ਫਰੀਦਕੋਟ ਪੁਲਿਸ ਨੇ ਕੈਬਨਿਟ ਮੰਤਰੀ ਦੇ ਘਰ ਬਾਹਰ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਕਥਿਤ ਜਬਰੀ ਚੁਕਵਾਇਆ
ਦੇਰ ਰਾਤ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, ਕੈਬਨਿਟ ਮੰਤਰੀ ਦੇ ਘਰ ਬਾਹਰ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਰਾਤ ਦੇ ਹਨੇਰੇ ਵਿਚ ਕਥਿਤ ਜਬਰੀ ਚੁਕਵਾਇਆ, ਵਿਮੁਕਤ ਜਾਤੀ ਕਬੀਲੇ ਦੇ ਕਈ ਆਗੂਆਂ ਨੂੰ ਉਹਨਾਂ ਦੇ ਘਰਾਂ ਤੋਂ ਕੀਤਾ ਗਿਰਫ਼ਤਾਰ, ਧਰਨਾਕਾਰੀਆ ਨੂੰ ਵੀ ਲਿਆ ਹਿਰਾਸਤ ਵਿਚ।
ਚਾਰ ਮਹੀਨਿਆਂ ਤੋਂ ਚੱਲ ਰਿਹਾ ਸੀ ਧਰਨਾ
ਚਾਰ ਮਹੀਨਿਆਂ ਦੇ ਇਸ ਸਮੇ ਦੌਰਾਨ ਵਿਮੁਕਤ ਜਾਤੀਆਂ ਦੇ ਲੋਕਾਂ ਵਲੋਂ ਕਈਵਾਰ ਮੁੱਖ ਮੰਤਰੀ ਅਤੇ ਲੋਕਲ ਵਿਧਾਇਕਾਂ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ ਸੀ , ਹਾਲ ਹੀ ਵਿਚ ਇਹਨਾਂ ਵਲੋਂ ਇਕ ਪ੍ਰੈਸ ਕਾਨਫਰੰਸ ਕਰ ਪੰਜਾਬ ਭਰ ਵਿਚ ਆਪ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਪ੍ਰੋਗਰਾਮਾਂ ਵਿਚ ਨਾ ਬੋਲਣ ਦੇਣ ਦਾ ਐਲਾਨ ਕੀਤਾ ਗਿਆ ਸੀ । ਪਰ ਦੇਰ ਰਾਤ ਹੀ ਫਰੀਦਕੋਟ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਸੁਭਾ ਕਰੀਬ ਚਾਰ ਵਜੇ ਕੈਬਨਿਟ ਮੰਤਰੀ ਦੇ ਘਰ ਬਾਹਰ ਲੱਗੇ ਪੱਕੇ ਧਰਨੇ ਨੂੰ ਜ਼ਬਰੀ ਚੁਕਵਾ ਦਿਤਾ ਅਤੇ ਧਰਨਾਕਾਰੀਆਂ ਨੂੰ ਹਿਰਾਸਤ ਚ ਲੈਕੇ ਪੁਲਿਸ ਆਪਣੇ ਨਾਲ ਸਦਰ ਥਾਣਾ ਵਿਖੇ ਲੈ ਗਈ ਅਤੇ ਧਰਨੇ ਵਾਲੀ ਜਗ੍ਹਾ ਤੇ ਲੱਗੇ ਟੈਂਟ ਅਤੇ ਬੋਰਡ ਆਦਿ ਚੁਕਵਾ ਕੇ ਉਕਤ ਜਗ੍ਹਾ ਨੂੰ ਬਿਲਕੁਲ ਖਾਲੀ ਕਰਵਾ ਦਿੱਤਾ ਗਿਆ।ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ
ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਵਿਮੁਕਤ ਜਾਤੀ ਕਬੀਲੇ ਦੇ ਕਈ ਆਗੂਆਂ ਨੂੰ ਵੀ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਆਪਣੀ ਹਿਰਾਸਤ ਚ ਲਿਆ ਗਿਆ ਤਾਂ ਜੋ ਇਸ ਕਾਰਵਾਈ ਦਾ ਵਿਰੋਧ ਨਾ ਹੋ ਸਕੇ। ਫਿਲਹਾਲ ਇਸ ਕਾਰਵਾਈ ਨੂੰ ਲੈਕੇ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਆਸ ਪਾਸ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਕਿ ਸਵੇਰੇ ਕਰੀਬ ਚਾਰ ਵਜੇ ਪੁਲਿਸ ਇਥੇ ਧਰਨਾ ਦੇ ਰਹੇ ਲੋਕਾਂ ਤੇ ਕਾਰਵਾਈ ਕੀਤੀ ਗਈ। ਪੁਲਿਸ ਨੇ ਜਿਥੇ ਇਥੇ ਲੱਗਿਆ ਧਰਨਾ ਚੁਕਵਾਇਆ ਉਥੇ ਹੀ ਧਰਨਾ ਦੇ ਰਹੇ ਲੋਕਾਂ ਨੂੰ ਪੁਲਿਸ ਮੁਲਾਜ਼ਮ ਆਪਣੀ ਗੱਡੀ ਵਿਚ ਬਿਠਾ ਕੇ ਨਾਲ਼ ਲੈ ਗਏ ਅਤੇ ਉਨ੍ਹਾਂ ਦਾ ਸਾਰਾ ਸਮਾਨ ਵੀ ਇਥੋਂ ਚੁਕਵਾ ਦਿੱਤਾ ਗਿਆ।
Follow Us
