AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸੁਲਤਾਨਪੁਰ ਲੋਧੀ ‘ਚ ਕੀ ਨਸ਼ੇ ਨਾਲ 5 ਪੁੱਤਰਾਂ ਦੀ ਮੌਤ? ਡਾਕਟਰ ਬੋਲੇ – ਇੱਕ ਨੂੰ HIV, ਉਲਝੀ ਗੁੱਥੀ

Sultanpur Lodhai 5 Sons Death Case: ਕਪੂਰਥਲਾ ਦੇ ਪੰਡੋਰੀ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਪੰਜ ਪੁੱਤਰਾਂ ਦੀ ਮੌਤ ਨੇ ਸਨਸਨੀ ਫੈਲਾ ਦਿੱਤੀ ਹੈ। ਆਖਰੀ ਪੁੱਤਰ ਸੋਨੂੰ ਦੀ ਮੌਤ ਤੋਂ ਬਾਅਦ, ਡਾਕਟਰੀ ਜਾਂਚਾਂ ਵਿੱਚ HIV ਅਤੇ ਪੀਲੀਆ ਦੀ ਪੁਸ਼ਟੀ ਹੋਈ, ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ। ਸ਼ੁਰੂ ਵਿੱਚ, ਮੌਤ ਦੀ ਵਜ੍ਹਾ ਨਸ਼ਾ ਕਰਨਾ ਦੱਸਿਆ ਗਿਆ ਸੀ, ਪਰ ਹੁਣ ਬਾਕੀ ਚਾਰ ਮੌਤਾਂ ਬਾਰੇ ਵੀ ਸਵਾਲ ਉੱਠ ਰਹੇ ਹਨ, ਅਤੇ ਜਾਂਚ ਦੀ ਮੰਗ ਤੇਜ਼ ਹੋ ਗਈ ਹੈ।

ਸੁਲਤਾਨਪੁਰ ਲੋਧੀ 'ਚ ਕੀ ਨਸ਼ੇ ਨਾਲ 5 ਪੁੱਤਰਾਂ ਦੀ ਮੌਤ? ਡਾਕਟਰ ਬੋਲੇ - ਇੱਕ ਨੂੰ HIV, ਉਲਝੀ ਗੁੱਥੀ
ਸੁਲਤਾਨਪੁਰ ਲੋਧੀ ‘ਚ ਨਸ਼ੇ ਨੇ ਬੁਝਾ ਦਿੱਤੇ ਘਰ ਦੇ ਚਾਰ ਚਿਰਾਗ, ਪੰਜਵੇਂ ਦੀ ਵੀ ਇਲਾਜ਼ ਦੌਰਾਨ ਮੌਤ
davinder-kumar-jalandhar
| Updated On: 08 Apr 2026 12:57 PM IST

Kapurthala Five Brothers Death: ਪੰਜਾਬ ਦੇ ਕਪੂਰਥਲਾ ਦੇ ਪੰਡੋਰੀ ਇਲਾਕੇ ਵਿੱਚ ਸੰਨਾਟਾ ਪਸਰਿਆਂ ਹੋਇਆ ਹੈ। ਇੱਕੋ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸ਼ੁਰੂ ਵਿੱਚ, ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਸਾਰੇ ਪੁੱਤਰਾਂ ਦੀ ਮੌਤ ਨਸ਼ੇ ਦੀ ਵਰਤੋਂ ਕਾਰਨ ਹੋਈ ਹੈ, ਪਰ ਤਾਜ਼ਾ ਡਾਕਟਰੀ ਜਾਂਚ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਖਾਸ ਕਰਕੇ ਸੋਨੂੰ ਦੀ ਮੌਤ ਨੇ ਕਈ ਨਵੇਂ ਸਵਾਲ ਖੜ੍ਹੇ ਕੀਤੇ ਹਨ।

ਪਰਿਵਾਰ ਅਨੁਸਾਰ, ਚਾਰ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਅਤੇ ਹੁਣ ਪੰਜਵੇਂ ਪੁੱਤਰ ਸੋਨੂੰ ਨੇ ਵੀ ਦਮ ਤੋੜ ਹੈ। ਸੋਨੂੰ ਦੀ ਮਾਂ ਮਨਜੀਤ ਕੌਰ ਇਸ ਘਟਨਾ ਤੋਂ ਬਹੁਤ ਦੁਖੀ ਹੈ। ਇੱਕ ਤੋਂ ਬਾਅਦ ਇੱਕ ਪੁੱਤਰ ਗੁਆਉਣ ਦਾ ਦਰਦ ਪੂਰੇ ਪਰਿਵਾਰ ‘ਤੇ ਭਾਰੂ ਪੈ ਰਿਹਾ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਪਰਿਵਾਰ ਪਹਿਲਾਂ ਹੀ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਿਹਾ ਸੀ, ਅਤੇ ਇਸ ਦੁਖਾਂਤ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ।

ਮ੍ਰਿਤਕ ਸੋਨੂੰ ਦੀ ਤਸਵੀਰ

ਮਾਂ ਨੇ ਲਗਾਈ ਸੀ ਮਦਦ ਲਈ ਗੁਹਾਰ

ਮਾਮਲੇ ਨੇ ਹੋਰ ਤੇਜ਼ੀ ਫੜ ਲਈ ਜਦੋਂ ਮਨਜੀਤ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ਵਿੱਚ ਉਹ ਰੋ ਰਹੀ ਸੀ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਬੇਨਤੀ ਕਰ ਰਹੀ ਸੀ। ਵੀਡੀਓ ਤੋਂ ਬਾਅਦ, ਪ੍ਰਸ਼ਾਸਨ ਹਰਕਤ ਵਿੱਚ ਆਇਆ, ਅਤੇ ਸੋਨੂੰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸਨੂੰ ਪਹਿਲਾਂ ਸਿਵਲ ਹਸਪਤਾਲ, ਸੁਲਤਾਨਪੁਰ ਲੋਧੀ ਲਿਜਾਇਆ ਗਿਆ, ਜਿੱਥੇ ਉਸਦੇ ਟੈਸਟ ਕੀਤੇ ਗਏ। ਬਾਅਦ ਵਿੱਚ, ਜਦੋਂ ਉਸਦੀ ਹਾਲਤ ਵਿਗੜ ਗਈ, ਤਾਂ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਸਿਵਲ ਸਰਜਨ ਡਾ. ਸੰਜੀਵ ਭਗਤ ਦੇ ਅਨੁਸਾਰ, ਸੋਨੂੰ ਦੀ ਹਾਲਤ ਬਹੁਤ ਨਾਜ਼ੁਕ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ ਪੀਲੀਆ ਅਤੇ ਐੱਚਆਈਵੀ ਤੋਂ ਪੀੜਤ ਸੀ। ਉਸਦੀ ਛਾਤੀ ਵਿੱਚ ਗੰਭੀਰ ਇਨਫੈਕਸ਼ਨ ਅਤੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਸੀ, ਜਿਸ ਨਾਲ ਉਸਦੀ ਹਾਲਤ ਹੋਰ ਵੀ ਜਿਆਦਾ ਵਿਗੜ ਗਈ ਸੀ। ਡਾਕਟਰਾਂ ਨੇ ਉਸਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਅਤੇ ਲਗਾਤਾਰ ਇਲਾਜ ਕੀਤਾ, ਪਰ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ।

ਹਾਰਟ ਅਟੈਕ ਨਾਲ ਸੋਨੂੰ ਦੀ ਮੌਤ

ਸੋਨੂੰ ਨੂੰ ਮੰਗਲਵਾਰ ਦੁਪਹਿਰ ਲਗਭਗ 3 ਵਜੇ ਇਲਾਜ ਦੌਰਾਨ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਡਾਕਟਰਾਂ ਦੇ ਅਨੁਸਾਰ, ਦਿਲ ਦਾ ਦੌਰਾ ਛਾਤੀ ਵਿੱਚ ਵਧ ਰਹੀ ਇਨਫੈਕਸ਼ਨ ਅਤੇ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਹੋਇਆ ਸੀ।

ਹਾਲਾਂਕਿ, ਸੋਨੂੰ ਦੀ ਬਿਮਾਰੀ ਹੁਣ ਸਪੱਸ਼ਟ ਹੋਣ ਦੇ ਨਾਲ, ਬਾਕੀ ਚਾਰ ਭਰਾਵਾਂ ਦੀਆਂ ਮੌਤਾਂ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਕੀ ਉਨ੍ਹਾਂ ਦੀ ਮੌਤ ਸਿਰਫ਼ ਨਸ਼ੇ ਦੀ ਆਦਤ ਕਾਰਨ ਹੋਈ ਸੀ ਜਾਂ ਮੌਤਾਂ ਪਿੱਛੇ ਕੋਈ ਹੋਰ ਸਿਹਤ ਕਾਰਨ ਸਨ, ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ। ਸਥਾਨਕ ਨਿਵਾਸੀ ਅਤੇ ਪ੍ਰਸ਼ਾਸਨ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕਰ ਰਹੇ ਹਨ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...