Fake Documents: ਜਾਅਲੀ ਦਸਤਾਵੇਜਾਂ ਨਾਲ ਕੀਤੀ ਕ੍ਰਿਕੇਟਰਾਂ ਦੀ ਚੋਣ, ਮਾਮਲਾ ਦਰਜ
Fake Documents: ਜਆਲਦੀ ਦਸਤੇਵਜਾਂ ਨਾਲ ਕ੍ਰਿਕੇਟਰਾਂ ਦੀ ਚੋਣ ਕੀਤੇ ਜਾਣ ਦੇ ਕਾਰਨ ਮਾਨਸਾ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੇ ਸਕੱਤਰ ਤੇ ਧੋਖਾਧੜੀ ਅਤੇ ਜਾਅਲਸਾਜੀ ਦਾ ਮਾਮਲਾ ਦਰਜ ਕੀਤਾ। ਇਸ ਤੋਂ ਇਲ਼ਾਵਾ ਉਨ੍ਹਾਂ ਦੀ ਮੈਂਬਰਸ਼ਿਪ ਵੀ ਰੱਦ ਕਰਨ ਦੀ ਮੰਗ ਕੀਤੀ ਗਈ। ਸਕੱਤਰ ਤੋਂ ਇਲਾਵਾ ਤਿੰਨ ਖਿਡਾਰੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਲੱਗੇ ਹਨ ਗਲਤ ਡਾਕੂਮੈਂਟ ਤਿਆਰ ਕਰਕੇ ਇੱਕ ਖਿਡਾਰੀ ਨੂੰ ਨੈਸ਼ਨਲ ਪੱਧਰ ਤੱਕ ਵੀ ਲਿਜਾਇਆ ਗਿਆ।
ਜਾਅਲੀ ਦਸਤਾਵੇਜਾਂ ਨਾਲ ਕੀਤੀ ਕ੍ਰਿਕੇਟਰਾਂ ਦੀ ਚੋਣ, ਮਾਮਲਾ ਦਰਜ।
ਮਾਨਸਾ ਨਿਊਜ਼: ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (DCA) ਮਾਨਸਾ ਦੀ ਮਿਲੀਭੁਗਤ ਨਾਲ ਬਾਹਰਲੀਆਂ ਸਟੇਟਾਂ ਅਤੇ ਵੱਡੀ ਉਮਰ ਦੇ ਖਿਡਾਰੀਆਂ ਵੱਲੋਂ ਪੰਜਾਬ ਦੇ ਜਾਅਲ੍ਹੀ ਆਧਾਰ ਕਾਰਡ, ਵੋਟਰ ਕਾਰਡ ਅਤੇ ਜਨਮ ਸਰਟੀਫਿਕੇਟ ਤਿਆਰ ਕਰਕੇ ਛੋਟੀ ਉਮਰ ਗਰੁੱਪਾਂ ਵਿੱਚ ਖੇਡਣ ਦੇ ਗੋਲਮਾਲ ਦਾ ਪੁਲਿਸ ਨੇ ਪਰਦਾਫਾਸ਼ (Police exposed) ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਖਿਡਾਰੀਆਂ ਸਕਸ਼ਮ ਕੁਮਾਰ, ਜਸਪ੍ਰੀਤ ਸਿੰਘ, ਰਣਦੀਪ ਸਿੰਘ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਜਗਮੋਹਣ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਸ਼ਿਕਾਇਤਕਰਤਾ ਨੇ ਸਕੱਤਰ ਦੀ ਲਾਈਫ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ।


