Sidhu Mossewala: ਛੋਟੇ ਸਿੱਧੂ ਦੀ ਮਨਾਈ ਗਈ ਪਹਿਲੀ ਲੋਹੜੀ, ਹਵੇਲੀ ‘ਤੇ ਲੱਗੀਆਂ ਰੌਣਕਾਂ, ਦੇਖੋ ਤਸਵੀਰਾਂ

Updated On: 

14 Jan 2025 12:21 PM

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇਸ ਬੱਚੇ ਨੂੰ ਲਗਭਗ 8 ਮਹੀਨੇ ਪਹਿਲਾਂ ਜਨਮ ਦਿੱਤਾ ਸੀ। ਬੱਚੇ ਦਾ ਜਨਮ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ। ਚਰਨ ਕੌਰ ਨੇ ਮਾਂ ਬਣਨ ਲਈ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨੀਕ ਦਾ ਸਹਾਰਾ ਲਿਆ ਸੀ। ਹੁਣ ਮੂਸੇ ਪਿੰਡ ਵਿੱਚ ਇਸ ਬੱਚੇ ਦੀ ਲੋਹੜੀ ਮਨਾਈ ਗਈ।

Sidhu Mossewala: ਛੋਟੇ ਸਿੱਧੂ ਦੀ ਮਨਾਈ ਗਈ ਪਹਿਲੀ ਲੋਹੜੀ, ਹਵੇਲੀ ਤੇ ਲੱਗੀਆਂ ਰੌਣਕਾਂ, ਦੇਖੋ ਤਸਵੀਰਾਂ

ਛੋਟੇ ਸਿੱਧੂ ਦੀ ਮਨਾਈ ਗਈ ਪਹਿਲੀ ਲੋਹੜੀ, ਹਵੇਲੀ 'ਤੇ ਲੱਗੀਆਂ ਰੌਣਕਾਂ, ਦੇਖੋ ਤਸਵੀਰਾਂ

Follow Us On

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ। ਉਹਨਾਂ ਛੋਟੇ ਭਰਾ ਸ਼ੁਭਦੀਪ ਦੀ ਪਹਿਲੀ ਲੋਹੜੀ ਦੇ ਮੌਕੇ ‘ਤੇ, ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਕੱਠੇ ਜਸ਼ਨ ਮਨਾਇਆ। ਇਸ ਖਾਸ ਮੌਕੇ ‘ਤੇ ਸਿੱਧੂ ਦੀ ਮਾਂ ਚਰਨ ਕੌਰ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਭਾਵੁਕ ਨਜ਼ਰ ਆਈ।

ਛੋਟੇ ਸ਼ੁਭਦੀਪ ਨੇ ਆਪਣੀ ਮਾਂ ਦੀ ਗੋਦ ਵਿੱਚ ਖੇਡਦੇ ਹੋਏ ਮਹਿਮਾਨਾਂ ਤੋਂ ਵਧਾਈ ਦੇ ਪੈਸੇ ਲਏ। ਪਿਤਾ ਬਲਕੌਰ ਸਿੰਘ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ, “ਪ੍ਰਮਾਤਮਾ ਨੇ ਸਾਨੂੰ ਸ਼ੁਭਦੀਪ ਦੇ ਰੂਪ ਵਿੱਚ ਨਵੀਂ ਖੁਸ਼ੀ ਦਿੱਤੀ ਹੈ।”

ਜਨਵਰੀ ਅੰਤ ਵਿੱਚ ਆਵੇਗਾ ਨਵਾਂ ਗੀਤ

ਬਲਕੌਰ ਸਿੰਘ ਨੇ ਸਮਾਰੋਹ ਦੌਰਾਨ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਨਵਰੀ ਦੇ ਅੰਤ ਵਿੱਚ ਰਿਲੀਜ਼ ਹੋਵੇਗਾ। ਅੱਜ ਤੋਂ ਹਵੇਲੀ ਵਿੱਚ ਗਾਣੇ ਦੀ ਵੀਡੀਓ ਸ਼ੂਟਿੰਗ ਸ਼ੁਰੂ ਹੋ ਗਈ ਹੈ। ਪਿੰਡ ਵਾਸੀਆਂ ਨੇ ਵੀ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵਧਾਈ ਦਿੱਤੀ।

58 ਸਾਲ ਦੀ ਉਮਰ ਵਿੱਚ ਦੁਬਾਰਾ ਮਾਂ ਬਣੀ ਸੀ ਚਰਨ ਕੌਰ

ਸਿੱਧੂ ਮੂਸੇਵਾਲਾ ਦੀ ਮਾਂ 58 ਸਾਲ ਦੀ ਉਮਰ ਵਿੱਚ ਮਾਂ ਬਣੀ। ਮੂਸੇਵਾਲਾ ਨੇ 2022 ਦੀਆਂ ਚੋਣਾਂ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਲੜੀਆਂ ਸਨ। ਇਸ ਸਮੇਂ ਦੌਰਾਨ, ਉਸਦੀ ਮਾਂ ਚਰਨ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਇੱਕ ਹਲਫ਼ਨਾਮਾ ਦਾਇਰ ਕੀਤਾ ਸੀ। ਉਦੋਂ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ। ਇਸ ਹਿਸਾਬ ਨਾਲ ਉਸਦੀ ਉਮਰ ਹੁਣ ਲਗਭਗ 58 ਸਾਲ ਹੈ।

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇਸ ਬੱਚੇ ਨੂੰ ਲਗਭਗ 8 ਮਹੀਨੇ ਪਹਿਲਾਂ ਜਨਮ ਦਿੱਤਾ ਸੀ। ਬੱਚੇ ਦਾ ਜਨਮ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ। ਚਰਨ ਕੌਰ ਨੇ ਮਾਂ ਬਣਨ ਲਈ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨੀਕ ਦਾ ਸਹਾਰਾ ਲਿਆ ਸੀ।

29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ

ਸ਼ੁਭਦੀਪ ਸਿੰਘ ਸਿੱਧੂ, ਜਿਸਨੂੰ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹਨਾਂ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਮੁਲਜ਼ਮ ਲਾਰੈਂਸ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਹੈ।