Persecution of gangsters: ‘ਆਪਰੇਸ਼ਨ ਸੀਲ ਟੂ’ ਦੇ ਜ਼ਰੀਏ ਪੁਲਿਸ ਦਾ ਸ਼ਿਕੰਜਾ
Police Strictness: ਪੰਜਾਬ ਭਰ ਵਿੱਚ ਪੁਲਿਸ ਨੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ,, ਜਿਸਦੇ ਲਈ ਸੂਬੇ ਵਿੱਚ 'ਆਪਰੇਸ਼ਨ ਸੀਲ ਟੂ' ਸ਼ੁਰੂ ਕੀਤਾ ਗਿਆ ਹੈ,, ਡੀਐੱਸਪੀਜੀ ਦੀ ਅਗਵਾਈ ਵਿੱਚ ਸ਼ੂਰੂ ਕੀਤੇ ਗਏ ਇਸ ਆਪੇਰਸ਼ਨ ਦੇ ਤਹਿਤ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਿਆਦਾ ਸਖਤੀ ਕੀਤੀ ਗਈ।
ਸੰਕੇਤਕ ਤਸਵੀਰ
Punjab News: ਪੰਜਾਬ ਪੁਲਿਸ ਨੇ ਐਤਵਾਰ ਨੂੰ 10 ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ‘ਆਪ੍ਰੇਸ਼ਨ ਸੀਲ ਟੂ’ ਸ਼ੁਰੂ ਕੀਤਾ ਹੈ। ਇਸ ਕਾਰਵਾਈ ਦੌਰਾਨ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ‘ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੁੱਲ 6378 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ 366 ਦੇ ਚਾਲਾਨ ਕੀਤੇ ਗਏ ਤੇ ਕੁਝ ਵਾਹਨਾਂ ਨੂੰ ਜਬਤ ਕੀਤਾ ਗਿਆ


