‘ਸਿਆਸਤ ਛੱਡ, ਪੰਜਾਬ ਦੀ ਸਾਰ ਲਓ…’ ਸਿਆਸਤ ਚ ਐਕਟਿਵ ਹੋਏ ਸੁਨੀਲ ਜਾਖੜ, ਕਿਸਾਨਾਂ ਦੇ ਮੁੱਦੇ ਤੇ ਚੁੱਕੇ ਸਵਾਲ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਮੁੜ ਪੰਜਾਬ ਦੀਆਂ ਸਿਆਸਤ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ। ਉਹਨਾਂ ਨੇ ਆਪਣੇ ਸ਼ੋਸਲ ਮੀਡੀਆਂ ਹੈਂਡਲ (X) ਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਕਿਸਾਨ ਜਿੱਥੇ ਦੇਸ਼ ਦਾ ਅੰਨ ਭੰਡਾਰ ਭਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਤਾਂ ਉੱਥੇ ਹੀ ਕਿਸਾਨਾਂ ਦੇ ਮਾਮਲੇ ਵੀ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਮੰਡੀਆ ਵਿੱਚ ਫ਼ਸਲ ਵੇਚ ਰਿਹਾ ਹੈ ਤਾਂ ਉੱਥੇ ਹੀ ਇੱਕ ਕਿਸਾਨ ਅਜਿਹਾ ਵੀ ਹੈ ਜੋ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਵੀ ਬੈਠਾ ਹੈ। ਜੋ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਘੱਟੋਂ ਘੱਟ ਸਮਾਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਜਾ ਸਕੇ। ਪਰ ਕਿਸਾਨਾਂ ਦੇ ਕਿਸੇ ਵੱਡੇ ਐਕਸ਼ਨ ਤੋਂ ਪਹਿਲਾਂ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਮੁੜ ਪੰਜਾਬ ਦੀਆਂ ਸਿਆਸਤ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ। ਉਹਨਾਂ ਨੇ ਆਪਣੇ ਸ਼ੋਸਲ ਮੀਡੀਆਂ ਹੈਂਡਲ (X) ਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਸੁਨੀਲ ਜਾਖੜ ਪਿਛਲੇ ਕਾਫ਼ੀ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਤੋਂ ਦੂਰ ਰਹੇ ਹਨ। ਇਸ ਵਿਚਾਲੇ ਉਹਨਾਂ ਵੱਲੋਂ ਭਾਜਪਾ ਪ੍ਰਧਾਨ ਦਾ ਅਹੁਦਾ ਛੱਡਣ ਦੀਆਂ ਵੀ ਚਰਚਾਵਾਂ ਸਾਹਮਣੇ ਆਈਆਂ ਸਨ। ਜਿਸ ਨੂੰ ਭਾਜਪਾ ਆਗੂਆਂ ਨੇ ਖਾਰਿਜ ਕਰ ਦਿੱਤਾ ਸੀ।
ਰਾਜਨੀਤੀ ਛੱਡੋ – ਪੰਜਾਬ ਦੀ ਸਾਰ ਲਵੋ #ਪੰਜਾਬ ਦੀ ਗੱਲ ਜਰੂਰੀ ਹੈ ! pic.twitter.com/QxE6pr6t7y
— Sunil Jakhar (@sunilkjakhar) November 30, 2024
ਇਹ ਵੀ ਪੜ੍ਹੋ
ਕਿਸਾਨਾਂ ਕੋਲ ਅਵਾਜ਼ ਨਹੀਂ- ਜਾਖੜ
ਜਾਖੜ ਨੇ ਵੀਡੀਓ ਵਿੱਚ ਕਿਸਾਨਾਂ ਸਬੰਧੀ ਬੋਲਦਿਆਂ ਕਿਹਾ ਕਿ ਹਰ ਵਾਰ ਕਿਸਾਨਾਂ ਦੀ ਫ਼ਸਲ MSP ਤੇ ਚੁੱਕੀ ਜਾਂਦੀ ਹੈ। ਪਰ ਇਸ ਵਾਰ ਅਜਿਹਾ ਕੀ ਹੋ ਗਿਆ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕੀਮਤ ਤੇ ਕੱਟ ਲਗਾਵਾਉਣੇ ਪਏ। ਉਹਨਾਂ ਨੇ ਕਿ ਕਿਸਾਨ ਤਾਂ ਸੰਘਰਸ਼ ਕਰ ਰਹੇ ਸੀ ਪਰ ਕਿਸਾਨਾਂ ਕੋਲ ਅਵਾਜ਼ ਨਹੀਂ ਸੀ। ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰਾਂ ਨੇ ਉਹਨਾਂ ਦੀ ਅਵਾਜ਼ ਨਹੀਂ ਚੱਕੀ। ਜਾਖੜ ਨੇ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਨੂੰ ਕਹਿ ਰਹੀ ਹੈ ਕਿ ਫ਼ਸਲ ਰੱਖਣ ਲਈ ਥਾਂ ਨਹੀਂ ਹੈ। ਪਰ ਜੇਕਰ ਕਿਸਾਨ ਕੱਟ ਲਗਵਾ ਲੈਂਦੇ ਤਾਂ ਜਗ੍ਹਾਂ ਵੀ ਬਣ ਜਾਣੀ ਸੀ।
ਕਾਂਗਰਸ ਤੇ ਚੁੱਕੇ ਸਵਾਲ
ਜਾਖੜ ਨੇ ਕਾਂਗਰਸੀ ਲੀਡਰਾਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵਿਰੋਧੀਧਿਰ ਦੀ ਅਹਿਮ ਭੂਮਿਕਾ ਦਿੱਤਾ ਸੀ ਪਰ ਉਹ ਤਾਂ ਆਪਣੇ ਹੀ ਮਸਲਿਆਂ ਤੇ ਉਲਝੇ ਪਏ ਸਨ। ਜਦੋਂ ਕਿਸਾਨਾਂ ਲਈ ਅਵਾਜ਼ ਚੁੱਕਣ ਦੀ ਗੱਲ ਸੀ ਇਸ ਵੇੇਲੇ ਇਹ ਲੀਡਰ ਜ਼ਿਮਨੀ ਚੋਣਾਂ ਲੜ ਰਹੇ ਸਨ ਪਰ ਹੁਣ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।