ਤਰਨਤਾਰਨ ਸਰਪੰਚ ਕਤਲ: ਗੈਂਗਸਟਰ ਲਖਬੀਰ ਲੰਡਾ ਹਰੀਕੇ ਨੇ ਲਈ ਜ਼ਿੰਮੇਵਾਰੀ, ਕਥਿਤ ਪੋਸਟ ਵਾਇਰਲ

Updated On: 

19 Feb 2026 14:22 PM IST

ਗੈਂਗਸਟਰ ਲੰਡਾ ਹਰੀਕੇ ਨੇ ਤਰਨਤਾਰਨ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਦੇ ਨਾਮ ਤੋਂ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ। ਟੀਵੀ9 ਪੰਜਾਬ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਤਰਨਤਾਰਨ ਸਰਪੰਚ ਕਤਲ: ਗੈਂਗਸਟਰ ਲਖਬੀਰ ਲੰਡਾ ਹਰੀਕੇ ਨੇ ਲਈ ਜ਼ਿੰਮੇਵਾਰੀ, ਕਥਿਤ ਪੋਸਟ ਵਾਇਰਲ

ਤਰਨਤਾਰਨ ਸਰਪੰਚ ਕਤਲ: ਗੈਂਗਸਟਰ ਲੰਡਾ ਹਰੀਕੇ ਨੇ ਲਈ ਜ਼ਿੰਮੇਵਾਰੀ

Follow Us On

ਤਰਨਤਾਰਨ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ‘ਚ ਗੈਂਗਸਟਰ ਲਖਬੀਰ ਲੰਡਾ ਹਰੀਕੇ ਦਾ ਨਾਮ ਸਾਹਮਣੇ ਆ ਰਿਹਾ ਹੈ। ਗੈਂਗਸਟਰ ਲੰਡਾ ਹਰੀਕੇ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਦੇ ਨਾਮ ਤੋਂ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ। ਟੀਵੀ9 ਪੰਜਾਬ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਵਾਇਰਲ ਪੋਸਟ ‘ਚ ਕੀ ਲਿਖਿਆ ਹੈ?

ਵਾਇਰਲ ਪੋਸਟ ‘ਚ ਲਿਖਿਆ ਗਿਆ ਹੈ- ਅੱਜ ਜੋਂ ਸ਼ੇਰੋਂ ਸਿੱਧੂ ਫਾਰਮ ਪੈਲੇਸ ‘ਚ ਸਰਪੰਚ ਦਾ ਕਤਲ ਹੋਇਆ ਹੈ, ਉਸ ਅਸੀਂ ਕੀਤਾ ਹੈ, ਕਿਉਂਕਿ ਇਨ੍ਹਾਂ ਨੇ ਸਾਡੇ ਨਿੱਕੇ ਭਰਾ ਨੋਨੀ ਦਾ ਨੁਕਸਾਨ ਕੀਤਾ ਸੀ। ਇਸ ਮਾਮਲੇ ‘ਚ ਇਹ ਗਵਾਹ ਸੀ, ਇਸ ਦਾ ਬਿਆਨ ਸੀ ਕਿ ਇਸ ਨੇ ਮੁਡੇ ਦੇ ਨੇੜਿਓਂ ਹਥਿਆਰ ਚੁੱਕਿਆ ਹੈ। ਬੀਕੇ ਜਿਹੜੇ ਇੰਟਰਵਿਊ ‘ਚ ਕਹਿੰਦੇ ਸਨ ਕਿ ਇਨ੍ਹਾਂ ਦੇ ਹਥਿਆਰ ਨਹੀਂ ਚੱਲਣੇ ਤੁਹਾਡੀ ਔਕਾਤ ਨਹੀਂ ਸੀ। 47, ਇਹ ਸਿਰਫ਼ ਇੱਕ ਟ੍ਰੇਲਰ ਸੀ, ਹੁਣ ਤੁਹਾਡ ‘ਤੇ ਜੋ ਕੁੱਝ ਹੁਣ ਅੱਗੇ ਚਲਣਾ ਹੈ ਤੁਹਾਡੀਆਂ ਸੱਤ ਪੀੜ੍ਹੀਆਂਹ ਥਿਆਰਾਂ ਦਾ ਨਾਮ ਨਹੀਂ ਲੈਣਗੀਆਂ ।

ਪੋਸਟ ‘ਚ ਅੱਗੇ ਲਿਖਿਆ ਹੈ- ਬਾਕੀ ਜੋ ਇਨ੍ਹਾਂ ਨਾਲ ਸ਼ੌਂਕ ਨੂੰ ਹਥਿਆਰ ਲੈ ਕੇ ਤੁਰੇ ਫਿਰਦੇ ਹਨ। ਇਹ ਆਪਣੇ ਹਥਿਆਰ ਕੋਕ ਕਰਕੇ ਰੱਖਿਆ। ਅਸੀਂ ਪਹਿਲ ਕੀਤੀ ਨੀ ਦੂਜ ਅਸੀਂ ਦੁਗਣੀ ਕਰਕੇ ਮੋੜਾਂਗੇ। ਬਾਕੀ ਜਿਹੜੀ ਪੁਲਿਸ ਐਨਕਾਉਂਟਰ ਕਰਦੀ ਹੈ ਜਾਂ ਤਾ ਨਾਜਾਇਜ਼ ਐਨਕਾਊਂਟਰ ਬੰਦ ਕਰੋ ਨਹੀਂ ਤਾਂ ਸਾਰੇ ਭਰਾਵਾਂ ਦਾ ਇੱਕੋ ਦਿਨ ਹੀ ਲਿਆ ਜਾਵੇਗਾ।

ਬੀਤੇ ਦਿਨ ਗੋਲੀਆਂ ਮਾਰ ਕੇ ਕੀਤਾ ਸੀ ਕਤਲ

ਦੱਸ ਦੇਈਏ ਕਿ ਬੀਤੇ ਦਿਨ, ਬੁੱਧਵਾਰ ਨੂੰ ਤਰਨਤਾਰਨ-ਬਠਿੰਡਾ ਰਾਜਮਾਰਗ ਤੇ ਸਿੱਧੂ ਫਾਰਮ ਵਿਖੇ ਵਿਆਹ ਸਮਾਗਮ ਚੱਲ ਰਿਹਾ ਸੀ। ਇਹ ਵਿਆਹ ਚ ਠੱਠੀਆ ਮਹੰਤਾ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਰਪੰਚ ਆਪਣੇ ਚਚੇਰੇ ਭਰਾ ਦੇ ਵਿਆਹ ਦੀ ਖੁਸ਼ੀ ਮਨਾ ਰਿਹਾ ਸੀ, ਪਰ ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ।

ਦੱਸਿਆ ਗਿਆ ਕਿ ਸਰਪੰਚ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਭੰਗੜਾ ਪਾ ਕੇ ਜਦੋਂ ਸੋਫੇ ਤੇ ਬੈਠਿਆ ਤਾਂ ਭੀੜ ਚੋਂ ਇੱਕ ਨੌਜਵਾਨ ਨੇ ਉਨ੍ਹਾਂ ਦੇ ਪੇਟ ਤੇ ਸਿਰ ਚ 4 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਸਰਪੰਚ ਦੇ ਇੱਕ ਹੋਰ ਚਚੇਰਾ ਭਰਾ ਜ਼ਖ਼ਮੀ ਹੋ ਗਿਆ। ਹਮਲਾਵਰਾਂ ਨੇ ਸਰਪੰਚ ਦੇ ਚਚੇਰੇ ਭਰਾ ਜਰਮਨਜੀਤ ਸਿੰਘ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਉਸ ਦੇ ਵੀ ਪੈਰ ਚ ਗੋਲੀ ਮਾਰੀ। ਜਰਮਨਜੀਤ ਦਾ ਇਲਾਜ਼ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਚੱਲ ਰਿਹਾ ਹੈ।

ਘਟਨਾ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਇੱਕ ਬਦਮਾਸ਼ ਕੋਲ ਏਕੇ-47 ਵਰਗਾ ਹਥਿਆਰ ਸੀ। ਇਸ ਮਾਮਲੇ ਚ ਲਾਪਰਵਾਹੀ ਵਰਤਣ ਦੇ ਲਈ ਡੀਜੀਪੀ ਗੌਰਵ ਯਾਦਵ ਨੇ ਪੱਟੀ ਦੇ ਡੀਐਸਪੀ ਜਗਬੀਰ ਸਿੰਘ ਤੇ ਸਰਹਾਲੀ ਥਾਣੇ ਦੇ ਐਸਐਚਓ ਗਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।