ਜਲੰਧਰ ‘ਚ ਫਰਿੱਜ ਦਾ ਕੰਪ੍ਰੈਸ਼ਰ ਫੱਟਣ ਨਾਲ 14 ਸਾਲ ਬੱਚੇ ਸਣੇ ਦੋ ਲੋਕਾਂ ਦੀ ਮੌਤ, ਪਰਿਵਾਰ ਦੇ ਹੋਰ ਜੀਅ ਹਸਪਤਾਲ ਭਰਤੀ
ਨਵੀਂ ਦਾਣਾ ਮੰਡੀ, ਜਲੰਧਰ ਦੇ ਸਤਨਾਮ ਨਗਰ 'ਚ ਸ਼ੁੱਕਰਵਾਰ ਦੁਪਹਿਰ ਫਰਿੱਜ ਦਾ ਕੰਪ੍ਰੈਸ਼ਰ ਫੱਟਣ ਨਾਲ ਵੱਡਾ ਹਾਦਸਾ ਵਾਪਰ ਗਿਆ। 14 ਸਾਲਾ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਥਾਣਾ-2 ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਨਿਊਜ। ਮੰਦਭਾਗੀ ਖਬਰ ਜਲੰਧਰ (Jalandhar) ਦੇ ਗਾਜ਼ੀ ਗੁੱਲਾ ਇਲਾਕੇ ਦੇ ਨਾਲ ਲੱਗਦੇ ਸਤਨਾਮ ਨਗਰ ਤੋਂ ਸਾਹਮਣੇ ਆਈ ਹੈ। ਇੱਥੇ ਘਰ ਦੇ ਵਿੱਚ ਫਰਿੱਜ ਦਾ ਕੰਪਰੈਸਰ ਫਟਣ ਦੇ ਕਰਕੇ ਪਿਓ ਪੁੱਤ ਦੀ ਮੌਤ ਹੋ ਗਈ। ਇਸ ਦੌਰਾਨ ਘਰ ਵਿੱਚ ਪਇਆ ਇੱਕ ਸਲੰਡਰ ਵੀ ਫੱਟ ਗਿਆ। ਪਿਤਾ ਦਾ ਨਾਮ ਪਾਲੀ ਅਤੇ ਪੁੱਤਰ ਦਾ ਨਾਮ ਜਸ਼ਨ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਕਰੀਬ 14 ਸਾਲ ਦੱਸੀ ਜਾ ਰਹੀ ਹੈ।
ਇਸ ਮਾਮਲੇ ਦੇ ਵਿੱਚ ਮ੍ਰਿਤਕ ਪਾਲੀ ਦੀ ਭੈਣ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਆਪਣੇ ਭਰਾ ਦੇ ਘਰ ਆਏ ਹੋਏ ਸਨ ਤੇ ਅਚਾਨਕ ਅੱਜ ਸਵੇਰੇ ਇਹ ਹਾਦਸਾ ਵਾਪਰਿਆ ਤੇ ਅੱਗ ਦੇ ਨਾਲ ਉਹਨਾਂ ਦਾ ਭਰਾ, ਬੇਟਾ ਅਤੇ ਭਰਜਾਈ ਅੱਗ ਦੇ ਨਾਲ ਝੁਲਸ ਗਏ।
ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ ਪੁਲਿਸ ਅਧਿਕਾਰੀ (Police officer) ਗੁਲਸ਼ਨ ਕੁਮਾਰ ਨੇ ਦੱਸਿਆ ਕਿ ਸਤਨਾਮ ਨਗਰ ਦੇ ਪਿੱਛੇ ਇਲਾਕੇ ‘ਚ ਅੱਗ ਲੱਗ ਗਈ। ਜਿਸ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਹਰਪਾਲ ਅਤੇ ਹੋਰਾਂ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਲੋਕ ਜ਼ਖਮੀ ਵੀ ਹੋਏ।