ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Balkaur Singh on Son Death: ਪੁੱਤ ਨੂੰ ਇਨਸਾਫ਼ ਦੁਆਉਣ ਲਈ ਮੈਂ ਮੰਗਤਾ ਬਣਨ ਲਈ ਵੀ ਤਿਆਰ ਹਾਂ: ਬਲਕੌਰ ਸਿੰਘ ਮੂਸਾ

Sidhu Moosewala Death Update: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ ਮਨਮੋਹਨ ਸਿੰਘ ਮੋਹਣਾ ਅਤੇ ਮਨਦੀਪ ਤੂਫਾਨ ਦੀ ਗੋਇੰਦਵਾਲ ਜੇਲ੍ਹ ਵਿੱਚ ਮੌਤ ਹੋਣ ਤੋ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਸਰਕਾਰ ਨੇ ਨਹੀ ਪਰ ਪ੍ਰਮਾਤਮਾ ਨੇ ਇਨਸਾਫ਼ ਦੇ ਦਿੱਤਾ ਹੈ।

Balkaur Singh on Son Death: ਪੁੱਤ ਨੂੰ ਇਨਸਾਫ਼ ਦੁਆਉਣ ਲਈ ਮੈਂ ਮੰਗਤਾ ਬਣਨ ਲਈ ਵੀ ਤਿਆਰ ਹਾਂ: ਬਲਕੌਰ ਸਿੰਘ ਮੂਸਾ
ਬਲਕੌਰ ਸਿੰਘ ਪੂਰਾਣੀ ਤਸਵੀਰ.
Follow Us
kusum-chopra
| Published: 27 Feb 2023 16:47 PM
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿੱਚ ਨਾਮਜਦ ਮਾਨਸਾ ਜਿਲ੍ਹੇ ਦੇ ਪਿੰਡ ਰੱਲੀ ਦੇ ਮਨਮੋਹਣ ਸਿੰਘ ਮੋਹਣਾ ਦੀ ਗੋਇੰਦਵਾਲ ਜੇਲ੍ਹ ਵਿੱਚ ਮੌਤ ਹੋ ਗਈ ਹੈ। ਮਨਮੋਹਣ ਸਿੰਘ ਮੋਹਣਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੈਕੀ ਕਰਨ ਦੇ ਦੋਸ਼ ਸਨ ਤੇ ਇਸ ਦੀ ਸੂਚਨਾ ਗੈਗਸਟਰਾਂ ਤੱਕ ਪਹੁੰਚਾਈ ਗਈ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੁੱਤ ਦੇ ਇਨਸਾਫ਼ ਦੇ ਲਈ ਮੰਗਤਾ ਬਣਨ ਦੇ ਲਈ ਵੀ ਤਿਆਰ ਹੈ ਪਰ ਇਨਸਾਫ਼ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੁੱਤ ਨੂੰ ਗਏ 10 ਮਹੀਨੇ ਹੋ ਗਏ ਅਤੇ ਅਗਲੇ ਮਹੀਨੇ ਬਰਸੀ ਮਨਾ ਕੇ ਪੁੱਤ ਨੂੰ ਵਿਦਾ ਕਰਨਾ ਹੈ ਤੇ ਫਿਰ ਇਨਸਾਫ਼ ਲਈ ਤੁਹਾਡੇ ਸਹਿਯੋਗ ਨਾਲ ਆਪਣੀ ਆਵਾਜ ਬੁਲੰਦ ਕਰਾਗਾ। ਇਹ ਵੀ ਪੜ੍ਹੋ –ਖੂਨ ਦਾ ਬਦਲਾ ਖੂਨ, ਭਰਣਾ ਪਵੇਗਾ ਹਰਜਾਨਾ, ਜੇਲ੍ਹ ਗੈਂਗਵਾਰ ਤੇ ਭਗਵਾਨਪੁਰੀਆ ਦੀ ਬਿਸ਼ਨੋਈ ਗੈਂਗ ਨੂੰ ਧਮਕੀ

ਬਲਕੌਰ ਸਿੰਘ ਨੇ ਲੋਕਾਂ ਦਾ ਕੀਤਾ ਧੰਨਵਾਦ

ਐਤਵਾਰ ਦੇ ਦਿਨ ਮੂਸਾ ਪਿੰਡ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਸੈਕੜਿਆਂ ਦੀ ਤਾਦਾਦ ਦੇ ਵਿੱਚ ਸਿੱਧੂ ਦੀ ਹਵੇਲੀ ਪਹੁੰਚਦੇ ਹਨ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਬਲਕੌਰ ਸਿੰਘ ਨਾਲ ਦੁੱਖ ਸਾਝਾ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਸਾਰਿਆਂ ਦਾ ਕਰਜਦਾਰ ਹਾਂ ਜੋ ਇੰਨੇ ਚਿਰ ਤੋ ਸਾਡਾ ਸਾਥ ਦੇ ਰਹੇ ਹੋ ਉਨ੍ਹਾ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋ ਗਏ 10 ਮਹੀਨੇ ਹੋ ਗਏ ਹਨ ਬੇਸ਼ੱਕ ਭੋਗ ਦੀ ਰਸਮ ਕਰ ਦਿੱਤੀ ਗਈ ਸੀ ਪਰ ਉਸਦੀ ਬਰਸੀ ਮਨਾ ਰਹੇ ਹਾਂ ਤੇ ਤੁਸੀਂ ਸਾਰਿਆ ਨੇ ਸ਼ਾਮਲ ਹੋਣਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੋਈ ਸ਼ੈਅ ਜਾ ਲਹਿਰ ਨਹੀਂ ਸੀ ਉਹ ਇੱਕ ਦੌਰ ਸੀ। ਉਨ੍ਹਾ ਕਿਹਾ ਕਿ ਪੁੱਤ ਦੇ ਇਨਸਾਫ਼ ਦੇ ਲਈ ਉਹ ਹਰ ਪਾਰਟੀ ਕੋਲ ਗਏ ਹਨ ਤੇ ਮੰਗਤਾ ਬਣਨ ਲਈ ਵੀ ਤਿਆਰ ਹਨ ਪਰ ਕਿਤੋ ਇਨਸਾਫ਼ ਤਾਂ ਮਿਲੇ। ਉਨ੍ਹਾਂ ਕਿਹਾ ਮੇਰਾ ਪੁੱਤ ਅੱਜ ਵੀ ਇਨਸਾਫ਼ ਮੰਗ ਰਿਹਾ ਹੈ। ਉਨ੍ਹਾ ਕਿਹਾ ਅੰਤਿਮ ਅਰਦਾਸ ਵਾਲੇ ਦਿਨ ਤੁਹਾਡੇ ਨਾਲ ਹੋਰ ਵੀ ਗੱਲਾਂ ਸਾਝੀਆਂ ਕਰਾਂਗੇ ਅਤੇ ਉਸ ਤੋ ਬਾਅਦ ਇਨਸਾਫ ਲਈ ਚੱਲਾਗੇ।

ਮੇਰੇ ਪੁੱਤਰ ਲਈ ਬਣੋ ਇਨਸਾਫ ਦੀ ਮਸ਼ਾਲ – ਬਲਕੌਰ ਸਿੰਘ

ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ, ਹੁਣ ਤੁਸੀਂ ਹੀ ਮੇਰੇ ਲਈ ਇਨਸਾਫ ਦੀ ਇੱਕ ਮਸ਼ਾਲ ਬਣ ਕੇ ਆਉਗੇ ਅਤੇ ਤੁਹਾਡੇ ਹੀ ਸਾਥ ਨਾਲ ਸਰਕਾਰਾਂ ਇਨਸਾਫ਼ ਦੇਣ ਲਈ ਮਜਬੂਰ ਹੋਣਗੀਆਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਵੀ ਪੁੱਤ ਮਰਵਾਇਆ ਜਾਵੇ ਮੇਰੇ ਪੁੱਤ ਦੀ ਮੌਤ ਦਾ ਮੈਨੂੰ ਜ਼ਰੂਰ ਇਨਸਾਫ ਮਿਲੇ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਘਰ-ਘਰ ਜਾ ਕੇ ਮੰਗਤਾ ਬਣ ਕੇ ਅਪੀਲ ਕਰਨਗੇ, ਤਾਂ ਜੋ ਉਨ੍ਹਾਂ ਦੀ ਆਵਾਜ ਸਰਕਾਰਾਂ ਤੱਕ ਪਹੁੰਚ ਸਕੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Bhiwani ਦੀ Teacher Manisha ਕਤਲ ਕੇਸ ਵਿੱਚ Lawrence Bishnoi ਨੇ ਇਸ ਲਈ ਮਾਰੀ Entry
Bhiwani ਦੀ Teacher Manisha ਕਤਲ ਕੇਸ ਵਿੱਚ Lawrence Bishnoi ਨੇ ਇਸ ਲਈ ਮਾਰੀ Entry...
Situationship ਤੋਂ Ghosting ਤੱਕ, ਸਮਝੋ Gen Z ਦੇ ਨਵੇਂ ਰਿਲੇਸ਼ਨਸ਼ਿਪ ਸ਼ਬਦ
Situationship ਤੋਂ Ghosting ਤੱਕ, ਸਮਝੋ Gen Z ਦੇ ਨਵੇਂ ਰਿਲੇਸ਼ਨਸ਼ਿਪ ਸ਼ਬਦ...
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?...
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...