Gangwar video viral: ਦੋ ਗੈਂਗਸਟਰਾਂ ਦਾ ਕਤਲ ਕਰਨ ਤੋਂ ਬਾਅਦ ਬਣਾਈ ਵੀਡੀਓ
ਪੰਜਾਬ ਦੀਆਂ ਜੇਲ੍ਹਾਂ ਚੋਂ ਗੈਂਗਵਾਰ ਦੀਆਂ ਘਟਨਾਵਾਂ ਖਤਮ ਨਹੀਂ ਹੋ ਰਹੀਆਂ,, ਹੁਣ ਮੁੜ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਦੀ ਜੇਲ ਵਿੱਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ,, ਇਹ ਦੋਵੇਂ ਜੱਗੂ ਭਗਾਨਪੁਰੀਆਂ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ
ਗੋਇੰਦਵਾਲ ਜੇਲ੍ਹ ਵਿੱਚ ਵੀਡੀਓ ਬਣਾਉਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਗੈਂਗਸਟਰ।
ਆਪਸੀ ਲੜਾਈ ਤੋਂ ਬਾਅਦ ਕੀਤਾ ਦੋ ਗੈਂਗਸਟਰਾਂ ਦਾ ਕਤਲ
ਜਾਣਕਾਰੀ ਅਨੁਸਾਰ ਗੋਇੰਦਵਾਲ ਜੇਲ੍ਹ ਚ ਗੈਂਗਸਟਰਾਂ ਦੀ ਹੋਈ ਆਪਸੀ ਲੜਾਈ ਵਿਚ ਦੋ ਗੈਂਗਸਟਰਾਂ ਦਾ ਕਤਲ ਕਰਨ ਤੋਂ ਬਾਅਦ ਗੈਂਗਸਟਰ ਸਚਿਨ ਭਿਵਾਨੀ ਨੇ ਵੀਡੀਓ ਬਣਾਈ ਸੀ ਤੇ ਦੱਸਿਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਸਨ ਜਿਹਨਾਂ ਨੂੰ ਮਾਰ ਮੁਕਾਇਆ ਹੈ। ਇਕ ਨਿੱਜੀ ਚੈਨਲ ਵਲੋਂ ਇਹ ਵੀਡੀਓ ਜਨਤਕ ਕੀਤੀ ਗਈ ਹੈ। ਵੀਡੀਓ ਵਿਚ ਸਚਿਨ ਭਿਵਾਨੀ ਕਹਿੰਦਾ ਹੈ ਕਿ ਰਾਮ ਰਾਮ ਭਾਈਓ, ਇਹ ਮੋਹਣਾ ਦੀ ਲਾਸ਼ ਪਈ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਦਾ ਸੀ। ਇਕ ਹੋਰ ਗੈਂਗਸਟਰ ਕਹਿੰਦਾ ਹੈ ਕਿ ਇਹ ਜੱਗੂ ਭਗਵਾਨਪੁਰੀਆ ਨੂੰ ਆਪਣਾ ਪਿਓ ਮੰਨਦੇ ਸੀ, ਆਹ ਪਈਆਂ ਨੇ ਉਨਾਂ ਦੀਆ ਲਾਸ਼ਾਂ।ਵੀਡੀਓ ਬਣਾਉਣ ਵੇਲੇ ਜਸ਼ਨ ਮਨਾਉਂਦੇ ਰਹੇ ਗੈਂਗਸਟਰ
ਜਿਕਰਯੋਗ ਹੈ ਕਿ ਵੀਡੀਓ ਬਣਾਉਣ ਵਾਲੇ ਇਹ ਗੈਂਗਸਟਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਜੇਲ੍ਹ ਦੇ ਅੰਦਰ ਕਤਲ ਕਰਨ ਮਗਰੋਂ ਬਹੁਤ ਆਸਾਨੀ ਨਾਲ ਇਹ ਗੈਂਗਸਟਰ ਵੀਡੀਓ ਬਣਾਉਂਦੇ ਹਨ ਤੇ ਇਹਨਾਂ ਕੋਲ ਮੋਬਾਈਲ ਵਰਗੀਆਂ ਸਹੂਲਤਾਂ ਮੌਜੂਦ ਹਨ। ਜਿਕਰਯੋਗ ਹੈ ਕਿ ਜੇਲ੍ਹ ਚੋਂ ਗੈਂਗਸਟਰਾਂ ਵਲੋਂ ਚਲਾਏ ਜਾ ਰਹੇ ਮਾਫੀਆ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਗਾਤਾਰ ਵਿਰੋਧੀਆਂ ਵਲੋਂ ਘੇਰਿਆ ਜਾ ਰਿਹਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
