Punjab Flood: ਸ੍ਰੀ ਫਤਿਹਗੜ੍ਹ ਸਾਹਿਬ ਦੇ SDM ਬਣੇ ਫਰਿਸ਼ਤਾ, ਜਾਨ ਨੂੰ ਖਤਰੇ ਵਿੱਚ ਪਾ ਕੇ ਪਾਣੀ ‘ਚ ਡੁਬਦੇ ਵਿਅਕਤੀ ਨੂੰ ਬਚਾਇਆ, ਲੋਕ ਕਰ ਰਹੇ ਤਾਰੀਫ
ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਕੇ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਐਸਡੀਐਮ ਦੇ ਇਸ ਬਹਾਦਰੀ ਭਰੇ ਕੰਮ ਵਿੱਚ ਏਐਸਆਈ ਕੁਲਦੀਪ ਸਿੰਘ, ਏਐਸਆਈ ਹਰਨਾਮ ਸਿੰਘ ਅਤੇ ਗੰਨਮੈਨ ਕਮਲਦੀਪ ਸਿੰਘ ਨੇ ਸਹਿਯੋਗ ਦਿੱਤਾ।

ਪੰਜਾਬ ਨਿਊਜ। ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ‘ਚ ਹੜ੍ਹ ਆ ਗਿਆ, ਜਿਸ ‘ਚ ਇਕ ਨੌਜਵਾਨ ਫਸ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵਿਚ ਖੜ੍ਹਨਾ ਵੀ ਮੁਸ਼ਕਲ ਸੀ। ਨੌਜਵਾਨ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਦੇਖ ਕੇ ਐਸਡੀਐਮ ਡਾਕਟਰ ਸੰਜੀਵ ਕੁਮਾਰ ਦੂਤ ਬਣ ਕੇ ਆ ਗਏ।ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਕੇ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਐਸਡੀਐਮ ਦੇ ਇਸ ਬਹਾਦਰੀ ਭਰੇ ਕੰਮ ਵਿੱਚ ਏਐਸਆਈ ਕੁਲਦੀਪ ਸਿੰਘ, ਏਐਸਆਈ ਹਰਨਾਮ ਸਿੰਘ ਅਤੇ ਗੰਨਮੈਨ ਕਮਲਦੀਪ ਸਿੰਘ ਨੇ ਸਹਿਯੋਗ ਦਿੱਤਾ।