AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਟੈਂਟ ਤੇ ਪਾਰਕਿੰਗ ਸਿਟੀ, ਸਿਹਤ ਸੇਵਾਵਾਂ, ਈ-ਰਿਕਸ਼ਾ, ਐਲਈਡੀ ਸਕ੍ਰੀਨਸ…ਹੋਲੇ-ਮਹੱਲੇ ‘ਤੇ ਪੰਜਾਬ ਸਰਕਾਰ ਦੇ ਪ੍ਰਬੰਧ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੈਂ ਸੱਦਾ ਦਿੰਦਾ ਹਾਂ ਕਿ ਗੁਰੂ ਸਾਹਿਬ ਦਾ ਫ਼ੁਰਮਾਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਦੇਸ਼ ਹੈ ਕਿ ਜਿਸ ਨੇ ਮੇਰੇ ਦਰਸ਼ਨ ਕਰਨੇ ਹਨ, ਮੈਂ ਹਰ ਸਾਲ ਤੁਹਾਨੂੰ ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਮਿਲੂੰਗਾ। ਉਨ੍ਹਾਂ ਕਿਹਾ ਮੈਂ ਸੱਦਾ ਦਿੰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਸ ਖਾਲਸਾਈ ਜਾਹੋ ਜਲਾਲ 'ਚ ਸ਼ਾਮਲ ਹੋਵੋ।

ਟੈਂਟ ਤੇ ਪਾਰਕਿੰਗ ਸਿਟੀ, ਸਿਹਤ ਸੇਵਾਵਾਂ, ਈ-ਰਿਕਸ਼ਾ, ਐਲਈਡੀ ਸਕ੍ਰੀਨਸ...ਹੋਲੇ-ਮਹੱਲੇ 'ਤੇ ਪੰਜਾਬ ਸਰਕਾਰ ਦੇ ਪ੍ਰਬੰਧ
ਪੰਜਾਬ ਕੈਬਨਿਟ ਮੰਤਰੀ ਹਰਜੋਤ ਬੈਂਸ
tv9-punjabi
| Updated On: 02 Mar 2026 13:13 PM IST
Share

ਸ੍ਰੀ ਅਨੰਦਪੁਰ ਸਾਹਿਬ ‘ਚ ਪੰਜਾਬ ਦੇ ਸਭਿਆਚਾਰ ਤੇ ਖਾਲਸਾਈ ਜਾਹੋ ਜਲਾਲ ਦੇ ਹੋਲੇ ਮਹੱਲੇ ਆਰੰਭ ਹੋ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਉਣ ਲਈ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਤਾਰ ਪਿਛਲੇ ਦਿਨਾਂ ਤੋਂ ਭਾਰੀ ਤਦਾਦ ‘ਚ ਸੰਗਤਾਂ ਪਹੁੰਚ ਰਹੀਆਂ ਹਨ ਤੇ ਅਸੀਂ ਹੋਲੇ ਮਹੱਲੇ ਨੂੰ ਸਫ਼ਲ ਮਨਾਉਣ ਲਈ ਪ੍ਰਬੰਧ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਮੈਂ ਸੱਦਾ ਦਿੰਦਾ ਹਾਂ ਕਿ ਗੁਰੂ ਸਾਹਿਬ ਦਾ ਫ਼ੁਰਮਾਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਦੇਸ਼ ਹੈ ਕਿ ਜਿਸ ਨੇ ਮੇਰੇ ਦਰਸ਼ਨ ਕਰਨੇ ਹਨ, ਮੈਂ ਹਰ ਸਾਲ ਤੁਹਾਨੂੰ ਹੋਲੇ-ਮਹੱਲੇ ‘ਤੇ ਸ੍ਰੀ ਅਨੰਦਪੁਰ ਸਾਹਿਬ ਮਿਲੂੰਗਾ। ਉਨ੍ਹਾਂ ਕਿਹਾ ਮੈਂ ਸੱਦਾ ਦਿੰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਸ ਖਾਲਸਾਈ ਜਾਹੋ ਜਲਾਲ ‘ਚ ਸ਼ਾਮਲ ਹੋਵੋ। ਉਨ੍ਹਾਂ ਨੇ ਇਸ ਦੇ ਨਾਲ ਹੋਲੇ ਮਹੱਲੇ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ।

ਸਰਕਾਰ ਵੱਲੋਂ ਕੀਤੇ ਗਏ ਇਹ ਪ੍ਰਬੰਧ…

  • ਪੂਰੇ ਅਨੰਦਪੁਰ ਸਾਹਿਬ ਨੂੰ ਲਾਈਟਾਂ ਤੇ ਸਜਾਵਟ ਦੇ ਸਮਾਨ ਨਾਲ ਸਜਾਇਆ ਗਿਆ ਹੈ। ਰਾਤ ਦਾ ਨਜ਼ਾਰਾ ਬਹੁਤ ਅਲੌਕਿਕ ਹੋਵੇਗਾ।
  • ਇਸ ਵਾਰ ਗ੍ਰੀਨ ਹੋਲਾ ਮਹੱਲਾ ਹੋਵੇਗਾ ਯਾਨੀ ਵਾਤਾਵਰਣ ਲਈ ਅਨੁਕੂਲ ਹੋਵੇਗਾ। ਕਿਸੇ ਵੀ ਥਾਂ ਲੰਗਰ ਲੱਗੇ ਚਾਹੇ ਪਿੰਡਾਂ ‘ਚ ਹੋਵੇ ਜਾਂ ਗੁਰਦੁਆਰਿਆਂ ‘ਚ ਇਸ ‘ਚ ਜੈਵਿਕ ਕਰੋਕਰੀ ਵੰਡੀ ਜਾਵੇਗੀ।
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਕਰੋਕਰੀ ਦਾ ਸਾਰਾ ਖ਼ਰਚਾ ਚੁੱਕਿਆ ਜਾ ਰਿਹਾ ਹੈ। ਚਾਹੇ ਚਾਹ ਦਾ ਕੱਪ ਹੋਵੇ ਜਾਂ ਫਿਰ ਪਲੇਟ ਸਭ ਕੁੱਝ ਜੈਵਿਕ ਯਾਨੀ ਕਿ ਬਾਇਓਡਿਗ੍ਰੇਡੇਬਲ ਵਸਤੂ ਦਾ ਹੋਵੇਗਾ।
  • ਇਸ ਦੇ ਨਾਲ ਹੀ ਕ੍ਰਾਫਟ ਮੇਲਾ ਵੀ ਹੋਵੇਗਾ ਜੋ ਕਿ 4 ਤਰੀਕ ਤੱਕ ਚਲੇਗਾ।
  • ਪੰਜ ਪਿਆਰਾ ਪਾਰਕ ਜੋ ਕਿ ਪਹਿਲਾਂ ਬਹੁਤ ਮਾੜੇ ਹਾਲਤ ‘ਚ ਸੀ, ਜਿੱਥੇ ਗਲਤ ਅਨਸਰ ਬੈਠਦੇ ਸਨ ਉਸ ਦੀ ਨੁਹਾਰ ਬਦਲ ਦਿੱਤੀ ਗਈ ਹੈ। ਹੁਣ ਲੋਕ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਆਉਂਦੇ ਹਨ।
  • ਭਾਈ ਜੈਤਾ ਜੀ ਮਿਊਜ਼ਿਯਮ, ਨੇਚਰ ਪਾਰਕ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਿਊਜ਼ਿਯਮ ਖਿੱਚ ਦਾ ਕੇਂਦਰ ਹੋਣਗੇ।
  • ਸੰਗਤ ਦੀ ਸਹੂਲਤ ਲਈ 28 ਪਾਰਕਿੰਗ ਦੇ 2 ਟ੍ਰਾਲੀ ਸਿਟੀ ਤੇ ਟ੍ਰਾਲੀ ਸਟ੍ਰੀਟ ਬਣਾਏ ਗਏ ਹਨ। ਇੱਥੇ ਟ੍ਰਾਲੀ-ਟਰੈਕਟਰ ਖੜ੍ਹੇ ਕਰਨ, ਨਹਾਉਣ-ਰਹਿਣ, ਸੀਸੀਟੀਵੀ ਕੈਮਰਿਆਂ ਤੇ ਐਲਈਡੀ ਦਾ ਪ੍ਰਬੰਧ ਹੋਵੇਗਾ।
  • ਇਸ ਦੇ ਨਾਲ 100 ਈ-ਰਿਕਸ਼ਾ ਸੰਗਤਾਂ ਨੂੰ ਇੱਧਰ ਤੋਂ ਉੱਧਰ ਜਿਸ ਵੀ ਜਗ੍ਹਾ ਜਾਣਾ ਹੈ, ਉੱਥੇ ਲੈ ਕੇ ਜਾਣਗੇ।
  • ਪਰਮਾਨੈਂਟ ਟੈਂਟ ਸਿਟੀ ਦਾ ਅੱਜ ਤੋਂ ਲੋਕ-ਅਰਪਣ ਕੀਤਾ ਜਾਵੇਗਾ। ਇਹ 12 ਮਹੀਨੇ ਹਮੇਸ਼ਾ ਲਈ ਰਹੇਗੀ।
  • 20 ਐਲਈਡੀ ਸਕ੍ਰੀਨ ਲਗਾਈਆਂ ਜਾਣਗੀਆਂ, ਜਿਸ ‘ਚ ਹਰ ਇੱਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾਵੇਗੀ।
  • ਸਾਰੀਆਂ ਮੋਬਾਈਲ ਕੰਪਨੀਆਂ ਨੂੰ ਟੈਂਪਰੇਰੀ ਟਾਵਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਨੈਟਵਰਕ ਦੀ ਦਿੱਕਤ ਨਾ ਆਵੇ।
  • ਜਿੰਨੇ ਵੀ ਟੇਂਪਰੇਰੀ ਜਾਂ ਪਰਮਾਨੇਂਟ ਟਾਇਲਟ ਹਨ, ਉਨ੍ਹਾਂ ਦੀ ਹਰ ਦੋ ਘੰਟਿਆਂ ‘ਚ ਸਫ਼ਾਈ ਹੋਵੇਗੀ।
  • ਸਿਹਤ ਸੇਵਾਵਾਂ ਤੇ ਹੈਲਥ ਐਂਬੂਲੈਂਸ ਸੇਵਾਵਾਂ ਰਹਿਣਗੀਆਂ ਤੇ 21 ਆਮ ਆਦਮੀ ਕਲੀਨਿਕ ਸਿਹਤ ਸੁਵਿਧਾਵਾਂ ਦੇਣਗੇ।
  • ਚਰਨ ਗੰਗਾ ਸਟੇਡੀਅਮ, ਜਿੱਥੇ ਹੋਲਾ ਮਹੱਲਾ ਨਿਕਲਦਾ ਹੈ, ਉੱਥੇ ਤਿੰਨ ਲੇਅਰ ਬੈਰਿਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...