Moose Wala Parents receive threat : ਮੂਸੇਵਾਲਾ ਦੇ ਮਾਪਿਆਂ ਨੂੰ ਧਮਕੀਆਂ ਦੇਣ ਵਾਲਾ ਕਾਬੂ, ਖੁੱਲ ਸਕਦੇ ਹਨ ਕਈ ਵੱਡੇ ਰਾਜ !
Sidhu Moosewala's Parents receives threat ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਈ ਮੇਲ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਨਾਬਾਲਗ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕੀਤੀ ਸੀ। ਜਿਸ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕਰ ਕਾਰਵਾਈ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਈ ਮੇਲ ਜ਼ਰੀਏ ਮਿਲੀ ਧਮਕੀ, ਧਮਕੀ ਦੇਣ ਵਾਲੇ ਇੱਕ ਨਾਬਾਲਗ ਗ੍ਰਿਫ਼ਤਾਰ
ਮਾਨਸਾ ਨਿਊਜ਼ : ਸਿੱਧੂ ਮੂਸੇਵਾਲਾ (Sidhu Moosewala) ਦੇ ਮਾਤਾ ਪਿਤਾ ਨੂੰ ਈ ਮੇਲ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਨਾਬਾਲਗ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਮਾਮਲੇ ਦੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਦੇ 14 ਸਾਲਾ ਨਾਬਾਲਗ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ 10ਵੀਂ ਕਲਾਸ ਦਾ ਵਿਦਿਆਰਥੀ ਹੈ। ਜਿਸ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕਰ ਕਾਰਵਾਈ ਕੀਤੀ ਜਾ ਰਹੀ ਹੈ।