ਅਕਾਲੀ ਦਲ ਦੀ ਉਮੀਦਵਾਰ ਦੀ ਧੀ ‘ਤੇ FIR, ਪੁਲਿਸ ਦੇ ਕੰਮ ‘ਚ ਵਿਘਨ ਪਾਉਣ ਦਾ ਇਲਜ਼ਾਮ
ਵੀਡੀਓ 'ਚ ਕੰਚਨਪ੍ਰੀਤ ਪੁਲਿਸ ਮੁਲਾਜ਼ਮਾਂ 'ਤੇ ਭੜਕਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ ਦੇ ਆਧਾਰ 'ਤੇ ਉਨ੍ਹਾਂ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਕਰਨ ਗਿੱਲ ਨਾਮ ਦੇ ਵਿਅਕਤੀ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਕੰਚਨਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤੀ ਸੀ ਤੇ ਆਰਓ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਈ ਹੈ।
ਤਰਨਤਾਰਨ ਜ਼ਿਮਨੀ ਚੋਣ ਦੀ ਵੋਟਿੰਗ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੀ ਧੀ ‘ਤੇ ਐਫਆਈਆਰ ਦਰਜ ਹੋ ਗਈ ਹੈ। ਇਹ ਐਫਆਈਆਰ ਪੁਲਿਸ ਦੇ ਕੰਮ ‘ਚ ਵਿਘਨ ਪਾਉਣ ਨੂੰ ਲੈ ਕੇ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਰੰਧਾਵਾ ‘ਤੇ ਐਫਆਈਆਰ ਹੋਈ ਹੈ। ਤਰਨਤਾਰਨ ਦੇ ਸਰਾਏ ਅਮਾਨਤ ਖਾਂ ਥਾਣੇ ‘ਚ ਕੰਚਨਪ੍ਰੀਤ ਦੇ ਮਾਮਲਾ ਦਰਜ ਹੋਇਆ ਹੈ। ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ ਜ਼ਿਮਨੀ ਚੋਣ ਦੀ ਵੋਟਿੰਗ ਵਾਲੇ ਦਿਨ ਕੰਚਨਪ੍ਰੀਤ ਦੀ ਵੀਡੀਓ ਵਾਇਰਲ ਹੋਈ ਸੀ।
ਵਾਇਰਲ ਵੀਡੀਓ ‘ਚ ਕੰਚਨਪ੍ਰੀਤ ਪੁਲਿਸ ਮੁਲਾਜ਼ਮਾਂ ‘ਤੇ ਭੜਕਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ ਦੇ ਆਧਾਰ ‘ਤੇ ਉਨ੍ਹਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਕਰਨ ਗਿੱਲ ਨਾਮ ਦੇ ਵਿਅਕਤੀ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਕੰਚਨਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀਡੀਓ ਸ਼ੇਅਰ ਕੀਤੀ ਸੀ ਤੇ ਆਰਓ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਈ ਹੈ।
ਜ਼ਿਮਨੀ ਚੋਣ
ਦੱਸ ਦੇਈਏ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਚ ਹਨ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਤਰਨਤਾਰਨ ਜ਼ਿਮਨੀ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਿਰੀ ਜ਼ਿਮਨੀ ਚੋਣ ਹੋਵੇਗੀ। ਇਸ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ਚ ਜਿੱਤ ਹਾਸਲ ਕਰਨ ਲਈ ਵਾਹ ਲਗਾ ਦਿੱਤੀ ਹੈ। ਇਹ ਜਿੱਤ ਕਿਸੇ ਵੀ ਪਾਰਟੀ ਲਈ ਵੱਡੀ ਸਾਬਤ ਹੋਵੇਗੀ।
ਪਾਰਟੀਆਂ ਦੇ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲਈ ਇਸ ਖੇਤਰ ਤੋਂ ਰਾਜਨੀਤੀ ਤੇ ਸਮਾਜ ਸੇਵਾ ਨਾਲ ਜੁੜੇ ਆਜ਼ਾਦ ਗਰੁੱਪ ਨੂੰ ਆਪਣੇ ਨਾਲ ਰਲਾਇਆ ਹੈ। ਇਸ ਗਰੁੱਪ ਨੇ ਇਲਾਕੇ ਚ ਆਪਣੇ ਕਰੀਬ 40 ਸਰਪੰਚ ਤੇ 7 ਕੌਂਸਲਰ ਜਿਤਵਾਏ ਹਨ। ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੇ ਪਤੀ ਫੌਜ ਚ ਸੇਵਾ ਨਿਭਾ ਚੁੱਕੇ ਹਨ।
ਆਮ ਆਦਮੀ ਪਾਰਟੀ:ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਵਾਰ ਸਾਬਕਾ ਅਕਾਲੀ ਦਲ ਆਗੂ ਹਰਮੀਤ ਸਿੰਘ ਸੰਧੂ ਨੂੰ ਉਮੀਵਾਰ ਐਲਾਨਿਆ ਹੈ। ਹਰਮੀਤ ਸੰਧੂ 2002, 2007 ਤੇ 2012 ਚ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੇ ਦੋ ਵਾਰ ਅਕਾਲੀ ਦਲ ਤੋਂ ਚੋਣ ਜਿੱਤੀ ਹੈ ਤੇ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਸਫ਼ਲਤਾ ਹਾਸਲ ਕੀਤੀ। ਹਾਲਾਂਕਿ 2017 ਤੇ 2022 ਚ ਉਹ ਹਾਰ ਗਏ ਸਨ। ਖੇਤਰ ਚ ਆਪਣੀ ਪਹਿਚਾਣ ਰੱਖਣ ਵਾਲੇ ਹਰਮੀਤ ਸੰਧੂ ਨੂੰ ਪਾਰਟੀ ਚ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਿਆ ਹੈ।
ਇਹ ਵੀ ਪੜ੍ਹੋ
ਕਾਂਗਰਸ: 2017 ਚ ਕਾਂਗਰਸ ਦੇ ਡਾ. ਧਰਮਵੀਰ ਅਗਨੀਹੋਤਰੀ ਨੇ ਇੱਥੋਂ ਜਿੱਤ ਦਰਜ ਕੀਤੀ ਸੀ। ਹੁਣ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਤੇ ਆਪਣਾ ਦਾਅ ਖੇਡਿਆ ਹੈ। ਬੁਰਜ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨੇ ਜਾਂਦੇ ਹਨ। ਬੁਰਜ ਕਾਂਗਰਸ ਕਿਸਾਨ ਸੈੱਲ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ ਤੇ ਜ਼ਿਲ੍ਹੇ ਚ ਸੀਨੀਅਰ ਕਾਂਗਰਸੀ ਆਗੂ ਹਨ।
ਭਾਜਪਾ:ਭਾਜਪਾ ਨੇ ਇੱਥੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਹੈ। ਹਰਜੀਤ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ, ਪਰ ਸਾਲ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦਾ ਵੀ ਖੇਤਰ ਚ ਪ੍ਰਭਾਵ ਦੱਸਿਆ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ):ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਚ ਬੰਦ ਸ੍ਰੀ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ।


