AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਵਿਸਾਖੀ ਮੌਕੇ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਹੇਠਾਂ ਡਿੱਗਿਆ ਸੇਵਾਦਾਰ, ਮੌਕੇ ‘ਤੇ ਹੀ ਮੌਤ, ਜਾਂਚ ਜਾਰੀ

ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ ਵਿੱਖੇ ਵੱਡਾ ਹਾਦਸਾ ਵਾਪਰਿਆ ਹੈ। ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਸੇਵਾਦਾਰ ਮਨਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਹਿਮਤੀ ਦੀ ਗੱਲ ਕਹੀ ਹੈ।

ਵਿਸਾਖੀ ਮੌਕੇ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਹੇਠਾਂ ਡਿੱਗਿਆ ਸੇਵਾਦਾਰ, ਮੌਕੇ 'ਤੇ ਹੀ ਮੌਤ, ਜਾਂਚ ਜਾਰੀ
rajinder-arora-ludhiana
| Updated On: 14 Apr 2026 18:12 PM IST
Share

ਲੁਧਿਆਣਾ ਦੇ ਡੁਗਰੀ ਸਥਿਤ ਆਤਮ ਨਗਰ ਚੌਂਕੀ ਦੀ ਬੈਕ ਸਾਈਡ ‘ਤੇ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ ਵਿਖੇ ਵਿਸਾਖੀ ਦੇ ਪਾਵਨ ਮੌਕੇ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਮਨਿੰਦਰ ਸਿੰਘ ਮਿੰਦੂ ਨਾਮ ਦੇ ਨੌਜਵਾਨ ਦੀ ਹੇਠਾਂ ਡਿੱਗਣ ਕਾਰਨ ਮੌਤ ਹੋਈ ਹੈ। ਮਨਿੰਦਰ ਸਿੰਘ ਦੀ ਉਮਰ ਤਕਰੀਬਨ 40 ਸਾਲ ਸੀ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਹਿਮਤੀ ਦੀ ਗੱਲ ਕਹੀ ਹੈ।

ਉਧਰ ਥਾਣਾ ਮੁਖੀ ਮਾਡਲ ਟਾਊਨ ਦੇ ਐਸਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9:30 ਵਜੇ ਦੇ ਕਰੀਬ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਕਰਤਾਰ ਨਗਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ ਅੱਠ ਸਾਲਾਂ ਤੋਂ ਨਿਸ਼ਾਨ ਸਾਹਿਬ ਦੀ ਮਨਿੰਦਰ ਸਿੰਘ ਸੇਵਾ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਸ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਅਤੇ ਹੇਠਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ।

ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਕਿ ਪਰਿਵਾਰਿਕ ਮੈਂਬਰਾਂ ਦੀ ਆਪਸੀ ਪ੍ਰਬੰਧਕ ਕਮੇਟੀ ਨਾਲ ਸਹਿਮਤੀ ਬਣੀ ਹੈ ਪਰ ਫਿਰ ਵੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਉਹ ਜ਼ਰੂਰ ਕਾਰਵਾਈ ਅਮਲ ਵਿੱਚ ਲਿਆਉਣਗੇ।

ਨਿਸ਼ਾਨ ਸਾਹਿਬ ਬਾਰੇ ਜਾਣੋ

ਨਿਸ਼ਾਨ ਸਾਹਿਬ ਦੇ ਇਤਿਹਾਸ ਬਾਰੇ ਵਿਦਿਵਾਨਾਂ ਦੀ ਵੱਖ-ਵੱਖ ਰਾਏ ਹਨ। ਕਈ ਵਿਦਿਵਾਨ ਨਿਸ਼ਾਨ ਸਾਹਿਬ ਦੀ ਸ਼ੁਰੂਆਤ ਤੀਜੇ ਪਾਤਸਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਮੰਨਦੇ ਹਨ। ਉਨ੍ਹਾਂ ਅਨੁਸਾਰ ਉਸ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਚਿੱਟਾ ਜਾਂ ਸਫੈਦ ਹੋਇਆ ਕਰਦਾ ਸੀ। ਇਹ ਪੰਜਵੇਂ ਪਾਤਸ਼ਾਹ ਤੱਕ ਚੱਲਿਆ। ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਮਿਲਦੇ ਹਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਰਤਨ ਸਿੰਘ ਜੱਗੀ ਜੀ ਦੀ ਖੌਜ ਮੁਤਾਬਿਕ ਸਿੱਖ ਪੰਥ ਵਿੱਚ ਨਿਸ਼ਾਨ ਸਾਹਿਬ ਦਾ ਰਿਵਾਜ਼ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਪਿਆ। ਗੁਰੂ ਪਾਤਸ਼ਾਹ ਨੇ ਅਕਾਲ ਬੁੰਗਾ (ਸ੍ਰੀ ਅਕਾਲ ਤਖ਼ਤ ਸਾਹਿਬ) ਬਣਾਉਣ ਸਮੇਂ ਉੱਥੇ ਨਿਸ਼ਾਨ ਵੀ ਖੜ੍ਹਾ ਕੀਤਾ ਸੀ। ਇਤਿਹਾਸਿਕ ਸਰੋਤਾਂ ਅਨੁਸਾਰ ਉਸ ਸਮੇਂ ਨਿਸ਼ਾਨ ਸਾਹਿਬ ਨੂੰ ਅਕਾਲ ਧੁਜਾ ਅਤੇ ਸਤਿਗੁਰ ਕਾ ਨਿਸ਼ਾਨ ਕਿਹਾ ਜਾਂਦਾ ਸੀ।

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...