AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ, ਬੋਲੇ- ਸੂਬੇ ਲਈ ਵੱਧ ਤੋਂ ਵੱਧ ਕੰਮ ਕਰਾਂਗਾ

ਸੰਜੀਵ ਅਰੋੜਾ ਨੇ ਸਹੁੰ ਚੁੱਕ ਸਮਾਗਮ ਮੌਕ 'ਤੇ ਕਿਹਾ ਕਿ ਮੈਨੂੰ ਬਹੁੱਤ ਫ਼ਕਰ ਹੋ ਰਿਹਾ ਕਿ ਮੈਂ ਵਿਧਾਨਸਭਾ ਦੇ ਵਿਧਾਇਕ ਦੀ ਸਹੁੰ ਚੁੱਕੀ। ਮੈਂ ਆਪਣੇ ਸੂਬੇ ਲਈ ਵੱਧ ਤੋਂ ਵੱਧ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਆਗੂਆਂ ਦੀ ਸਲਾਹ ਲੈ ਕੇ ਅੱਗੇ ਵਧਾਂਗੇ, ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਕਾਰਜ਼ਕਾਲ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਚਾਹੁੰਦੇ ਹਨ ਉਹ ਹੀ ਕੰਮ ਹੋਣਗੇ, ਨਾ ਕਿ ਉਹ ਜੋ ਅਸੀਂ ਚਾਹੁੰਦੇ ਹਨ। ਜੋ ਵੀ ਲੋਕਾਂ ਦੀ ਮੰਗ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣਗੇ।

ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ, ਬੋਲੇ- ਸੂਬੇ ਲਈ ਵੱਧ ਤੋਂ ਵੱਧ ਕੰਮ ਕਰਾਂਗਾ
ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ
rajinder-arora-ludhiana
| Updated On: 28 Jun 2025 13:07 PM IST

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸਹੁੰ ਚੁਕਾਈ। ਉਨ੍ਹਾਂ ਨੂੰ ਜਲਦੀ ਹੀ ਕੈਬਨਿਟ ਮੰਤਰੀ ਵੀ ਬਣਾਉਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸੰਜੀਵ ਅਰੋੜਾ ਨੂੰ ਲੋਕ ਚੁਣਦੇ ਹਨ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ।

ਸੰਜੀਵ ਅਰੋੜਾ ਨੇ ਸਹੁੰ ਚੁੱਕ ਸਮਾਗਮ ਮੌਕੇ ‘ਤੇ ਕਿਹਾ ਕਿ ਮੈਨੂੰ ਬਹੁੱਤ ਮਾਨ ਤੇ ਫ਼ਕਰ ਹੋ ਰਿਹਾ ਕਿ ਮੈਂ ਵਿਧਾਨਸਭਾ ਦੇ ਵਿਧਾਇਕ ਦੀ ਸਹੁੰ ਚੁੱਕੀ। ਪਹਿਲੇ ਅਸੀਂ ਵਿਧਾਨਸਭਾ ਦੇ ਬਾਹਰ ਤੋਂ ਹੀ ਲੰਘ ਜਾਂਦੇ ਸੀ, ਟੀਵੀ ‘ਤੇ ਦੇਖਦੇ ਸੀ ਕਿ ਐਮਐਲਏ ਰਹੇ ਹਨ ਤੇ ਕੰਮ ਕਰਨ ਰਹੇ ਹਨ। ਮੈਂ ਆਪਣੇ ਸੂਬੇ ਲਈ ਵੱਧ ਤੋਂ ਵੱਧ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਆਗੂਆਂ ਦੀ ਸਲਾਹ ਲੈ ਕੇ ਅੱਗੇ ਵਧਾਂਗੇ, ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਕਾਰਜ਼ਕਾਲ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਚਾਹੁੰਦੇ ਹਨ ਉਹ ਹੀ ਕੰਮ ਹੋਣਗੇ, ਨਾ ਕਿ ਉਹ ਜੋ ਅਸੀਂ ਚਾਹੁੰਦੇ ਹਨ। ਜੋ ਵੀ ਲੋਕਾਂ ਦੀ ਮੰਗ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਪਹਿਲ ਦੇ ਆਧਾਰ ‘ਤੇ ਕੰਮ ਕੀਤੇ ਜਾਣਗੇ।

ਦੱਸ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਿੰਗ ਹੋਈ ਸੀ ਤੇ 23 ਜੂਨ ਨੂੰ ਨਤੀਜ਼ੇ ਐਲਾਨੇ ਗਏ ਸਨ। ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ । ਪਹਿਲੇ ਗੇੜ੍ਹ ਤੋਂ ਲੈ ਕੇ ਆਖਰੀ ਗੇੜ੍ਹ ਤੱਕ ਉਨ੍ਹਾਂ ਦੀ ਲੀਡ ਬਰਕਰਾਰ ਰਹੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾਇਆ।

ਲੁਧਿਆਣਾ ਪੱਛਮੀ ਨੂੰ ਮਿਲੇਗਾ ਕੈਬਨਿਟ ਮੰਤਰੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਜੀਵ ਅਰੋੜਾ ਦੇ ਲਈ ਪ੍ਰਚਾਰ ਦੌਰਾਨ ਇੱਕ ਜਨਤਕ ਰੈਲੀ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਜੇਕਰ ਲੋਕ ਸੰਜੀਵ ਅਰੋੜਾ ਨੂੰ ਵਿਧਾਇਕ ਚੁਣਦੇ ਹਨ ਤਾਂ ਉਹ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਉਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਪਣੀ ਸ਼ਕਤੀ ਅਤੇ ਸਰੋਤਾਂ ਨਾਲ ਲੁਧਿਆਣਾ ਪੱਛਮੀ ਨੂੰ ਬਦਲ ਦੇਣਗੇ।

Follow Us
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...