Sidhu Moosewala: ਕੀ ਬਿਸ਼ਨੋਈ ਨੇ ਝੂਠ ਬੋਲਿਆ, ਕੋਰਟ ਦੇ ਆਰਡਰ ‘ਚ ਮੂਸੇਵਾਲਾ ਨੂੰ ਨਹੀ ਬਣਾਇਆ ਗਿਆ ‘ਮੁਲਜ਼ਮ’
Vicky Midhukheda Murder Case: ਕੋਰਟ ਦੇ ਫੈਸਲੇ ਵਿੱਚ ਮੂਸੇਵਾਲਾ ਦਾ 2 ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਜ਼ਿਕਰ ਮੁਲਜ਼ਮ ਜਾਂ ਦੋਸ਼ੀ ਵਜੋਂ ਨਹੀਂ ਕੀਤਾ ਗਿਆ। ਸਗੋਂ ਸ਼ਗਨਪ੍ਰੀਤ ਦੇ ਨਾਮ ਨਾਲ ਕੀਤਾ ਗਿਆ ਹੈ। ਸ਼ਗਨਪ੍ਰੀਤ ਉਹੀ ਵਿਅਕਤੀ ਹੈ ਜੋ ਕਤਲ ਤੋਂ ਬਾਅਦ ਦੇਸ਼ ਛੱਡ ਭੱਜ ਗਿਆ ਸੀ। ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸ਼ਗਨਪ੍ਰੀਤ ਨੇ ਗੈਂਗਸਟਰਾਂ ਨੂੰ ਦੱਸਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਨਾਲ ਸਹਾਇਕ ਸੰਗੀਤ ਨਿਰਦੇਸ਼ਕ ਹੈ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਮੁਹਾਲੀ ਕੋਰਟ ਨੇ ਤਿੰਨ ਸ਼ੂਟਰਾਂ ਨੂੰ ਦੋਸ਼ੀ ਠਹਿਰਾਇਆ। ਵਿੱਕੀ ਮਿੱਡੂਖੇੜਾ ਦਾ ਕਤਲ 7 ਅਗਸਤ 2021 ਨੂੰ ਗੋਲੀਆਂ ਮਾਰ ਕੇ ਕੀਤਾ ਗਿਆ। ਜਿਸ ਤੋਂ ਤਕਰੀਬਨ 10 ਮਹੀਨਿਆਂ ਬਾਅਦ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਨੇੜੇ ਕਤਲ ਕਰ ਦਿੱਤਾ ਗਿਆ।
ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਜ਼ੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ। ਇੱਕ ਟੀਵੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਗੈਂਗਵਾਰ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਅਤੇ ਮੂਸੇਵਾਲਾ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਸ਼ਾਮਿਲ ਸੀ। ਪਰ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮੂਸੇਵਾਲਾ ਦਾ ਇਸ ਕਤਲ ਵਿੱਚ ਕੋਈ ਹੱਥ ਨਹੀਂ ਸੀ। ਕਿਉਂਕਿ ਕੋਰਟ ਨੇ ਆਪਣੇ ਫੈਸਲੇ ਵਿੱਚ ਮੂਸੇਵਾਲਾ ਨੂੰ ਮੁਲਜ਼ਮ ਨਹੀਂ ਬਣਾਇਆ।
ਫੈਸਲੇ ਵਿੱਚ ਮੂਸੇਵਾਲਾ ਦਾ ਨਾਮ
ਕੋਰਟ ਦੇ ਫੈਸਲੇ ਵਿੱਚ ਮੂਸੇਵਾਲਾ ਦਾ 2 ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਜ਼ਿਕਰ ਮੁਲਜ਼ਮ ਜਾਂ ਦੋਸ਼ੀ ਵਜੋਂ ਨਹੀਂ ਕੀਤਾ ਗਿਆ। ਸਗੋਂ ਸ਼ਗਨਪ੍ਰੀਤ ਦੇ ਨਾਮ ਨਾਲ ਕੀਤਾ ਗਿਆ ਹੈ। ਸ਼ਗਨਪ੍ਰੀਤ ਉਹੀ ਵਿਅਕਤੀ ਹੈ ਜੋ ਕਤਲ ਤੋਂ ਬਾਅਦ ਦੇਸ਼ ਛੱਡ ਭੱਜ ਗਿਆ ਸੀ। ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸ਼ਗਨਪ੍ਰੀਤ ਨੇ ਗੈਂਗਸਟਰਾਂ ਨੂੰ ਦੱਸਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਨਾਲ ਸਹਾਇਕ ਸੰਗੀਤ ਨਿਰਦੇਸ਼ਕ ਹੈ। ਕੋਰਟ ਨੇ ਇਸ ਕਰਕੇ ਸਿੱਧੂ ਮੂਸੇਵਾਲਾ ਦੇ ਨਾਮ ਦਾ ਜ਼ਿਕਰ ਕੀਤਾ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਇਸ ਨੂੰ ਗੈਂਗਵਾਰ ਨਾਲ ਜੋੜ ਕੇ ਵੇਖਿਆ ਸੀ। ਕਿਉਂਕਿ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸ਼ਗਨਪ੍ਰੀਤ ਨੂੰ ਮੂਸੇਵਾਲਾ ਦਾ ਨਜ਼ਦੀਕੀ ਪ੍ਰਚਾਰਿਆ ਗਿਆ ਸੀ।
ਬੰਬੀਹਾ ਗੈਂਗ ਨਾਲ ਸੀ ਦੁਸ਼ਮਣੀ- ਪੁਲਿਸ
ਪੁਲਿਸ ਜਾਂਚ ਦੇ ਅਨੁਸਾਰ, ਬੰਬੀਹਾ ਗੈਂਗ ਦੀ ਵਿੱਕੀ ਮਿੱਡੂਖੇੜਾ ਨਾਲ ਦੁਸ਼ਮਣੀ ਸੀ। ਗੈਂਗ ਦੇ ਮੁਖੀ ਲੱਕੀ ਪਟਿਆਲ ਨੇ ਅਰਮੇਨੀਆ ਤੋਂ ਮਿੱਡੂਖੇੜਾ ਨੂੰ ਫ਼ੋਨ ‘ਤੇ ਧਮਕੀ ਦਿੱਤੀ ਸੀ। ਹਾਲਾਂਕਿ, ਕਤਲ ਦੇ ਡੂੰਘੇ ਉਦੇਸ਼ ਦਾ ਪਤਾ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਤੋਂ ਬਾਅਦ ਹੀ ਲੱਗ ਸਕਦਾ ਹੈ।
ਇਹ ਵੀ ਪੜ੍ਹੋ