ਰੇਹੜੀ ਵਾਲਾ ਹੋਵੇ ਜਾਂ ਟਾਟਾ, ਪੰਜਾਬ ਚ ਨਹੀਂ ਹੁੰਦਾ ਕਿਸੇ ਨੂੰ ਘਾਟਾ, ਲੁਧਿਆਣਾ ਵਿੱਚ ਟਾਟਾ ਪਲਾਂਟ ਦਾ ਸੀਐਮ ਮਾਨ ਨੇ ਕੀਤਾ ਉਦਘਾਟਨ

Updated On: 

20 Mar 2026 17:19 PM IST

CM Maan Inaugurated Tata Steel Plant : ਸੀਐਮ ਮਾਨ ਨੇ ਕਿਹਾ ਕਿ ਲੋਕ ਜੇਬ ਤੋਂ ਬਹੁਤ ਅਮੀਰ ਹੁੰਦੇ ਹਨ, ਪਰ ਦਿਲ ਦੇ ਨਹੀਂ। ਜਦੋਂ ਕਿ ਜੇਬ ਦਿਲ ਤੋਂ ਉੱਪਰ ਹੁੰਦੀ ਹੈ। ਟਾਟਾ ਦੇ ਚੇਅਰਮੈਨ ਜੇਬ ਅਤੇ ਦਿਲ ਦੋਵਾਂ ਦੇ ਅਮੀਰ ਹਨ। ਪੰਜਾਬ ਦੀ ਧਰਤੀ 'ਤੇ ਗੁਰਬਾਣੀ ਗੂੰਜਦੀ ਹੈ। ਇਸ ਧਰਤੀ 'ਤੇ ਸਾਰੇ ਬੀਜ ਉੱਗਦੇ ਹਨ, ਪਰ ਨਫ਼ਰਤ ਦਾ ਬੀਜ ਨਹੀਂ ਉੱਗਦਾ।

ਰੇਹੜੀ ਵਾਲਾ ਹੋਵੇ ਜਾਂ ਟਾਟਾ, ਪੰਜਾਬ ਚ ਨਹੀਂ ਹੁੰਦਾ ਕਿਸੇ ਨੂੰ ਘਾਟਾ, ਲੁਧਿਆਣਾ ਵਿੱਚ ਟਾਟਾ ਪਲਾਂਟ ਦਾ ਸੀਐਮ ਮਾਨ ਨੇ ਕੀਤਾ ਉਦਘਾਟਨ

ਲੁਧਿਆਣਾ ਵਿੱਚ ਟਾਟਾ ਸਟੀਲ ਦੇ ਅਤਿ-ਆਧੁਨਿਕ, ਇਕੋ-ਫਰੈਂਡਲੀ ਗ੍ਰੀਨ ਸਟੀਲ ਪਲਾਂਟ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ, “ਰੇਹੜੀ ਵਾਲਾ ਹੋਵੇ ਜਾਂ ਟਾਟਾ, ਪੰਜਾਬ ਚ ਨਹੀਂ ਹੁੰਦਾ ਕਿਸੇ ਨੂੰ ਘਾਟਾ। ਇਹ ਗੁਰੂਆਂ ਦੀ ਧਰਤੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਗ੍ਰੀਨ ਸਟੀਲ ਬਣਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਲੋਕ ਜੇਬ ਦੇ ਬਹੁਤ ਅਮੀਰ ਹਨ, ਪਰ ਦਿਲ ਤੋਂ ਇੰਨੇ ਅਮੀਰ ਨਹੀਂ ਹੁਦੇ। ਜਦੋਂ ਕਿ ਜੇਬ ਦਿਲ ਤੋਂ ਉੱਪਰ ਹੁੰਦੀ ਹੈ, ਪਰ ਟਾਟਾ ਦੇ ਚੇਅਰਮੈਨ ਦੋਵਾਂ ਤੋਂ ਹੀ ਅਮੀਰ ਹਨ। ਇਸ ਤੋਂ ਪਹਿਲਾਂ, ਟਾਟਾ ਸਟੀਲ ਦੇ ਚੇਅਰਮੈਨ ਐਨ. ਚੰਦਰ ਸ਼ੇਖਰਨ ਨੇ ਮੰਤਰੀ ਸੰਜੀਵ ਅਰੋੜਾ ਨੂੰ ਦੱਸਿਆ ਕਿ ਹਲਵਾਰਾ ਤੋਂ ਦਿੱਲੀ ਲਈ ਫਲਾਈਟ ਬੁਕਿੰਗ ਅਗਲੇ ਹਫ਼ਤੇ ਸ਼ੁਰੂ ਕਰ ਦਿੱਤੀ ਜਾਵੇਗੀ।

ਰਿਪੋਰਟਾਂ ਅਨੁਸਾਰ, ਟਾਟਾ ਸਟੀਲ ਨੇ ਪਲਾਂਟ ‘ਤੇ 3,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਅਤੇ ਇਹ ਸਿੱਧੇ ਤੌਰ ‘ਤੇ 2,500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ। ਇਹ ਟਾਟਾ ਸਟੀਲ ਦਾ ਦੇਸ਼ ਵਿੱਚ ਦੂਜਾ ਰੀਸਾਈਕਲਿੰਗ-ਅਧਾਰਤ ਗ੍ਰੀਨ ਸਟੀਲ ਪਲਾਂਟ ਹੈ। ਟਾਟਾ ਸਟੀਲ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਇਸ ਸਕ੍ਰੈਪ-ਅਧਾਰਤ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਰੋਹਤਕ, ਹਰਿਆਣਾ ਵਿੱਚ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਅਤੇ ਯੂਰਪ ਵਿੱਚ ਡੀਕਾਰਬੋਨਾਈਜ਼ੇਸ਼ਨ ਪ੍ਰੋਜੈਕਟ ਇਸ ਦਿਸ਼ਾ ਵਿੱਚ ਕਦਮ ਹਨ।

ਪੰਜਾਬ ਸਰਕਾਰ ਨੂੰ ਇਸ ਪਲਾਂਟ ਤੋਂ ਵੱਖ-ਵੱਖ ਟੈਕਸਾਂ ਰਾਹੀਂ 200 ਤੋਂ 300 ਕਰੋੜ ਦਾ ਸਾਲਾਨਾ ਮਾਲੀਆ ਵੀ ਪ੍ਰਾਪਤ ਹੋਵੇਗਾ। ਇਹ ਪਲਾਂਟ ਹਾਈ-ਟੈਕ ਵੈਲੀ, ਲੁਧਿਆਣਾ ਵਿੱਚ ਲਗਭਗ 115 ਏਕੜ ਜ਼ਮੀਨ ‘ਤੇ ਸਥਿਤ ਹੈ। ਇਸਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ (MTPA) ਹੋਵੇਗੀ। ਇਹ ਮੁੱਖ ਤੌਰ ‘ਤੇ ਉਸਾਰੀ ਖੇਤਰ ਲਈ TMT ਬਾਰ ਅਤੇ ਹੋਰ ਸਟੀਲ ਉਤਪਾਦ ਤਿਆਰ ਕਰੇਗਾ।

ਪੰਜਾਬ ਵਿੱਚ ਕਿਸੇ ਨੂੰ ਨਹੀਂ ਹੁੰਦਾ ਘਾਟਾ – ਸੀਐਮ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਭਾਵੇਂ ਕੋਈ ਰੇਹੜੀ ਲਗਾਵੇ ਜਾਂ ਟਾਟਾ ਸਟੀਲ ਦਾ ਪਲਾਂਟ, ਇੱਥੇ ਕਿਸੇ ਨੂੰ ਵੀ ਘਾਟਾ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਰੂਆਂ ਦੀ ਧਰਤੀ ਹੈ। ਇਹ ਪਲਾਂਟ 2,700 ਤੋਂ 2,800 ਲੋਕਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ। ਸੀਐਮ ਨੇ ਕਿਹਾ ਮੈਂ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਤੋਂ ਛੁਡਾ ਕੇ ਟਿਫਿਨ ਫੜਵਾਉਣਾ ਚਾਹੁੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਨਹੀਂ ਤਾਂ ਉਹ ਸਾਰੇ ਵੀਜ਼ਾ ਸੈਂਟਰਾਂ ਵਿੱਚ ਜਾਂਦੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਕੋਲ ਪੈਸਾ ਨਹੀਂ ਹੈ, ਅਤੇ ਅਸੀਂ ਪੈਸੇ ਨਾਲ ਨਹੀਂ ਜਿੱਤ ਸਕਦੇ। ਸਾਡੇ ਕੋਲ ਜੋ ਹੈ ਉਹ ਕਿਸੇ ਕੋਲ ਨਹੀਂ ਹੈ। ਮੁੱਖ ਮੰਤਰੀ ਨੇ ਆਪਣੀ ਦਾਦੀ ਦੁਆਰਾ ਦੱਸੀ ਗਈ ਇੱਕ ਕਹਾਣੀ ਸੁਣਾਈ। ਮਾਨ ਨੇ ਕਿਹਾ ਕਿ ਟਾਟਾ ਨੌਕਰੀਆਂ ਵੰਡਦਾ ਹੈ। ਟਾਟਾ ਸਾਡੀ ਭਾਗ ਵਿਧਾਤਾ ਬਣ ਗਿਆ ਹੈ। ਤਾਂ ਸਾਨੂੰ ਕਿਸ ਚੀਜ਼ ਦੀ ਘਾਟ ਹੈ?

ਪੰਜਾਬ ਦੀਆਂ ਸਰਕਾਰਾਂ ਉਦਯੋਗ-ਪੱਖੀ ਨਹੀਂ ਸਨ

ਮੁ੍ੱਖ ਮੰਤਰੀ ਮਾਨ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਪੰਜਾਬ ਵਿੱਚ ਹਾਲਾਤ ਖਰਾਬ ਹੋ ਗਏ ਸਨ। ਬੱਚੇ ਨਸ਼ੇ ਦੀ ਲਤ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਗਏ ਸਨ। ਪੰਜਾਬ ਦੀਆਂ ਸਰਕਾਰਾਂ ਉਦਯੋਗ-ਪੱਖੀ ਨਹੀਂ ਸਨ। ਹੁਣ ਜਦੋਂ ਅਸੀਂ ਇੱਥੇ ਹਾਂ, ਅਸੀਂ ਉਦਯੋਗ ਨੂੰ ਪੂਰਾ ਸਹਿਯੋਗ ਦਿੰਦੇ ਹਾਂ, ਅਤੇ ਉਦਯੋਗ ਮੁੜ ਤੋਂ ਵਾਪਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਗਭਗ 2,500 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਦਾਨ ਕਰੇਗਾ। ਹਾਲਾਂਕਿ ਸਿੱਧਾ ਰੁਜ਼ਗਾਰ ਸੀਮਤ ਹੋਵੇਗਾ,ਪਰ ਆਵਾਜਾਈ, ਸਪਲਾਈ ਚੇਨ ਅਤੇ ਛੋਟੇ ਉਦਯੋਗਾਂ (MSMEs) ਨੂੰ ਕਾਫ਼ੀ ਲਾਭ ਹੋਵੇਗਾ।

ਸੀਐਮ ਨੇ ਅੱਗੇ ਕਿਹਾ ਕਿ ਪਲਾਂਟ ਦੇ ਚਾਲੂ ਹੋਣ ਤੋਂ ਬਾਅਦ, ਰਾਜ ਸਰਕਾਰ ਨੂੰ GST, ਬਿਜਲੀ ਦੀ ਖਪਤ, ਸਟੈਂਪ ਡਿਊਟੀ ਅਤੇ ਹੋਰ ਟੈਕਸਾਂ ਰਾਹੀਂ ਸਾਲਾਨਾ 200 ਤੋਂ 300 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਨੇੜਲੇ ਉਦਯੋਗਾਂ ਦੇ ਵਾਧੇ ਕਾਰਨ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ।

ਸਟੀਲ ਪਲਾਂਟ ਦੀ ਖਾਸੀਅਤ

  1. EAF ਤਕਨਾਲੋਜੀ ਦੇ ਕਾਰਨ, ਇਸ ਪਲਾਂਟ ਕਾਰਬਨ ਨਿਕਾਸ ਕਾਫ਼ੀ ਘੱਟ ਹੋਵੇਗਾ। ਕੋਲੇ ਦੀ ਲੋੜ ਨਹੀਂ ਪਵੇਗੀ, ਅਤੇ ਪਾਣੀ ਦੀ ਖਪਤ ਵੀ ਰਵਾਇਤੀ ਸਟੀਲ ਪਲਾਂਟਾਂ ਨਾਲੋਂ ਘੱਟ ਹੋਵੇਗੀ। ਸਕ੍ਰੈਪ ਦੀ ਵਰਤੋਂ ਨਾਲ ਰੀਸਾਈਕਲਿੰਗ ਨੂੰ ਹੁੰਗਾਰਾ ਮਿਲੇਗਾ, ਜਿਸ ਨਾਲ ਇਸਨੂੰ “ਗ੍ਰੀਨ ਸਟੀਲ ਪਲਾਂਟ” ਮੰਨਿਆ ਜਾਵੇਗਾ।
  2. ਇਹ ਪਲਾਂਟ, ਰਵਾਇਤੀ ਸਟੀਲ ਪਲਾਂਟਾਂ ਦੇ ਉਲਟ, “ਗ੍ਰੀਨ ਸਟੀਲ” ‘ਤੇ ਅਧਾਰਤ ਹੈ। ਇਸਦਾ ਕਾਰਬਨ ਨਿਕਾਸ ਕਾਫ਼ੀ ਘੱਟ ਹੋਵੇਗਾ। ਇਹ ਵਾਤਾਵਰਣ ਦੇ ਲਿਹਾਜ ਨਾਲ ਆਧੁਨਿਕ ਮਾਡਲ ਹੈ।
  3. ਇਹ ਪਲਾਂਟ EAF ਯਾਨੀ ਇਲੈਕਟ੍ਰਿਕ ਆਰਕ ਫਰਨੇਸ ਤਕਨਾਲੋਜੀ ਦੀ ਵਰਤੋਂ ਕਰਕੇ ਕੰਮ ਕਰੇਗਾ। ਕੋਲੇ ਦੀ ਬਜਾਏ ਬਿਜਲੀ ਦੀ ਵਰਤੋਂ ਕਰਕੇ ਸਟੀਲ ਤਿਆਰ ਕੀਤਾ ਜਾਵੇਗਾ। ਸਕ੍ਰੈਪ ਪਿਘਲਾ ਕੇ ਨਵਾਂ ਸਟੀਲ ਤਿਆਰ ਕੀਤਾ ਜਾਵੇਗਾ।
  4. ਇਹ ਪਲਾਂਟ ਕੱਚੇ ਲੋਹੇ ਦੀ ਬਜਾਏ ਸਟ੍ਰੀ ਸਕ੍ਰੈਪ ਤੋਂ ਸਟੀਲ ਬਣਾਵੇਗਾ। ਜਿਨ ਨਾਲ ਰੀਸਾਈਕਲਿੰਗ ਨੂੰ ਹੁੰਗਾਰਾ ਮਿਲੇਗਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।
  5. ਗ੍ਰੀਨ ਪਲਾਂਟ ਹੋਣ ਕਰਕੇ ਇਸ ਚੋਂ CO₂ ਨਿਕਾਸ ਨਿਕਾਸ ਕਾਫ਼ੀ ਘੱਟ ਹੋਵੇਗਾ। ਹਵਾ ਦੀ ਗੁਣਵੱਤਾ ਘੱਟ ਪ੍ਰਭਾਵਿਤ ਹੋਵੇਗੀ, ਅਤੇ ਇਸਨੂੰ ਗ੍ਰੀਨ ਉਦਯੋਗ ਵੱਲ ਵੱਡਾ ਕਦਮ ਮੰਨਿਆ ਜਾਂਦਾ ਹੈ।
  6. ਇਸ ਪਲਾਂਟ ਵਿ4ਚ ਪਾਣੀ ਦੀ ਖਪਤ ਰਵਾਇਤੀ ਪਲਾਂਟਾਂ ਨਾਲੋਂ ਕਾਫ਼ੀ ਘੱਟ ਹੋਵੇਗੀ। ਊਰਜਾ-ਕੁਸ਼ਲ ਸਿਸਟਮ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਆਪਰੇਟਿੰਗ ਕਾਸਟ ਵੀ ਘੱਟੇਗੀ।
  7. ਇਸ ਪਲਾਂਟ ਵਿੱਚ ਡਿਜੀਟਲ ਅਤੇ ਆਟੋਮੇਸ਼ਨ-ਅਧਾਰਤ ਆਪਰੇਸ਼ਨਸ ਹੋਣਗੇ। ਮੈਨੂਅਲ ਦਖਲਅੰਦਾਜ਼ੀ ਘੱਟ ਰਹੇਗੀ। ਇਸਨੂੰ ਵਿਸ਼ਵ ਪੱਧਰ ਦੇ ਮਿਆਰਾਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ, ਇਸਨੂੰ ਭਵਿੱਖ ਦੀ ਤਕਨਾਲੋਜੀ ਮੰਨਿਆ ਜਾ ਰਿਹਾ ਹੈ।
Follow Us