ਜਲੰਧਰ ਵਿੱਚ ਬਣਿਆ ਸ਼ਿਵ ਧਾਮ, ਸਵਾ 11 ਫੁੱਟ ਦਾ ਸ਼ਿਵਲਿੰਗ ਕੀਤਾ ਗਿਆ ਸਥਾਪਿਤ

Updated On: 

11 Feb 2023 08:04 AM

ਇਹ ਸ਼ਿਵਲਿੰਗ ਖਾਸ ਗੰਧਕ ਅਤੇ ਪਾਰੇ ਨਾਲ ਤਿਆਰ ਕੀਤਾ ਗਿਆ ਹੈ। ਵੱਡੀ ਸੰਖਿਆ ਸਾਰੇ ਧਰਮਾਂ ਦੇ ਲੋਕ ਸ਼ਿਵਲਿੰਗ ਦੇ ਦਰਸ਼ਨ ਕਰਦੇ ਹਨ।

ਜਲੰਧਰ ਵਿੱਚ ਬਣਿਆ ਸ਼ਿਵ ਧਾਮ, ਸਵਾ 11 ਫੁੱਟ ਦਾ ਸ਼ਿਵਲਿੰਗ ਕੀਤਾ ਗਿਆ ਸਥਾਪਿਤ
Follow Us On

ਜਲੰਧਰ। ਜਲੰਧਰ ਸ਼ਹਿਰ ਦਾ ਨਾਮ ਪੌਰਾਣਿਕ ਕਥਾਵਾਂ ਅਤੇ ਭੋਗੋਲ ਵਿੱਚ ਇਸਦਾ ਵਰਨਣ ਸੁਣਨ ਤੇ ਲਿਖਿਆ ਮਿਲਦਾ ਹੈ । ਪੌਰਾਣਿਕ ਕਥਾਵਾਂ ਮੁਤਾਬਿਕ, ਜਲੰਧਰ ਨਾਂ ਇਕ ਰਾਕਸ਼ਸ ਸੀ ਜਿਸ ਨੂੰ ਸ਼ਿਵ ਦਾ ਅੰਸ਼ ਕਿਹਾ ਜਾਂਦਾ ਹੈ । ਇਸੀ ਜਲੰਧਰ ਸ਼ਹਿਰ ਵਿਚ ਇਤਿਹਾਸਿਕ ਸ਼੍ਰੀ ਦੇਵੀ ਤਾਲਾਬ ਮੰਦਿਰ ਵੀ ਹੈ, ਜਿਸ ਨੂੰ ਸ਼ਕਤੀ ਪੀਠ ਧਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸੀ ਸ਼ਹਿਰ ਵਿਚ ਇਕ ਅਜਿਹਾ ਸ਼ਿਵ ਧਾਮ ਵੀ ਬਣਿਆ ਹੈ ਜਿੱਥੇ ਸਵਾ 11 ਫੁੱਟ ਦਾ ਸ਼ਿਵਲਿੰਗ ਵੀ ਸਥਾਪਿਤ ਕੀਤਾ ਗਿਆ ਹੈ । ਭਗਵਾਨ ਭੋਲੇ ਨਾਥ ਦਾ ਇਹ ਸ਼ਿਵਲਿੰਗ ਖਾਸ ਗੰਧਕ ਅਤੇ ਪਾਰੇ ਨਾਲ ਬਣਿਆ ਹੋਇਆ ਹੈ । ਇਸ ਸ਼ਿਵ ਧਾਮ ਨੂੰ ਤੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਲੋਕ ਆ ਰਹੇ ਹਨ ।

ਇਸ ਕਰਕੇ ਖਾਸ ਹੈ ਸ਼ਿਵ ਧਾਮ

ਜਲੰਧਰ ਸ਼ਹਿਰ ਤੋਂ ਮਹਜ 5 ਕਿਲੋਮੀਟਰ ਦੂਰ ਇਹ ਸ਼ਿਵ ਧਾਮ ਇੱਕ ਸਾਲ ਪਹਿਲਾ ਬਣਿਆ ਸੀ । ਇਸ ਸ਼ਿਵ ਧਾਮ ਦੇ ਆਲੇ ਦੁਆਲੇ ਸਿਰਫ ਖੇਤ ਹੀ ਖੇਤ ਨਜਰ ਆਉਂਦੇ ਹਨ । ਇਕਾਂਤ ਜਗਹ ਬਣੇ ਸ਼ਿਵ ਧਾਮ ਵਿੱਚ 24 ਘੰਟੇ ਸ਼ਾਂਤੀ ਦਾ ਵਾਤਾਵਰਨ ਰਹਿੰਦਾ ਹੈ । ਸ਼ਿਵ ਧਾਮ ਵਿੱਚ ਨਿਰੰਤਰ ਹਰ ਧਰਮ ਦੇ ਸ਼ਬਦ ਮੰਤਰ ਦਾ ਜਾਪ ਹੁੰਦਾ ਹੈ। ਲੋਕਾਂ ਅਨੁਸਾਰ ਉਥੇ ਇਕ ਅਜਿਹੀ ਊਰਜਾ ਪੈਦਾ ਹੁੰਦੀ ਹੈ ਅਤੇ ਇੱਕ ਅਜਿਹਾ ਮਾਹੌਲ ਬਣ ਜਾਂਦਾ ਹੈ, ਜਿਸ ਨਾਲ ਮਾਨਸਿਕ ਅਤੇ ਮੰਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਉਸ ਊਰਜਾ ਨਾਲ ਕਈ ਭਿਆਨਕ ਸ਼ਰੀਰਕ ਬਿਮਾਰੀਆ ਵੀ ਠੀਕ ਹੋ ਜਾਂਦੀਆ ਹਨ ।

ਸ਼ਿਵ ਧਾਮ ਵਿੱਚ ਨਹੀਂ ਹੈ ਦਾਨ ਪਾਤਰ

ਮੰਦਿਰਾਂ ਵਿੱਚ ਅਤੇ ਕਈ ਧਾਮਾ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਹੈ ਉੱਥੇ ਦਾਨ ਪਾਤਰ ਬਣੇ ਹੁੰਦੇ ਹਨ। ਜਦਕਿ ਇਸ ਸ਼ਿਵ ਧਾਮ ਵਿੱਚ ਖ਼ਾਸ ਗੱਲ ਇਹ ਵੀ ਹੈ ਇਥੇ ਨਾ ਤਾਂ ਕੋਈ ਦਾਨ ਪਾਤਰ ਰੱਖਿਆ ਗਿਆ ਹੈ ਤੇ ਨਾ ਹੀ ਬਣਾਇਆ ਗਿਆ ਹੈ । ਸਿਵ ਧਾਮ ਆ ਕੇ ਲੋਕ ਪਵਿੱਤਰ ਸ਼ਿਵਲਿੰਗ ਤੇ ਭੋਲੇਨਾਥ ਦੀ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਉਨ੍ਹਾਂ ਨੂੰ ਉਥੇ ਪਰਸ਼ਾਦ ਮਿਲਦਾ ਹੈ ਅਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਪੈਸੇ ਦਾ ਕੋਈ ਵੀ ਦਾਨ ਨਾ ਦੇਣ। ਸਿਰਫ ਤੇ ਸਿਰਫ ਆਪਣੀਆਂ ਦੁੱਖ ਤਕਲੀਫਾ ਦਾ ਦਾਨ ਹੀ ਕਰਨ।

ਭਗਤੀ ਦੇ ਨਾਲ ਯੋਗ ਅਤੇ ਸਾਧਨਾ ਕਰਦੇ ਹਨ ਲੋਕ

ਸਿਵ ਧਾਮ ਵਿੱਚ ਆ ਕੇ ਲੋਕ ਭਗਤੀ ਦੇ ਨਾਲ ਨਾਲ ਯੋਗ ਅਤੇ ਸਾਧਨਾ ਵੀ ਕਰਦੇ ਹਨ । ਲੋਕਾ ਦਾ ਕਹਿਣਾ ਹੈ ਕੀ ਇਸ ਧਾਮ ਵਿੱਚ ਅਜਿਹੀ ਊਰਜਾ ਹੈ , ਜਿਸ ਨਾਲ ਮਾਨਸਿਕ ਅਤੇ ਸ਼ਰੀਰਕ ਸ਼ਾਂਤੀ ਮਿਲਦੀ ਹੈ । ਸ਼ਿਵ ਧਾਮ ਵਿੱਚ ਹਰ ਤਰ੍ਹਾਂ ਦੀ ਬੁਨੀਆਦੀ ਸੁਵਿਧਾ ਉਪਲੱਬਧ ਹੈ।