Avtar Singh Khanda ਦਾ 12 ਅਗਸਤ ਨੂੰ ਹੋਵੇਗਾ ਸਸਕਾਰ, ਵੀਜਾ ਰੱਦ ਹੋਣ ‘ਤੇ ਮਾਂ ਨੇ ਬਦਲੀ ਤਰੀਕ, ਇੰਗਲੈਂਡ ‘ਚ ਹੋਈ ਸੀ ਖੰਡਾ ਦੀ ਮੌਤ
ਅਵਤਾਰ ਸਿੰਘ ਖੰਡਾ ਦੀ ਮਾਂ ਚਰਨਜੀਤ ਕੌਰ ਨੇ 12 ਅਗਸਤ ਨੂੰ ਇੰਗਲੈਂਡ ਵਿਖੇ ਹੋਣ ਵਾਲੇ ਖਾਲਿਸਤਾਨੀ ਅੱਤਵਾਦੀ ਦੇ ਅੰਤਿਮ ਸਸਕਾਰ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਖੰਡਾ ਦਾ ਸਸਕਾਰ 5 ਅਗਸਤ ਨੂੰ ਹੋਣਾ ਸੀ ਪਰ ਉਸਦੀ ਮਾਤਾ ਦੀ ਵੀਜਾ ਐਪਲੀਕੇਸ਼ਨ ਰੱਦ ਹੋਣ ਕਾਰਨ ਸਸਕਾਰ ਦੀ ਤਰੀਕ ਅੱਗੇ ਵਧਾ ਦਿੱਤੀ ਹੈ।
ਪੰਜਾਬ ਨਿਊਜ। ਬ੍ਰਿਟੇਨ ਦੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਗਏ ਖਾਲਿਸਤਾਨੀ ਅੱਤਵਾਦੀ (Khalistani terrorists) ਅਵਤਾਰ ਸਿੰਘ ਖੰਡਾ ਦੇ ਸਸਕਾਰ ਦੀ ਤਰੀਕ ਇਕ ਵਾਰ ਫਿਰ ਬਦਲ ਦਿੱਤੀ ਗਈ ਹੈ। ਯੂਕੇ ਵਿੱਚ ਵਸੇ ਸਿੱਖਾਂ ਨੇ ਅੱਤਵਾਦੀ ਖੰਡਾ ਦੀ ਮਾਤਾ ਚਰਨਜੀਤ ਕੌਰ ਨੂੰ ਐਲਾਨ ਦੀ ਮਿਤੀ ਅਤੇ ਸਮਾਂ ਤੈਅ ਕਰਨ ਲਈ ਕਿਹਾ ਸੀ। ਸਸਕਾਰ ਪਹਿਲਾਂ 5 ਅਗਸਤ ਨੂੰ ਕੀਤਾ ਜਾਣਾ ਸੀ, ਪਰ ਇਸ ਨੂੰ ਇੱਕ ਵਾਰ ਫਿਰ ਬਦਲ ਦਿੱਤਾ ਗਿਆ ਹੈ।
ਖੰਡੇ ਦਾ ਸਸਕਾਰ ਯੂਕੇ (UK) ਦੇ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਣਾ ਹੈ। ਮਾਤਾ ਚਰਨਜੀਤ ਕੌਰ ਨੇ ਸਾਰਿਆਂ ਨੂੰ 12 ਅਗਸਤ ਨੂੰ ਪਹੁੰਚਣ ਦੀ ਅਰਦਾਸ ਕੀਤੀ ਹੈ। ਇੰਨਾ ਹੀ ਨਹੀਂ, ਰਸਮਾਂ ਵਿਚ ਸਹਿਯੋਗ ਕਰਨ ਵਾਲੇ ਸਿੱਖਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਗਿਆ ਹੈ।
15 ਜੂਨ ਨੂੰ ਲੰਡਨ ਵਿਖੇ ਖੰਡਾ ਦੀ ਹੋਈ ਸੀ ਮੌਤ
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ (Avtar Singh Khanda) ਦਾ 15 ਜੂਨ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦਾ ਸਸਕਾਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਭੈਣ ਜਸਪ੍ਰੀਤ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਅਤੇ ਮੰਗ ਕੀਤੀ ਕਿ ਖੰਡਾ ਦੀ ਦੇਹ ਨੂੰ ਪੰਜਾਬ ਦੇ ਮੋਗਾ ਵਿਖੇ ਲਿਆਂਦਾ ਜਾਵੇ ਅਤੇ ਇਨਸਾਨੀਅਤ ਦੇ ਆਧਾਰ ‘ਤੇ ਸਸਕਾਰ ਕੀਤਾ ਜਾਵੇ।
ਯੂਕੇ ਸਰਕਾਰ ਨੇ ਵੀਜਾ ਦੇਣ ਤੋਂ ਕੀਤਾ ਇਨਕਾਰ
ਇਸ ਦੇ ਨਾਲ ਹੀ ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੇ ਯੂਕੇ ਜਾਣ ਲਈ ਵੀਜ਼ਾ ਅਰਜ਼ੀ ਦਾਇਰ ਕੀਤੀ ਹੈ। ਜਿਸਨੂੰ ਬਾਅਦ ਵਿੱਚ ਯੂਕੇ ਸਰਕਾਰ ਨੇ ਇਸ ਐਪਲੀਕੇਸ਼ਨ ਨੂੰ ਰੱਦ ਕਰਦੇ ਹੋਏ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਖੰਡੇ ਦਾ ਸੰਸਕਾਰ ਕਰਨ ਲਈ 5 ਅਗਸਤ ਤੈਅ ਕੀਤੀ ਗਈ ਸੀ ਪਰ ਦੋਵਾਂ ਪਾਸਿਆਂ ਤੋਂ ਕੋਈ ਸਫ਼ਲਤਾ ਨਾ ਦੇਖਦਿਆਂ ਹੁਣ ਪਰਿਵਾਰ ਨੇ ਤਰੀਕ ਬਦਲ ਕੇ 12 ਅਗਸਤ ਨੂੰ ਸੰਸਕਾਰ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਯੂਕੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
ਖੰਡਾ ਭਾਰਤੀ ਹੈ ਇਸਦੇ ਸਬੂਤ ਦਿਓ-ਅਦਾਲਤ
ਭੈਣ ਜਸਪ੍ਰੀਤ ਕੌਰ ਵੱਲੋਂ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਜਿਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਸਪੱਸ਼ਟ ਕਿਹਾ ਕਿ ਖੰਡਾ ਦੀ ਭਾਰਤੀ ਨਾਗਰਿਕਤਾ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ। ਜਿਸ ਤੋਂ ਬਾਅਦ ਅਦਾਲਤ ਨੇ ਪਰਿਵਾਰ ਨੂੰ ਸਮਾਂ ਦਿੱਤਾ ਅਤੇ ਖੰਡਾ ਦੀ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ
ਅੰਮ੍ਰਿਤਪਾਲ ਸਿੰਘ ਦਾ ਸਾਥੀ ਸੀ ਖੰਡਾ
ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾਂਦਾ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਵੀ ਖੰਡਾ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਯੂ.ਕੇ ਜਾਣਾ ਚਾਹੁੰਦੀ ਹੈ। ਦਿੱਲੀ ਤੋਂ ਯੂਕੇ ਜਾਣ ਲਈ ਦੋ ਵਾਰ ਰੋਕੇ ਜਾਣ ਤੋਂ ਬਾਅਦ ਕਿਰਨਦੀਪ ਕੌਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਜਿਸ ਵਿਚ ਉਸ ਨੇ ਕਿਹਾ ਕਿ ਉਹ ਖੰਡਾ ਦੇ ਅੰਤਿਮ ਸੰਸਕਾਰ ਵਿਚ ਜਾਣਾ ਚਾਹੁੰਦੀ ਸੀ ਪਰ ਭਾਰਤ ਸਰਕਾਰ ਉਸ ਨੂੰ ਜਾਣ ਤੋਂ ਰੋਕ ਰਹੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ