ਫਰੀਦਕੋਟ ਪੁਲਿਸ ਨੇ ਕੈਬਨਿਟ ਮੰਤਰੀ ਦੇ ਘਰ ਬਾਹਰ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਕਥਿਤ ਜਬਰੀ ਚੁਕਵਾਇਆ
ਦੇਰ ਰਾਤ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, ਕੈਬਨਿਟ ਮੰਤਰੀ ਦੇ ਘਰ ਬਾਹਰ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਰਾਤ ਦੇ ਹਨੇਰੇ ਵਿਚ ਕਥਿਤ ਜਬਰੀ ਚੁਕਵਾਇਆ, ਵਿਮੁਕਤ ਜਾਤੀ ਕਬੀਲੇ ਦੇ ਕਈ ਆਗੂਆਂ ਨੂੰ ਉਹਨਾਂ ਦੇ ਘਰਾਂ ਤੋਂ ਕੀਤਾ ਗਿਰਫ਼ਤਾਰ, ਧਰਨਾਕਾਰੀਆ ਨੂੰ ਵੀ ਲਿਆ ਹਿਰਾਸਤ ਵਿਚ।

ਸਰਕਾਰੀ ਨੌਕਰੀਆਂ ਵਿਚ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਨੂੰ ਸੰਵਿਧਾਨ ਮੁਤਾਬਿਕ ਮਿਲ ਰਿਹਾ ਰਾਖਵਾਂ ਕਰਨ ਪੰਜਾਬ ਸਰਕਾਰ ਵਲੋਂ ਖਤਮ ਕੀਤੇ ਜਾਣ ਦੇ ਵਿਰੋਧ ਵਿਚ ਬੈਠੇ ਵਿਮੁਕਤ ਜਾਤੀਆਂ ਸੰਗਠਨ ਦੇ ਨੁਮਾਇੰਦਿਆਂ ਨੂੰ ਫਰੀਦਕੋਟ ਪੁਲਿਸ ਵਲੋਂ ਦੇਰ ਰਾਤ ਗਿਰਫ਼ਤਾਰ ਕਰ ਧਰਨਾ ਪ੍ਰਦਰਸ਼ਨ ਖਤਮ ਕਰਵਾਇਆ ਗਿਆ ਅਤੇ ਕਈ ਆਗੂਆਂ ਦੇ ਘਰਾਂ ਵਿਚ ਰੇਡ ਕਰ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਤਾਂ ਜੋ ਪੁਲਿਸ ਕਾਰਵਾਈ ਦਾ ਵਿਰੋਧ ਨਾ ਹੋ ਸਕੇ।ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਚ ਵਿਮੁਕਤ ਜਾਤੀਆਂ ਸਬੰਧੀ ਦੋ ਪ੍ਰਤੀਸ਼ਤ ਰਿਜ਼ਰਵੇਸ਼ਨ ਨੂੰ ਇੱਕ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੇ ਰੋਸ ਵੱਜੋਂ ਪਿਛਲੇ ਕਰੀਬ ਚਾਰ ਮਹੀਨੇ ਤੋਂ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਵੱਲੋਂ ਕੇਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਫਰੀਦਕੋਟ ਸਥਿਤ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨਾ ਲਗਾ ਕੇ ਮੰਗ ਕੀਤੀ ਜਾ ਰਹੀ ਸੀ ਕਿ ਵਿਮੁਕਤ ਜਾਤੀਆਂ ਦੇ ਲੋਕਾਂ ਨੂੰ ਮਿਲਦਾ ਰਾਖਵਾਂ ਕਰਨ ਬਹਾਲ ਕੀਤਾ ਜਾਵੇ।