ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਧਾਰ ਅਪਡੇਟ ਕਰਵਾਉਣ ਦੀ ਅਪੀਲ। Sangrur Administration Appeal to Update Aadhar Card
ਸੰਗਰੂਰ ਨਿਊਜ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ
ਆਧਾਰ ਕਾਰਡ ਧਾਰਕਾਂ (AAdhar Card Holder) ਨੂੰ ਪਛਾਣ ਦੇ ਸਬੂਤਾਂ ਅਤੇ ਨਵੀਨਤਮ ਪਤੇ ਦੇ ਸਬੂਤਾਂ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣਾ ਆਧਾਰ ਕਾਰਡ ਮੁੜ ਤੋਂ ਪ੍ਰਮਾਣਿਤ ਕਰਵਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ
ਆਧਾਰ ਕਾਰਡ ਨੂੰ ਹੋਰ ਮਜਬੂਤ ਪਛਾਣ ਦਸਤਾਵੇ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਦਸਤਾਵੇਜਾਂ ਨੂੰ ਅਪਲੋਡ ਕਰਨ ਲਈ ਇਹ ਹੈ ਆਪਸ਼ਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
ਯੂਆਈਡੀਏਆਈ ਨੇ ਆਧਾਰ ਕਾਰਡ ਨਾਲ ਨਵੇਂ ਪਛਾਣ ਦਸਤਾਵੇਜਾਂ ਨੂੰ ਅਪਲੋਡ ਕਰਨ ਲਈ ਆਪਸ਼ਨ ਵੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ `ਮਾਈ ਆਧਾਰ ਪੋਰਟਲ` ਜਾਂ ਨੇੜੇ ਦੇ ਆਧਾਰ ਇਨਰੋਲਮੈਂਟ ਕੇਂਦਰਾਂ ਜ਼ਰੀਏ ਇਨ੍ਹਾਂ ਦਸਤਾਵੇਜ਼ਾਂ ਨੂੰ ਅਪਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ 8 ਤੋਂ 10 ਸਾਲਾਂ ਦਰਮਿਆਨ ਆਪਣੇ ਆਧਾਰ ਕਾਰਡ ਵਿੱਚ ਕੋਈ ਵੀ ਅਪਡੇਸ਼ਨ ਨਹੀਂ ਕਰਵਾਈ ਜਾਂ ਉਨ੍ਹਾਂ ਦਾ ਪਤਾ ਬਦਲ ਗਿਆ ਹੈ, ਉਹ ਅਪਡੇਸ਼ਨ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਭਾਵੇਂ ਨਾਗਰਿਕਾਂ ਦੀ ਜਾਣਕਾਰੀ ਵਿੱਚ ਤਬਦੀਲੀ ਨਾ ਵੀ ਹੋਈ ਹੋਵੇ, ਤਾਂ ਵੀ ਮੌਜੂਦਾ ਆਧਾਰ ਕਾਰਡ ਨਾਲ ਪਛਾਣ ਅਤੇ ਪਤੇ ਦੇ ਸਬੂਤਾਂ ਨੂੰ ਪ੍ਰਮਾਣਿਤ ਕਰਵਾਉਣਾ ਜਰੂਰੀ ਹੈ।
ਫਰਜੀਵਾੜੇ ਤੋਂ ਰਹੋ ਸਾਵਧਾਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧਾਰ ਕਾਰਡ ਨਾਲ ਕਈ
ਸਰਕਾਰੀ ਸੇਵਾਵਾਂ ਅਤੇ ਹੋਰ ਲਾਭ ਨਾਗਰਿਕਾਂ ਤੱਕ ਪਹੁੰਚਾਏ ਜਾਂਦੇ ਹਨ ਇਸ ਲਈ ਇਸਨੂੰ ਅਪਡੇਟ ਰੱਖਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਦੇ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਲੈਣ ਤੋਂ ਪਹਿਲਾਂ ਇਸਨੂੰ ਤਸਦੀਕ ਜਰੂਰ ਕਰਵਾ ਲੈਣ ਕਿਉਂਕਿ ਇਸ ਨਾਲ ਫਰਜ਼ੀ/ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਹਾਸਲ ਹੋਵੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ