Indian students in Canada: ਕੁਲਦੀਪ ਸਿੰਘ ਧਾਲੀਵਾਲ ਨੇ ਕੈਨੇਡਾ ਤੋਂ ਜਬਰੀ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਮੁੱਦੇ ਦੇ ਹੱਲ ਲਈ ਲਿਖਿਆ ਪੱਤਰ
ਕੈਬਨਿਟ ਮੰਤਰੀ ਨੇ ਮਾਮਲੇ ਨੂੰ ਲੈ ਕੇ ਭਾਰਤ ਦੇ ਹਾਈ ਕਮਿਸ਼ਨਰ ਅਤੇ ਓਂਟਾਰਿਆ ਦੇ ਹਾਈ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਹ ਵਿਦਿਆਰਥੀ ਬੇਕਸੂਰ ਹਨ ਅਤੇ ਧੋਖੇਬਾਜ਼ਾਂ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।
Indian Student in Canada: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਦੇ ਹਾਈ ਕਮਿਸ਼ਨ (ਓਟਾਵਾ, ਓਂਟਾਰਿਓ) ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਕੈਨੇਡਾ ਦੇ ਹਾਈ ਕਮਿਸ਼ਨ (ਦੱਖਣੀ ਪੱਛਮੀ, ਦਿੱਲੀ) ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੂੰ ਪੱਤਰ ਲਿਖ ਕੇ ਕੈਨੇਡਾ ਤੋਂ ਜਬਰੀ ਵਾਪਸੀ ਦਾ ਸਾਹਮਣਾ ਕਰ ਰਹੇ ਤਕਰੀਬਨ 700 ਵਿਦਿਆਰਥੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਹਨ, ਦੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਹੈ।
ਧਾਲੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਮੈਂ ਤੁਹਾਡਾ ਧਿਆਨ ਕੈਨੇਡਾ ਦੇ ਕਾਲਜਾਂ ਦੇ ਫ਼ਰਜ਼ੀ ਅਕਸੈਪਟੈਂਸ ਲੈਟਰਜ਼ ਕਰਕੇ 700 ਤੋਂ ਵੱਧ ਵਿਦਿਆਰਥੀਆਂ ਦੀ ਕੈਨੇਡਾ ਤੋਂ ਡਿਪੋਰਟੇਸ਼ਨ ਵੱਲ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਕਿ ਇਹ ਵਿਦਿਆਰਥੀ ਬੇਕਸੂਰ ਹਨ ਅਤੇ ਧੋਖੇਬਾਜ਼ਾਂ ਦੇ ਟੋਲੇ, ਜਿਨ੍ਹਾਂ ਵਿੱਚ ਟਰੈਵਲ ਏਜੰਟ, ਭਾਰਤ ਵਿੱਚ ਕੈਨੇਡੀਅਨ ਅੰਬੈਸੀ ਅਤੇ ਕੈਨੇਡਾ ਵਿੱਚ ਹੋਰ ਏਜੰਸੀਆਂ ਦੇ ਕਰਮਚਾਰੀ ਸ਼ਾਮਲ ਹਨ, ਦੁਆਰਾ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਧੋਖਾ ਕੀਤਾ ਗਿਆ ਹੈ ।


