ਵੇਟਲਿਫਟਰ ਤੋਂ ਕਿਵੇਂ ਬਣੇਂ ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦਿਓਲ ? ਜਾਣੋਂ
ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਦਾ ਜਨਮ ਕਿਰਸਾਨ ਪਰਿਵਾਰ ਦੇ ਘਰ 30 ਅਗਸਤ 1966 ਨੂੰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲ ਵਿੱਚ ਹੋਇਆ ਸੀ, ਸ਼ੁਰੂਆਤੀ ਪੜ੍ਹਾਈ ਪਿੰਡ ਦੇਵਲ ਦੇ ਸਰਕਾਰੀ ਸਕੂਲ ਤੋਂ ਹੋਈ ਅਤੇ ਪੜ੍ਹਾਈ ਦੇ ਨਾਲ ਨਾਲ ਦਿਓਲ ਖੇਡਾਂ ਵਿੱਚ ਵੀ ਦਿਲਚਸਪੀ ਲਿਆ ਕਰਦਾ ਸੀ, ਉਹ ਅਕਸਰ ਹੀ ਪਹਿਲਵਾਨਾਂ ਨਾਲ ਕਬੱਡੀ ਖੇਡਦਾ ਵੇਖਿਆ ਜਾਂਦਾ ਸੀ

ਡੀਐਸਪੀ ਦਲਬੀਰ ਸਿੰਘ ਦਿਓਲ ਇੱਕ ਅਜਿਹਾ ਨਾਂਅ ਹੈ ਜਿਸ ਨੇ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਪੰਜਾਬ ਪੁਲਿਸ (Police) ਵਿੱਚ DSP ਦਾ ਆਹੁਦਾ ਪ੍ਰਾਪਤ ਕੀਤਾ ਸੀ, ਬੇਸ਼ੱਕ ਦਲਬੀਰ ਦਿਓਲ ਦਾ ਪਿਛਲੇ ਦਿਨੀਂ ਕਤਲ ਹੋ ਗਿਆ ਹੈ ਪਰ ਫਿਰ ਵੀ ਸਥਾਨਕ ਲੋਕ ਉਹਨਾਂ ਨੂੰ ਇੱਕ ਮਸ਼ਹੂਰ ਵੇਟਲਿਫਟਰ ਵਜੋਂ ਯਾਦ ਕਰ ਰਹੇ ਹਨ।
ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਦਾ ਜਨਮ ਕਿਰਸਾਨ ਪਰਿਵਾਰ ਦੇ ਘਰ 30 ਅਗਸਤ 1966 ਨੂੰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲ ਵਿੱਚ ਹੋਇਆ ਸੀ, ਸ਼ੁਰੂਆਤੀ ਪੜ੍ਹਾਈ ਪਿੰਡ ਦੇਵਲ ਦੇ ਸਰਕਾਰੀ ਸਕੂਲ ਤੋਂ ਹੋਈ ਅਤੇ ਪੜ੍ਹਾਈ (Study) ਦੇ ਨਾਲ ਨਾਲ ਦਿਓਲ ਖੇਡਾਂ ਵਿੱਚ ਵੀ ਦਿਲਚਸਪੀ ਲਿਆ ਕਰਦਾ ਸੀ, ਉਹ ਅਕਸਰ ਹੀ ਪਹਿਲਵਾਨਾਂ ਨਾਲ ਕਬੱਡੀ ਖੇਡਦਾ ਵੇਖਿਆ ਜਾਂਦਾ ਸੀ।
ਕਬੱਡੀ ਖੇਡਦਿਆਂ ਖੇਡਦਿਆਂ ਦਿਓਲ ਕਦੋਂ ਵੇਟਲਿਫ਼ਟਰ ਬਣ ਗਿਆ ਹੋਵੇਗਾ ਸ਼ਾਇਦ ਉਸਨੂੰ ਵੀ ਇਸਦਾ ਪਤਾ ਨਹੀਂ ਲੱਗਿਆ ਹੋਣਾ, ਇਹ ਦਿਓਲ ਦੀ ਲਗਨ ਹੀ ਸੀ ਕਿ ਉਸਨੇ ਕਈ ਕੌਮੀ ਅਤੇ ਕੌਮਾਂਤਰੀ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਦੇਸ਼ ਦੀ ਝੋਲੀ ਵਿੱਚ ਪਾਏ ਅਤੇ ਇਸੇ ਖੇਡ ਦੀ ਬਦੋਲਤ ਉਸਨੂੰ ਕਪੂਰਥਲਾ ਆਰ.ਸੀ.ਐਫ (RCF)ਰੇਲ ਕੋਚ ਫੈਕਟਰੀ ਵਿੱਚ ਨੌਕਰੀ ਵੀ ਮਿਲ ਗਈ। ਆਰ.ਸੀ.ਐਫ ਵਿੱਚ ਕੁੱਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਕੈਨੇਡਾ (Canada) ਚਲਾ ਗਿਆ। ਪਰ ਉਸਦਾ ਖੇਡ ਪ੍ਰਤੀ ਜਾਨੂੰਨ ਉਸ ਨੂੰ ਮੁੜ ਪੰਜਾਬ ਖਿੱਚ ਲਿਆਇਆ, ਕੈਨੇਡਾ ਤੋਂ ਪਰਤਣ ਤੋਂ ਬਾਅਦ ਉਹ ਮੁੜ ਆਪਣੀ ਖੇਡ ਵਿੱਚ ਰੁਝ ਗਿਆ।
ਵੇਟ ਲਿਫਟਿੰਗ ਦੀ ਖੇਡ ਕਾਰਨ ਉਹ 1990ਵਿਆਂ ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋ ਗਿਆ ਅਤੇ ਇੱਥੋਂ ਉਸਨੇ ਅਰਜੁਨ ਐਵਾਰਡ ਪ੍ਰਾਪਤ ਕਰਨ ਤੱਕ ਦਾ ਸਫ਼ਰ ਤੈਅ ਕੀਤਾ। ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਤੌਰ ਤੇ ਸ਼ੁਰੂ ਹੋਇਆ ਸਫ਼ਰ ਬੁਲੰਦੀਆਂ ਛੂਹ ਰਿਹਾ ਸੀ ਤੇ 1999 ਵਿੱਚ ਦਲਬੀਰ ਸਿੰਘ ਦਿਓਲ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦਿਓਲ 6 ਸਾਲਾਂ ਤੋਂ ਕੌਮੀ ਪੱਧਰ ਤੇ ਚੈਂਪੀਅਨ ਵੀ ਰਹੇ ਹਨ।
ਡੀਐਸਪੀ ਦਲਬੀਰ ਸਿੰਘ ਦਿਓਲ ਨੂੰ ਯਾਦ ਕਰਦਿਆਂ ਉਸਦੇ ਦੋਸਤ ਰਣਜੀਤ ਖੋਜੇਵਾਲ ਅਤੇ ਕੋਚ ਹਰਬੀਰ ਸਿੰਘ ਕਹਿੰਦੇ ਹਨ, ਦਲਬੀਰ ਸਿੰਘ ਦਿਓਲ ਵੇਟ ਲਿਫਟਿੰਗ ਖੇਡਾਂ ਵਿੱਚ ਅਜਿਹਾ ਨਾਂ ਹੈ ਜਿਸ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ। ਦਲਬੀਰ ਸਿੰਘ ਦਿਓਲ ਬਾਰੇ ਕੋਚ ਹਰਵੀਰ ਸਿੰਘ ਕਹਿੰਦੇ ਹਨ ਕਿ ਦਿਓਲ 6 ਸਾਲ ਨੈਸ਼ਨਲ ਚੈਂਪੀਅਨ ਰਿਹਾ ਹੈ ਅਤੇ ਇੰਨੇ ਸਾਲ ਨੈਸ਼ਨਲ ਚੈਂਪੀਅਨ ਬਣੇ ਰਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਕਿਸੇ ਵੀ ਖਿਡਾਰੀ ਲਈ ਆਪਣੀ ਖੇਡ ਅਤੇ ਭਾਰ ਨੂੰ ਸੰਤੁਲਿਤ ਕਰਨਾ ਸੌਖਾ ਨਹੀਂ ਹੁੰਦਾ। ਜਿਵੇਂ-ਜਿਵੇਂ ਦਿਓਲ ਦੀ ਖੇਡ ਵਿੱਚ ਸੁਧਾਰ ਹੋਇਆ, ਉਵੇਂ ਉਵੇਂ ਪੁਲਿਸ ਵਿਭਾਗ ਵਿੱਚ ਵੀ ਦਿਓਲ ਨੂੰ ਪ੍ਰਮੋਸ਼ਨ ਮਿਲਦਾ ਰਿਹਾ। ਪਰ ਉਸ ਦੇ ਇਸ ਤਰ੍ਹਾਂ ਚਲੇ ਜਾਣ ਨੂੰ ਦਿਓਲ ਦੇ ਦੋਸਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਆਖ ਰਹੇ ਹਨ ਤੇ ਆਪਣੇ ਦੋਸਤ ਨਾਲ ਗੁਜਾਰੇ ਸਮੇਂ ਨੂੰ ਯਾਦ ਕਰ ਰਹੇ ਹਨ।