ਖੜਗੇ ਵੱਲੋਂ Bajrang Dal ਖਿਲਾਫ ਟਿੱਪਣੀ ਦਾ ਮਾਮਲਾ, ਦੂਜੇ ਸਮਨ ‘ਚ ਸ਼ਿਕਾਇਤਕਰਤਾ ਨੇ ਹਰਜਾਨੇ ਵੱਜੋਂ ਮੰਗੇ 100.10 ਕਰੋੜ ਰੁਪਏ
ਸ਼ਿਕਾਇਤਕਰਤਾ ਵੱਲੋਂ ਮੰਗ ਕੀਤੀ ਗਈ ਹੈ ਕਿ ਖੜਗੇ ਦੇ ਖਿਲਾਫ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਨ੍ਹਾਂ ਬਜਰੰਗ ਦਲ ਨੂੰ ਅੱਤਵਾਦੀ ਸੰਗਠਨਾਂ ਨਾਲ ਤੁਲਨਾ ਕਰਕੇ ਹਿੰਦੂ ਧਰਮ ਅਤੇ ਹਿੰਦੂ ਤੱਤ ਨੂੰ ਠੇਸ ਪਹੁੰਚਾਈ ਹੈ।
ਸੰਗਰੂਰ ਨਿਊਜ:ਕਰਨਾਟਕ ਵਿੱਚ ਬੇਸ਼ੱਕ ਕਾਂਗਰਸ (Congress) ਦੀ ਸਰਕਾਰ ਬਣ ਚੁੱਕੀ ਹੈ, ਪਰ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ (Malikarjun Kharge) ਵੱਲੋਂ ਚੋਣ ਪ੍ਰਚਾਰ ਦੌਰਾਨ ਬਜਰੰਗ ਦਲ ਖਿਲਾਫ ਕੀਤੀ ਗਈ ਟਿੱਪਣੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮਲਿਕਾਰੁਜਨ ਖੜਗੇ ਵੱਲੋਂ ਚੋਣਾਂ ਦੌਰਾਨ ਹਿੰਦੂ ਸੰਗਠਨ ਬਜਰੰਗ ਦਲ ਦੀ ਤੁਲਨਾ ਐਂਟੀ ਨੈਸ਼ਨਲ ਸੰਗਠਨ ਦੇ ਤੌਰ ਤੇ ਬਜਰੰਗ ਦਲ ਹਿੰਦ ਦੇ ਰਾਸ਼ਟਰੀ ਸੰਸਥਾਪਕ ਹਿਤੇਸ਼ ਭਾਰਦਵਾਜ ਸ਼ਖਸ ਦੀ ਸ਼ਿਕਾਇਤ ਤੇ ਸੰਗਰੂਰ ਅਦਾਲਤ ਵੱਲੋਂ ਉਨ੍ਹਾਂ ਨੂੰ ਸਮਨ ਭੇਜਿਆ ਗਿਆ ਸੀ। ਹੁਣ ਸ਼ਿਕਾਇਤਕਰਤਾ ਨੇ ਇਸ ਵਿੱਚ ਮਲਿਕਾਰੁਜਨ ਖੜਗੇ ਖਿਲਾਫ਼ ਭਾਰੀ ਹਰਜਾਨੇ ਦੀ ਰਾਸ਼ੀ ਵੀ ਭਰ ਦਿੱਤੀ ਹੈ।
ਬੀਤੀ 12 ਮਈ ਨੂੰ ਕੋਰਟ ਨੇ ਹਿਤੇਸ਼ ਭਾਰਦਵਾਜ ਦੀ ਮਾਣਹਾਨੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਖੜਗੇ ਨੂੰ ਸਮਨ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੂੰ 10 ਜੁਲਾਈ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਸ਼ਿਕਾਇਤਕਰਤਾ ਨੇ ਹੁਣ ਇਸ ਪਟੀਸ਼ਨ ਵਿਚ ਖੜਗੇ ਨੂੰ ਇਸ ਟਿੱਪਣੀ ਲਈ 100 ਕਰੋੜ 10 ਲੱਖ ਰੁਪਏ ਦਾ ਹਰਜਾਨਾ ਭਰਨ ਦੀ ਮੰਗ ਕੀਤੀ ਹੈ।


