Tarn Taran By Election Result 2025 LIVE: AAP ਦੇ ਹਰਮੀਤ ਸੰਧੂ ਨੇ ਮਾਰੀ ਬਾਜ਼ੀ, 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ
Tarn Taran Punjab Assembly By Election Result 2025 LIVE: ਅੱਜ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਆਉਣਗੇ। ਇਸ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ ਦਾ ਦਿਨ ਹੈ। ਈਵੀਐਮ ਗਿਣਤੀ ਲਈ ਚੌਦਾਂ ਕਾਊਂਟਰ ਸਥਾਪਤ ਕੀਤੇ ਗਏ ਹਨ, ਜਦੋਂ ਕਿ ਪੋਸਟਲ ਬੈਲਟ ਦੀ ਗਿਣਤੀ ਲਈ ਸੱਤ ਟੇਬਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
Tarn Taran By Election Result 2025 LIVE: ਅੱਜ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਆਉਣਗੇ। ਇਸ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ ਦਾ ਦਿਨ ਹੈ। ਈਵੀਐਮ ਗਿਣਤੀ ਲਈ ਚੌਦਾਂ ਕਾਊਂਟਰ ਸਥਾਪਤ ਕੀਤੇ ਗਏ ਹਨ, ਜਦੋਂ ਕਿ ਪੋਸਟਲ ਬੈਲਟ ਦੀ ਗਿਣਤੀ ਲਈ ਸੱਤ ਟੇਬਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
LIVE NEWS & UPDATES
-
AAP ਦੇ ਹਰਮੀਤ ਸੰਧੂ ਨੇ ਮਾਰੀ ਬਾਜ਼ੀ, 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ
ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਹੈ। ਕੁੱਲ 16 ਰਾਊਂਡ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਨੂੰ 42,649 ਵੋਟਾਂ ਮਿਲਿਆ ਤੇ ਉਨ੍ਹਾਂ ਨੇ 12,091 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਰਹੇ ਹਨ। ਉਨ੍ਹਾਂ ਨੂੰ 30,558 ਵੋਟਾਂ ਮਿਲੀਆਂ ਹਨ।
-
AAP ਦੇ ਹਰਮੀਤ ਸੰਧੂ ਦੀ ਜਿੱਤ ਪੱਕੀ, ਬਸ ਰਸਮੀ ਐਲਾਨ ਬਾਕੀ
ਤਰਨ ਤਾਰਨ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਦੀ ਜਿੱਤ ਪੱਕੀ ਹੋ ਗਈ ਹੈ ਤੇ ਹੁਣ ਬੱਸ ਰਸਮੀ ਐਲਾਨ ਬਾਕੀ ਹੈ। ਇੱਥੇ 16 ‘ਚੋਂ 15 ਰਾਊਂਡਸ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਤੇ ਹੁਣ ਇੱਕ ਰਾਊਂਡ ਬਾਕੀ ਹੈ। 15ਵੇਂ ਰਾਊਂਡ ਤੱਕ ਹਰਮੀਤ ਸੰਧੂ ਨੇ 40,169 ਵੋਟਾਂ ਹਾਸਲ ਕਰਕੇ 11,317 ਦੀ ਲੀਡ ਬਣਾ ਰੱਖੀ ਹੈ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਹਨ। ਉਨ੍ਹਾਂ ਨੇ 15ਵੇਂ ਰਾਊਂਡ ਤੱਕ 28,852 ਵੋਟਾਂ ਹਾਸਲ ਕੀਤੀਆਂ ਹਨ।
-
ਹਰਮੀਤ ਸੰਧੂ ਦੀ ਜਿੱਤ ਲਗਭਗ ਤੈਅ, 11 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਤਰਨਤਾਰਨ ਜ਼ਿਮਨੀ ਚੋਣ ਦੀ 13 ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 11,594 ਵੋਟਾਂ ਦੀ ਲੀਡ ਬਣਾ ਲਈ ਹੈ। ਉਨ੍ਹਾਂ ਨੂੰ 35, 476 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਹਨ। ਉਨ੍ਹਾਂ ਨੂੰ 23,882 ਵੋਟਾਂ ਮਿਲੀਆਂ ਹਨ। 3 ਰਾਊਂਡਸ ਦੀ ਗਿਣਤੀ ਅਜੇ ਵੀ ਬਾਕੀ ਹੈ।
-
12ਵੇਂ ਰਾਊਂਡ ਚ AAP ਦੀ ਲੀਡ ਦੱਸ ਹਜ਼ਾਰ ਨੂੰ ਪਾਰ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)- 32520 (10236 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 22284
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 14432
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ)- 11294
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 4653
-
11ਵੇਂ ਰਾਊਂਡ ਚ AAP ਨੂੰ 9 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)- 29965 (9142 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 20823
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 13142
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ)- 10475
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 4216
-
10ਵੇਂ ਰਾਊਂਡ ‘ਚ AAP ਨੂੰ 7 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)- 26892 ( 7294 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 19598
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 11793
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ)- 10139
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 3659
-
9ਵਾਂ ਰਾਊਂਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) 23773 (+ 5510)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 18263
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 10416
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) 9470
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 3009
-
ਛੇਂਵੇ ਰਾਊਂਡ ‘ਚ ਵੀ AAP ਅੱਗੇ, ਇੰਨੀ ਹੈ ਲੀਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) 14586 (892 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 13694
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) 7260
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 5994
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 1620
-
ਪੰਜਵੇ ਰਾਊਂਡ ਤੋਂ ਬਾਅਦ AAP ਅੱਗੇ, 150 ਤੋਂ ਵੱਧ ਵੋਟਾਂ ਦੀ ਲੀਡ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) – 11727 (+ 187 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 11540
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 6329
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 4744
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 1197
-
ਚੌਥੇ ਰਾਊਂਡ ‘ਚ AAP ਨੇ ਅਕਾਲੀ ਦਲ ਨੂੰ ਛੱਡਿਆ ਪਿੱਛੇ
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ) – 9552 (+179 ਲੀਡ)
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 9373
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 5267
ਮਨਦੀਪ ਸਿੰਘ ਖਾਲਸਾ (ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ)- 3726
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 955
-
3 ਰਾਊਂਡਸ ਦੀ ਗਿਣਤੀ ਤੋਂ ਬਾਅਦ ਕਿਸ ਨੂੰ ਮਿਲਿਆ ਕਿੰਨੀਆਂ ਸੀਟਾਂ
ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)- 7348 (+374 ਲੀਡ)
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)-6974
ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) – 4090
ਮਨਦੀਪ ਸਿੰਘ ਖਾਲਸਾ (ਆਜ਼ਾਦ)- 2736
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)-693
-
ਅਕਾਲੀ ਦਲ ਨੇ ਬਣਾਈ ਬੜ੍ਹਤ, 1480 ਵੋਟਾਂ ਨਾਲ ਅੱਗੇ
ਸੁਖਵਿੰਦਰ ਕੌਰ(ਸ਼੍ਰੋਮਣੀ ਅਕਾਲੀ ਦਲ)- 5843 (+1480 ਲੀਡ)
ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)- 4363
ਕਰਨਬੀਰ ਸਿੰਘ(ਭਾਰਤੀ ਰਾਸ਼ਟਰੀ ਕਾਂਗਰਸ)- 2955
ਮਨਦੀਪ ਸਿੰਘ ਖਾਲਸਾ- 1889
ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)- 435
-
ਤਰਨਤਾਰਨ ਜ਼ਿਮਨੀ ਚੋਣ ਸ਼ੁਰੂਆਤੀ ਰੁਝਾਨ
ਸ਼੍ਰੋਮਣੀ ਅਕਾਲੀ ਦਲ- 2910 (ਅੱਗੇ)
ਆਮ ਆਦਮੀ ਪਾਰਟੀ- 2285
ਕਾਂਗਰਸ- 1379
ਭਾਜਪਾ- 282
ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ)- 1005 -
ਸੀਐਮ ਮਾਨ ਨੇ ਦਿੱਤੀਆਂ ਮਾਲ ਦਿਵਸ ਦੀਆਂ ਵਧਾਈਆਂ
ਅੱਜ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਐਲਾਨੇ ਜਾਣਗੇ। ਇਸ ਦੇ ਨਾਲ ਅੱਜ ਬਾਲ ਦਿਵਸ ਵੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਵਧਾਈਆਂ ਦਿੱਤੀਆਂ ਹਨ।
ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਾਲ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਹਰ ਬੱਚਾ ਸਿੱਖਿਆ ਅਤੇ ਸੁਰੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਹੱਕਦਾਰ ਹੈ। ਜਿਸ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਵਚਨਬੱਧ ਹੈ। pic.twitter.com/JZIchjoxXB
— Bhagwant Mann (@BhagwantMann) November 14, 2025
-
ਥੋੜ੍ਹੀ ਦੇਰ ‘ਚ ਆਵੇਗਾ ਪਹਿਲਾ ਰੁਝਾਨ
ਤਰਨ ਤਾਰਨ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਜਾਰੀ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।
-
ਵੋਟਾਂ ਦੀ ਗਿਣਤੀ ਸ਼ੁਰੂ
ਤਰਨਤਾਰਨ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਥੋੜ੍ਹੀ ਹੀ ਦੇਰ ‘ਚ ਰੁਝਾਨ ਆਉਣੇ ਸ਼ੁਰੂ ਹੋਣਗੇ।
-
ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ-
ਭਾਜਪਾ- ਹਰਜੀਤ ਸਿੰਘ ਸੰਧੂ
ਆਮ ਆਦਮੀ ਪਾਰਟੀ- ਹਰਮੀਤ ਸਿੰਘ ਸੰਧੂ
ਸ਼੍ਰੋਮਣੀ ਅਕਾਲ ਦਲ- ਸੁਖਵਿੰਦਰ ਕੌਰ ਰੰਧਾਵਾ
ਕਾਂਗਰਸ- ਕਰਨਬੀਰ ਸਿੰਘ ਬੁਰਜ
ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ)- ਮਨਦੀਪ ਸਿੰਘ -
ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ ਸੀਟ
ਤਰਨਤਾਰਨ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਤਰਨਤਾਰਨ ਜ਼ਿਮਨੀ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਿਰੀ ਜ਼ਿਮਨੀ ਚੋਣ ਹੋਵੇਗੀ। ਇਸ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ‘ਚ ਜਿੱਤ ਹਾਸਲ ਕਰਨ ਲਈ ਵਾਹ ਲਗਾ ਦਿੱਤੀ ਸੀ। ਇਹ ਜਿੱਤ ਕਿਸੇ ਵੀ ਪਾਰਟੀ ਲਈ ਵੱਡੀ ਸਾਬਤ ਹੋਵੇਗੀ।
-
ਤਰਨ ਤਾਰਨ ਜ਼ਿਮਨੀ ਚੋਣ ਲਈ ਅੱਜ ਹੋਵੇਗੀ ਵੋਟਾਂ ਦੀ ਗਿਣਤੀ
ਤਰਨ ਤਾਰਨ ਵਿਧਾਨ ਸਭਾ ਹਲਕੇ ‘ਚ 11 ਨਵੰਬਰ ਨੂੰ ਹਾਲ ਹੀ ‘ਚ ਸਮਾਪਤ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਰਿਟਰਨਿੰਗ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਗਿਣਤੀ 14 ਨਵੰਬਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਗਿਣਤੀ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਤਰਨ ਤਾਰਨ ਵਿਖੇ ਹੋਵੇਗੀ।