ਜਲੰਧਰ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੇਅਰ ਸੁਨੀਲ ਜੋਤੀ ਦਾ ਦੇਹਾਂਤ

Published: 

08 Feb 2023 19:23 PM

ਜਲੰਧਰ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੇਅਰ ਸੁਨੀਲ ਜੋਤੀ ਨੂੰ ਹਿਮਾਚਲ 'ਚ ਚੋਣ ਪ੍ਰਚਾਰ ਦੌਰਾਨ ਆਇਆ ਸੀ ਹਾਰਟ ਅਟੈਕ । ਉਦੋਂ ਤੋਂ ਉਹ ਹਸਪਤਾਲ 'ਚ ਸਨ ਭਰਤੀ, ਚੱਲ ਰਿਹਾ ਸੀ ਇਲਾਜ ।

ਜਲੰਧਰ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੇਅਰ ਸੁਨੀਲ ਜੋਤੀ ਦਾ ਦੇਹਾਂਤ
Follow Us On

ਜਲੰਧਰ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਲ ਬਾਅਦ ਦੁਪਹਿਰ ਉਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ । ਦੱਸ ਦਈਏ ਨਵੰਬਰ ਮਹੀਨੇ ਸੁਨੀਲ ਜਯੋਤੀ ਹਿਮਾਚਲ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਤੇ ਅਚਾਨਕ ਬਿਮਾਰ ਹੋ ਗਏ । ਪਾਰਟੀ ਵੱਲੋ ਉਨਾਂ ਦੀ ਚੋਣ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਲਗਾਈ ਗਈ ਸੀ । ਜਦੋਂ ਸੁਨੀਲ ਜਯੋਤੀ ਚੋਣ ਪ੍ਰਚਾਰ ਕਰ ਰਹੇ ਸੀ ਤੇ ਉਸ ਸਮੇਂ ਓਹ ਬਿਮਾਰ ਹੋ ਗਏ । ਸੁਨੀਲ ਜਯੋਤੀ ਨੂੰ ਉਸੀ ਸਮੇਂ ਇਮਰਗੇਂਸੀ ਟ੍ਰੀਟਮੈਂਟ ਦੇਕੇ ਜਲੰਧਰ ਦੇ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਸੀ । ਪਿਛਲੇ ਢਾਈ ਤਿੰਨ ਮਹੀਨੇ ਇਲਾਜ ਚਲਣ ਦੇ ਬਾਵਜੂਦ ਸਾਬਕਾ ਮੇਅਰ ਦੀ ਹਾਲਤ ਵਿੱਚ ਸੁਧਾਰ ਜਿਆਦਾ ਨਹੀਂ ਆਇਆ ਤੇ ਕਲ ਦੁਪਿਹਰ ਬਾਅਦ ਓਹਨਾਂ ਦਾ ਦੇਹਾਂਤ ਹੋ ਗਿਆ ਸੀ ।

ਸਾਲ 2012 ਵਿੱਚ ਜਲੰਧਰ ਦੇ ਬਣੇ ਸਨ ਮੇਅਰ

ਸੁਨੀਲ ਜੋਤੀ ਸਾਲ 2012 ਵਿੱਚ ਜਲੰਧਰ ਦੇ ਮੇਅਰ ਬਣੇ ਸਨ। ਉਦੋਂ ਸੁਨੀਲ ਜੋਤੀ ਸ਼ਹਿਰ ਦੇ ਵਾਰਡ ਨੰਬਰ-5 ਤੋਂ ਜਿੱਤ ਕੇ ਨਗਰ ਨਿਗਮ ਹਾਊਸ ਪੁੱਜੇ ਸਨ। ਉਸ ਸਮੇਂ ਸੂਬੇ ਵਿੱਚ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗਠਜੋੜ ਸੀ। ਅਕਾਲੀ ਦਲ ਦੇ ਕਮਲਜੀਤ ਸਿੰਘ ਭਾਟੀਆ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ। ਸੁਨੀਲ ਜੋਤੀ ਨੇ ਆਪਣਾ 5 ਸਾਲ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਕੀਤਾ ਸੀ।

ਗੰਭੀਰਤਾ ਨਾਲ ਲੋਕਾਂ ਦੀ ਸਮੱਸਿਆਵਾਂ ਦਾ ਕਰਦੇ ਸਨ ਹੱਲ

ਸੁਨੀਲ ਜੋਤੀ ਸਾਬਕਾ ਵਿਧਾਇਕ ਕੇਡੀ ਭੰਡਾਰੀ ਦੇ ਕਰੀਬੀ ਮੰਨੇ ਜਾਂਦੇ ਸਨ । ਭੰਡਾਰੀ ਨੇ ਜੋਤੀ ਨੂੰ ਮੇਅਰ ਬਣਾਉਣ ਲਈ ਲਾਬਿੰਗ ਕੀਤੀ ਸੀ। ਉਨ੍ਹਾਂ ਨੇ ਭਾਜਪਾ ਦੇ ਮਜ਼ਬੂਤ ​​ਆਗੂ ਮਨੋਰੰਜਨ ਕਾਲੀਆ ਦੇ ਸਮਰਥਨ ਵਾਲੇ ਕਾਰਪੋਰੇਟਰ ਰਵੀ ਮਹਿੰਦਰੂ ਨੂੰ ਪਿੱਛੇ ਛੱਡ ਕੇ ਮੇਅਰ ਦਾ ਅਹੁਦਾ ਹਾਸਲ ਕੀਤਾ ਸੀ । ਸੁਨੀਲ ਜੋਤੀ ਦੇ ਮੇਅਰ ਬਣਨ ਤੋਂ ਬਾਅਦ ਸ਼ਹਿਰ ਵਿਚ ਲੋਕਾਂ ਦੇ ਕੰਮਕਾਜ ਸੁਚਾਰੂ ਢੰਗ ਨਾਲ ਕਰਵਾਏ ਗਏ ਸਨ । ਸੁਨੀਲ ਜੋਤੀ ਮੇਲ ਹੋਣ ਦੇ ਬਾਵਜੂਦ ਆਮ ਲੋਕਾਂ ਦੀ ਰਾਏ ਤੇ ਲੋਕਾਂ ਦੀ ਸਮੱਸਿਆ ਸੁਣ ਕੇ ਉਸ ਦਾ ਜਲਦ ਨਿਪਟਾਰਾ ਕਰਦੇ ਸਨ । ਉਹਨਾਂ ਦੇ ਕੰਮਕਾਜ ਤੋਂ ਪਾਰਟੀ ਆਗੂ ਤੇ ਪਾਰਟੀ ਹਾਈਕਮਾਨ ਬਹੁਤ ਖੁਸ਼ ਸਨ । ਜਦਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਦਾ ਵਿਰੋਧ ਲਗਾਤਾਰ ਹੁੰਦਾ ਰਿਹਾ ਪਰ ਲੋਕਾਂ ਦੇ ਸਹਿਯੋਗ ਨਾਲ ਸੁਨੀਲ ਜੋਤੀ ਜਲੰਧਰ ਵਿਚ ਮੇਅਰ ਦੇ ਓਹਦੇ ਤੇ ਬਣੇ ਰਹੇ ।

ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਚਰਚਾ ਵਿੱਚ ਰਹੇ

ਸੁਨੀਲ ਜੋਤੀ ਸਾਲ 2017 ਤੱਕ ਮੇਅਰ ਰਹੇ, ਹਾਲਾਂਕਿ ਉਸ ਤੋਂ ਬਾਅਦ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਬਹੁਮਤ ਨਾਲ ਸਦਨ ਵਿੱਚ ਪਹੁੰਚੀ। ਇਸ ਤੋਂ ਬਾਅਦ ਸੁਨੀਲ ਜੋਤੀ ਦੇ ਮੇਅਰ ਹੋਣ ਸਮੇਂ ਵਿਰੋਧੀ ਧਿਰ ਦੇ ਨੇਤਾ ਰਹੇ ਜਗਦੀਸ਼ ਰਾਜ ਰਾਜਾ ਨੂੰ ਮੇਅਰ ਚੁਣਿਆ ਗਿਆ। ਜਲੰਧਰ ਦੇ ਲੋਕ ਉਨ੍ਹਾਂ ਦੇ ਕਾਰਜਕਾਲ ਨੂੰ ਹਮੇਸ਼ਾ ਯਾਦ ਕਰਦੇ ਹਨ। ਇੱਥੋਂ ਤੱਕ ਕਿ ਵਿਰੋਧੀ ਧਿਰ ਅੱਜ ਵੀ ਉਨਾ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਕਰਦੀ ਹੈ ।