੂੰ ਜੇਲ੍ਹ ਲੈ ਜਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਦੇ ਕਰੀਬੀ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ, ਗੁਰਮੀਤ ਸਿੰਘ ਅਤੇ ਬਾਜੇਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਮਾਰਚ ਵਿੱਚ ਪੰਜਾਬ ਪੁਲਿਸ ਦੇ 27 ਮੁਲਾਜ਼ਮਾਂ ਦੀ ਟੀਮ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਲੈ ਕੇ ਗਈ ਸੀ।
ਅਜਿਹੇ ‘ਚ ਸਵਾਲ ਇਹ ਹੈ ਕਿ ਪਹਿਲਾਂ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ ਕਿਉਂ ਲਿਜਾਇਆ ਜਾ ਰਿਹਾ ਹੈ, ਜਦਕਿ ਅੰਮ੍ਰਿਤਪਾਲ ਨੂੰ ਉੱਤਰ ਪ੍ਰਦੇਸ਼ ਜਾਂ ਹਰਿਆਣਾ ਦੀ ਜੇਲ੍ਹ ‘ਚ ਵੀ ਰੱਖਿਆ ਜਾ ਸਕਦਾ ਹੈ। ਇਹ ਜੇਲ੍ਹ ਕਿਉਂ ਹੈ ਖਾਸ ?
ਡਿਬਰੂਗੜ੍ਹ ਜੇਲ੍ਹ ਬਾਰੇ 5 ਵੱਡੀਆਂ ਗੱਲਾਂ
- ਉੱਤਰ-ਪੂਰਬ ਦੀ ਸਭ ਤੋਂ ਪੁਰਾਣੀ ਜੇਲ੍ਹ: ਡਿਬਰੂਗੜ੍ਹ ਜੇਲ੍ਹ ਉੱਤਰ-ਪੂਰਬ ਦੀਆਂ ਸਭ ਤੋਂ ਪੁਰਾਣੀਆਂ ਜੇਲ੍ਹਾਂ ਵਿੱਚੋਂ ਇੱਕ ਹੈ। ਇਸਨੂੰ 1860 ਵਿੱਚ ਬਣਾਇਆ ਗਿਆ ਸੀ। ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਵਰਗੇ ਵੱਖਵਾਦੀ ਸੰਗਠਨਾਂ ਦੇ ਕਈ ਨੇਤਾ ਇਸ ਜੇਲ੍ਹ ਵਿੱਚ ਕੈਦ ਰਹੇ ਹਨ। ਜਦੋਂ ਉਲਫ਼ਾ ਸੰਗਠਨ ਦੀ ਲਹਿਰ ਸਿਖਰ ‘ਤੇ ਪਹੁੰਚ ਗਈ ਤਾਂ ਇਸ ਨਾਲ ਜੁੜੇ ਕਈ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ।
- ਸਭ ਤੋਂ ਸੁਰੱਖਿਅਤ ਜੇਲ੍ਹ: ਸਥਾਨਕ ਪੁਲਿਸ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਡਿਬਰੂਗੜ੍ਹ ਜੇਲ੍ਹ ਸੂਬੇ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚ ਗਿਣੀ ਜਾਂਦੀ ਹੈ। ਇੱਥੇ ਅੰਮ੍ਰਿਤਪਾਲ ਦੇ 9 ਨਜ਼ਦੀਕੀ ਕੈਦ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੰਮ੍ਰਿਤਪਾਲ ਦੇ ਨਜ਼ਦੀਕੀ ਦੋਸਤਾਂ ਨੂੰ ਇੱਥੇ ਜੇਲ੍ਹ ਵਿੱਚ ਰੱਖਣ ਦੀ ਪ੍ਰਕਿਰਿਆ ਨੂੰ ਪੁਲਿਸ-ਟੂ-ਪੁਲਿਸ ਸਹਿਯੋਗ ਪ੍ਰਕਿਰਿਆ ਦਾ ਹਿੱਸਾ ਦੱਸਿਆ ਸੀ। ਸ਼ਹਿਰ ਦੇ ਮੱਧ ਵਿੱਚ ਬਣੀ ਇਹ ਜੇਲ੍ਹ 76,203.19 ਵਰਗ ਮੀਟਰ ਵਿੱਚ ਫੈਲੀ ਹੋਈ ਹੈ। ਇਸ ਦੀਆਂ ਕੰਧਾਂ 30 ਫੁੱਟ ਤੋਂ ਵੱਧ ਉੱਚੀਆਂ ਹਨ।
- 57 ਸੀਸੀਟੀਵੀ ਦੀ ਸੁਰੱਖਿਆ : ਡਿਬਰੂਗੜ੍ਹ ਜੇਲ੍ਹ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨੀ ਸਮਰਥਕਾਂ ਕਾਰਨ ਚਰਚਾ ਵਿੱਚ ਹੈ। ਇੱਕ ਤੋਂ ਬਾਅਦ ਇੱਕ ਅਜਿਹੇ ਮੁਲਜ਼ਮਾਂ ਨੂੰ ਇੱਥੇ ਰੱਖਣ ਕਾਰਨ ਸੁਰੱਖਿਆ ਵਿਵਸਥਾ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ। ਜਿਸ ਬੈਰਕ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰੱਖਿਆ ਗਿਆ ਹੈ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਇੱਥੇ ਸਿੱਧਾ ਪਹੁੰਚਣਾ ਮੁਸ਼ਕਲ ਹੈ। ਐਚਟੀ ਦੀ ਰਿਪੋਰਟ ਵਿੱਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੇਟ ਤੋਂ ਲੈ ਕੇ ਬੈਰਕ ਤੱਕ 57 ਸੀਸੀਟੀਵੀ ਕੈਮਰੇ ਕੈਦੀਆਂ ਦੀ ਹਰ ਹਰਕਤ ਤੇ ਨਜ਼ਰ ਰੱਖ ਰਹੇ ਹਨ।
- 680 ਕੈਦੀਆਂ ਦੀ ਸਮਰੱਥਾ: ਡਿਬਰੂਗੜ੍ਹ ਜੇਲ੍ਹ ਦੇ ਇੱਕ ਅਧਿਕਾਰੀ ਅਨੁਸਾਰ ਦੇਸ਼ ਦੀ ਇਸ ਕੇਂਦਰੀ ਜੇਲ੍ਹ ਵਿੱਚ 680 ਕੈਦੀਆਂ ਨੂੰ ਰੱਖਣ ਦਾ ਪ੍ਰਬੰਧ ਹੈ, ਪਰ ਇਸ ਵੇਲ੍ਹੇ 430 ਕੈਦੀ ਹਨ। ਇਹ ਜੇਲ੍ਹ ਵੱਡੀ ਗਿਣਤੀ ਵਿੱਚ ਕੈਦੀਆਂ ਨੂੰ ਰੱਖਣ ਲਈ ਕਾਫੀ ਹੈ। ਹਾਲਾਂਕਿ, ਕੇਂਦਰੀ ਜੇਲ੍ਹ ਵਿੱਚ ਅਜਿਹੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਸਜ਼ਾ 3 ਸਾਲ ਜਾਂ ਇਸ ਤੋਂ ਵੱਧ ਹੁੰਦੀ ਹੈ। ਕੇਂਦਰੀ ਜੇਲ੍ਹ ਵਿੱਚ ਮੁੜ ਵਸੇਬੇ ਦੀਆਂ ਸਹੂਲਤਾਂ ਵੀ ਮੌਜੂਦ ਹਨ।
- ਅੰਮ੍ਰਿਤਪਾਲ ਲਈ ਡਿਬਰੂਗੜ੍ਹ ਜੇਲ੍ਹ ਕਿਉਂ ਚੁਣੀ ਗਈ: ਅੰਮ੍ਰਿਤਪਾਲ ਲਈ ਡਿਬਰੂਗੜ੍ਹ ਕਿਉਂ ਚੁਣੀ ਗਈ, ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਮਿਸਾਲ ਵਜੋਂ ਪਿਛਲੇ ਕੁਝ ਸਮੇਂ ਤੋਂ ਇੱਥੋਂ ਦੀ ਜੇਲ੍ਹ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਦਿੱਲੀ ਅਤੇ ਗੁਆਂਢੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਪੰਜਾਬ ਦੇ ਕਈ ਗੈਂਗਸਟਰ ਅਤੇ ਵੱਖਵਾਦੀ ਬੰਦ ਹਨ। ਇਸੇ ਲਈ ਪੰਜਾਬ ਸਰਕਾਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਰਹੀ ਹੈ। ਇੱਕ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਅਸਾਮ ਵਿੱਚ ਅਜਿਹੇ ਕੋਈ ਸਮਰਥਕ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਉੱਥੇ ਰੱਖਣਾ ਸੁਰੱਖਿਅਤ ਵਿਕਲਪ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ