ਜਥੇਦਾਰ ਗੜਗੱਜ ਦੀ ਤਾਜਪੋਸ਼ੀ ਮਰਿਆਦਾ ਦੇ ਖਿਲਾਫ਼, ਵਿਰੋਧ ‘ਚ ਨਿਤਰੀਆਂ ਸਿੱਖ ਜਥੇਬੰਦੀਆਂ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬਾਂ ਨੂੰ ਬੇਵਜ੍ਹਾ ਹੀ ਸੇਵਾ ਮੁਕਤ ਕੀਤਾ ਗਿਆ ਹੈ। ਉਸ ਦਾ ਰੋਸ ਪੂਰੇ ਕੌਮ ਦੇ ਵਿੱਚ ਹੈ। ਅਕਾਲੀ ਦਲ ਦੇ ਵੀ ਕਈ ਲੀਡਰਾਂ ਵਿੱਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ। ਸਿੱਖ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਉਲੀਕਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ 'ਤੇ ਆ ਕੇ ਅਰਦਾਸ ਬੇਨਤੀ ਕੀਤੀ ਗਈ ਹੈ।

Jathedar Kuldeep Singh Gargajj: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਪਿਛਲੇ ਦਿਨੀ ਐਸਜੀਪੀਸੀ ਦਫ਼ਤਰ ਵਿੱਚ ਇਕੱਤਰਤਾ ਕਰਕੇ ਜਥੇਦਾਰ ਸਾਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਗਿਆ। ਇਸ ਦੇ ਰੋਸ ਵਜੋਂ ਅੱਜ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨਾਂ ਵੱਲੋਂ ਇਕੱਠ ਕੀਤਾ ਗਿਆ ਹੈ। ਇਹ ਇਕੱਠ ਵਿਰੋਧ ਤੇ ਰੋਸ ਪ੍ਰੋਗਰਾਮ ਉਲੀਕਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਅਰਦਾਸ ਬੇਨਤੀ ਕੀਤੀ ਗਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬਾਂ ਨੂੰ ਬੇਵਜ੍ਹਾ ਹੀ ਸੇਵਾ ਮੁਕਤ ਕੀਤਾ ਗਿਆ ਹੈ। ਉਸ ਦਾ ਰੋਸ ਪੂਰੇ ਕੌਮ ਦੇ ਵਿੱਚ ਹੈ। ਅਕਾਲੀ ਦਲ ਦੇ ਵੀ ਕਈ ਲੀਡਰਾਂ ਵਿੱਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ। ਸਿੱਖ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਉਲੀਕਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ‘ਤੇ ਆ ਕੇ ਅਰਦਾਸ ਬੇਨਤੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਅੱਜ ਸਵੇਰੇ ਤੜਕਸਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਸੰਭਾਲ ਦਿੱਤੀ ਗਈ ਹੈ, ਉਹ ਮਰਿਆਦਾ ਦੇ ਉਲਟ ਹੈ। ਪਹਿਲੀ ਦਸਤਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜਾਂਦੀ ਹੈ ਅਤੇ ਵੱਖ-ਵੱਖ ਨਿਹੰਗ ਸਿੰਘ ਦਲ ਪੰਥਾਂ ਦੀ ਅਗਵਾਈ ਦੇ ਵਿੱਚ ਸੇਵਾ ਸੰਭਾਲ ਹੁੰਦੀ ਹੈ, ਪਰ ਰਾਤ ਦੇ ਸਮੇਂ ਮਰਿਆਦਾ ਦੇ ਉਲਟ ਇਹਨਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਹੋਣਾਂ ਦੀ ਸੇਵਾ ਸੰਭਾਲ ਕੀਤੀ ਗਈ ਹੈ।
ਹੁਣ ਜਦੋਂ ਆਉਣ ਵਾਲੇ ਸਮੇਂ ਵਿੱਚ ਗਿਆਨੀ ਕੁਲਦੀਪ ਸਿੰਘ ਕਿਤੇ ਸਮਾਗਮ ‘ਤੇ ਜਾਣਗੇ ਤੇ ਉੱਥੇ ਸਿੱਖਾਂ ਦੇ ਵਿਰੋਧ ਦਾ ਜੇਕਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤਾਂ ਉਸ ਦੇ ਜਿੰਮੇਦਾਰ ਸ਼੍ਰੋਮਣੀ ਕਮੇਟੀ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਇਹ ਸਾਰੇ ਮਸਲੇ ਨੂੰ ਸੁਲਝਾਣ, ਫਿਰ ਗਿਆਨੀ ਕੁਲਦੀਪ ਸਿੰਘ ਦੀ ਤਾਜਪੋਸ਼ ਕਰਦੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਸਿੱਖ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਸਿਰਫ ਇੱਕ ਧੜੇ ਦੀ ਹੀ ਨੁਮਾਇੰਦਗੀ ਕਰਦੀ ਹੋਈ ਨਜ਼ਰ ਆ ਰਹੀ ਹੈ।
Grewal on Nihang protest
ਇਹ ਵੀ ਪੜ੍ਹੋ
ਕੀ ਬੋਲੇ ਗਰੇਵਾਲ
ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਗਰੇਵਾਲ ਨੇ ਨਿਹੰਗ ਸਿੰਘਾਂ ਦੀ ਨਰਾਜ਼ਗੀ ਤੇ ਕਿਹਾ ਕਿ ਉਹ ਸਿੱਖ ਧਰਮ ਦੇ ਅੱਨਿਖੜਵਾਂ ਅੰਗ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਉਨ੍ਹਾਂ ਦਾ ਹੈਡਕੁਆਟਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦੀ ਨਰਾਜ਼ਗੀ ਨੂੰ ਛੇਤੀ ਹੀ ਦੂਰ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦਿੱਲੀ ਚ ਬੈਠੇ ਸਿੱਖ ਆਗੂਆਂ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਅਤੇ ਹੋਲੇ ਮੁਹੱਲੇ ਦੀਆਂ ਵਧਾਈਆਂ ਦਿੱਤੀਆਂ।