AAP ਦੀ ਦੂਜੀ ਲਿਸਟ ‘ਚ ਸਰਬਜੀਤ ਕੌਰ ਮਾਣੂਕੇ ਦਾ ਨਾਮ ਵੀ ਸ਼ਾਮਲ, ਹੈਟ੍ਰਿਕ ਲਗਾਉਣ ਦੀ ਰਹੇਗੀ ਚੁਣੌਤੀ

Updated On: 

12 Nov 2026 19:15 PM IST

Sarabjit Kaur Manuke in AAP Second List : ਜਗਰਾਉਂ ਤੋਂ ਆਮ ਆਦਮੀ ਪਾਰਟੀ ਨੇ ਤੀਜੀ ਵਾਰ ਵਿਧਾਨ ਸਭਾ ਚੋਣ ਦੀ ਟਿਕਟ ਦੇ ਕੇ ਸਰਬਜੀਤ ਕੌਰ ਮਾਣੂਕੇ 'ਤੇ ਮੁੜ ਆਪਣਾ ਵਿਸ਼ਵਾਸ ਜਤਾਇਆ ਹੈ। ਪੰਜਾਬ ਆਮ ਆਦਮੀ ਵੱਲੋਂ ਜਾਰੀ ਵਿੱਚ 31 ਨਾਮ ਸ਼ਾਮਲ ਹਨ। ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ 71 ਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

AAP ਦੀ ਦੂਜੀ ਲਿਸਟ ਚ ਸਰਬਜੀਤ ਕੌਰ ਮਾਣੂਕੇ ਦਾ ਨਾਮ ਵੀ ਸ਼ਾਮਲ, ਹੈਟ੍ਰਿਕ ਲਗਾਉਣ ਦੀ ਰਹੇਗੀ ਚੁਣੌਤੀ

ਸਰਬਜੀਤ ਕੌਰ ਮਾਣੂਕੇ

ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਲਿਸਟ ਵਿੱਚ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਲਿਸਟ ਵਿੱਚ ਜਿਹੜਾ ਇੱਕ ਨਾਂ ਜਿਆਦਾ ਚਰਚਾ ਵਿੱਚ ਹੈ, ਉਹ ਹੈ ਸਰਬਜੀਤ ਕੌਰ ਮਾਣੁਕੇ ਦਾ। ਜਗਰਾਓਂ ਤੋਂ ਮਾਣੁਕੇ ਦਾ ਟਿਕਟ ਤਕਰੀਬਨ-ਤਕਰੀਬਨ ਕੱਟਿਆ ਹੋਇਆ ਹੀ ਮੰਨਿਆ ਜਾ ਰਿਹਾ ਸੀ, ਪਰ ਇਨ੍ਹਾਂ ਕਿਆਸ-ਅਰਾਈਆਂ ਦੇ ਵਿਚਕਾਰ ਪਾਰਟੀ ਨੇ ਤੀਜੀ ਵਾਰ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਮਾਣੁਕੇ ਦੇ ਸਾਹਮਣੇ ਇਸ ਸੀਟ ਤੋਂ ਹੈਟ੍ਰਿਕ ਲਗਾਉਣ ਦੀ ਚੁਣੌਤੀ ਰਹੇਗੀ।

ਮਾਣੂਕੇ ਨੂੰ ਤੀਜੀ ਟਿਕਟ ਮਿਲਣਾ ਇਹ ਦਰਸਾਉਂਦਾ ਹੈ ਕਿ ਸਿਰਫ ਚੋਣ ਉਮੀਦਵਾਰ ਦੀ ਘੋਸ਼ਣਾ ਕਰਨਾ ਹੀ ਨਹੀਂ, ਬਲਕਿ ਜਗਰਾਓਂ ਵਿੱਚ ਪਾਰਟੀ ਦੇ ਮੌਜੂਦਾ ਰਾਜਨੀਤਿਕ ਪਕੜ ਨੂੰ ਮੁੜ ਪਰਖਣ ਦਾ ਫੈਸਲਾ ਵੀ ਹੈ। ਲਗਾਤਾਰ ਦੋ ਵਾਰ ਜਿੱਤ ਦਰਜ ਕਰਵਾਉਣ ਤੋਂ ਬਾਅਦ ਮਾਣੂਕੇ ਨੂੰ ਹੁਣ ਤੀਜੀ ਵਾਰ ਆਪਣੀ ਪ੍ਰਸਿੱਧੀ ਅਤੇ ਚੋਣ ਪ੍ਰਭਾਵ ਸਾਬਤ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਣੂਕੇ ਨੂੰ ਤੀਜੀ ਵਾਰ ਮਿਲੀ ਟਿਕਟ

ਜਗਰਾਉਂ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਆਮ ਆਦਮੀ ਪਾਰਟੀ ਨੇ ਤੀਜੀ ਵਾਰ ਵਿਧਾਨ ਸਭਾ ਚੋਣ ਦੀ ਟਿਕਟ ਦੇ ਕੇ ਸਰਬਜੀਤ ਕੌਰ ਮਾਣੂਕੇ ‘ਤੇ ਮੁੜ ਆਪਣਾ ਵਿਸ਼ਵਾਸ ਜਤਾਇਆ ਹੈ। ਲਗਾਤਾਰ 2 ਵਿਧਾਨ ਸਭਾ ਚੋਣਾਂ ਜਿੱਤਣ ਵਾਲੀ ਮਾਣੂਕੇ ਨੂੰ ਤੀਜੀ ਵਾਰ ਮੈਦਾਨ ਵਿੱਚ ਉਤਾਰ ਕੇ ਪਾਰਟੀ ਨੇ ਉਨ੍ਹਾਂ ਨੂੰ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਦਿੱਤਾ ਹੈ। ਟਿਕਟ ਮਿਲਣ ਤੋਂ ਬਾਅਦ ਮਾਣੁਕੇ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਪਾਰਟੀ ਨੇ ਮਾਣੂਕੇ ‘ਤੇ ਮੁੜ ਜਤਾਇਆ ਭਰੋਸਾ

ਜਗਰਾਉਂ ਤੋਂ ਤੀਜੀ ਵਾਰ ਟਿਕਟ ਮਿਲਣ ਤੋਂ ਬਾਅਦ ਮਾਣੁਕੇ ਇੱਕ ਵਾਰ ਮੁੜ ਤੋਂ ਪਾਰਟੀ ਦੇ ਕੇਂਦਰ ਵਿੱਚ ਆ ਗਏ ਹਨ। ਬੇਸ਼ੱਕ ਉਹ ਲੰਬੇ ਸਮੇਂ ਤੋਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਏ ਹੋਏ ਸਨ ਪਰ ਕੁਝ ਦਿਨ ਪਹਿਲਾਂ ਜਗਰਾਓਂ ਵਿੱਚ ਲੋਕ ਮਿਲਣੀ ਦੌਰਾਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨਾਲ ਖੜਾ ਵੇਖ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਮੁੜ ਤੋਂ ਪਾਰਟੀ ਦੀਆਂ ਸਰਗਰਮੀਆਂ ਵਿੱਚ ਵਾਪਸੀ ਕਰ ਚੁੱਕੇ ਹਨ।

ਹੁਣ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦੇ ਕੇ ਇਨ੍ਹਾਂ ਕਿਆਸ-ਅਰਾਈਆਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਉਹ ਜਿੱਤ ਦੀ ਹੈਟ੍ਰਿਕ ਲਗਾਉਂਦੇ ਹਨ ਜਾਂ ਜਗਰਾਓਂ ਤੋਂ ਕੋਈ ਨਵਾਂ ਰਾਜਨੀਤਿਕ ਸਮੀਕਰਨ ਦੇਖਣ ਨੂੰ ਮਿਲਦਾ ਹੈ।

Loading...
Unable to load recommendations.
Follow Us
Related Stories
AAP ਦੀ ਦੂਜੀ ਲਿਸਟ ‘ਚ ਕਿਸਦੀ ਕੱਟੀ ਟਿਕਟ ਤੇ ਕਿਹੜੇ ਨਵੇਂ ਚਿਹਰਿਆਂ ਤੇ ਲੱਗਿਆ ਦਾਅ? ਜਾਣੋ ਪੂਰੀ ਡਿਟੇਲ
AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 31 ਨਾਮਾਂ ‘ਤੇ ਲੱਗੀ ਮੋਹਰ, ਹੁਣ ਤੱਕ 71 ਸੀਟਾਂ ਦਾ ਐਲਾਨ
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ CM ਧਾਮੀ ਨਾਲ ਕੀਤੀ ਮੁਲਾਕਾਤ, ਉੱਤਰਾਖੰਡ ਨੂੰ ਖੇਡ ਕੇਂਦਰ ਬਣਾਉਣ ‘ਤੇ ਹੋਈ ਚਰਚਾ
SGPC ਚੋਣਾਂ-ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ‘ਤੇ ਹਾਈ ਕੋਰਟ ਸਖ਼ਤ, ਕੇਂਦਰ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਣਾ ਹੋਵੇਗਾ ਜਵਾਬ
ਸਚਿਨ ਪਾਇਲਟ ਨੇ ਠੋਕਿਆ ਦਾਅਵਾ, 2027 ‘ਚ ਪੰਜਾਬ ਵਿੱਚ ਬਣੇਗੀ ਕਾਂਗਰਸ ਦੀ ਸਰਕਾਰ, ਚਮਕੌਰ ਸਾਹਿਬ ਤੋਂ ਚੰਨੀ ਦੀ ਸਾਈਕਲ ਯਾਤਰਾ ਦੀ ਸ਼ੁਰੂਆਤ
ਅੰਮ੍ਰਿਤਪਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ, ਦਾਦੀ ਦੇ ਅੰਤਿਮ ਸੰਸਕਾਰ ਲਈ ਪੈਰੋਲ ਦੀ ਮੰਗ, ਕੱਲ੍ਹ ਮੁੜ ਸੁਣਵਾਈ