ਪੰਜਾਬ-ਹਰਿਆਣਾ HC ‘ਚ ਟਰਾਂਸਜੈਂਡਰਾਂ ਲਈ ਬਣਾਏ ਜਾਣਗੇ ਵੱਖਰੇ ਟਾਇਲਟ; ਪੰਜ ਸਥਾਨਾਂ ਦੀ ਕੀਤੀ ਗਈ ਚੋਣ
ਚੰਡੀਗੜ੍ਹ ਤੋਂ ਇੱਕ ਚੰਗੀ ਖ਼ਬਰ ਆਈ ਹੈ। ਦੋਵਾਂ ਰਾਜਾਂ ਤੋਂ ਆਉਣ ਵਾਲੇ ਮੁਕੱਦਮੇਬਾਜ਼ਾਂ ਅਤੇ ਬਚਾਓ ਪੱਖਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇੱਥੇ ਸਥਿਤ ਹਾਈ ਕੋਰਟ ਕੰਪਲੈਕਸ ਵਿੱਚ ਪੰਜ ਨਵੇਂ ਪਖਾਨੇ ਬਣਾਏ ਜਾਣਗੇ। ਹਾਲਾਂਕਿ, ਇਕ ਹੋਰ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਟਾਇਲਟਸ ਦੀ ਵਰਤੋਂ ਸਿਰਫ ਟਰਾਂਸਜੈਂਡਰ ਹੀ ਕਰ ਸਕਣਗੇ।

ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਅਦਾਲਤ ਵਿੱਚ ਕੰਮ ਲਈ ਆਉਣ ਵਾਲੇ ਟ੍ਰਾਂਸਜੈਂਡਰਾਂ ਦੇ ਹੱਕ ਵਿੱਚ ਵੱਡਾ ਕਦਮ ਚੁੱਕਿਆ ਹੈ। ਜਿਸਦੇ ਤਹਿਤ ਅਦਾਲਤ ਵਿੱਚ ਟ੍ਰਾਂਸਜੈਂਡਰਾਂ ਲਈ ਵੱਖਰੀ ਟਾਇਲਟ ਦੀ ਵਿਵਸਥਾ ਕੀਤੀ ਜਾਵੇਗੀ। ਅਦਾਲਤ ਦੇ ਹੁਕਮਾਂ ਅਨੂਸਾਰ ਕੋਰਟ ਵਿੱਚ ਅਜਿਹੇ ਪੰਜਾਬ ਸਥਾਨ ਨੂੰ ਚੁਣਿਆ ਗਿਆ ਹੈ ਜਿੱਥੇ ਟ੍ਰਾਂਸਜੈਂਡਰਾਂ ਲਈ ਵੱਖਰੋ ਪਖਾਨੇ ਦੀ ਵਿਵਸਥਾ ਕੀਤੀ ਜਾਵੇਗੀ।
ਐਡਵੋਕੇਟ ਮਨਿੰਦਰਜੀਤ ਸਿੰਘ ਦੇ ਮਨ ਵਿੱਚ ਟ੍ਰਾਂਸਜੈਂਡਰਾਂ ਲਈ ਕੋਰਟ ਵਿੱਚ ਵੱਖਰੇ ਪਖਾਨੇ ਦਾ ਵਿਚਾਰ 2021 ਵਿੱਚ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਹਾਈ ਕੋਰਟ ਪ੍ਰਸ਼ਾਸਨ ਅਤੇ ਤਤਕਾਲੀ ਚੀਫ਼ ਜਸਟਿਸ ਆਫ਼ ਇੰਡੀਆ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨਾਲ ਇਸ ਸਬੰਧ ਵਿੱਚ ਵਿਚਾਰ ਕੀਤਾ। ਉਨਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਸਿਰਫ ਹਾਈਕੋਰਟ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੀਆਂ ਅਦਾਲਤਾਂ ਵਿੱਚ ਟ੍ਰਾਂਸਜੈਂਡਰਾਂ ਦੇ ਵੱਖਰੇ ਟਾਇਲਟ ਹੋਣੇ ਚਾਹੀਦੇ ਹਨ। ਤਾਂ ਜੋ ਉਨ੍ਹਾਂ ਨੂੰ ਕੋਰਟ ਆਉਣ ‘ਤੇ ਪਰੇਸ਼ਾਨੀ ਨਾ ਹੋਵੇ।