ਅਕਾਲੀ ਦਲ ਪੁਨਰ ਸੁਰਜਿਤ ‘ਚ ਵੱਡੀ ਬਗਾਵਤ, ਝੂੰਦਾ ਦੀ ਅਗਵਾਈ ‘ਚ ਬਣਿਆ ਵੱਖਰਾ ਗੁੱਟ; ‘ਵਾਰਿਸ ਪੰਜਾਬ ਦੇ’ ਨੂੰ ਦਿੱਤਾ ਸਮਰਥਨ

Updated On: 

21 Jul 2026 13:26 PM IST

ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਪੰਥ ਤੇ ਪੰਜਾਬ ਲਈ ਅਕਾਲੀ ਰਾਜਨੀਤੀ ਦਿਸ਼ਾਹੀਣ ਹੋ ਚੁੱਕੀ ਸੀ। ਪੰਥ ਤੇ ਪੰਜਾਬ ਦੇ ਮਸਲੇ ਵਿਸਾਰ ਦਿੱਤੇ ਗਏ, ਇਸ ਕਰਕੇ ਅਕਾਲੀਆਂ, ਪੰਜਾਬੀਆਂ ਤੇ ਹੋਰਨਾਂ ਲੋਕਾਂ ਵਿਚਾਕਰ ਨਿਰਾਸ਼ਤਾ ਦਾ ਮਾਹੌਲ ਸੀ। ਸੰਗਤ ਦੀਆਂ ਭਾਵਨਾਵਾਂ ਸਨ ਕਿ ਇੱਕ ਅਜਿਹਾ ਪਲੈਟਫਾਰਮ ਰਚਿਆ ਜਾਵੇ, ਜੋ ਕਿਸਾਨੀ, ਜਵਾਨੀ, ਪੰਜਾਬ ਤੇ ਪੰਥ ਦੀ ਰਾਖੀ ਲਈ ਯਤਨਸ਼ੀਲ ਹੋਵੇ।

ਅਕਾਲੀ ਦਲ ਪੁਨਰ ਸੁਰਜਿਤ ਚ ਵੱਡੀ ਬਗਾਵਤ, ਝੂੰਦਾ ਦੀ ਅਗਵਾਈ ਚ ਬਣਿਆ ਵੱਖਰਾ ਗੁੱਟ; ਵਾਰਿਸ ਪੰਜਾਬ ਦੇ ਨੂੰ ਦਿੱਤਾ ਸਮਰਥਨ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜਿਤ) ‘ਚ ਬਗਾਵਤ ਹੋ ਗਈ ਹੈ। ਇਕਬਾਲ ਸਿੰਘ ਝੂੰਦਾ ਦੀ ਅਗਵਾਈ ‘ਚ 15 ਤੋਂ ਵੱਧ ਆਗੂਆਂ ਨੇ ਵੱਖਰਾ ਗੁੱਟ ਬਣਾ ਲਿਆ ਹੈ। ਇਨ੍ਹਾਂ ਆਗੂਆਂ ਨੇ ਹੁਣ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਪੂਰਨ ਤੌਰ ‘ਤੇ ਸਮਰਥਨ ਦੇਣ ਤੇ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਪੁਨਰ ਸੁਰਜੀਤ’ ਤੇ ‘ਅਕਾਲੀ ਦਲ ਵਾਰਿਸ’ ਪੰਜਾਬ ਨੇ ਗਠਜੋੜ ਕੀਤਾ ਸੀ ਤੇ ਤਾਲਮੇਲ ਕਮੇਟੀ ਬਣਾਈ ਗਈ ਸੀ। ਹਾਲਾਂਕਿ, ਇਹ ਗਠਜੋੜ ਥੋੜ੍ਹੇ ਹੀ ਸਮੇਂ ਬਾਅਦ ਟੁੱਟ ਗਿਆ ਸੀ।

ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਪੰਥ ਤੇ ਪੰਜਾਬ ਲਈ ਅਕਾਲੀ ਰਾਜਨੀਤੀ ਦਿਸ਼ਾਹੀਣ ਹੋ ਚੁੱਕੀ ਸੀ। ਪੰਥ ਤੇ ਪੰਜਾਬ ਦੇ ਮਸਲੇ ਵਿਸਾਰ ਦਿੱਤੇ ਗਏ, ਇਸ ਕਰਕੇ ਅਕਾਲੀਆਂ, ਪੰਜਾਬੀਆਂ ਤੇ ਹੋਰਨਾਂ ਲੋਕਾਂ ਵਿਚਾਕਰ ਨਿਰਾਸ਼ਤਾ ਦਾ ਮਾਹੌਲ ਸੀ। ਸੰਗਤ ਦੀਆਂ ਭਾਵਨਾਵਾਂ ਸਨ ਕਿ ਇੱਕ ਅਜਿਹਾ ਪਲੈਟਫਾਰਮ ਰਚਿਆ ਜਾਵੇ, ਜੋ ਕਿਸਾਨੀ, ਜਵਾਨੀ, ਪੰਜਾਬ ਤੇ ਪੰਥ ਦੀ ਰਾਖੀ ਲਈ ਯਤਨਸ਼ੀਲ ਹੋਵੇ।

ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਸਮੁੱਚਾ ਖਾਲਸਾ ਪੰਥ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੀ ਇੱਕ ਪਲੇਟਫਾਰਮ ‘ਤੇ ਇੱਕਜੁੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਥ ਨੂੰ ਮਜ਼ਬੂਤ ​​ਕਰਨ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ, ਜਿਸ ਨਾਲ ਖਿੰਡੀਆਂ ਹੋਈਆਂ ਪੰਥਕ ਤਾਕਤਾਂ ਨੂੰ ਇੱਕ ਬੈਨਰ ਹੇਠ ਇਕੱਠਾ ਕੀਤਾ ਜਾ ਸਕੇ।

ਪ੍ਰੈੱਸ ਕਾਨਫਰੰਸ ਦੌਰਾਨ ਸਟੇਜ ‘ਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ, ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ। ਅੰਮ੍ਰਿਤਪਾਲ ਸੇ ਪਿਤਾ ਨੇ ਕਿਹਾ ਕਿ ਸਾਡੀ ਲੜਾਈ ਪੰਜਾਬ ਤੇ ਕੌਮ ਦੀ ਹੋਂਦ ਦੀ ਲੜਾਈ ਹੈ। ਸਾਨੂੰ ਕੁਰਸੀਆਂ ਅਹੁਦੇ ਛੱਡ ਕੇ ਲੋਕ ਹਿੱਤ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਚਰਨਾਂ ‘ਚ ਬੇਨਤੀ ਕਰਦੇ ਹਾਂ ਕਿ ਅਕਾਲੀ ਦਲ ਨੂੰ ਖੜ੍ਹਾ ਕਰਨਾ ਤੇ ਖੇਤਰੀ ਧਿਰ ਨੂੰ ਖੜ੍ਹਾ ਕਰਨਾ ਹੀ ਸਾਡਾ ਮਕਸਦ ਸੀ ਤੇ ਜੇਕਰ ਜਿਸ ਧਿਰ ਨੂੰ ਲੋਕ ਪ੍ਰਵਾਣ ਕਰ ਰਹੇ ਹਨ, ਤੁਸੀਂ ਵੀ ਉਸ ਦੇ ਨਾਲ ਆਓ।

Follow Us
Related Stories
ਜੰਤਰ-ਮੰਤਰ ਪ੍ਰਦਰਸ਼ਨ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਮਰਥਨ, ਬੋਲੇ- ਇਹ ਕਿਹੋ ਜਿਹਾ ਹੰਕਾਰ? ਕੇਂਦਰ ਸਰਕਾਰ ਬੱਚਿਆਂ ਨਾਲ ਕਰੇ ਗੱਲ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਪੁੱਜੇ ਹਾਈਕੋਰਟ, 50 ਬੰਬਾਂ ਵਾਲੇ ਬਿਆਨ ‘ਤੇ FIR ਰੱਦ ਕਰਨ ਦੀ ਮੰਗ; ਗ੍ਰਿਫ਼ਤਾਰੀ ‘ਤੇ ਲੱਗ ਚੁੱਕੀ ਹੈ ਰੋਕ
ਫਿਰੋਜ਼ਪੁਰ-ਜੰਮੂ ਰੇਲਗੱਡੀ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ: ਅੱਤਵਾਦੀ ਇਕਬਾਲ ਦੇ 17 ਸਾਥੀ ਗ੍ਰਿਫਤਾਰ; IED, ਵਿਸਫੋਟਕ ਤੇ ਗਲੋਕ ਪਿਸਤੌਲ ਬਰਾਮਦ
ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ: ਦੋ ਮੰਗਾਂ ‘ਤੇ ਬਣੀ ਸਹਿਮਤੀ, ਸ਼ੰਭੂ-ਖਨੌਰੀ ਸਰਹੱਦ ਸੀਲ
3-10 ਅਗਸਤ ਤੱਕ ਚੱਲੇਗਾ ਵਿਧਾਨਸਭਾ ਦਾ ਮੌਨਸੂਨ ਸੈਸ਼ਨ, ਕੈਬਨਿਟ ਮੀਟਿੰਗ ‘ਚ ਬਣੀ ਰਣਨੀਤੀ
ਫਰੀਦਕੋਟ ‘ਚ ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ ਨਾਰਾਜ਼ ਮਾਪਿਆਂ ਨੇ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ; ਜਵਾਈ ਨੇ ਭੱਜ ਕੇ ਬਚਾਈ ਜਾਨ